ਗ੍ਰਹਿ ਮਾਮਲਿਆਂ ਦੇ ਵਿਭਾਗ ਵੱਲੋਂ ਹੁਨਰਮੰਦ ਵੀਜ਼ਾ ਅਰਜ਼ੀਆ ਨੂੰ ਰੈਂਕ ਦੇਣ ਲਈ ਵਰਤੀ ਜਾਂਦੀ ‘ਪ੍ਰਾਇਰਿਟੀ ਮਾਈਗ੍ਰੇਸ਼ਨ ਸਕਿੱਲਡ ਆਕੂਪੇਸ਼ਨ ਲਿਸਟ’ ਦੀ ਵਰਤੋਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਦਰਅਸਲ ਇਸ ਤਰੀਕੇ ਨੂੰ ਪੁਰਾਣਾ ਸਮਝਿਆ ਜਾਂਦਾ ਸੀ ਅਤੇ ਮੌਜੂਦਾ ਸਮੇਂ ਦੀ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ।
ਸਤੰਬਰ 2020 ਵਿੱਚ ਪੇਸ਼ ਕੀਤੀ ਗਈ ਸੂਚੀ ਵਿੱਚ ਫਾਸਟ ਟਰੈਕ ਵੀਜ਼ਾ ਲਈ ‘ਹੁਨਰਮੰਦ ਮਾਈਗ੍ਰੇਸ਼ਨ ਆਕੂਪੇਸ਼ਨ ਲਿਸਟ’ ਵਿੱਚ 44 ਕਿੱਤਿਆਂ ਨੂੰ ਸ਼ਾਮਲ ਕੀਤਾ ਗਿਆ ਸੀ।
ਇਸ ਸੂਚੀ ਵਿੱਚ ਇੰਜੀਨੀਅਰ, ਸ਼ੈੱਫ, ਅਕਾਊਂਟੈਂਟਸ, ਮਨੋਵਿਗਿਆਨੀ, ਪ੍ਰੋਗਰਾਮਰ ਅਤੇ ਫਾਰਮਾਸਿਸਟ ਵਰਗੇ ਪੇਸ਼ੇ ਸ਼ਾਮਲ ਸਨ।
ਇਸ ਵਿੱਚ ਨਰਸਾਂ ਅਤੇ ਡਾਕਟਰਾਂ ਦੇ ਪੇਸ਼ੇ ਵੀ ਸ਼ਾਮਲ ਸਨ ਪਰ ਆਧਿਆਪਕ ਦੇ ਪੇਸ਼ੇ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।
ਇਸ ਸਾਲ 28 ਅਕਤੂਬਰ ਤੋਂ ਇਸ ਸੂਚੀ ਦੀ ਵਰਤੋਂ ਬੰਦ ਕਰ ਦਿੱਤੀ ਗਈ।
ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਬੁਲਾਰੇ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਨਵੇਂ ਨਿਰਦੇਸ਼ਾਂ ਮੁਤਾਬਕ ਸਿਹਤ ਅਤੇ ਸਿੱਖਿਆ ਖੇਤਰਾਂ ਵਿੱਚ ਵੀਜ਼ਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਇਹਨਾਂ ਅਰਜ਼ੀਆਂ ਦਾ ਮੁਲਾਂਕਣ ਹੁਣ ਤਿੰਨ ਦਿਨਾਂ ਦੇ ਅੰਦਰ ਕੀਤਾ ਜਾ ਰਿਹਾ ਹੈ।
ਇਹ ਬਦਲਾ ਉਹਨਾਂ ਸਾਰੇ ਹੁਨਰਮੰਦ ਵੀਜ਼ਾ ਨਾਮਜ਼ਦਗੀ ਅਤੇ ਵੀਜ਼ਾ ਅਰਜ਼ੀਆਂ ਉੱਤੇ ਲਾਗੂ ਹੁੰਦਾ ਹੈ ਜਿਨ੍ਹਾਂ ਦਾ ਫੈਸਲਾ ਹੋਣਾ ਅਜੇ ਬਾਕੀ ਹੈ। ਇਸ ਤੋਂ ਇਲਾਵਾ ਇਹ ਰੁਜ਼ਗਾਰਦਾਤਾ ਦੁਆਰਾ ਸਪੋਂਸਰਡ ਅਸਥਾਈ ਅਤੇ ਖੇਤਰੀ ਵੀਜ਼ਾ ਦੁਆਰਾ ਦਰਜ ਕੀਤੀਆਂ ਗਈਆਂ ਨਵੀਆਂ ਅਰਜ਼ੀਆਂ ਉੱਤੇ ਵੀ ਲਾਗੂ ਹੁੰਦਾ ਹੈ।

Anthony Albanese's government has made changes to Australia's skilled migration program since winning the election in May.
ਨਵੇਂ ਮਾਪਦੰਡ ਜਿੰਨ੍ਹਾਂ ਹੁਨਰਮੰਦ ਵੀਜ਼ਿਆਂ ਉੱਤੇ ਲਾਗੂ ਹੁੰਦੇ ਹਨ ਉਹਨਾਂ ਦੀ ਜਾਣਕਾਰੀ ਕੁੱਝ ਇਸ ਪ੍ਰਕਾਰ ਏ..
- ਸਬਕਲਾਸ 124 (ਵਿਸ਼ੇਸ਼ ਪ੍ਰਤਿਭਾ)
- ਸਬਕਲਾਸ 186 (ਰੁਜ਼ਗਾਰਦਾਤਾ ਨਾਮਜ਼ਦਗੀ ਯੋਜਨਾ)
- ਸਬਕਲਾਸ 187 (ਖੇਤਰੀ ਸਪਾਂਸਰਡ ਮਾਈਗ੍ਰੇਸ਼ਨ ਸਕੀਮ)
- ਸਬਕਲਾਸ 188 (ਵਪਾਰਕ ਨਵੀਨਤਾ ਅਤੇ ਨਿਵੇਸ਼) (ਆਰਜ਼ੀ)
- ਸਬਕਲਾਸ 189 (ਹੁਨਰਮੰਦ - ਸੁਤੰਤਰ)
- ਸਬਕਲਾਸ 190 (ਹੁਨਰਮੰਦ - ਨਾਮਜ਼ਦ)
- ਸਬਕਲਾਸ 191 (ਸਥਾਈ ਨਿਵਾਸ (ਹੁਨਰਮੰਦ ਖੇਤਰੀ))
- ਸਬਕਲਾਸ 457 (ਅਸਥਾਈ ਕੰਮ (ਹੁਨਰਮੰਦ))
- ਸਬਕਲਾਸ 482 (ਅਸਥਾਈ ਹੁਨਰ ਦੀ ਕਮੀ)
- ਸਬਕਲਾਸ 489 (ਕੁਸ਼ਲ - ਖੇਤਰੀ (ਆਰਜ਼ੀ))
- ਸਬਕਲਾਸ 491 (ਹੁਨਰਮੰਦ ਕੰਮ ਖੇਤਰੀ (ਆਰਜ਼ੀ))
- ਸਬਕਲਾਸ 494 (ਰੁਜ਼ਗਾਰਦਾਤਾ ਸਪਾਂਸਰਡ ਖੇਤਰੀ (ਆਰਜ਼ੀ))
- ਸਬਕਲਾਸ 858 (ਗਲੋਬਲ ਪ੍ਰਤਿਭਾ)
- ਸਬਕਲਾਸ 887 (ਹੁਨਰਮੰਦ - ਖੇਤਰੀ)
- ਸਬਕਲਾਸ 888 (ਵਪਾਰਕ ਨਵੀਨਤਾ ਅਤੇ ਨਿਵੇਸ਼ (ਸਥਾਈ)।
ਇਮੀਗ੍ਰੇਸ਼ਨ ਵਿਭਾਗ ਦੇ ਸਾਬਕਾ ਸਕੱਤਰ ਅਬੁਲ ਰਿਜ਼ਵੀ ਨੇ ਵੀ ਮੰਨਿਆ ਹੈ ਕਿ ਨਵੀਆਂ ਤਬਦੀਲੀਆਂ ਨਾਲ ਵੀਜ਼ਾ ਪ੍ਰਕਿਰਿਆ ਤੇਜ਼ ਹੋਵੇਗੀ, ਕਿਉਂਕਿ ਇਸ ਵਿੱਚ ਹੁਣ ਬਹੁਤ ਸਾਰੇ ਕਿੱਤੇ ਸ਼ਾਮਲ ਕੀਤੇ ਜਾ ਰਹੇ ਹਨ।
ਹਾਲਾਂਕਿ ਵੀਜ਼ਾ ਪ੍ਰਕਿਰਿਆ ਵਿੱਚ ਅਜੇ ਹੋਰ ਤਬਦੀਲੀਆਂ ਦੀ ਉਮੀਦ ਕੀਤੀ ਜਾ ਰਹੀ ਹੈ।
ਨਵੰਬਰ ਵਿੱਚ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਇਲਜ਼ ਨੇ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਕਾਨਫਰੰਸ ਨੂੰ ਦੱਸਿਆ ਸੀ ਕਿ ਆਸਟ੍ਰੇਲੀਆ ਦੀਆਂ ਵੀਜ਼ਾ ਅਰਜ਼ੀਆਂ ਦੀ ਬੈਕਲਾਗ ਜੋ ਕਿ ਕਿਸੇ ਸਮੇਂ 10 ਲੱਖ ਅਰਜ਼ੀਆਂ ਸੀ, ਘੱਟ ਕੇ 7,55,000 ਹੋ ਗਈ ਹੈ।
ਉਹਨਾਂ ਦੱਸਿਆ ਕਿ ਸਾਲ ਦੇ ਅੰਤ ਤੱਕ ਇਹ ਗਿਣਤੀ 6 ਲੱਖ ਰਹਿ ਜਾਣ ਦਾ ਅਨੁਮਾਨ ਹੈ।
ਦੱਸਣਯੋਗ ਹੈ ਕਿ ਮਈ ਦੀ ਸ਼ੁਰੂਆਤ ਦੇ ਮੁਕਾਬਲੇ ਹੁਣ ਲਗਭਗ 442 ਵਾਧੂ ਸਟਾਫ ਅਸਥਾਈ ਅਤੇ ਮਾਈਗ੍ਰੇਸ਼ਨ ਵੀਜ਼ਾ ਪ੍ਰੋਸੈਸਿੰਗ ਉੱਤੇ ਕੰਮ ਕਰ ਰਿਹਾ ਹੈ।






