Key Points
- ਆਸਟ੍ਰੇਲੀਆ 10 ਦਸੰਬਰ 2025 ਤੋਂ 16 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਲਈ ਸੋਸ਼ਲ ਮੀਡੀਆ ਪਾਬੰਦੀਆਂ ਲਾਗੂ ਕਰ ਰਿਹਾ ਹੈ।
- ਉਮਰ ਦੀ ਜਾਂਚ ਲਾਗੂ ਕਰਨ ਦੀ ਜ਼ਿੰਮੇਵਾਰੀ ਮਾਪਿਆਂ ਦੀ ਨਹੀਂ, ਬਲਕਿ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੀ ਹੈ।
- ਖੁੱਲ੍ਹੀਆਂ ਗੱਲਾਂ-ਬਾਤਾਂ ਨਾਲ ਬੱਚਿਆਂ ਨੂੰ ਇਨ੍ਹਾਂ ਬਦਲਾਵਾਂ ਦੇ ਭਾਵਨਾਤਮਕ ਅਸਰ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।
- ਮਾਪੇ ਦੋਸਤਾਂ ਨਾਲ ਜੁੜੇ ਰਹਿਣ ਦੇ ਵਿਕਲਪ ਤਿਆਰ ਕਰਕੇ ਅਤੇ ਖਾਤਿਆਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਲਈ ਪਹਿਲਾਂ ਹੀ ਤਿਆਰੀ ਕਰਕੇ ਨੌਜਵਾਨਾਂ ਦਾ ਸਾਥ ਦੇ ਸਕਦੇ ਹਨ।
ਨਵੇਂ ਨਿਯਮ ਕੀ ਹਨ ਅਤੇ ਅਪਡੇਟਸ ਕਿੱਥੇ ਮਿਲ ਸਕਦੀਆਂ ਹਨ?
ਸੋਸ਼ਲ ਮੀਡੀਆ ਕੰਪਨੀਆਂ ਨੂੰ 16 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਆਪਣੇ ਪਲੈਟਫਾਰਮਾਂ ਤੇ ਅਕਾਊਂਟ ਰੱਖਣ ਤੋਂ ਰੋਕਣ ਲਈ ਵਾਜਬ ਕਦਮ ਚੁੱਕਣੇ ਲਾਜ਼ਮੀ ਹੋਣਗੇ। ਇਹਨਾਂ ਪਾਬੰਦੀਆਂ 'ਚ TikTok, Instagram, Snapchat, Facebook, Kick, Reddit, Threads, Twitch, X ਅਤੇ YouTube ਪਹਿਲਾਂ ਹੀ ਸ਼ਾਮਲ ਹਨ, ਅਤੇ ਹੋਰ ਪਲੇਟਫ਼ਾਰਮ ਵੀ ਜੋੜੇ ਜਾ ਸਕਦੇ ਹਨ।
ਇਨ੍ਹਾਂ ਪਾਬੰਦੀਆਂ ਨੂੰ ਲਾਗੂ ਕਰਵਾਉਣ ਵਾਲੀ eSafety ਕਮਿਸ਼ਨਰ ਦਾ ਕਹਿਣਾ ਹੈ ਕਿ ਇਹ ਬਦਲਾਅ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਅਕਾਊਂਟਾਂ ਵਿੱਚ ਲੌਗ ਇਨ ਕਰਕੇ ਪੈਦਾ ਹੋਣ ਵਾਲੇ ਦਬਾਅ ਅਤੇ ਖ਼ਤਰਿਆਂ ਤੋਂ ਬਚਾਉਣ ਲਈ ਹਨ।

Companies are expected to use age-assurance technology to estimate a user’s age. Young people will still be able to watch publicly available content on some platforms, such as YouTube and TikTok. Source: iStockphoto / Suzi Media Production/Getty Images
ਜ਼ਿੰਮੇਵਾਰੀ ਖੁਦ ਪਲੇਟਫਾਰਮਾਂ 'ਤੇ ਆਉਂਦੀ ਹੈ। ਜੇਕਰ ਸ਼ੁਰੂਆਤੀ ਮਿਤੀ ਤੋਂ ਬਾਅਦ ਵੀ ਸੋਲ੍ਹਾਂ ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਖਾਤਾ ਹੈ ਤਾਂ ਮਾਪਿਆਂ ਜਾਂ ਬੱਚਿਆਂ ਲਈ ਕੋਈ ਜੁਰਮਾਨਾ ਨਹੀਂ ਹੈ।
ਤੁਸੀਂ ਸ਼ਾਮਲ ਪਲੇਟਫਾਰਮਾਂ ਅਤੇ ਸਭ ਤੋਂ ਤਾਜ਼ਾ ਜਾਣਕਾਰੀ eSafety ਕਮਿਸ਼ਨਰ ਦੀ ਵੈੱਬਸਾਈਟ (eSafety Commissioner’s website) ‘ਤੇ ਪ੍ਰਾਪਤ ਕਰ ਸਕਦੇ ਹੋ।
ਇਨ੍ਹਾਂ ਬਦਲਾਵਾਂ ਬਾਰੇ ਆਪਣੇ ਬੱਚਿਆਂ ਨਾਲ ਕਿਵੇਂ ਗੱਲ ਕੀਤੀ ਜਾ ਸਕਦੀ ਹੈ?
ਭਾਵੇਂ ਇਹ ਸੋਸ਼ਲ ਮੀਡੀਆ ਪਾਬੰਦੀ 10 ਦਸੰਬਰ ਤੋਂ ਲਾਗੂ ਹੋ ਰਹੀ ਹੈ, ਮਾਹਿਰ ਜ਼ੋਰ ਦੇ ਕੇ ਕਹਿੰਦੇ ਹਨ ਕਿ ਪਰਿਵਾਰਾਂ ਲਈ ਸਭ ਤੋਂ ਮਹੱਤਵਪੂਰਣ ਗੱਲ ਇਹ ਨਿਯਮ ਨਹੀਂ ਹੈ— ਸਗੋਂ ਇਹ ਹੈ ਕਿ ਮਾਪੇ ਇਸ ਬਾਰੇ ਆਪਣੇ ਬੱਚਿਆਂ ਨਾਲ ਕਿਵੇਂ ਗੱਲ ਕਰਦੇ ਹਨ। ਖੁੱਲ੍ਹੀ ਗੱਲਬਾਤ ਇਸ ਬਦਲਾਅ ਨੂੰ ਘੱਟ ਤਣਾਆ-ਪੂਰਨ ਬਣਾ ਸਕਦੀ ਹੈ।
ਯੂਨੀਵਰਸਿਟੀ ਆਫ ਸਿਡਨੀ ਵਿੱਚ ਮੀਡੀਆ ਅਤੇ ਸੰਚਾਰ ਦੀ ਸੀਨੀਅਰ ਲੈਕਚਰਾਰ, ਡਾ. ਕੈਥਰੀਨ ਪੇਜ ਜੈਫਰੀ ਕਹਿੰਦੀ ਹੈ ਕਿ ਮਾਪਿਆਂ ਨੂੰ ਇਹ ਸਵੀਕਾਰ ਕਰਕੇ ਸ਼ੁਰੂਆਤ ਕਰਨੀ ਚਾਹੀਦੀ ਹੈ ਕਿ ਨੌਜਵਾਨਾਂ ਦੇ ਜੀਵਨ ਵਿੱਚ ਸੋਸ਼ਲ ਮੀਡੀਆ ਕਿੰਨਾ ਮਹੱਤਵਪੂਰਨ ਹੈ। ਬਹੁਤ ਸਾਰੇ ਨੌਜਵਾਨ ਇਹਨਾਂ ਪਲੇਟਫਾਰਮਾਂ ਨੂੰ ਆਪਣੇ ਦੋਸਤਾਂ ਨਾਲ ਗੱਲ ਕਰਨ, ਰੁਚੀਆਂ ਸਾਂਝੀਆਂ ਕਰਨ ਅਤੇ ਆਪਣੀ ਪਹਿਚਾਣ ਬਣਾਉਣ ਲਈ ਮੁੱਖ ਤਰੀਕੇ ਵਜੋਂ ਵਰਤਦੇ ਹਨ। ਇਸ ਗੱਲ ਨੂੰ ਸਮਝਣਾ ਅਤੇ ਮੰਨਣਾ ਬੱਚਿਆਂ ਨੂੰ ਇਹ ਮਹਿਸੂਸ ਕਰਵਾਉਂਦਾ ਹੈ ਕਿ ਉਨ੍ਹਾਂ ਦੀ ਗੱਲ ਸੁਣੀ ਜਾ ਰਹੀ ਹੈ, ਨਾ ਕਿ ਉਹਨਾਂ ਦੇ ਜਜ਼ਬਾਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

The responsibility falls on the platforms themselves. There are no penalties for parents or children if an under-sixteen still has an account after the start date. Source: iStockphoto / Dragon Claws/Getty Images
- ਆਉਣ ਵਾਲੀਆਂ ਤਬਦੀਲੀਆਂ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
- ਤੁਹਾਨੂੰ ਸਭ ਤੋਂ ਵੱਧ ਕਿਸ ਗੱਲ ਦੀ ਚਿੰਤਾ ਹੈ?
- ਤੁਹਾਨੂੰ ਕੀ ਲੱਗਦਾ ਹੈ ਕਿ ਸਭ ਤੋਂ ਔਖਾ ਕੀ ਹੋਵੇਗਾ?
ਇਸ ਤਰ੍ਹਾਂ ਦੀ ਗੱਲਬਾਤ ਇਮਾਨਦਾਰੀ ਲਈ ਥਾਂ ਤਿਆਰ ਕਰਦੀ ਹੈ ਅਤੇ ਨੌਜਵਾਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਕੰਟਰੋਲ ਨਹੀਂ ਕੀਤਾ ਜਾ ਰਿਹਾ, ਬਲਕਿ ਉਹਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ।
ਬੱਚੇ ਫਿਰ ਵੀ ਕਿਵੇਂ ਜੁੜੇ ਰਹਿ ਸਕਦੇ ਹਨ?
ਕਿਉਂਕਿ ਸਮਾਜਿਕ ਜੁੜਾਅ ਨੌਜਵਾਨਾਂ ਦੀ ਸਿਹਤ ਅਤੇ ਖੁਸ਼ਹਾਲੀ ਲਈ ਬਹੁਤ ਜ਼ਰੂਰੀ ਹੈ, ਇਸ ਲਈ ਮਾਪੇ ਉਨ੍ਹਾਂ ਨੂੰ ਦੋਸਤਾਂ ਨਾਲ ਜੁੜੇ ਰਹਿਣ ਦੇ ਵਿਕਲਪਿਕ ਤਰੀਕੇ ਸੁਝਾਉਣ ਵਿੱਚ ਮਦਦ ਕਰ ਸਕਦੇ ਹਨ।
ਵਿਕਲਪਾਂ ਵਿੱਚ ਇਹ ਸ਼ਾਮਲ ਹੋ ਸਕਦਾ ਹੈ:
- ਮੈਸੇਜਿੰਗ ਐਪਸ ਇਸ ਬੈਨ ਦੇ ਦਾਇਰੇ ਵਿੱਚ ਨਹੀਂ ਆਉਂਦੀਆ
- ਦੋਸਤਾਂ ਨਾਲ ਆਹਮੋ-ਸਾਹਮਣੇ ਮਿਲਣ-ਜੁਲਣ ਨੂੰ ਵਧਾਉਣਾ
- ਉਹ ਕੁਝ ਪਲੇਟਫ਼ਾਰਮ ਜਿੰਨ੍ਹਾਂ ‘ਤੇ ਬਿਨ੍ਹਾਂ ਖਾਤੇ ਵੀ ਗਰੁੱਪ ਚੈਟਾਂ ਉਪਲਬਧ ਰਹਿਣਗੀਆਂ
- ਸਮਾਜਿਕ, ਸੱਭਿਆਚਾਰਕ ਜਾਂ ਸਕੂਲ ਗਤੀਵਿਧੀਆਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ
ਕੁਝ ਨੌਜਵਾਨਾਂ ਲਈ – ਖਾਸ ਕਰਕੇ ਵੱਖ-ਵੱਖ ਸੱਭਿਆਚਾਰਕ ਅਤੇ ਭਾਸ਼ਾਈ ਪਿਛੋਕੜ ਵਾਲੇ, LGBTIQ+ ਭਾਈਚਾਰੇ ਨਾਲ ਸਬੰਧਤ, ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਜਾਂ ਅਪੰਗਤਾ ਨਾਲ ਜੀਵਨ ਬਤੀਤ ਕਰ ਰਹੇ ਨੌਜਵਾਨਾਂ ਲਈ – ਔਨਲਾਈਨ ਜਗ੍ਹਾ ਉਹ ਜੁੜਾਅ ਦਿੰਦੀ ਹੈ ਜੋ ਅਸਲ ਜ਼ਿੰਦਗੀ ਵਿੱਚ ਆਸਾਨੀ ਨਾਲ ਨਹੀਂ ਮਿਲਦਾ। ਸੰਪਰਕ ਦੇ ਕਈ ਰਸਤੇ ਬਣਾਉਣ ਲਈ ਉਨ੍ਹਾਂ ਦਾ ਸਮਰਥਨ ਕਰਨਾ ਨੁਕਸਾਨ ਦੀਆਂ ਭਾਵਨਾਵਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।

Social media companies will be required to take reasonable steps to stop people under 16 from having accounts on their platforms. Source: iStockphoto / Ekkasit Jokthong/Getty Images
ਜੇ ਤੁਹਾਡਾ ਬੱਚਾ ਇਕੱਲਾਪਣ ਮਹਿਸੂਸ ਕਰੇ ਤਾਂ ਉਸਦਾ ਸਮਰਥਨ ਕਿਵੇਂ ਕੀਤਾ ਜਾਵੇ?
ਕੁਝ ਨੌਜਵਾਨ ਇਸ ਬਦਲਾਅ ਦੌਰਾਨ ਉਦਾਸੀ, ਚਿੰਤਾ ਜਾਂ ਦੋਸਤਾਂ ਤੋਂ ਟੁੱਟੇ ਹੋਏ ਮਹਿਸੂਸ ਕਰ ਸਕਦੇ ਹਨ। ਮਾਪੇ ਇਹ ਤਰੀਕੇ ਅਪਣਾ ਸਕਦੇ ਹਨ:
- ਉਸ ਦੀਆਂ ਭਾਵਨਾਵਾਂ ਨੂੰ ਸਹੀ ਮੰਨੋ (“ਤੈਨੂੰ ਇਸ ਤਰ੍ਹਾਂ ਮਹਿਸੂਸ ਹੋਣਾ ਬਿਲਕੁਲ ਸੁਭਾਵਿਕ ਹੈ।”)
- ਉਸ ਨੂੰ ਯਾਦ ਕਰਵਾਓ ਕਿ ਦੋਸਤੀ ਨਹੀਂ ਖਤਮ ਹੋ ਰਹੀ – ਸਿਰਫ਼ ਜੁੜਨ ਦਾ ਤਰੀਕਾ ਬਦਲ ਰਿਹਾ ਹੈ।
- ਇਹ ਪਤਾ ਕਰਨ ਵਿੱਚ ਮਦਦ ਕਰੋ ਕਿ ਉਹ ਕਿਹੜੇ ਦੋਸਤਾਂ ਨਾਲ ਸਭ ਤੋਂ ਵੱਧ ਸੰਪਰਕ ਵਿੱਚ ਰਹਿਣਾ ਚਾਹੁੰਦੇ ਹਨ।
- ਮਾਹਿਰਾਂ ਵੱਲੋਂ ਸੁਝਾਈਆਂ ਗਈਆਂ ਸੁਰੱਖਿਅਤ ਅਤੇ ਨਿਗਰਾਨੀ ਵਾਲੀਆਂ ਆਨਲਾਈਨ ਥਾਵਾਂ ਜਿਵੇਂ Kids Helpline ਦਾ My Circle ਜਾਂ Beyond Blue ਫੋਰਮ—ਇਨ੍ਹਾਂ ਤੱਕ ਪਹੁੰਚ ਬਣਾਉਣ ਵਿੱਚ ਮਦਦ ਕਰੋ।
ਕਿਡਸ ਹੈਲਪਲਾਈਨ ਦੇ ਮੈਨੇਜਰ ਲਿਓ ਹੀਡ ਦੇ ਅਨੁਸਾਰ, ਬੱਚਿਆਂ ਨਾਲ ਖੁੱਲ੍ਹੀ ਗੱਲਬਾਤ ਅਤੇ ਭਰੋਸਾ ਬਣਾਉਣਾ ਸਭ ਤੋਂ ਜ਼ਰੂਰੀ ਹੈ। ਇਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਭਰੋਸਾ ਦਿਵਾਉਣਾ ਕਿ ਜੇਕਰ ਔਨਲਾਈਨ ਕੁਝ ਗਲਤ ਹੋ ਜਾਂਦਾ ਹੈ ਤਾਂ ਉਹ ਤੁਹਾਡੇ ਕੋਲ ਆ ਸਕਦੇ ਹਨ - ਬਿਨਾਂ ਕਿਸੇ ਮੁਸੀਬਤ ਦੇ ਡਰ ਦੇ।

Parents shouldn't be dismissive of their children's feelings. Source: iStockphoto / Antonio_Diaz/Getty Images
ਖਾਤੇ ਬੰਦ ਹੋਣ ਤੋਂ ਪਹਿਲਾਂ ਕਿਹੜੇ ਵਿਹਾਰਕ ਕਦਮ ਚੁੱਕਣੇ ਚਾਹੀਦੇ ਨੇ?
ਮਾਪੇ ਅਤੇ ਨੌਜਵਾਨ ਮਿਲਕੇ ਤਿਆਰੀ ਕਰ ਸਕਦੇ ਹਨ:
- ਮੌਜੂਦਾ ਖਾਤਿਆਂ ਤੋਂ ਫੋਟੋਆਂ, ਵੀਡੀਓਜ਼, ਚੈਟਾਂ ਅਤੇ ਹੋਰ ਔਨਲਾਈਨ ਯਾਦਾਂ ਸੇਵ ਕਰ ਲਓ।
- ਉਹਨਾਂ ਦੋਸਤਾਂ ਦੀ ਸੂਚੀ ਬਣਾਓ ਜਿੰਨ੍ਹਾਂ ਨਾਲ ਸੰਪਰਕ ਵਿੱਚ ਰਹਿਣਾ ਹੈ ਅਤੇ ਇਹ ਫੈਸਲਾ ਕਰੋ ਕਿ ਉਹਨਾਂ ਤੱਕ ਕਿਵੇਂ ਪਹੁੰਚਣਾ ਹੈ।
- ਹੋਰ ਵਿਕਲਪਿਕ ਐਪਸ ਅਤੇ ਸੁਰੱਖਿਅਤ ਔਨਲਾਈਨ ਭਾਈਚਾਰਿਆਂ ਦੀ ਪੜਚੋਲ ਕਰੋ।
- ਡਿਵਾਈਸ ਵਰਤੋਂ ਲਈ ਅਜਿਹੀਆਂ ਸੀਮਾਵਾਂ ਤੈਅ ਕਰੋ ਜੋ ਜੁੜਾਅ ਅਤੇ ਮਾਨਸਿਕ ਸਿਹਤ ਦੋਵਾਂ ਨੂੰ ਬਣਾਈ ਰੱਖਣ।
ਭਾਵੇਂ ਖਾਤੇ ਤੁਰੰਤ ਬੰਦ ਨਾ ਵੀ ਹੋਣ, ਪਰ ਪਹਿਲਾਂ ਹੀ ਤਿਆਰੀ ਕਰ ਲੈਣ ਨਾਲ ਤਣਾਅ ਬਹੁਤ ਘੱਟ ਹੋ ਜਾਵੇਗਾ।

Once the ban comes into effect, parents should continue talking with their children about online life. Credit: Johner Images/Getty Images/Johner RF
ਪਾਬੰਦੀ ਲਾਗੂ ਹੋਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ?
ਇੱਕ ਵਾਰ ਪਾਬੰਦੀ ਲਾਗੂ ਹੋਣ ਤੋਂ ਬਾਅਦ, ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਔਨਲਾਈਨ ਜੀਵਨ ਬਾਰੇ ਗੱਲ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਜੋਖਮ ਸਿਰਫ਼ ਸੋਸ਼ਲ ਮੀਡੀਆ 'ਤੇ ਹੀ ਨਹੀਂ, ਸਗੋਂ ਪੂਰੇ ਇੰਟਰਨੈੱਟ 'ਤੇ ਮੌਜੂਦ ਹਨ, ਇਸ ਲਈ ਡਿਜੀਟਲ ਤੰਦਰੁਸਤੀ ਦਾ ਸਮਰਥਨ ਕਰਨਾ ਜ਼ਰੂਰੀ ਹੈ।
But even after the ban takes effect, parents do still need to be continuing the conversations with their children about online safety, about online risks, because a lot of the online risks are not just on social media.Dr Catherine Page Jeffery, senior lecturer in media and communications at the University of Sydney.
ਬੱਚਿਆਂ ਨਾਲ ਗੱਲਬਾਤ ਕਿਵੇਂ ਕਰਨੀ ਹੈ ਅਤੇ ਮਾਨਸਿਕ ਸਿਹਤ ਲਈ ਹੋਰ ਸਹਾਇਕ ਸਾਧਨਾਂ ਦੀ ਜਾਣਕਾਰੀ eSafety ਕਮਿਸ਼ਨਰ (e-safety commissioner website) ਦੀ ਵੈੱਬਸਾਈਟ ਤੇ ਮਿਲ ਜਾਵੇਗੀ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਹੋਰ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਂਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਸਬੰਧਿਤ ਆਈਡੀਆ ਹਨ? ਤਾਂ ਤੁਸੀਂ ਸਾਨੂੰ australiaexplained@sbs.com.au 'ਤੇ ਈਮੇਲ ਭੇਜੋ।











