ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਮੱਛੀਆਂ ਫੜਨ ਦੇ ਕਾਨੂੰਨ ਅਤੇ ਨਿਯਮ ਕੀ ਹਨ?

Australia Explained - Fishing

It's estimated that one in five adults participate in recreational fishing every year. Source: Moment RF / Belinda Howell/Getty Images

ਕੀ ਤੁਸੀਂ ਆਸਟ੍ਰੇਲੀਆ ਵਿੱਚ ਮੱਛੀਆਂ ਫੜਨ ਜਾਣ ਬਾਰੇ ਸੋਚ ਰਹੇ ਹੋ? ਯਕੀਨੀ ਬਣਾਓ ਕਿ ਤੁਸੀਂ ਸਥਾਨਕ ਨਿਯਮਾਂ ਤੋਂ ਜਾਣੂ ਹੋ, ਜਿਸ ਵਿੱਚ ਲਾਈਸੈਂਸਿੰਗ ਪ੍ਰਣਾਲੀਆਂ, ਵਰਜਿਤ ਮੌਸਮ, ਆਕਾਰ ਸੀਮਾਵਾਂ, ਮਨਜ਼ੂਰੀ ਪ੍ਰਾਪਤ ਗੀਅਰ ਅਤੇ ਸੁਰੱਖਿਅਤ ਪ੍ਰਜਾਤੀਆਂ ਸ਼ਾਮਲ ਹਨ।


Key Points
  • ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਮਨੋਰੰਜਨ ਦੇ ਲਈ ਮੱਛੀਆਂ ਫੜਨ ਸੰਬੰਧੀ ਵੱਖੋ-ਵੱਖਰੇ ਕਾਨੂੰਨ ਹਨ, ਜਿਨ੍ਹਾਂ ਨੂੰ ਆਨਲਾਈਨ ਦੇਖਿਆ ਜਾ ਸਕਦਾ ਹੈ, ਅਧਿਕਾਰਕ ਐਪਸ ਵੀ ਉਪਲਬਧ ਹਨ।
  • ਉਲੰਘਣਾ ਸਮੇਂ ਭਾਰੀ ਜੁਰਮਾਨਾ ਲਗਾਇਆ ਜਾ ਸਕਦਾ ਹੈ, ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨਾ ਵੀ ਖ਼ਤਰਨਾਕ ਹੋ ਸਕਦਾ ਹੈ ਅਤੇ ਜਾਨ ਵੀ ਜਾ ਸਕਦੀ ਹੈ।
  • ਮਛੇਰਾ ਹੋਣਾ ਆਸਟ੍ਰੇਲੀਆਈ ਸੱਭਿਆਚਾਰ ਦਾ ਹਿੱਸਾ ਹੈ ਅਤੇ ਇਸ ਵਿੱਚ ਜ਼ਿੰਮੇਵਾਰੀ ਨਾਲ ਮੱਛੀਆਂ ਫੜਨ ਅਤੇ ਸਾਂਝੀਆਂ ਥਾਵਾਂ ਦਾ ਸਤਿਕਾਰ ਕਰਨ ਦੀਆਂ ਉਮੀਦਾਂ ਆਉਂਦੀਆਂ ਹਨ।
  • ਆਸਟ੍ਰੇਲੀਆ ਵਿੱਚ ਮੱਛੀਆਂ ਫੜਨ ਦਾ ਰੁਝਾਨ ਕਿੰਨਾ ਲੋਕਪ੍ਰਿਯ ਹੈ?
  • ਹਰੇਕ ਰਾਜ ਅਤੇ ਪ੍ਰਦੇਸ਼ ਵਿੱਚ ਮੱਛੀਆਂ ਫੜਨ ਦੇ ਨਿਯਮ ਕੀ ਹਨ?
  • ਕੀ ਤੁਹਾਨੂੰ ਆਸਟ੍ਰੇਲੀਆ ਵਿੱਚ ਮੱਛੀਆਂ ਫੜਨ ਦੇ ਲਾਇਸੰਸ ਦੀ ਲੋੜ ਹੈ?
  • ਫਸਟ ਨੇਸ਼ਨਜ਼ ਦੇ ਮੱਛੀਆਂ ਫੜਨ ਦੇ ਅਧਿਕਾਰਾਂ ਨੂੰ ਕਿਵੇਂ ਮਾਨਤਾ ਦਿੱਤੀ ਜਾਂਦੀ ਹੈ
  • ਮੱਛੀਆਂ ਫੜਨ ਦੇ ਸੁਰੱਖਿਆ ਖ਼ਤਰੇ ਕੀ ਹਨ?
  • ਜ਼ਿੰਮੇਵਾਰੀ ਨਾਲ ਮੱਛੀਆਂ ਫੜਨ ਦਾ ਕੀ ਅਰਥ ਹੈ?
ਮੱਛੀਆਂ ਫੜਨਾ ਆਸਟ੍ਰੇਲੀਆ ਦੇ ਮਨਪਸੰਦ ਮਨੋਰੰਜਨਾਂ ਵਿੱਚੋਂ ਇੱਕ ਹੈ, ਅਤੇ ਇਹ ਯਕੀਨਨ ਉਨ੍ਹਾਂ ਕੁਝ ਬਾਹਰੀ ਗਤੀਵਿਧੀਆਂ ਵਿੱਚੋਂ ਇੱਕ ਹੈ ਜਿਸ ਨੇ ਪਿਛਲੇ ਕੁਝ ਦਹਾਕਿਆਂ ਵਿੱਚ ਆਪਣੀ ਲੋਕਪ੍ਰਿਯਤਾ ਨੂੰ ਵਧਾਇਆ ਹੈ।
Australia Explained - Fishing
Man buying fishing rod in a store Credit: aywan88/Getty Images
ਆਸਟ੍ਰੇਲੀਆ ਸਰਕਾਰ ਵੱਲੋਂ 2023 ਵਿੱਚ ਪ੍ਰਕਾਸ਼ਿਤ ਇੱਕ ਵੱਡੇ ਪੱਧਰ ਦੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਹਰ ਸਾਲ ਕਰੀਬ 42 ਲੱਖ ਬਾਲਗ ਮੱਛੀਆਂ ਫੜਨ ਜਾਂਦੇ ਹਨ।

ਮੱਛੀ ਪਾਲਣ ਵਿਗਿਆਨੀ ਐਂਡੀ ਮੂਰ ਨੇ ਮਨੋਰੰਜਨ ਕਰਨ ਵਾਲੇ ਮਛੇਰਿਆਂ ਦੇ ਸਭ ਤੋਂ ਤਾਜ਼ਾ ਰਾਸ਼ਟਰੀ ਸਰਵੇਖਣ ਦੀ ਅਗਵਾਈ ਕੀਤੀ ਹੈ। ਉਹ ਦੱਸਦਾ ਹੈ ਕਿ ਬੇਸ਼ੱਕ ਦੋ ਦਹਾਕਿਆਂ ਵਿੱਚ ਗਿਣਤੀ ਬਹੁਤ ਜ਼ਿਆਦਾ ਨਹੀਂ ਬਦਲੀ ਹੈ, ਪਰ ਉਨ੍ਹਾਂ ਦੇ ਪਿੱਛੇ ਦੀ ਕਹਾਣੀ ਜ਼ਰੂਰ ਬਦਲੀ ਹੈ।
Australia Explained - Fishing
Some rock fishing sites alert the public to the dangers and enforce safety measures. Source: Moment RF / Simon McGill/Getty Images
ਸ਼੍ਰੀ ਮੂਰ ਇਹ ਵੀ ਦੱਸਦੇ ਹਨ ਕਿ ਆਸਟ੍ਰੇਲੀਆ ਦੇ ਜਨਸੰਖਿਆ ਦੇ ਚਿਹਰੇ ਬਦਲ ਰਹੇ ਹਨ, ਵਧੇਰੇ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਭਾਈਚਾਰੇ ਇਸ ਖੇਡ ਨੂੰ ਅਪਣਾ ਰਹੇ ਹਨ।

ਨਿਊ ਸਾਊਥ ਵੇਲਜ਼ ਦੀ ‘ਰੀ-ਕ੍ਰੀਏਸ਼ਨਲ ਫਿਸ਼ਿੰਗ ਅਲਾਇੰਸ’ ਇੱਕ ਅਜਿਹੀ ਸੰਸਥਾ ਹੈ ਜੋ ਰਾਜ ਭਰ ਵਿੱਚ ਮੱਛੀਆਂ ਫੜਨ ਦੀਆਂ ਖੇਡਾਂ, ਤਾਜ਼ੇ ਪਾਣੀ ਵਿੱਚੋਂ ਮੱਛੀਆਂ ਫੜਨ, ਨੇਜ਼ੇ ਨਾਲ ਮੱਛੀਆਂ ਫੜਨ ਵਾਲਿਆਂ ਅਤੇ ਮਛੇਰਿਆਂ ਦੀ ਨੁਮਾਇੰਦਗੀ ਕਰਦੀ ਹੈ।
Australia Explained - Fishing
Learn how First Nations rights to fish are recognised in your state’s fisheries laws. Credit: Rafael Ben-Ari/Getty Images
ਇਸ ਸੰਸਥਾ ਦੇ ਪ੍ਰਧਾਨ ਸਟੈਨ ਕੌਂਸਟੈਂਟਰਸ ਦਾ ਕਹਿਣਾ ਹੈ ਕਿ ਹਰ ਖੇਤਰ ਦੇ ਆਪਣੇ ਨਿਯਮ ਹੁੰਦੇ ਹਨ- ਬੈਗ ਤੋਂ ਲੈ ਕੇ ਤੁਹਾਡੇ ਵਲੋਂ ਵਰਤੇ ਜਾਣ ਵਾਲੇ ਗੀਅਰ ਦੇ ਆਕਾਰ ਦੀਆਂ ਕਿਸਮਾਂ ਤੱਕ। ਉਹ ਦੱਸਦੇ ਹਨ ਕਿ ਇਹ ਫਰਕ ਕਿੰਨੇ ਕੁ ਮਾਇਨੇ ਰੱਖਦੇ ਹਨ।

ਮੱਛੀ ਫੜਨ ਦੇ ਨਿਯਮ ਆਸਾਨੀ ਨਾਲ ਆਨਲਾਈਨ ਮਿਲ ਜਾਂਦੇ ਹਨ, ਅਤੇ ਜ਼ਿਆਦਾਤਰ ਰਾਜਾਂ ਵਿੱਚ, ਤੁਸੀਂ ਅਨੁਵਾਦਿਤ ਅਧਿਕਾਰਕ ਐਪਲੀਕੇਸ਼ਨਜ਼ ਤੱਕ ਵੀ ਪਹੁੰਚ ਕਰ ਸਕਦੇ ਹੋ ਪਰ ਜੇਕਰ ਤੁਸੀਂ ਹੁਣੇ ਸ਼ੁਰੂਆਤ ਕਰ ਰਹੇ ਹੋ, ਤਾਂ ਮੱਛੀਆਂ ਫੜਨ ਵਾਲੇ ਸਾਮਾਨ ਦੀ ਸਥਾਨਕ ਦੁਕਾਨ 'ਤੇ ਜਾਣਾ ਤੁਹਾਡਾ ਸਭ ਤੋਂ ਵਧੀਆ ਪਹਿਲਾ ਕਦਮ ਹੋ ਸਕਦਾ ਹੈ।

ਸ਼੍ਰੀ ਕੌਂਸਟੈਂਟਰਸ ਦੱਸਦੇ ਹਨ ਕਿ ਸਥਾਨਕ ਟੈਕਲ ਦੁਕਾਨਾਂ ਸਿਰਫ਼ ਸਟੋਰ ਹੀ ਨਹੀਂ ਬਲਕਿ ਉਹ ਸਲਾਹ ਅਤੇ ਸੁਰੱਖਿਆ ਲਈ ਕਮਿਊਨਿਟੀ ਹੱਬ ਵੀ ਹਨ।
Australia Explained - Fishing
My sister holding a little fish in her hands with some other children at the Wharf in port Macquarie Source: Moment RF / Clint Mcmanus/Getty Images
ਜਿਥੋਂ ਤੱਕ ਲਾਇਸੰਸ ਦੀ ਗੱਲ ਹੈ, ਕੁਝ ਰਾਜਾਂ ਵਿੱਚ, ਜਿਵੇਂ ਕਿ ਸਾਊਥ ਆਸਟ੍ਰੇਲੀਆ, ਕੁਈਨਜ਼ਲੈਂਡ ਅਤੇ ਨੌਰਦਰਨ ਟੈਰੇਟਰੀ ਵਿੱਚ, ਤੁਹਾਨੂੰ ਲਾਇਸੰਸ ਦੀ ਬਿਲਕੁਲ ਵੀ ਲੋੜ ਨਹੀਂ ਹੈ।

ਕੁਝ ਰਾਜਾਂ ਵਿੱਚ, ਇਹ ਕਿਫਾਇਤੀ ਅਤੇ ਆਸਾਨੀ ਨਾਲ ਮਿਲ ਜਾਂਦੇ ਹਨ। ਬੱਸ ਏਨਾ ਜ਼ਰੂਰ ਯਾਦ ਰੱਖੋ ਕਿ ਇਹ ਲਾਇਸੰਸ ਸਿਰਫ ਅਧਿਕਾਰਕ ਸਰਕਾਰੀ ਵੈੱਬਸਾਈਟਾਂ ਤੋਂ ਹੀ ਖਰੀਦੋ।

ਵਿਕਟੋਰੀਅਨ ਫਿਸ਼ਰੀਜ਼ ਅਥਾਰਟੀ ਦੇ ਸੀਈਓ ਟ੍ਰੈਵਿਸ ਡਾਊਲਿੰਗ ਕਹਿੰਦੇ ਹਨ ਕਿ ਜ਼ਿਆਦਾਤਰ ਲੋਕ ਜੋ ਨਿਯਮਾਂ ਨੂੰ ਤੋੜਦੇ ਹਨ, ਉਹ ਜਾਣ-ਬੁੱਝ ਕੇ ਅਜਿਹਾ ਨਹੀਂ ਕਰਦੇ - ਇਹ ਅਕਸਰ ਅਚਾਨਕ ਹੁੰਦਾ ਹੈ। ਇਸ ਲਈ ਆਪਣੇ ਯੰਤਰਾਂ ਦੀ ਦੁਬਾਰਾ ਜਾਂਚ ਕਰਨਾ ਅਤੇ ਇਹ ਸਮਝਣਾ ਮਹੱਤਵਪੂਰਨ ਹੈ ਕਿ ਕਿਹੜੀਆਂ ਗੱਲਾਂ ਦੀ ਇਜਾਜ਼ਤ ਹੈ ਅਤੇ ਕਿਹੜੀਆਂ ਦੀ ਨਹੀਂ?
ਉਦਾਹਰਣ ਵਜੋਂ, ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਤੁਹਾਡੇ ਮੱਛੀ ਫੜਨ ਵਾਲੇ ਯੰਤਰ ਸਥਾਨਕ ਨਿਯਮਾਂ ਦੀ ਪਾਲਣਾ ਕਰਦੇ ਹੋਣ।

ਪਹਾੜਾਂ ’ਤੇ ਮੱਛੀਆਂ ਫੜਨਾ ਆਸਟ੍ਰੇਲੀਆ ਦੇ ਸਭ ਤੋਂ ਖਤਰਨਾਕ ਸ਼ੌਕਾਂ ਵਿੱਚੋਂ ਇੱਕ ਰਿਹਾ ਹੈ ਪਰ ਮੱਛੀ ਫੜਨਾ ਖਤਰੇ ਤੋਂ ਖਾਲੀ ਨਹੀਂ ਹੈ।

ਪਿਛਲੇ ਦੋ ਦਹਾਕਿਆਂ ਦੌਰਾਨ ਪਾਣੀ ਵਿੱਚ ਡੁੱਬਣ ਨਾਲ 240 ਤੋਂ ਵੱਧ ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ ਅਤੇ ਇਨ੍ਹਾਂ ਵਿੱਚ ਬਹੁਤ ਸਾਰੇ ਲੋਕ ਪ੍ਰਵਾਸੀ ਪਿਛੋਕੜ ਵਾਲੇ ਸਨ।

ਹੋਰ ਵੇਰਵਿਆਂ ਲਈ ਅਧਿਕਾਰਕ ਸਾਈਟਾਂ ਦੀ ਜਾਂਚ ਕਰੋ:
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।

ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au  ਉਤੇ ਇੱਕ ਈਮੇਲ ਭੇਜੋ

Share

Recommended for you

Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand