2017 ਵਿੱਚ ਰੈੱਡ ਕਰਾਸ ਨੇ ਪਾਇਆ ਕਿ ਆਸਟ੍ਰੇਲੀਆ ਵਿੱਚ ਹਰ ਸਾਲ ਲਗਭਗ 5 ਲੱਖ ਜ਼ਖਮੀ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖਲ ਕੀਤੇ ਜਾਣ ਦੇ ਬਾਵਜੂਦ, ਫਸਟ ਏਡ ਸਿਖਲਾਈ ਦੀ ਦੁਨੀਆ ਦੀਆਂ ਸਭ ਤੋਂ ਘੱਟ ਦਰਾਂ ਵਿੱਚੋਂ ਇੱਕ ਹੈ। ਇਨ੍ਹਾਂ ਵਿੱਚ ਲਗਭਗ 60,000 ਬੱਚੇ ਸ਼ਾਮਲ ਹਨ।
ਰਾਇਲ ਲਾਈਫ ਸੇਵਿੰਗ ਸੋਸਾਇਟੀ ਅਨੁਸਾਰ, ਔਸਤਨ 20 ਆਸਟ੍ਰੇਲੀਅਨ ਹਰ ਰੋਜ਼ ਦਿਲ ਦੇ ਦੌਰੇ ਨਾਲ ਮਰਦੇ ਹਨ। ਇਸ ਵਿਚ ਇਹ ਵੀ ਪਾਇਆ ਗਿਆ ਕਿ 60 ਪ੍ਰਤੀਸ਼ਤ ਸੱਟਾਂ ਜਿਨ੍ਹਾਂ ਨੂੰ ਮੁਢਲੀ ਸਹਾਇਤਾ ਦੇ ਇਲਾਜ ਦੀ ਲੋੜ ਹੁੰਦੀ ਹੈ, ਘਰ ਵਿਚ ਹੀ ਲਗਦੀਆਂ ਹਨ।
ਤਿੰਨ ਵਿੱਚੋਂ ਇੱਕ ਕਰਮਚਾਰੀ ਕੰਮ ਵਾਲੀ ਥਾਂ ਦੀ ਐਮਰਜੈਂਸੀ ਵਿੱਚ ਮੁਢਲੀ ਸਹਾਇਤਾ ਪ੍ਰਦਾਨ ਕਰਨ ਲਈ ਆਤਮ-ਵਿਸ਼ਵਾਸ ਮਹਿਸੂਸ ਕਰਦਾ ਹੈ।
ਬਕ ਰੀਡ 20 ਸਾਲਾਂ ਤੋਂ ਵੱਧ ਸਮੇਂ ਤੋਂ ਪੈਰਾਮੈਡਿਕ ਰਿਹਾ ਹੈ। ਉਹ ਪੱਛਮੀ ਸਿਡਨੀ ਯੂਨੀਵਰਸਿਟੀ ਵਿੱਚ ਪੈਰਾਮੈਡੀਸਨ ਦਾ ਲੈਕਚਰਾਰ ਵੀ ਹੈ।
ਉਨ੍ਹਾਂ ਮੁਤਾਬਿਕ ਹਾਲਾਂਕਿ ਜ਼ਿਆਦਾਤਰ ਲੋਕ ਜੇਕਰ ਕੰਮ ਲਈ ਜਰੂਰੀ ਨਾ ਹੋਵੇ ਤਾਂ ਫਸਟ ਏਡ ਦੀ ਸਿਖਲਾਈ ਨਹੀਂ ਲੈਂਦੇ, ਪਰ ਅਜਿਹਾ ਕਰਨ ਦੇ ਲਾਭ ਹੁੰਦੇ ਹਨ।