SKIP TO MAIN CONTENT

NSW ਵਿਚ ਪਾਣੀ ਵਰਤਣ ਉੱਤੇ ਲੈਵਲ-2 ਦੀਆਂ ਪਾਬੰਦੀਆਂ 10 ਦਸੰਬਰ ਤੋਂ

watering garden
Source: Milly Eaton from Pexels

ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡੀਜ਼ ਬੇਰੇਜਿਕਲਿਅਨ ਦੇ ਕੀਤੇ ਐਲਾਨ ਮੁਤਾਬਕ ਸੂਬੇ ਵਿੱਚ ਲੈਵਲ -2 ਪਾਣੀ ਦੀਆਂ ਪਾਬੰਦੀਆਂ ਲਾਗੂ ਹੋ ਰਹੀਆਂ ਹਨ, ਕਿਉਂਕਿ ਰਾਜ ਦੇ ਡੈਮ ਦਾ ਪੱਧਰ ਚਲ ਰਹੇ ਸੋਕੇ ਕਾਰਨ ਲਗਾਤਾਰ ਘਟਦਾ ਹੀ ਜਾ ਰਿਹਾ ਹੈ।


Published

Updated

By Bethan Smoleniec

Source: SBS



Skip to podcast episode content

ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡੀਜ਼ ਬੇਰੇਜਿਕਲਿਅਨ ਦੇ ਕੀਤੇ ਐਲਾਨ ਮੁਤਾਬਕ ਸੂਬੇ ਵਿੱਚ ਲੈਵਲ -2 ਪਾਣੀ ਦੀਆਂ ਪਾਬੰਦੀਆਂ ਲਾਗੂ ਹੋ ਰਹੀਆਂ ਹਨ, ਕਿਉਂਕਿ ਰਾਜ ਦੇ ਡੈਮ ਦਾ ਪੱਧਰ ਚਲ ਰਹੇ ਸੋਕੇ ਕਾਰਨ ਲਗਾਤਾਰ ਘਟਦਾ ਹੀ ਜਾ ਰਿਹਾ ਹੈ।


ਨਿਊ ਸਾਊਥ ਵੇਲਜ਼ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਤੇਜੀ ਨਾਲ ਹੇਠਾਂ ਆਉਣ ਕਾਰਨ, ਰਾਜ ਸਰਕਾਰ ਨੇ ਲੈਵਲ-2 ਦੀਆਂ ਪਾਬੰਦੀਆਂ ਨੂੰ ਤੇਜ਼ੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਹ ਪਾਬੰਦੀਆਂ 10 ਦਸੰਬਰ ਤੋਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਸਿਡਨੀ ਵਾਟਰ ਦੇ ਪੀਟਰ ਹੈਡਫੀਲਡ ਅਨੁਸਾਰ ਇਹਨਾਂ ਪਾਬੰਦੀਆਂ ਨੂੰ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਕਿਉਂਕਿ ਘਰਾਂ ਦੇ ਬਾਹਰਵਾਰ ਕੀਤੀ ਜਾਣ ਵਾਲੀ ਪਾਣੀ ਵਰਤੋਂ, ਇਹਨਾਂ ਪਾਬੰਦੀਆਂ ਤੋਂ ਪ੍ਰਭਾਵਤ ਹੋ ਰਹੀ ਹੈ।

ਇਹ ਪਾਬੰਦੀਆਂ ਗ੍ਰੇਟਰ ਸਿਡਨੀ, ਪੱਛਮ ਵਿੱਚ ਬਲੂ ਮਾਊਂਨਟੇਨਸ ਅਤੇ ਸਿਡਨੀ ਦੇ ਦੱਖਣ ਵਿੱਚ ਇਲਾਵਾਰ ਖੇਤਰ ਤੱਕ ਵਸਦੇ ਵਸਨੀਕਾਂ ਤੇ ਲਾਗੂ ਹੋਣਗੀਆਂ। ਸਿਡਨੀ ਵਾਟਰ ਦੇ ਅਧਿਕਾਰੀ ਪਹਿਲਾਂ ਤੋਂ ਹੀ ਭਾਈਚਾਰੇ ਵਿੱਚ ਵਿਚਰਦੇ ਹੋਏ ਇਹ ਯਕੀਨੀ ਬਨਾਉਣ ਵਿੱਚ ਲੱਗੇ ਹੋਏ ਹਨ ਕਿ ਲੋਕ ਇਹਨਾਂ ਪਾਬੰਦੀਆਂ ਦੀ ਪਾਲਣਾ ਸਹੀ ਤਰੀਕੇ ਨਾਲ ਕਰ ਕੀਤੀ ਜਾ ਸਕੇ। ਸ਼੍ਰੀ ਹੈਡਫੀਲਡ ਨੇ ਚਿਤਾਵਨੀ ਦਿੱਤੀ ਹੈ ਕਿ ਪਾਬੰਦੀਆਂ ਤੋੜਨ ਦੇ ਗੰਭੀਰ ਨਤੀਜੇ ਹੋ ਸਕਦੇ ਹਨ।

ਗ੍ਰੇਟਰ ਸਿਡਨੀ ਦੇ ਡੈਮਾਂ ਦਾ ਪੱਧਰ ਇਸ ਸਮੇਂ ਸਿਰਫ 46% ਦੇ ਕਰੀਬ ਰਹਿ ਗਿਆ ਹੈ ਅਤੇ ਉਮੀਦ ਮੁਤਾਬਕ ਅਗਲੇ ਮਹੀਨੇ ਤੱਕ ਇਹ ਹੋਰ ਵੀ ਹੇਠਾਂ, 45% ਤੱਕ ਚਲਾ ਜਾਵੇਗਾ। ਆਮ ਤੌਰ ਤੇ ਲੈਵਲ -2 ਦੀਆਂ ਪਾਬੰਦੀਆਂ ਉਦੋਂ ਹੀ ਲਗਾਈਆਂ ਜਾਂਦੀਆਂ ਹਨ ਜਦੋਂ ਡੈਮਾਂ ਦਾ ਪੱਧਰ 40% ਤੋਂ ਹੇਠਾਂ ਚਲਾ ਜਾਵੇ, ਪਰ ਪ੍ਰੀਮੀਅਰ ਗਲੈਡੀਜ਼ ਬੇਰੇਜਿਕਲਿਅਨ ਅਨੁਸਾਰ, ਬਾਰਸ਼ ਦੀ ਘਾਟ ਅਤੇ ਜਿਆਦਾ ਗਰਮੀ ਵਾਲੇ ਮੌਸਮ ਦੀ ਭਵਿੱਖਬਾਣੀ ਨੂੰ ਸਾਹਮਣੇ ਰਖਦੇ ਹੋਏ, ਇਹਨਾਂ ਪਾਬੰਦੀਆਂ ਨੂੰ ਜਲਦ ਲਾਗੂ ਕਰਨਾ ਜਰੂਰੀ ਹੋ ਗਿਆ ਹੈ।

ਨਿਊ ਸਾਊਥ ਵੇਲਜ਼ ਦੀ ਜਲ ਮੰਤਰੀ ਮੈਲਿੰਡਾ ਪਾਵੇ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ ਚਿੰਤਾਜਨਕ ਤੇਜੀ ਨਾਲ ਘੱਟ ਰਿਹਾ ਹੈ। ਅਤੇ ਜਾਰੀ ਸੌਕੇ ਨੂੰ ਦੇਖਦਿਆਂ ਪਾਣੀ ਦੀ ਸੰਭਾਲ ਹੁਣ ਤੋਂ ਹੀ ਜਰੂਰੀ ਹੈ।

ਜੇ ਸੋਕਾ ਜਾਰੀ ਰਹਿੰਦਾ ਹੈ, ਅਤੇ ਮੀਂਹ ਵੀ ਨਹੀਂ ਪੈਂਦਾ, ਤਾਂ ਸ਼੍ਰੀ ਹੈਡਫੀਲਡ ਅਨੁਸਾਰ ਉਸ ਸਮੇਂ ਦੇ ਹਾਲਾਤਾਂ ਦੇ ਮੱਦੇਨਜ਼ਰ ਨਵੀਆਂ ਪਾਬੰਦੀਆਂ ਤੈਅ ਕੀਤੀਆਂ ਜਾਣਗੀਆਂ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਾਣੀ ਦੇ ਇਸਤੇਮਾਲ ਵਿੱਚ ਨਾ ਸਿਰਫ ਘਰ ਦੇ ਬਾਹਰਵਾਰ ਬਲਿਕ ਅੰਦਰ ਵੀ ਸੰਜਮ ਵਰਤਣ।

ਦੇਸ਼ ਭਰ ਵਿੱਚ ਗਰਮ ਤੇ ਖੁਸ਼ਕ ਹਾਲਾਤਾਂ ਦੇ ਬਾਵਜੂਦ ਪੱਛਮੀ ਆਸਟ੍ਰੇਲੀਆ ਹੀ ਇੱਕ ਹੋਰ ਅਜਿਹਾ ਰਾਜ ਹੈ ਜਿਸ ਵਿੱਚ ਪਾਣੀਆਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਹੋਈਆਂ ਹਨ। ਉੱਥੇ ਸਰਕਾਰ ਨੇ ਇੱਕ ‘ਸਪਰਿੰਕਲਰ ਵਾਟਰ ਰੋਸਟਰ’ ਲਾਗੂ ਕੀਤਾ ਹੈ ਜਿਸ ਤਹਿਤ ਪਰਥ ਅਤੇ ਮੈਂਨਡਰੂਆਹ ਦੇ ਵਸਨੀਕਾਂ ਨੂੰ ਹਫਤੇ ਦੇ ਦੋ ਦਿਨ ਪਾਣੀ ਦੇ ਛਿੜਕਾਅ ਦੀ ਇਜਾਜਤ ਦਿੱਤੀ ਹੋਈ ਹੈ। ਅਤੇ ਬੋਰ ਨਾਲ ਪਾਣੀ ਇਸਤੇਮਾਲ ਕਰਨ ਵਾਲਿਆਂ ਨੂੰ ਇੱਕ ਦਿਨ ਵਾਧੂ ਦਿੱਤਾ ਗਿਆ ਹੈ।

ਪਾਣੀ ਦੀ ਬੱਚਤ ਅਤੇ ਬਚਾਵਾਂ ਵਾਲੇ ਉਪਾਅ ਦੱਖਣੀ ਆਸਟ੍ਰੇਲੀਆ ਅਤੇ ਸਥਾਈ ਰੂਪ ਵਿੱਚ ਏਸੀਟੀ ਅਤੇ ਵਿਕਟੋਰੀਆ ਵਿੱਚ ਵੀ ਲਾਗੂ ਹਨ। ਨੋਰਦਰਨ ਟੈਰੀਟੋਰੀ, ਤਸਮਾਨੀਆ ਅਤੇ ਕੂਈਨਜ਼ਲੈਂਡ ਵਿੱਚ ਇਸ ਵੇਲੇ ਪਾਣੀ ਦੀਆਂ ਕੋਈ ਪਾਬੰਦੀਆਂ ਨਹੀਂ ਹਨ।

ਫੈਡਰਲ ਖੇਤੀਬਾੜੀ ਮੰਤਰੀ ਸੈਨੇਟਰ ਬਰਿਜਿਟ ਮੈਕੈਂਜ਼ੀ ਨੇ ਸਕਾਈ ਨਿਊਜ਼ ਨਾਲ ਗਲ ਕਰਦੇ ਹੋਏ ਕਿਹਾ ਹੈ ਕਿ ਫੈਡਰਲ ਸਰਕਾਰ, ਸਾਰੇ ਹੀ ਰਾਜਾਂ ਅਤੇ ਟੈਰੀਟੋਰੀਆਂ ਨਾਲ ਮਿਲ ਕੇ ਪਾਣੀਆਂ ਦੇ ਬੁਨਿਆਦੀ ਢਾਂਚਿਆਂ ਨੂੰ ਸੁਧਾਰਨ ਲਈ ਤਿਆਰ ਹੈ।

Listen to SBS Punjabi Monday to Friday at 9 pm. Follow us on Facebook and Twitter


Latest podcast episodes

Follow SBS Punjabi

Download our apps

Watch on SBS

Punjabi News

Stream now