ਆਪਣੀ ਵਸੀਅਤ ਬਨਾਉਣ ਸਮੇਂ ਕੁੱਝ ਕੂ ਅਹਿਮ ਨੁਕਤਿਆਂ ਨੂੰ ਜਾਨਣਾ ਬਹੁਤ ਲਾਹੇਵੰਦ ਹੋਵੇਗਾ।
ਹਾਲ ਵਿੱਚ ਹੀ ਜਾਰੀ ਹੋਈ ਇੱਕ ਆਸਟ੍ਰੇਲੀਅਨ ਰਿਪੋਰਟ ਵਿੱਚ ਪਤਾ ਚਲਿਆ ਹੈ ਕਿ ਪੰਜਾਹਾਂ ਸਾਲਾਂ ਦੀ ਉਮਰ ਦੇ ਲਗਭੱਗ ਅੱਧੇ ਤੋਂ ਵੀ ਘੱਟ, ਲੋਕਾਂ ਨੇ ਹੀ ਆਪਣੀ ਜਾਇਦਾਦ ਦੀ ਸਹੀ ਤਰੀਕੇ ਨਾਲ ਤਰਾਂ ਨਾਲ ਵੰਡ ਕੀਤੀ ਹੋਈ ਹੈ। ਦੱਸਾਂ ਵਿੱਚੋਂ ਇੱਕ ਨੇ ਤਾਂ ਇਸ ਬਾਰੇ ਬਿਲਕੁਲ ਵੀ ਕੁੱਝ ਨਹੀਂ ਕੀਤਾ ਹੋਇਆ। ਬੇਸ਼ਕ ਤੁਸੀਂ ਮੰਨਦੇ ਹੋਵੋ ਕਿ ਇਹ ਮਾੜੀ ਕਿਸਮਤ ਹੈ, ਜਾਂ ਕੁੱਝ ਢਿੱਲ ਮੱਠ ਕਾਰਨ ਇਸ ਨੂੰ ਅੱਗੇ ਪਾਉਂਦੇ ਜਾ ਰਹੇ ਹੋ, ਜਾਂ ਫੇਰ ਤੁਸੀਂ ਇਹੀ ਸੋਚਦੇ ਹੋਵੋ ਕਿ ਤੁਹਾਡੇ ਕੋਲ ਮੌਤ ਤੋਂ ਬਾਅਦ ਵੰਡਣ ਲਈ ਕੁੱਝ ਵੀ ਨਹੀਂ ਹੈ, ਪਰ ਫੇਰ ਵੀ ਸਾਊਥ ਆਸਟ੍ਰੇਲੀਆ ਦੇ ਵਕੀਲ ਡੀਨੋ ਡੀ ਰੋਸਾ ਜੋਰ ਦੇ ਕੇ ਕਹਿੰਦੇ ਹਨ ਕਿ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਅਣਕਿਆਸੀਆਂ ਗੁੰਝਲਾਂ ਤੋਂ ਬਚਣ ਲਈ ਇਹ ਬਹੁਤ ਜਰੂਰੀ ਹੈ ਕਿ ਤੁਹਾਡੇ ਕੋਲ ਕਾਨੂੰਨੀ ਮਾਨਤਾ ਪ੍ਰਾਪਤ ਇੱਕ ਵਸੀਅਤ ਜਰੂਰ ਹੀ ਹੋਵੇ।
ਇਸੇ ਤਰਾਂ ਹੀ ਸੋਚਦੇ ਹਨ ਨਿਊ ਸਾਊਥ ਵੇਲਜ਼ ਦੀ ਐਚ ਐਲ ਬੀ ਮਾਨ ਜੱਡ ਸੰਸਥਾ ਦੇ ਵਕੀਲ ਰਾਬਰਟ ਮੋਨਾਹਨ ਜੋ ਕਿ ਵਸੀਅਤ ਅਤੇ ਜਾਇਦਾਦ ਕਾਨੂੰਨਾਂ ਦੇ ਮਾਹਰ ਹਨ, ਅਤੇ ਆਖਦੇ ਹਨ ਕਿ ਵਸੀਅਤ ਇੱਕ ਬਹੁਤ ਹੀ ਅਹਿਮ ਦਸਤਾਵੇਜ਼ ਹੁੰਦਾ ਹੈ ਅਤੇ ਇਸ ਨੂੰ ਕਦੀ ਅਣਗੋਲਿਆ ਨਹੀਂ ਕਰਨਾ ਚਾਹੀਦਾ ਹੈ।
ਇਸ ਦਸਤਾਵੇਜ਼ ਨੂੰ ਇੱਕ ਵਸੀਅਤ ਬਨਾਉਣ ਵਾਲੇ ਦੁਆਰਾ ਦੋ ਬਾਲਗ ਗਵਾਹਾਂ ਦੀ ਹਾਜਰੀ ਵਿੱਚ ਸਹੀਬੱਧ ਕੀਤਾ ਹੋਣਾ ਜਰੂਰੀ ਹੁੰਦਾ ਹੈ ਅਤੇ ਇਹਨਾਂ ਵਿੱਚੋਂ ਕੋਈ ਵੀ ਇਸ ਵਸੀਅਤ ਤੋਂ ਲਾਭ ਲੈਣ ਵਾਲਾ ਨਹੀਂ ਹੋਣਾ ਚਾਹੀਦਾ। ਡੀ ਰੋਸਾ ਦਸਦੇ ਹਨ ਕਿ ਇੱਕ ਵਧੀਆ ਵਸੀਅਤ ਬਨਾਉਣ ਲਈ ਕੁੱਝ ਅਹਿਮ ਸਵਾਲ ਪਹਿਲਾਂ ਤੋਂ ਹੀ ਜਾਣ ਲੈਣੇ ਜਰੂਰੀ ਹੁੰਦੇ ਹਨ।
ਮੋਨਾਹਨ ਸਲਾਹ ਦਿੰਦੇ ਹਨ ਕਿ ਉਹਨਾਂ ਸਾਰੇ ਹੀ ਆਮ ਤੇ ਖਾਸ ਨੁਕਤਿਆਂ ਨੂੰ ਜਿਹੜੇ ਬੇਸ਼ਕ ਮਾਮੂਲੀ ਹੀ ਕਿਉਂ ਨਾਲ ਲਗਦੇ ਹੋਣ, ਨੂੰ ਵੀਚਾਰਨਾ ਜਰੂਰੀ ਹੁੰਦਾ ਹੈ ਤਾਂ ਕਿ ਮੌਤ ਤੋਂ ਬਾਅਦ ਐਕਜ਼ੀਕਿਊਟਰ ਨੂੰ ਵਸੀਅਤ ਲਾਗੂ ਕਰਨ ਵਿੱਚ ਕੋਈ ਵੀ ਦਿੱਕਤ ਨਾ ਪੇਸ਼ ਆਵੇ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਵਸੀਅਤ ਨੂੰ ਇੱਕ ਤੋਂ ਜਿਆਦਾ ਲੋਕ ਐਗਜ਼ਿਕਿਊਟ ਕਰਨ ਤਾਂ, ਇਸ ਵਾਸਤੇ ਜਰੂਰੀ ਹੈ ਕਿ ਤੁਸੀਂ ਇਹਨਾਂ ਸਾਰਿਆਂ ਲਈ ਸਾਫ ਸਾਫ ਹੱਦਬੰਦੀ ਕਰੋ।
ਰੋਬਰਟ ਮੋਨਾਹਨ ਵਿਸਥਾਰ ਨਾਲ ਦਸਦੇ ਹਨ ਕਿ ਇਹ ਜਾਨਣਾ ਜਰੂਰੀ ਹੁੰਦਾ ਹੈ ਕਿ ਤੁਹਾਡੀ ਸਾਰੀ ਜਾਇਦਾਦ ਦੀ ਮੁਕੰਮਲ ਵੰਡ ਵੀ ਨਹੀਂ ਹੋ ਸਕਦੀ।
ਬੇਸ਼ਕ ਤੁਸੀਂ ਇਹ ਸੋਚਦੇ ਹੋਵੋ ਕਿ ਇੱਕ ਸਾਦੇ ਕਾਗਜ ਤੇ ਲਿਖੀਆਂ ਕੁੱਝ ਇੱਛਾਵਾਂ ਜਾਂ ਫੇਰ ਡੂ ਇੱਟ ਯੂਅਰਸੈਲਫ ਵਰਗੀ ਵਸੀਅਤ ਹੀ ਕਾਫੀ ਹੋਵੇਗੀ, ਪਰ ਇੱਕ ਅਧੂਰੀ ਅਤੇ ਮਾੜੇ ਤਰੀਕੇ ਨਾਲ ਲਿਖੀ ਹੋਈ ਵਸੀਅਤ ਕਾਰਨ ਕਈ ਅਣਚਾਹੀਆਂ ਕਾਨੂੰਨੀ ਗੁੰਝਲਾਂ ਪੇਸ਼ ਆ ਸਕਦੀਆਂ ਹਨ।
ਬੇਸ਼ਕ ਤੁਹਾਡੇ ਕੋਲ ਆਸਟ੍ਰੇਲੀਆ ਦੇ ਅਲਗ ਅਲਗ ਹਿਸਿਆਂ ਵਿੱਚ ਬਹੁਤ ਸਾਰੀਆਂ ਜਾਇਦਾਦਾਂ ਕਿਉਂ ਨਾ ਹੋਣ, ਫੇਰ ਵੀ ਤੁਹਾਨੂੰ ਸਿਰਫ ਇੱਕੋ ਵਸੀਅਤ ਹੀ ਬਨਾਉਣੀ ਹੋਵੇਗੀ। ਪਰ ਜੇਕਰ ਤੁਸੀਂ ਦੂਹਰੀ ਨਾਗਰਿਕਤਾ ਰਖਦੇ ਹੋ ਜਾਂ ਤੁਹਾਡੇ ਕੋਲ ਵਿਦੇਸ਼ਾਂ ਵਿੱਚ ਵੀ ਜਾਇਦਾਦਾਂ ਹਨ, ਤਾਂ ਇਹ ਜਾਨਣਾ ਜਰੂਰੀ ਹੈ ਕਿ ਤੁਹਾਡੀਆਂ ਇੱਛਾਵਾਂ ਨੂੰ ਉਸ ਦੇਸ਼ ਜਾਂ ਰਾਜ ਦੇ ਅਧਿਕਾਰਾਂ ਤਹਿਤ ਹੀ ਨਜਿੱਠਿਆ ਜਾਵੇਗਾ। ਮੋਨਾਹਨ ਸਲਾਹ ਦਿੰਦੇ ਹਨ ਕਿ ਅਜਿਹੀ ਸੂਰਤ ਵਿੱਚ ਉਸ ਦੇਸ਼ ਦੇ ਕਾਨੂੰਨੀ ਮਾਹਰਾਂ ਕੋਲੋਂ ਸਲਾਹ ਲੈਣੀ ਲਾਹੇਵੰਦ ਸਾਬਤ ਹੁੰਦੀ ਹੈ।
ਦੋਹਰੀ ਨਾਗਰਿਕਤਾ ਰਖਣ ਵਾਲੇ ਉਹਨਾਂ ਲੋਕਾਂ ਨੂੰ ਜਿਨਾਂ ਦੀਆਂ ਵਿਦੇਸ਼ਾਂ ਵਿੱਚ ਜਾਇਦਾਦਾਂ ਹਨ, ਨੂੰ ਜਬਰੀ ਵਾਰਸਾਂ ਵਾਲੇ ਕਾਨੂੰਨਾਂ ਬਾਰੇ ਵੀ ਜਾਨਣਾ ਲਾਹੇਵੰਦ ਹੁੰਦਾ ਹੈ। ਅਜਿਹੇ ਕਾਨੂੰਨ ਲੈਟਿਨ ਅਮਰੀਕਨ ਦੇਸ਼ਾਂ ਦੇ ਨਾਲ ਨਾਲ ਫਰਾਂਸ, ਇਟਲੀ, ਸਪੇਨ, ਗਰੀਸ, ਪੁਰਤਗਾਲ, ਸਾਊਦੀ ਅਰਬ, ਰੂਸ, ਸਵਿਟਜ਼ਰਲੈਂਡ, ਜਰਮਨੀ, ਆਸਟਰੀਆ, ਇੰਡੋਨੇਸ਼ੀਆ, ਸਿੰਗਾਪੁਰ, ਜਾਪਾਨ ਅਤੇ ਚੀਨ ਵਿੱਚ ਲਾਗੂ ਹੁੰਦੇ ਹਨ।
ਤਲਾਕ ਜਾਂ ਕਿਸੇ ਨਵੇਂ ਸਬੰਧਾਂ ਦੀ ਸੂਰਤ ਵਿੱਚ ਤੁਹਾਡੀ ਪਹਿਲਾਂ ਤੋਂ ਕੀਤੀ ਹੋਈ ਵਸੀਅਤ ਉੱਤੇ ਅਸਰ ਪੈਂਦਾ ਹੈ। ਡੀ-ਰੋਸਾ ਸਲਾਹ ਦਿੰਦੇ ਹਨ ਕਿ ਹਰ ਤਿੰਨ ਤੋਂ ਪੰਜ ਸਾਲਾਂ ਬਾਅਦ ਅਪਣੀ ਵਸੀਅਤ ਨੂੰ ਮੁੜ ਤੋਂ ਜਾਂਚ ਲੈਣਾ ਚਾਹੀਦਾ ਹੈ ਤਾਂ ਕਿ ਤੁਹਾਡੀਆਂ ਇੱਛਾਵਾਂ ਲਗਾਤਾਰ ਅਪਡੇਟ ਹੁੰਦੀਆਂ ਰਹਿਣ।
ਆਮ ਤੇ ਸਹਿਜ ਹਾਲਾਤਾਂ ਵਿੱਚ ਤੁਹਾਡੀਆਂ ਵਸੀਅਤ ਵਿੱਚ ਕੀਤੀਆਂ ਹੋਈਆਂ ਇੱਛਾਵਾਂ ਉੱਤੇ ਬਿਨਾਂ ਕਿਸੇ ਝਗੜੇ ਤੋਂ ਅਮਲ ਹੋ ਸਕਦਾ ਹੈ ਪਰ ਅਗਰ ਇਹ ਪਹਿਲਾਂ ਤੋਂ ਹੀ ਚੰਗੀ ਤਰਾਂ ਨਾਲ ਵਿਚਾਰ ਕਿ ਲਿਖੀ ਗਈ ਹੋਵੇ। ਡੀ-ਰੋਸਾ ਸਲਾਹ ਦਿੰਦੇ ਹਨ ਕਿ ਆਪਣੀ ਵਸੀਅਤ ਨੂੰ ਮਾਨਤਾ ਪ੍ਰਾਪਤ ਵਿਰਾਸਤੀ ਰਜਿਸਟਰ ਵਿੱਚ ਜਾਂ ਫੇਰ ਆਪਣੇ ਵਕੀਲ ਕੋਲ ਇਸ ਨੂੰ ਸਾਂਭ ਦੇਵੋ।