ਭਾਰਤੀ ਮੂਲ ਦੀ ਮਸ਼ਹੂਰ ਬ੍ਰਿਟਿਸ਼ ਨਿਰਦੇਸ਼ਕ ਗੁਰਿੰਦਰ ਚੱਢਾ ਛੁੱਟੀਆਂ ਦੇ ਸੀਜ਼ਨ ਲਈ ਆਪਣੀ ਨਵੀਂ ਹਾਲੀਵੁੱਡ ਫਿਲਮ ‘ਕ੍ਰਿਸਮਸ ਕਰਮਾ’ ਲੈ ਕੇ ਆ ਰਹੀ ਹੈ। ਇਹ ਚਾਰਲਸ ਡਿਕਨਜ਼ ਦੀ 'ਏ ਕ੍ਰਿਸਮਸ ਕੈਰੋਲ' ਤੋਂ ਪ੍ਰੇਰਿਤ ਹੈ ਅਤੇ ਜਿਸ ਵਿੱਚ ‘ਸਕਰੁਜ’ ਨੂੰ ਇੱਕ ਸ਼ਰਨਾਰਥੀ ਪ੍ਰਵਾਸੀ ‘ਸੂਦ’ ਵਜੋਂ ਦਿਖਾਇਆ ਗਿਆ ਹੈ, ਜਿਸ ਦੀ ਭੂਮਿਕਾ ਕੁਨਾਲ ਨਈਅਰ ਦੁਆਰਾ ਨਿਭਾਈ ਗਈ ਹੈ। ਐਸਬੀਐਸ ਪੰਜਾਬੀ ਨਾਲ ਮਾਂ ਬੋਲੀ ਪੰਜਾਬੀ ਵਿੱਚ ਗੱਲਬਾਤ ਕਰਦਿਆਂ, ਚੱਢਾ ਨੇ ਆਪਣੇ ਖਾਸ ਅੰਦਾਜ਼ ਵਿੱਚ ਪਛਾਣ, ਸਭਿਆਚਾਰ, ਆਪਣੇਪਣ ਅਤੇ ਪ੍ਰਵਾਸੀਆਂ ਪ੍ਰਤੀ ਮਨੋਭਾਵ ਵਰਗੇ ਵਿਸ਼ਿਆਂ ’ਤੇ ਵਿਚਾਰ ਸਾਂਝੇ ਕੀਤੇ ਹਨ।
Key Points
- 'ਮੈਂ 'ਬੈਂਡ ਇਟ ਲਾਈਕ ਬੇਕਹੈਮ" ਦੇ ਸੀਕਵਲ 'ਤੇ ਕੰਮ ਕਰ ਰਿਹਾ ਹਾਂ।'
- 'ਮੈਂ ਆਪਣੀ ਬੇਬੇ ਦੇ ਨਾਲ ਗੱਲ ਕਰਨ ਲਈ ਪੰਜਾਬੀ ਸਿੱਖੀ ਸੀ।'
- 'ਜੇ ਅਸੀਂ ਆਪਣੇ ਇਤਿਹਾਸ ਦੀਆਂ ਕਹਾਣੀਆਂ ਨਹੀਂ ਸੁਣਾਵਾਂਗੇ, ਤਾਂ ਭਵਿੱਖ ਦੀਆਂ ਪੀੜ੍ਹੀਆਂ ਸਾਡੇ ਸਭਿਆਚਾਰ ਨਾਲ ਨਾਤਾ ਕਿਵੇਂ ਜੋੜ ਸਕਣਗੀਆਂ?'
- 'ਮੇਰੀਆਂ ਫ਼ਿਲਮਾਂ ਹਮੇਸ਼ਾ ‘ਇਕ ਓਅੰਕਾਰ’ ਅਤੇ ‘ਸਰਬੱਤ ਦਾ ਭਲਾ’ ਵਰਗੇ ਸਿੱਖੀ ਸਿਧਾਂਤਾਂ ਨੂੰ ਹੀ ਪ੍ਰਗਟਾਉਂਦੀਆਂ ਹਨ।'
🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।
Share





