ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਲਈ ਖੇਡਾਂ ਸਿਰਫ਼ ਸਿਹਤਮੰਦ ਰਹਿਣ ਦਾ ਸਾਧਨ ਨਹੀਂ, ਸਗੋਂ ਨਵੇਂ ਲੋਕਾਂ ਨਾਲ ਮਿਲਣ, ਭਾਈਚਾਰੇ ਨਾਲ ਜੁੜਨ ਅਤੇ ਆਪਣੇ ਬੱਚਿਆਂ ਨੂੰ ਸਰਗਰਮ ਜੀਵਨ-ਸ਼ੈਲੀ ਦੇਣ ਦਾ ਵੀ ਇੱਕ ਵਧੀਆ ਤਰੀਕਾ ਹਨ। ਜਦੋਂ ਗੱਲ ਫੁੱਟਬਾਲ ਦੇ ਮਹਾਂਕੁੰਭ ਫੀਫਾ ਵਰਲਡ ਕੱਪ ਦੀ ਹੁੰਦੀ ਹੈ ਤਾਂ ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਫੀਫਾ ਵਰਲਡ ਕੱਪ ਦੁਨੀਆਂ ਨੂੰ ਇੱਕ ਮੰਚ ’ਤੇ ਲਿਆਉਂਦਾ ਹੈ ਪਰ ਫੁੱਟਬਾਲ ਅਸਲ ਵਿੱਚ ਸ਼ਹਿਰ ਦੇ ਬਾਹਰੀ ਇਲਾਕਿਆਂ ਦੇ ਮੈਦਾਨਾਂ ਵਿੱਚ ਅਤੇ ਲੋਕਲ ਕਲੱਬਾਂ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਹਰ ਉਮਰ ਅਤੇ ਕਾਬਲੀਅਤ ਦੇ ਆਮ ਖਿਡਾਰੀ ਖੇਡਦੇ ਹਨ। ਇਸ ਪੌਡਕਾਸਟ ਵਿੱਚ ਦੱਸਿਆ ਗਿਆ ਹੈ ਕਿ ਤੁਸੀਂ ਉਨ੍ਹਾਂ ਵਿਚੋਂ ਇੱਕ ਖਿਡਾਰੀ ਕਿਸ ਤਰ੍ਹਾਂ ਬਣ ਸਕਦੇ ਹੋ।
Key Points
- ਫੁੱਟਬਾਲ ਲੋਕਾਂ ਨੂੰ ਉਨ੍ਹਾਂ ਦੇ ਪਿਛੋਕੜ, ਲਿੰਗ, ਉਮਰ ਜਾਂ ਯੋਗਤਾ ਦੀ ਪਰਵਾਹ ਕੀਤੇ ਬਿਨਾਂ ਇਕੱਠੇ ਕਰਦਾ ਹੈ।
- ਆਸਟ੍ਰੇਲੀਆ ਵਿੱਚ ਵਾਕਿੰਗ ਫੁੱਟਬਾਲ ਅਤੇ ਫੁੱਟਸਲ ਦੋ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਖੇਡਾਂ ਹਨ।
- ਤੁਸੀਂ ਆਪਣੇ ਸਥਾਨਕ ਕਲੱਬ ਨੂੰ ਪਲੇਅ ਫੁੱਟਬਾਲ 'ਤੇ ਲੱਭ ਸਕਦੇ ਹੋ, ਜੋ ਕਿ ਫੁੱਟਬਾਲ ਆਸਟ੍ਰੇਲੀਆ ਦਾ ਕਮਿਊਨਿਟੀ ਫੁੱਟਬਾਲ ਦਾ ਡਿਜੀਟਲ ਘਰ ਹੈ।
ਆਓ ਸਭ ਤੋਂ ਜ਼ਰੂਰੀ ਸਵਾਲ ਦਾ ਫੈਸਲਾ ਪਹਿਲਾਂ ਕਰ ਲਈਏ ਕਿ ਕੀ ਅਸੀਂ ਇਸ ਖੇਡ ਨੂੰ ਫੁੱਟਬਾਲ ਕਹਿੰਦੇ ਹਾਂ ਜਾਂ ਸੌਕਰ? ਆਸਟ੍ਰੇਲੀਆ ਵਿੱਚ ਫੁੱਟਬਾਲ ਦੀ ਐਗਜ਼ੀਕਿਊਟਿਵ ਡਾਇਰੈਕਟਰ ਹੀਦਰ ਗੈਰੌਕ ਦਾ ਕਹਿਣਾ ਹੈ ਕਿ ਫੁੁੱਟਬਾਲ ਇਕ ਬਹੁਤ ਹੀ ਸ਼ਾਮੂਲੀਅਤ ਵਾਲੀ ਖੇਡ ਹੈ ਜਿਸ ਵਿੱਚ ਪੂਰੇ ਦੇਸ਼ ਵਿੱਚ 1.9 ਮਿਲੀਅਨ ਲੋਕ ਹਿੱਸਾ ਲੈਂਦੇ ਹਨ।
ਫੁੱਟਬਾਲ ਦੀ ਲੋਕਪ੍ਰਿਯਤਾ ਇਸ ਗੱਲ ਵਿੱਚ ਹੈ ਕਿ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ-ਚਾਹੇ ਉਨ੍ਹਾਂ ਦਾ ਪਿਛੋਕੜ, ਲਿੰਗ ਜਾਂ ਉਮਰ ਜਾਂ ਸਮਰੱਥਾ ਕੁਝ ਵੀ ਹੋਵੇ- ਕਿੰਨੀ ਆਸਾਨੀ ਨਾਲ ਇੱਕਠਾ ਲਿਆਉਂਦਾ ਹੈ।
ਤੁਸੀਂ 4 ਜਾਂ 5 ਸਾਲ ਦੀ ਉਮਰ ਤੋਂ ਹੀ ਸ਼ੁਰੂਆਤੀ ਪੱਧਰ ਉੇਤੇ ਫੁੱਟਬਾਲ ਖੇਡ ਸਕਦੇ ਹੋ, ਜਾਂ ਤੁਸੀਂ ਆਪਣੇ ਚੱਲਣ-ਫਿਰਨ ਦੀ ਸਮਰੱਥਾ ਪਹਿਲਾਂ ਵਰਗੀ ਨਹੀਂ ਰਹੀ ਹੈ, ਤਾਂ ਵਾਕਿੰਗ ਫੁੱਟਬਾਲ ਟੀਮ ਵਿੱਚ ਸ਼ਾਮਿਲ ਹੋ ਸਕਦੇ ਹੋ।

How do I get started?
ਫੁੱਟਬਾਲ ਆਸਟ੍ਰੇਲੀਆ ਦੇ ਕੋਲ ਕੁਲ਼ ਸ਼ੁਰੂਆਤ ਕਰਨ ਲਈ ਤਰ੍ਹਾਂ ਦੇ ਸਾਧਨ ਮੌਜੂਦ ਹਨ।
ਉਨ੍ਹਾਂ ਦੀ ਵੈਬਸਾਈਟ ਉਤੇ ਤੁਹਾਨੂੰ ਪਲੇਅ ਫੁੱਟਬਾਲ ਪਲੇਟਫਾਰਮ ਮਿਲ ਜਾਵੇਗਾ।
ਤੁਸੀਂ ਪਲੇਅ ਫੁੱਟਬਾਲ ਉੱਤੇ ਆਨਲਾਈਨ ਜਾ ਕੇ ਆਪਣੇ ਇਲਾਕੇ ਦੇ ਕਿਸੇ ਕਲੱਬ ਵਿੱਚ ਰਜਿਸਟਰ ਕਰ ਸਕਦੇ ਹੋ। ਇਸ ਖੇਡ ਦਾ ਮਕਸਦ ਸਭ ਨੂੰ ਨਾਲ ਲੈ ਕੇ ਚੱਲਣਾ ਹੈ। ਇੱਥੇ ਬੱਚਿਆਂ ਅਤੇ ਵੱਡਿਆਂ ਫਸਟ ਨੇਸ਼ਨਜ਼ ਖਿਡਾਰੀਆਂ, ਖਾਸ ਲੋੜਾਂ ਅਤੇ ਸਮਰੱਥਾਵਾਂ ਵਾਲੇ ਖਿਡਾਰੀਆਂ ਅਤੇ ਅਲੱਗ-ਅਲੱਗ ਸੱਭਿਆਚਾਰ ਅਤੇ ਭਾਸ਼ਾ ਵਾਲੇ ਭਾਈਚਾਰਿਆਂ ਦੇ ਲੋਕਾਂ ਲਈ ਪ੍ਰੋਗਰਾਮ ਹਨ।
ਫੁੱਟਬਾਲ ਆਸਟ੍ਰੇਲੀਆ ਦੀ ਵੈਬਸਾਈਟ ਦੇਖਦੇ ਸਮੇਂ, ਤੁਹਾਨੂੰ ਮਿੰਨੀਰੂਜ਼ ਸੈਟਲਮੈਂਟ ਪ੍ਰੋਗਰਾਮ ਅਤੇ ਮਲਟੀਕਲਚਰਲ ਯੂਥ ਪ੍ਰੋਗਰਾਮ ਦੇ ਬਾਰੇ ਵਿੱਚ ਪਤਾ ਚੱਲੇਗਾ।

ਐਰਨ ਡਿਬਡਿਨ ਫੁੱਟਬਾਲ ਨਿਊ ਸਾਊਥ ਵੇਲਜ਼ ਵਿੱਚ ਕਮਿਊਨਿਟੀ ਅਤੇ ਮੈਂਬਰ ਸਰਵਿਸਿਜ਼ ਦੇ ਹੈੱਡ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਫੁੱਟਬਾਲ ਆਸਟ੍ਰੇਲੀਆ ਦੇ ਨਾਲ ਮਿਲ ਕੇ ਚਲਾਏ ਜਾਣ ਵਾਲੇ ਮੁਫ਼ਤ ਪ੍ਰੋਗਰਾਮ ਹਨ।
ਸਮਾਜਿਕ ਮੇਲਜੋਲ ਦੀ ਇਹੀ ਭਾਵਨਾ ਸੀ, ਜਿਸ ਨੇ ਲਾਲ ਰੋਚਨ ਤਕਲੁਏਮ ਨੂੰ ਭਾਈਚਾਰਕ ਫੁੱਟਬਾਲ ਵੱਲ ਆਕਰਸ਼ਿਤ ਕੀਤਾ।

ਉਨ੍ਹਾਂ ਨੇ ਇੱਕ ਦੋਸਤ ਦੇ ਵਸੀਲੇ ਕੁਈਨਜ਼ਲੈਂਡ ਦੇ ਐਸਐਸਆਈ ਮਲਟੀਕਲਚਰਲ ਸਪੋਰਟਸ ਕਲੱਬ ਦੁਆਰਾ ਚਲਾਏ ਜਾ ਰਹੇ ਲੜਕਿਆਂ ਦੇ ਮੁਫਤ ਫੁੱਟਬਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਤੁਸੀਂ ਸ਼ਾਇਦ ਫੁੁੱਟਬਾਲ ਨੂੰ ਸਰਦੀਆਂ ਦੀ ਖੇਡ ਮੰਨਦੇ ਹੋਵੋਗੇ, ਪਰ ਇਕੱਲੇ ਨਿਊ ਸਾਊਥ ਵੇਲਜ਼ ਵਿੱਚ ਹੀ ਲਗਭਗ 80,000 ਖਿਡਾਰੀ ਗਰਮੀਆਂ ਦੀ ਫੁੱਟਬਾਲ ਲਈ ਰਜਿਸਟਰ ਕਰਦੇ ਹਨ।

ਮਿਸਟਰ ਡਿਬਡਿਨ ਦਾ ਕਹਿਣਾ ਹੈ ਕਿ ਗਰਮੀਆਂ ਦਾ ਫੁੱਟਬਾਲ ਜਾਂ ਆਫ ਸੀਜ਼ਨ ਫੁੱਟਬਾਲ, ਆਪਣੇ ਆਪ ਵਿੱਚ ਇੱਕ ਵੱਡੀ ਖੇਡ ਹੈ।
ਸ਼ਾਇਦ ਤੁਸੀਂ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਇਨਡੋਰ ਖੇਡ ਨੂੰ ਅਜਮਾਉਣਾ ਚਾਹੋ। ਫੁਟਸਲ, ਫੁੱਟਬਾਲ ਦਾ ਹੀ ਇੱਕ ਛੋਟਾ ਇਨਡੋਰ ਵਰਜ਼ਨ ਹੈ। ਇਸ ਨੂੰ ਤੇਜ਼ ਜਬਰਦਸਤ, ਅਤੇ ਹੁਨਰ ਵਾਲਾ ਖੇਡ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਦੁਨੀਆ ਦੇ ਕਈ ਬਿਹਤਰੀਨ ਖਿਡਾਰੀਆਂ ਨੇ ਤਿਆਰ ਕਰਨ ਵਿੱਚ ਮਦਦ ਕੀਤੀ ਹੈ।
ਜੇਕਰ ਤੁਸੀਂ ਫੁੱਟਬਾਲ ਨੂੰ ਲੈ ਕੇ ਸੱਚਮੁੱਚ ਗੰਭੀਰ ਹੋ ਤਾਂ ਟੌਪ ਲੈਵਲ ਤੱਕ ਪਹੁੰਚਣ ਦੇ ਰਸਤੇ ਮੌਜੂਦ ਹਨ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ।





