ਹੁਣ ਤੱਕ ਰੇਡੀਓ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਜਾਣਕਾਰੀ ਦੇਣ ਤੇ ਸਿੱਖਿਅਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਅੱਜ ਦੇ ਦੌਰ ਵਿੱਚ ਰੇਡੀਓ ਨੇ ਹੁਣ ਡਿਜਿਟਲ ਤੱਕ ਦਾ ਸਫ਼ਰ ਤੈਅ ਕਰ ਲਿਆ ਹੈ, ਜਿਵੇਂ ਪੁਰਾਣੇ ਬਜ਼ੁਰਗ ਰੇਡੀਓ 'ਚ ਲੀਣ ਰਹਿੰਦੇ ਸਨ, ਹੁਣ ਦੀ ਪੀੜੀ 'ਇਅਰਫੋਨ' ਲਗਾ ਕੇ ਆਪਣੇ ਸਮਾਰਟਫੋਨਾਂ ਵਿੱਚ ਖੁਭੀ ਦਿੱਸਦੀ ਹੈ।
ਕੁੱਝ ਕੁ ਚਿਰ ਪਹਿਲਾਂ ਰੇਡੀਓ ਦੀ ਦੁਨੀਆ 'ਚ ਖਬਰਾਂ ਦੀ ਥਾਂ ਮਨੋਰੰਜਨ ਨੇ ਜ਼ਰੂਰ ਲੈ ਲਈ ਸੀ, ਪਰ ਪਿਛਲੇ ਕੁੱਝ ਸਾਲਾਂ ਵਿੱਚ ਪੌਡਕਾਸਟਾਂ ਜ਼ਰੀਏ ਕਾਫੀ ਗ਼ੈਰ-ਸੰਗੀਤਕ ਆਡੀਓ ਸਾਮੱਗਰੀ ਪ੍ਰਬਲਤਾ ਨਾਲ ਮੂਹਰੇ ਆਈ ਹੈ।
ਡਿਜਿਟਲ ਆਡੀਓ ਲੈਂਡਸਕੇਪ 'ਚ ਖ਼ਬਰਾਂ, ਜਾਣਕਾਰੀ ਅਤੇ ਕਹਾਣੀ ਦੱਸਣ ਲਈ ਵੱਡੀ ਸਮਰੱਥਾ ਹੈ।
ਹਰ ਸਾਲ 13 ਫਰਵਰੀ ਨੂੰ ਮਨਾਇਆ ਜਾਣ ਵਾਲਾ ਵਿਸ਼ਵ ਰੇਡੀਓ ਦਿਵਸ ਇਸ ਸ਼ਕਤੀਸ਼ਾਲੀ ਮਾਧਿਅਮ ਦਾ ਜਸ਼ਨ ਮਨਾਉਂਦਾ ਹੈ ਜੋ ਇੱਕ ਸਦੀ ਤੋਂ ਵੱਧ ਸਮੇਂ ਤੋਂ ਸਮੇਂ ਦੀ ਪਰੀਖਿਆ 'ਤੇ ਖੜਾ ਹੈ।
ਸਪੇਨ ਰੇਡੀਓ ਅਕੈਡਮੀ ਨੇ ਪਹਿਲੀ ਵਾਰ 2010 'ਚ ਰੇਡੀਓ ਦਿਵਸ ਦਾ ਪ੍ਰਸਤਾਵ ਪੇਸ਼ ਕੀਤਾ ਸੀ। 2011 'ਚ ਯੂਨੈਸਕੋ ਦੀ ਜਨਰਲ ਅਸੈਂਬਲੀ ਦੇ 36ਵੇਂ ਸੈਸ਼ਨ 'ਚ 13 ਫ਼ਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਸੀ ਤੇ ਪਹਿਲਾ ਵਿਸ਼ਵ ਰੇਡੀਓ ਦਿਵਸ ਰਸਮੀ ਤੌਰ 'ਤੇ 2012 'ਚ ਮਨਾਇਆ ਗਿਆ ਸੀ।
ਇਸ ਸਾਲ ਇਸ ਵਿਸ਼ਵ ਰੇਡੀਓ ਡੇਅ ਮੌਕੇ ਯੂਨੈਸਕੋ ਦਾ ਥੀਮ ਹੈ' A Century Informing, Entertaining and Educating', ਯਾਨੀ ਕਿ ਸੂਚਨਾ, ਮਨੋਰੰਜਨ ਅਤੇ ਸਿੱਖਿਆ ਦੇਣ ਵਾਲੇ ਮਾਧਿਅਮ ਦੀ ਇੱਕ ਸਦੀ ਦਾ ਜਸ਼ਨ।

1971 ਵਿੱਚ ਪਹਿਲੀ ਵਾਰ ਆਸਟ੍ਰੇਲੀਆ ਆਏ ਸ਼ਸ਼ੀ ਕੋਛੜ ਦਾ ਮੰਨਣਾ ਹੈ ਕਿ ਪ੍ਰਵਾਸੀਆਂ ਲਈ ਰੇਡੀਓ ਇੱਕ ਅਜਿਹਾ ਦੋਸਤ ਹੈ ਜੋ ਜਾਣਕਾਰੀ, ਮਨੋਰੰਜਨ ਅਤੇ ਨਵੀਂ ਥਾਂ 'ਤੇ ਅਪਣੱਤ ਦਾ ਅਹਿਸਾਸ ਕਰਵਾਉਂਦਾ ਹੋਇਆ ਹਰ ਰੋਜ਼ ਤੁਹਾਡੀ ਸੰਗਤ ਕਰਦਾ ਹੈ ਅਤੇ ਆਪਸ 'ਚ ਜੁੜਨ ਦਾ ਮੌਕਾ ਦਿੰਦਾ ਹੈ।
ਆਓ ਆਵਾਜ਼ ਦੀ ਸਾਂਝ ਜ਼ਰੀਏ ਇਸ ਸ਼ਾਨਦਾਰ ਮਾਧਿਅਮ ਦੀ ਪੜਚੋਲ ਕਰਦੇ ਹਾਂ...
ਪੂਰੀ ਗੱਲਬਾਤ ਇੱਥੇ ਸੁਣੋ:





