Key Points
- ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਆਸਟ੍ਰੇਲੀਅਨ ਲੋਕ ਕਈ ਵਿਭਿੰਨ ਕੌਮਾਂ ਅਤੇ ਸਭਿਆਚਾਰਾਂ ਨਾਲ ਜੁੜੇ ਹੋਏ ਹਨ।
- ਆਦਿਵਾਸੀ-ਅਗਵਾਈ ਵਾਲੀਆਂ ਸੰਸਥਾਵਾਂ ਅਤੇ ਸਮਾਗਮ ਪਹਿਲੇ ਰਾਸ਼ਟਰ ਦੇ ਮੁੱਦਿਆਂ ਅਤੇ ਲੋਕਾਂ ਨਾਲ ਜੁੜਨ ਦੇ ਰਸਤੇ ਪੇਸ਼ ਕਰਦੇ ਹਨ।
- ਸਹੀ ਪਹੁੰਚ ਵਿੱਚ ਸਿੱਖਣ ਲਈ ਆਉਣਾ, ਖੁੱਲ੍ਹੇ ਮਨ ਨਾਲ ਸੁਣਨਾ ਅਤੇ ਸਤਿਕਾਰ ਨਾਲ ਸਵਾਲ ਪੁੱਛਣਾ ਸ਼ਾਮਲ ਹੈ।
- ਮੈਂ ਆਪਣੇ ਖੇਤਰ ਦੇ ਰਵਾਇਤੀ ਮਾਲਕਾਂ ਬਾਰੇ ਕਿਵੇਂ ਜਾਣ ਸਕਦਾ ਹਾਂ?
- ਮੈਂ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਨਾਲ ਕਿਵੇਂ ਜੁੜ ਸਕਦਾ ਹਾਂ?
- ਮੈਨੂੰ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਆਸਟ੍ਰੇਲੀਆ ਬਾਰੇ ਭਰੋਸੇਯੋਗ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ?
- ਆਸਟ੍ਰੇਲੀਆ ਵਿੱਚ ਕਿਹੜੇ ਆਦਿਵਾਸੀ ਸਮਾਗਮ ਅਤੇ ਯਾਦਗਾਰੀ ਸਮਾਰੋਹ ਮਨਾਏ ਜਾਂਦੇ ਹਨ?
- ਮੈਂ ਆਸਟ੍ਰੇਲੀਆ ਦੇ ਪਹਿਲੇ ਰਾਸ਼ਟਰ ਦੇ ਲੋਕਾਂ ਦਾ ਚੰਗਾ ਸਹਿਯੋਗੀ ਕਿਵੇਂ ਬਣ ਸਕਦਾ ਹਾਂ?
- ਜੇਕਰ ਮੈਂ ਕਿਸੇ ਆਦਿਵਾਸੀ ਵਿਅਕਤੀ ਨਾਲ ਗੱਲਬਾਤ ਦੌਰਾਨ ਕੁਝ ਗਲਤ ਕਹਿ ਦੇਵਾਂ ਤਾਂ ਕੀ ਹੋਵੇਗਾ?
ਹੀਲਿੰਗ ਫਾਊਂਡੇਸ਼ਨ ਦੀ ਸੀਈਓ, ਯਾਵੁਰੂ ਔਰਤ ਸ਼ੈਨਨ ਡੌਡਸਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਲਈ ਆਦਿਵਾਸੀ ਸੱਭਿਆਚਾਰਾਂ ਅਤੇ ਭਾਈਚਾਰਿਆਂ ਦੀ ਵਿਭਿੰਨਤਾ ਨੂੰ ਸਮਝਣਾ ਜ਼ਰੂਰੀ ਹੈ।
“ਇਹ ਸਮਝਣਾ ਵੀ ਜ਼ਰੂਰੀ ਹੈ ਕਿ ਇੱਥੇ ਸਿਰਫ਼ ਇੱਕ ਕਿਸਮ ਦਾ ਸਮਰੂਪ ਸੱਭਿਆਚਾਰ ਨਹੀਂ ਹੈ। ਦੇਸ਼ ਭਰ ਵਿੱਚ ਸੈਂਕੜੇ ਵੱਖ-ਵੱਖ ਭਾਸ਼ਾਵਾਂ ਹਨ। ਅਤੇ ਮੈਨੂੰ ਲੱਗਦਾ ਹੈ ਕਿ ਉਸ ਵਿਸ਼ਾਲਤਾ ਬਾਰੇ ਆਪਣੇ ਆਪ ਨੂੰ ਸਿੱਖਿਅਤ ਕਰਨ ਦੇ ਯੋਗ ਹੋਣਾ ਵੀ ਬਹੁਤ ਮਹੱਤਵਪੂਰਨ ਹੈ।”

“It's important for anyone living in Australia to understand that Indigenous people have cared for this Country for tens of thousands of years,” Shannan Dodson says. Photo: The Healing Foundation.
ਮੈਂ ਆਪਣੇ ਖੇਤਰ ਦੇ ਪਰੰਪਰਾਗਤ ਮਾਲਕਾਂ ਬਾਰੇ ਕਿਵੇਂ ਜਾਣ ਸਕਦਾ ਹਾਂ?
ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਵਾਲਾ ਆਸਟ੍ਰੇਲੀਆ ਬਹੁਤ ਸਾਰੇ ਵੱਖ-ਵੱਖ ਸਮੂਹਾਂ ਤੋਂ ਬਣਿਆ ਹੈ। ਸ਼੍ਰੀਮਤੀ ਡੌਡਸਨ ਕਹਿੰਦੀ ਹੈ ਕਿ ਆਪਣੇ ਸਥਾਨਕ ਭਾਈਚਾਰੇ ਨਾਲ ਸਬੰਧ ਲੱਭਣ ਦੀ ਕੋਸ਼ਿਸ਼ ਕਰਨਾ ਵਧੀਆ ਗੱਲ ਹੈ। ਪਰ ਤੁਸੀਂ ਇਹ ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਸੀਂ ਕਿਸ ਦੇਸ਼ ਵਿੱਚ ਰਹਿੰਦੇ ਹੋ?
"ਇਹ ਪਤਾ ਲਗਾਉਣਾ ਬਹੁਤ ਆਸਾਨ ਹੈ ਕਿ ਤੁਹਾਡੇ ਖੇਤਰ ਵਿੱਚ ਪਰੰਪਰਾਗਤ ਮਾਲਕ ਕੌਣ ਹਨ।"
ਆਦਿਵਾਸੀ ਆਸਟ੍ਰੇਲੀਆ ਦੇ ਨਕਸ਼ੇ ਅਤੇ ਆਪਣੇ ਖੇਤਰ ਦੇ ਪਰੰਪਰਾਗਤ ਰਖਵਾਲਿਆਂ ਬਾਰੇ ਜਾਣਕਾਰੀ ਲਈ 'ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਐਬੋਰਿਜਨਲ ਐਂਡ ਟੋਰੇਸ ਸਟ੍ਰੇਟ ਆਈਲੈਂਡਰ ਸਟੱਡੀਜ਼ ਵੈੱਬਸਾਈਟ' 'ਤੇ ਜਾਓ।
ਮੈਂ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਨਾਲ ਕਿਵੇਂ ਜੁੜ ਸਕਦਾ ਹਾਂ?
ਜੇਕਰ ਤੁਸੀਂ ਆਦਿਵਾਸੀ ਮੁੱਦਿਆਂ ਦਾ ਸਮਰਥਨ ਕਰਨ ਅਤੇ ਲੋਕਾਂ ਨਾਲ ਜੁੜਨ ਦੇ ਮੌਕੇ ਲੱਭ ਰਹੇ ਹੋ, ਤਾਂ ਖੋਜ ਨੂੰ ਆਪਣੇ ਰਾਜ ਜਾਂ ਖੇਤਰ ਤੱਕ ਸੀਮਤ ਕਰਕੇ, ਤੁਸੀਂ ਆਪਣੇ ਖੇਤਰ ਨਾਲ ਸਬੰਧਤ ਆਦਿਵਾਸੀ ਮੁੱਦਿਆਂ ਬਾਰੇ ਜਾਣ ਸਕਦੇ ਹੋ।
"ਦੇਖੋ ਕਿ ਤੁਸੀਂ ਸਥਾਨਕ ਆਦਿਵਾਸੀ ਸੰਗਠਨਾਂ ਨਾਲ ਕਿਵੇਂ ਬਿਹਤਰ ਸਬੰਧ ਬਣਾ ਸਕਦੇ ਹੋ।

Some Indigenous organisations focus on issues specific to their state and territory while others work on nationwide Indigenous affairs, for example aged care. Credit: davidf/Getty Images
ਮੈਨੂੰ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਆਸਟ੍ਰੇਲੀਆ ਬਾਰੇ ਭਰੋਸੇਯੋਗ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ?
ਬਹੁਤ ਸਾਰੇ ਭਰੋਸੇਯੋਗ ਸਰੋਤ ਹਨ ਜਿਨ੍ਹਾਂ ਤੱਕ ਤੁਸੀਂ ਔਨਲਾਈਨ ਪਹੁੰਚ ਕਰ ਸਕਦੇ ਹੋ।
ਸ਼੍ਰੀਮਤੀ ਡੌਡਸਨ ਸ਼ੁਰੂਆਤੀ ਬਿੰਦੂਆਂ ਵਜੋਂ ਤਿੰਨ ਦੇਸ਼ ਵਿਆਪੀ ਸਾਈਟਾਂ ਦਾ ਸੁਝਾਅ ਦਿੰਦੀ ਹੈ:
- ਬੱਚਿਆਂ ਨੂੰ ਜ਼ਬਰਦਸਤੀ ਵੱਖ ਕਰਨ ਦੇ ਇਤਿਹਾਸ ਅਤੇ ਸਾਰੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਭਾਈਚਾਰਿਆਂ ਲਈ ਚੱਲ ਰਹੇ ਪ੍ਰਭਾਵ ਬਾਰੇ ਜਾਣਕਾਰੀ ਲਈ Healing Foundation.
- ਸਥਾਨਕ ਖੇਤਰਾਂ ਅਤੇ ਪਰੰਪਰਾਗਤ ਮਾਲਕਾਂ, ਭਾਸ਼ਾ ਅਤੇ ਸੱਭਿਆਚਾਰ 'ਤੇ ਸਰੋਤਾਂ ਅਤੇ ਇਤਿਹਾਸਕ ਰਿਕਾਰਡਾਂ ਬਾਰੇ ਜਾਣਕਾਰੀ ਲਈ Australian Institute of Aboriginal and Torres Strait Islander Studies।
- ਆਸਟ੍ਰੇਲੀਆ ਵਿੱਚ ਸੁਲ੍ਹਾ ਪ੍ਰਕਿਰਿਆ ਬਾਰੇ ਜਾਣਕਾਰੀ ਲਈ Reconciliation Australia.
ਆਸਟ੍ਰੇਲੀਆ ਵਿੱਚ ਕੁਝ ਆਦਿਵਾਸੀ ਸਮਾਗਮ ਅਤੇ ਯਾਦਗਾਰੀ ਸਮਾਰੋਹ ਕੀ ਹਨ?
ਆਦਿਵਾਸੀ-ਅਗਵਾਈ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋਣਾ ਪਹਿਲੇ ਰਾਸ਼ਟਰ ਸੱਭਿਆਚਾਰਾਂ ਅਤੇ ਭਾਈਚਾਰਿਆਂ ਨਾਲ ਜੁੜਨ ਦੇ ਤਰੀਕੇ ਵੀ ਪੇਸ਼ ਕਰ ਸਕਦਾ ਹੈ।
ਸ਼੍ਰੀਮਤੀ ਡੌਡਸਨ ਕਹਿੰਦੀ ਹੈ ਕਿ "ਹਰ ਰਾਜ ਅਤੇ ਖੇਤਰ ਵਿੱਚ ਆਦਿਵਾਸੀ ਭਾਈਚਾਰਿਆਂ ਦੇ ਨਾਲ ਜੁੜਨ ਬਹੁਤ ਸਾਰੇ ਮੌਕੇ ਹਨ।"
NAIDOC ਹਫ਼ਤਾ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਸੱਭਿਆਚਾਰਾਂ ਨੂੰ ਸਕਾਰਾਤਮਕ, ਖੁੱਲ੍ਹੇ ਅਤੇ ਸਾਂਝੇ ਤਰੀਕੇ ਨਾਲ ਮਨਾਉਣ ਤੋਂ ਪੈਦਾ ਹੋਇਆ ਸੀ, ਨਾ ਸਿਰਫ਼ ਉਨ੍ਹਾਂ ਭਾਈਚਾਰਿਆਂ ਲਈ, ਸਗੋਂ ਪੂਰੇ ਆਸਟ੍ਰੇਲੀਆ ਨੂੰ ਇਹਨਾਂ ਜਸ਼ਨਾਂ ਵਿਚ ਸ਼ਾਮਿਲ ਕੀਤਾ ਗਿਆ ਸੀ।Shannan Dodson, CEO of the Healing Foundation
The National Reconciliation Week, 27 ਮਈ ਤੋਂ 3 ਜੂਨ ਤੱਕ 1967 ਦੇ ਜਨਮਤ ਸੰਗ੍ਰਹਿ ਅਤੇ High Court Mabo decision ਦੀ ਵਰ੍ਹੇਗੰਢ ਨੂੰ ਕ੍ਰਮਵਾਰ ਮਨਾਉਂਦੇ ਹੋਏ ਮਨਾਇਆ ਜਾਂਦਾ ਹੈ।
13 ਫਰਵਰੀ ਨੂੰ ਆਸਟ੍ਰੇਲੀਆ ਦੇ ਆਦਿਵਾਸੀ ਲੋਕਾਂ ਨੂੰ ਮੁਆਫ਼ੀ ਦੀ ਸਾਲਾਨਾ ਵਰ੍ਹੇਗੰਢ, ਹਰ ਸਾਲ 26 ਮਈ ਨੂੰ ਮਨਾਈ ਜਾਣ ਵਾਲੀ National Sorry Day ਤੋਂ ਪਹਿਲਾਂ ਹੁੰਦੀ ਹੈ।
ਇਹ ਦੋਵੇਂ ਦਿਨ 1800 ਅਤੇ 1980 ਦੇ ਦਹਾਕੇ ਦੇ ਮੱਧ ਵਿਚਕਾਰ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਬੱਚਿਆਂ ਦੀਆਂ ' ਗਵਾਚ ਗਈਆਂ ਪੀੜ੍ਹੀਆਂ' ਨੂੰ ਸਵੀਕਾਰ ਕਰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਜ਼ਬਰਦਸਤੀ ਵੱਖ ਕਰ ਦਿੱਤਾ ਗਿਆ ਸੀ।

It’s easy to make mistakes if you come across a myth or stereotype around Aboriginal and Torres Strait Islander people and culture. Credit: WANDER WOMEN COLLECTIVE/Getty Images
ਮੈਂ ਆਸਟ੍ਰੇਲੀਆ ਦੇ ਪਹਿਲੇ ਰਾਸ਼ਟਰਾਂ ਦੇ ਲੋਕਾਂ ਲਈ ਇੱਕ ਚੰਗਾ ਸਹਿਯੋਗੀ ਕਿਵੇਂ ਬਣ ਸਕਦਾ ਹਾਂ?
ਆਦਿਵਾਸੀ ਆਸਟ੍ਰੇਲੀਆ ਨਾਲ ਜੁੜਨ ਦੇ ਮੌਕੇ ਭਾਲਦੇ ਹੋਏ, ਆਪਣੀ ਪਹੁੰਚ ਦਾ ਧਿਆਨ ਰੱਖਣਾ ਮਹੱਤਵਪੂਰਨ ਹੈ।
"ਇੱਕ ਸਤਿਕਾਰਯੋਗ ਸਹਿਯੋਗੀ ਬਣਨ ਦਾ ਮਤਲਬ ਹੈ ਖੁੱਲ੍ਹੇ ਮਨ ਨਾਲ ਸੁਣਨਾ, ਅਗਵਾਈ ਕਰਨ ਦੀ ਬਜਾਏ ਨਾਲ ਚੱਲਣਾ, ਅਤੇ ਇਹ ਸੋਚਣਾ ਕਿ ਤੁਸੀਂ ਉਨ੍ਹਾਂ ਆਦਿਵਾਸੀ ਆਵਾਜ਼ਾਂ ਨੂੰ ਉਸ ਤਰੀਕੇ ਨਾਲ ਕਿਵੇਂ ਵਧਾ ਰਹੇ ਹੋ ਜਿਸ ਤਰ੍ਹਾਂ ਉਹ ਕਰਦੇ ਹਨ।"
ਸ਼੍ਰੀਮਤੀ ਡੌਡਸਨ ਸ਼ੁਰੂਆਤ ਕਰਨ ਬਾਰੇ ਇੱਕ ਸਲਾਹ ਸਾਂਝੀ ਕਰਦੀ ਹੈ।
"ਖੁੱਲੇ ਦਿਲ ਅਤੇ ਖੁੱਲ੍ਹੇ ਦਿਮਾਗ ਨਾਲ ਪੇਸ਼ ਆਓ।
"ਸਾਡੇ ਭਾਈਚਾਰੇ ਬਹੁਤ ਸਵਾਗਤ ਕਰਦੇ ਹਨ, ਅਤੇ ਅਸੀਂ ਇਸ ਵੀ ਇਹ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਅਸੀਂ ਕੌਣ ਹਾਂ, ਸਾਡੇ ਇਤਿਹਾਸ, ਸਾਡੇ ਸੱਭਿਆਚਾਰ।"

Group shot from the February 2025 anniversary of the National Apology to the Stolen Generations. It includes survivors, descendants, THF staff, Minister for Indigenous Australians Malarndirri McCarthy and other community members. Photo: The Healing Foundation
ਕੀ ਹੋਵੇਗਾ ਜੇਕਰ ਮੈਂ ਕਿਸੇ ਆਦਿਵਾਸੀ ਵਿਅਕਤੀ ਨਾਲ ਗੱਲਬਾਤ ਦੌਰਾਨ ਕੁੱਝ ਗਲਤ ਬੋਲ ਦਵਾਂ ?
ਦੁਨੀਆ ਦੇ ਸਭ ਤੋਂ ਪੁਰਾਣੇ ਨਿਰੰਤਰ ਸੱਭਿਆਚਾਰਾਂ ਬਾਰੇ ਸਿੱਖਣ ਅਤੇ ਬਸਤੀਵਾਦ ਦੇ ਇਤਿਹਾਸ ਦੇ ਪਿੱਛੇ ਸਾਰੀਆਂ ਬਾਰੀਕੀਆਂ ਨੂੰ ਸਮਝਣ ਲਈ ਸਮਾਂ ਅਤੇ ਮਿਹਨਤ ਦੀ ਲੋੜ ਹੁੰਦੀ ਹੈ।
ਸ਼੍ਰੀਮਤੀ ਡੌਡਸਨ ਕਹਿੰਦੀ ਹੈ ਕਿ "ਇਹ ਸਮਝਣ ਯੋਗ ਹੈ ਕਿ ਗੈਰ-ਆਦਿਵਾਸੀ ਲੋਕਾਂ ਨੂੰ ਕਈ ਵਾਰ 'ਗਲਤ ਹੋਣ ਜਾਂ ਗਲਤ ਗੱਲ ਕਹਿਣ' ਦਾ ਡਰ ਹੁੰਦਾ ਹੈ।
"ਪਰ ਮੈਨੂੰ ਨਹੀਂ ਲੱਗਦਾ ਕਿ ਇਸ ਡਰ ਨੂੰ ਲੋਕਾਂ ਨੂੰ ਸ਼ਾਮਲ ਹੋਣ ਤੋਂ ਰੋਕਣਾ ਚਾਹੀਦਾ ਹੈ। ਕਿਉਂਕਿ ਸਾਰਾ ਨੁਕਤਾ ਖੁੱਲ੍ਹਾ ਹੋਣਾ ਹੈ, ਸਵਾਲ ਪੁੱਛਣਾ ਹੈ। ਅਤੇ ਜ਼ਿਆਦਾਤਰ ਲੋਕ ਜਾਣਦੇ ਹੋਣਗੇ ਕਿ ਇਹ ਸਤਿਕਾਰਯੋਗ ਤਰੀਕੇ ਨਾਲ ਕਿਵੇਂ ਕਰਨਾ ਹੈ।"
Subscribe to or follow the Australia Explained podcast for more valuable information and tips about settling into your new life in Australia.
Do you have any questions or topic ideas? Send us an email to australiaexplained@sbs.com.au













