SKIP TO MAIN CONTENT

ਯਾਤਰੀਆਂ ਨੂੰ ਦਿੱਲੀ ਏਅਰਪੋਰਟ ਹੋਈ ‘10 ਤੋਂ 12 ਘੰਟੇ ਖੱਜਲ਼-ਖੁਆਰੀ’, ਕੋਵਿਡ-19 ਦੀ ਲਾਗ ਲੱਗਣ ਦੀ ਵੀ ਚਿੰਤਾ

New Delhi Airport
Source: Supplied

ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਭਾਰਤ ਵਾਪਿਸ ਪਰਤ ਰਹੇ ਕੁਝ ਯਾਤਰੀਆਂ ਨੇ ਉੱਥੇ ਲੱਗਦੇ 'ਵਾਧੂ ਅਤੇ ਬੇਲੋੜ੍ਹੇ' ਸਮੇਂ ਕਰਕੇ ਹੁੰਦੀ ਖੱਜਲ-ਖੁਆਰੀ ਬਾਰੇ ਦੱਸਿਆ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਹਵਾਈ ਅੱਡੇ ਉੱਤੇ ਯੋਗ ਪ੍ਰਬੰਧਾਂ ਦੀ ਅਣਹੋਂਦ ਕਾਰਨ ਯਾਤਰੀਆਂ ਵਿੱਚ ਕੋਵਿਡ-19 ਦੇ ਫੈਲਾਅ ਦਾ ਵੀ ਖਤਰਾ ਹੈ।


Published

Updated

By Preetinder Grewal

Source: SBS



Skip to podcast episode content

ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਭਾਰਤ ਵਾਪਿਸ ਪਰਤ ਰਹੇ ਕੁਝ ਯਾਤਰੀਆਂ ਨੇ ਉੱਥੇ ਲੱਗਦੇ 'ਵਾਧੂ ਅਤੇ ਬੇਲੋੜ੍ਹੇ' ਸਮੇਂ ਕਰਕੇ ਹੁੰਦੀ ਖੱਜਲ-ਖੁਆਰੀ ਬਾਰੇ ਦੱਸਿਆ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਹਵਾਈ ਅੱਡੇ ਉੱਤੇ ਯੋਗ ਪ੍ਰਬੰਧਾਂ ਦੀ ਅਣਹੋਂਦ ਕਾਰਨ ਯਾਤਰੀਆਂ ਵਿੱਚ ਕੋਵਿਡ-19 ਦੇ ਫੈਲਾਅ ਦਾ ਵੀ ਖਤਰਾ ਹੈ।


ਵੰਦੇ ਭਾਰਤ ਮਿਸ਼ਨ ਅਤੇ ਕਈ ਪ੍ਰਾਈਵੇਟ ਚਾਰਟਰ ਉਡਾਣਾਂ ਰਾਹੀਂ ਹਜ਼ਾਰਾਂ ਯਾਤਰੀ ਲਗਾਤਾਰ ਨਵੀਂ ਦਿੱਲੀ ਹਵਾਈ ਅੱਡੇ ਰਾਹੀਂ ਭਾਰਤ ਵਾਪਿਸ ਪਰਤ ਰਹੇ ਹਨ। 

ਇਨ੍ਹਾਂ ਯਾਤਰੀਆਂ ਲਈ ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਅਪਣਾਏ ਗਏ ਨਵੇਂ ਪ੍ਰਬੰਧਾਂ ਦੀ ਕੁਝ ਯਾਤਰੀਆਂ ਦੁਆਰਾ ਆਲੋਚਨਾ ਕੀਤੀ ਜਾ ਰਹੀ ਹੈ।

ਉਨ੍ਹਾਂ ਹਵਾਈ ਅੱਡੇ ਉੱਤੇ 'ਚੰਗੇ ਅਤੇ ਯੋਗ ਪ੍ਰਬੰਧ' ਨਾ ਹੋਣ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਐਸ ਬੀ ਐਸ ਪੰਜਾਬੀ ਨਾਲ ਗੱਲ-ਬਾਤ ਕੀਤੀ ਹੈ।

ਮਨਦੀਪ ਸਿੰਘ ਹੁੰਦਲ ਜੋ ਅਕਸਰ ਪਰਥ ਤੋਂ ਪੰਜਾਬ ਆਓਂਦੇ-ਜਾਂਦੇ ਰਹਿੰਦੇ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਾਲ ਹੀ ਨਵੀਂ ਦਿੱਲੀ ਹਵਾਈ ਅੱਡੇ ਉੱਤੇ ਹੋਇਆ ਤਜ਼ੁਰਬਾ ਕਿਸੇ ‘ਮਾੜੇ ਸੁਪਨੇ’ ਤੋਂ ਘੱਟ ਨਹੀਂ ਸੀ।

"ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇਸ ਟਰਮੀਨਲ ਉੱਤੇ ਪ੍ਰਬੰਧਾਂ ਨੂੰ ਲੈਕੇ ਬੁਰਾ ਹਾਲ ਸੀ। ਇਹ ਮੇਰੀ ਜਿੰਦਗੀ ਦਾ ਸਭ ਤੋਂ ਭੈੜਾ ਦਿਨ ਸੀ। ਮੈਨੂੰ ਕਦੇ ਵੀ ਇੰਨੀ ਚਿੰਤਾ ਅਤੇ ਗੁੱਸਾ ਨਹੀਂ ਆਇਆ। ਸਾਨੂੰ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਤੋਂ ਆਏ 1000 ਤੋਂ ਵੀ ਜ਼ਿਆਦਾ ਯਾਤਰੀਆਂ ਨਾਲ ਭਰੇ ਇੱਕ ਵੱਡੇ ਹਾਲ ਵਿੱਚ ਘੱਟੋ-ਘੱਟ 10-12 ਘੰਟੇ ਇੰਤਜ਼ਾਰ ਕਰਨ ਲਈ ਮਜਬੂਰ ਕੀਤਾ ਗਿਆ,” ਉਨ੍ਹਾਂ ਕਿਹਾ।

Coronavirus alert signage at New Delhi International airport in view of the Coronavirus outbreak.
COVID-19 alert signage at New Delhi International airport in view of the Coronavirus outbreak. Source: AAP

ਸ੍ਰੀ ਹੁੰਦਲ ਨੇ ਦੱਸਿਆ ਕਿ ਪਰਥ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਵਿੱਚ ਆਪਣੀ ਸਿਹਤ ਨੂੰ ਲੈਕੇ ਕਾਫੀ ਚਿੰਤਾ ਸੀ।

“ਪਰਥ ਵਿੱਚ ਕਰੋਨਾਵਾਇਰਸ ਦਾ ਹੁਣ ਇੱਕ ਵੀ ਐਕਟਿਵ ਕੇਸ ਨਹੀਂ, ਪਰ ਸਾਨੂੰ ਸਾਰੇ ਯਾਤਰੀਆਂ ਨੂੰ ਇੱਕ ਹਾਲ ਵਿੱਚ ਇਕੱਠੇ ਕਰ ਦਿੱਤਾ ਗਿਆ, ਜਿਸ ਵਿੱਚ ਦੁਨੀਆਂ ਭਰ ਤੋਂ ਕੋਵਿਡ-19 ਹੌਟਸਪੌਟਸ ਥਾਵਾਂ ਤੋਂ ਪਰਤ ਰਹੇ ਯਾਤਰੀ ਵੀ ਸ਼ਾਮਿਲ ਸਨ।"

ਸ੍ਰੀ ਹੁੰਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਨੂੰ ਲੈਕੇ ਬਹੁਤ ਬੁਰਾ ਲੱਗਿਆ ਕਿ ਬਜ਼ੁਰਗ ਯਾਤਰੀਆਂ ਅਤੇ ਬੱਚਿਆਂ ਨੂੰ ਲੈਕੇ ਆਏ ਪਰਿਵਾਰਾਂ ਨੂੰ ਵੀ ਕੋਈ ਤਰਜੀਹ ਨਹੀਂ ਦਿੱਤੀ ਗਈ।

"ਬਜ਼ੁਰਗਾਂ ਅਤੇ ਬੱਚਿਆਂ ਨੂੰ ਇਸ ਦੌਰਾਨ ਖਾਸ ਮੁਸ਼ਕਿਲ ਆਈ। ਇਥੋਂ ਤੱਕ ਕਿ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਵੀ ਤਰਸਣਾ ਪਿਆ ਜੋਕਿ ਇੱਕ ਆਮ ਜਿਹੀ ਸਹੂਲਤ ਹੋਣੀ ਚਾਹੀਦੀ ਹੈ।"

“ਇਹ ਸਭ ਬਹੁਤ ਸ਼ਰਮਨਾਕ ਸੀ। ਸਾਨੂੰ ਇਸ ਖੱਜਲ ਖੁਆਰੀ ਦਾ ਤਕਰੀਬਨ 10-12 ਘੰਟੇ ਸਾਮਣਾ ਕਰਨਾ ਪਿਆ। ਸਾਡੇ ਕੋਲ਼, ਸਮਾਨ ਢੋਣ ਵਾਲੀਆਂ ਕਨਵੇਅਰ ਬੈਲਟਾਂ ਉਤੇ ਅਰਾਮ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।”

ਇਸ ਸਬੰਧੀ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਉੱਤੇ ਦਿੱਤੇ ਲਿੰਕ ਉੱਤੇ ਕਲਿਕ ਕਰੋ।

Passengers at the Indira Gandhi International airport in New Delhi, India, 12 March 2020.
Photo used for representation purpose only: Passengers at the Indira Gandhi International airport in New Delhi, India. Source: AAP

ਇਸ ਦੌਰਾਨ ਏਅਰਪੋਰਟ ਉੱਤੇ ਕਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਵੱਖਰੀਆਂ ਕੁਆਰੰਟੀਨ ਪ੍ਰਕਿਰਿਆਵਾਂ ਅਪਣਾਈਆਂ ਜਾ ਰਹੀਆਂ ਹਨ। ਏਅਰਪੋਰਟ ਅਧਿਕਾਰੀਆਂ ਵੱਲੋਂ ਹੁਣ ਆਨਲਾਈਨ ਪੋਰਟਲ ਜ਼ਰੀਏ ਸਹੂਲਤ ਮੁਹਈਆ ਕਰਵਾਉਣ ਦੀ ਗੱਲ ਵੀ ਆਖੀ ਜਾ ਰਹੀ ਹੈ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now