SBS Examines: ਵਿੱਤੀ ਦੁਰਵਿਵਹਾਰ ਘਰੇਲੂ ਹਿੰਸਾ ਦੇ ਆਮ ਰੂਪਾਂ 'ਚੋਂ ਇੱਕ ਹੈ ਪਰ ਇਸ ਬਾਰੇ ਗੱਲ ਕਿਉਂ ਨਹੀਂ ਹੁੰਦੀ?

Untitled design (2).png

Migrant women in Australia are at higher risk of experiencing domestic violence including lesser known forms such as financial abuse.

ਆਸਟਰੇਲੀਆ ਵਿੱਚ ਘਰੇਲੂ ਹਿੰਸਾ ਲਈ ਸਹਾਇਤਾ ਮੰਗਣ ਵਾਲੀਆਂ 90 ਪ੍ਰਤੀਸ਼ਤ ਔਰਤਾਂ ਨੂੰ ਵਿੱਤੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਔਰਤਾਂ ਨੂੰ ਇਸ ਦਾ ਵਧੇਰੇ ਖ਼ਤਰਾ ਹੈ।


Warning: Distressing content

ਯੈਸਮਿਨ ਦੀ ਆਪਣੇ ਦੇਸ਼ ਵਿੱਚ ਅਰੇਂਜ ਮੈਰਿਜ ਹੋਈ ਸੀ। ਉਸਦੀ ਪਛਾਣ ਨੂੰ ਗੁਪਤ ਰੱਖਣ ਲਈ ਅਸੀਂ ਉਸਦਾ ਬਦਲਿਆ ਹੋਇਆ ਨਾਂ ਯੈਸਮੀਨ ਵਰਤ ਰਹੇ ਹਾਂ।

ਉਸਦੇ ਵਿਆਹ ਤੋਂ ਕੁਝ ਦਿਨਾਂ ਬਾਅਦ ਯੈਸਮੀਨ ਦਾ ਪਤੀ ਆਸਟ੍ਰੇਲੀਆ ਆ ਗਿਆ ਸੀ। ਉਸ ਤੋਂ ਬਾਅਦ ਜਲਦ ਹੀ ਯੈਸਮੀਨ ਨੇ ਵੀ ਆਸਟ੍ਰੇਲੀਆ ਆਉਣਾ ਸੀ ਪਰ ਉਦੋਂ ਉਸਨੂੰ ਪਤਾ ਲੱਗਿਆ ਕਿ ਉਹ ਮਾਂ ਬਣਨ ਵਾਲੀ ਹੈ।

ਫਿਰ ਜਦੋਂ ਉਸਦੇ ਬੱਚੇ ਦਾ ਜਨਮ ਹੋ ਗਿਆ ਤਾਂ ਉਸਤੋਂ ਬਾਅਦ ਉਹ ਅਤੇ ਉਸਦਾ ਬੱਚਾ ਦੋਵੇਂ ਆਸਟ੍ਰੇਲੀਆ ਆ ਗਏ। ਪਰ ਇੱਥੇ ਆ ਕੇ ਯੈਸਮੀਨ ਨੂੰ ਕੁੱਝ ਚੀਜ਼ਾਂ ਦੀ ਚਿੰਤਾ ਹੋਣ ਲੱਗ ਪਈ।

ਉਸਦੇ ਪਤੀ ਨੇ ਉਸ ਨੂੰ ਵਿੱਤੀ ਤੌਰ 'ਤੇ ਨਿਯੰਤਰਿਤ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਯੈਸਮੀਨ ਨੇ ਨੌਕਰੀ ਸ਼ੁਰੂ ਕੀਤੀ ਤਾਂ ਉਸਨੇ ਉਸਦੀ ਤਨਖਾਹ ਵੀ ਰੱਖ ਲਈ ਅਤੇ ਫਿਰ ਉਹ ਸਰੀਰਕ ਸ਼ੋਸ਼ਣ ਕਰਨ ਲੱਗ ਪਿਆ।

ਪੁਲਿਸ ਨੂੰ ਰਿਪੋਰਟ ਕਰਨ ਤੋਂ ਬਾਅਦ ਹੁਣ ਯੈਸਮੀਨ ਇੱਕ ਸਿੰਗਲ ਕੰਮਕਾਜੀ ਮਾਂ ਹੈ।

If you or someone you know is experiencing domestic violence, please call the national domestic, family and sexual violence hotline 1800 RESPECT on 1800 737 732.

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ , ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand