Watch FIFA World Cup 2026™

LIVE, FREE and EXCLUSIVE

ਫੈਰਰ ਉਪ-ਚੋਣ ’ਚ ਵਨ ਨੇਸ਼ਨ ਪਾਰਟੀ ਦੀ ਜਿੱਤ ਨੇ ਬਦਲੀ ਫੈਡਰਲ ਸਿਆਸਤ ਦੀ ਤਸਵੀਰ, ਕੀ ਕਹਿੰਦਾ ਪੰਜਾਬੀ ਭਾਈਚਾਰਾ?

FARRER BYELECTION

One Nation Leader Pauline Hanson (left), and One Nation Member for Farrer David Farley speak to supporters after winning the Farrer by-election at the party reception in Albury, NSW, Saturday, May 9, 2026. A historic by-election result in southern NSW turns a new chapter Australian politics, after One Nation swooped to victory to win its first lower house seat in the Ferrer by-election. (AAP Image/Bianca De Marchi) NO ARCHIVING Source: AAP / BIANCA DE MARCHI/AAPIMAGE

ਨਿਊ ਸਾਊਥ ਵੇਲਜ਼ ਅਧੀਨ ਪੈਂਦਾ ਫੈਰਰ ਆਸਟ੍ਰੇਲੀਆ ਦਾ 10ਵਾਂ ਸਭ ਤੋਂ ਵੱਡਾ ਸੰਘੀ ਵੋਟਰ ਖੇਤਰ ਹੈ, ਜਿਸਦਾ ਆਕਾਰ 126,000 ਵਰਗ ਕਿਲੋਮੀਟਰ ਤੋਂ ਵੱਧ ਦਾ ਹੈ। ਇਸ ਅਧੀਨ ਪੰਜਾਬੀ ਭਾਈਚਾਰੇ ਦੀ ਬਹੁਤਾਤ ਵਾਲੇ ਗ੍ਰਿਫ਼ਿਥ ਅਤੇ ਐਲਬਰੀ ਨੂੰ ਮਿਲਾ ਕੇ ਕੁੱਲ 14 ਡਿਵੀਜ਼ਨਾਂ ਪੈਂਦੀਆਂ ਹਨ। ਇਸ ਸੀਟ ਉਤੇ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ ਲਿਬਰਲ ਪਾਰਟੀ ਜਾਂ ਫਿਰ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਹਨ ਪਰ ਬੀਤੀ 9 ਮਈ ਨੂੰ ਹੋਈ ਫੈਰਰ ਉਪ-ਚੋਣ ਵਿੱਚ ਵਨ ਨੇਸ਼ਨ ਪਾਰਟੀ ਦੇ ਉਮੀਦਵਾਰ ਡੇਵਿਡ ਫਾਰਲੇ ਨੇ ਜਿੱਤ ਹਾਸਿਲ ਕੀਤੀ ਹੈ। ਵਨ ਨੇਸ਼ਨ ਪਾਰਟੀ ਦੀ ਜਿੱਤ ਬਾਰੇ ਪੰਜਾਬੀ ਭਾਈਚਾਰੇ ਦਾ ਕੀ ਕਹਿਣਾ ਹੈ ਇਹ ਜਾਨਣ ਲਈ ਸੁਣੋ ਇਹ ਪੌਡਕਾਸਟ...

Published

By Patras Masih

Presented by Patras Masih

Source: SBS

Share this with family and friends

ਨਿਊ ਸਾਊਥ ਵੇਲਜ਼ ਅਧੀਨ ਪੈਂਦਾ ਫੈਰਰ ਆਸਟ੍ਰੇਲੀਆ ਦਾ 10ਵਾਂ ਸਭ ਤੋਂ ਵੱਡਾ ਸੰਘੀ ਵੋਟਰ ਖੇਤਰ ਹੈ, ਜਿਸਦਾ ਆਕਾਰ 126,000 ਵਰਗ ਕਿਲੋਮੀਟਰ ਤੋਂ ਵੱਧ ਦਾ ਹੈ। ਇਸ ਅਧੀਨ ਪੰਜਾਬੀ ਭਾਈਚਾਰੇ ਦੀ ਬਹੁਤਾਤ ਵਾਲੇ ਗ੍ਰਿਫ਼ਿਥ ਅਤੇ ਐਲਬਰੀ ਨੂੰ ਮਿਲਾ ਕੇ ਕੁੱਲ 14 ਡਿਵੀਜ਼ਨਾਂ ਪੈਂਦੀਆਂ ਹਨ। ਇਸ ਸੀਟ ਉਤੇ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ ਲਿਬਰਲ ਪਾਰਟੀ ਜਾਂ ਫਿਰ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਹਨ ਪਰ ਬੀਤੀ 9 ਮਈ ਨੂੰ ਹੋਈ ਫੈਰਰ ਉਪ-ਚੋਣ ਵਿੱਚ ਵਨ ਨੇਸ਼ਨ ਪਾਰਟੀ ਦੇ ਉਮੀਦਵਾਰ ਡੇਵਿਡ ਫਾਰਲੇ ਨੇ ਜਿੱਤ ਹਾਸਿਲ ਕੀਤੀ ਹੈ। ਵਨ ਨੇਸ਼ਨ ਪਾਰਟੀ ਦੀ ਜਿੱਤ ਬਾਰੇ ਪੰਜਾਬੀ ਭਾਈਚਾਰੇ ਦਾ ਕੀ ਕਹਿਣਾ ਹੈ ਇਹ ਜਾਨਣ ਲਈ ਸੁਣੋ ਇਹ ਪੌਡਕਾਸਟ...

ਇਸ ਉਪ ਚੋਣ ਵਿੱਚ ਵਨ ਨੇਸ਼ਨ ਪਾਰਟੀ ਦੀ ਜਿੱਤ ਤੋਂ ਪਹਿਲਾਂ ਗ੍ਰਿਫ਼ਿਥ ਤੋਂ ਸਾਬਕਾ ਕੌਂਸਲਰ ਮਨਜੀਤ ਸਿੰਘ ਲਾਲੀ ਦੇ ਨਾਲ ਜਦੋਂ ਐਸ ਬੀ ਐਸ ਨਿਊਜ਼ ਵਲੋਂ ਗੱਲਬਾਤ ਕੀਤੀ ਗਈ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਵਨ ਨੇਸ਼ਨ ਦੀਆਂ ਨੀਤੀਆਂ ਥੋੜ੍ਹੀਆਂ ਸਖਤ ਹਨ, "ਮੈਂ ਇਹ ਨਹੀਂ ਕਹਿ ਰਿਹਾ ਕਿ ਗ੍ਰਿਫ਼ਿਥ ਭਾਈਚਾਰਾ ਪੂਰੀ ਤਰ੍ਹਾਂ ਨਾਲ ਇਸ ਦੇ ਖਿਲਾਫ ਹੈ ਪਰ ਕੁਝ ਲੋਕ ਇਨ੍ਹਾਂ ਨੀਤੀਆਂ ਦੇ ਵਿਰੁੱਧ ਹਨ।"

Manjit Singh Lally
ਗ੍ਰਿਫ਼ਿਥ ਕੌਂਸਲ ਦੇ ਸਾਬਕਾ ਕੌਂਸਲਰ ਮਨਜੀਤ ਸਿੰਘ ਲਾਲੀ।

ਉਨ੍ਹਾਂ ਕਿਹਾ ਸੀ ਕਿ ਵਿਆਪਕ ਭਾਈਚਾਰੇ ਦੇ ਨਾਲ, ਸਿੱਖ ਭਾਈਚਾਰੇ ਵਿੱਚ ਵੀ ਪਾਣੀ ਸਭ ਤੋਂ ਵੱਡਾ ਮੁੱਦਾ ਹੈ ਕਿਉਂਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਕਿਸਾਨ ਵੀ ਹਨ। ਉਨ੍ਹਾਂ ਕਿਹਾ ਕਿ ਜੇਕਰ ਫਾਰਲੇ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਨਸਲਵਾਦ ਵਧਣ ਦੀ ਕੋਈ ਫਿਕਰ ਨਹੀਂ ਹੈ।

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now