ਵਰਲਡ ਡਰਾਊਨਿੰਗ ਪ੍ਰੀਵੈਂਸ਼ਨ ਡੇਅ ਮੌਕੇ ਵਿਕਟੋਰੀਆ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਆਫ਼ਿਸਰ ਵੱਲੋਂ ਇੱਕ ਵਾਰ ਫਿਰ ਪਾਣੀ ਵਿੱਚ ਸੁਰੱਖਿਆ ਅਤੇ ਡੁੱਬਣ ਦੀਆਂ ਘਟਨਾਵਾਂ ਰੋਕਣ ਬਾਰੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਪਹਿਲ ਰਾਹੀਂ ਸੰਗਤ ਨੂੰ ਵਾਟਰ ਸੇਫਟੀ, ਤੈਰਾਕੀ ਸਿੱਖਣ ਅਤੇ ਸਮੁੰਦਰ ਜਾਂ ਦਰਿਆਵਾਂ ਕੋਲ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ। ਇਹ ਗੁਰਦੁਆਰਾ ਸਾਹਿਬ ਪਿਛਲੇ ਸਾਲਾਂ ਤੋਂ ਇਹ ਮੁਹਿੰਮ ਚਲਾ ਰਿਹਾ ਹੈ।
ਹਰਪ੍ਰੀਤ ਕੰਦਰਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਵਰਗੇ ਲੈਂਡਲੌਕਡ ਇਲਾਕਿਆਂ ਤੋਂ ਆਏ ਪਰਵਾਸੀਆਂ ਨੂੰ ਤੈਰਾਕੀ ਦੀ ਖਾਸ ਲੋੜ ਹੈ, ਕਿਉਂਕਿ ਭਾਰਤੀ ਭਾਈਚਾਰੇ ਵਿੱਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਸਭ ਤੋਂ ਵੱਧ ਹੈ। ਗੁਰਦੁਆਰਾ ਸਾਹਿਬ ਵੱਲੋਂ ਸਵੀਮਿੰਗ ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਸਿਰਫ਼ $100 ਦੇ ਕੇ ਕੋਈ ਵੀ ਵਿਅਕਤੀ ਤੈਰਾਕੀ ਸਿੱਖ ਸਕਦਾ ਹੈ। ਇਸ ਸਾਲ ਦੇ ਸਮਾਗਮ ਵਿੱਚ ਵੀ ਭਾਈਚਾਰਕ ਸੰਸਥਾਵਾਂ ਅਤੇ ਮਾਹਿਰਾਂ ਨੇ ਪਾਣੀ ਕੋਲ ਸੁਰੱਖਿਅਤ ਰਹਿਣ ਦਾ ਸੰਦੇਸ਼ ਦਿੱਤਾ ਹੈ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





