ਆਸਟ੍ਰੇਲੀਅਨ ਆਰਟਿਸਟ ਪੀਟਰ ਡਰਿਊ ਦੀ ਵਾਇਰਲ ਆਰਟ ‘Aussie' ਪੋਸਟਰ ਸੀਰੀਜ਼ ਵਿੱਚ ਇੱਕ ਪੰਜਾਬੀ ਚਿਹਰਾ ਨੈਸ਼ਨਲਜ਼ ਪਾਰਟੀ ਦੇ ਲੀਡਰ ਗੁਰਮੇਸ਼ ਸਿੰਘ ਦੇ ਪੜਦਾਦਾ ਬੇਲਾ ਸਿੰਘ ਹਨ।
ਐਡੀਲੇਡ ਰਹਿੰਦੇ ਇਸ ਆਰਟਿਸਟ ਨੇ 2016 ਤੋਂ ਕਈ ਪੋਸਟਰ ਬਣਾਏ ਹਨ ਜਿਨ੍ਹਾਂ ਵਿੱਚ ਆਸਟ੍ਰੇਲੀਆ ਦੀ ਨਸਲਵਾਦੀ ਰਹੀ ‘White Australia’ ਨੀਤੀ ਦੇ ਡਿਕਟੇਸ਼ਨ ਟੈਸਟ ਤੋਂ ਛੋਟ ਦਿਵਾਉਣ ਵਾਲੇ ਵਿਅਕਤੀਆਂ ਦੀਆਂ ਤਸਵੀਰਾਂ ਸ਼ਾਮਿਲ ਕੀਤੀਆਂ ਜਾਂਦੀਆਂ ਹਨ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਪੀਟਰ ਨੇ ਇਸ ਆਰਟ ਦੀ ਸ਼ੁਰੂਆਤ ਬਾਰੇ ਦੱਸਿਆ ਕਿ, “ਮੈਂ National Archives of Australia ਵਿੱਚ ਦੇਖਿਆ ਕਿ ਹਜ਼ਾਰਾਂ ਤਸਵੀਰਾਂ 19ਵੀ ਸਦੀ ਦੇ ਅਖੀਰ ਵਿੱਚ ਆਏ ਵਿਅਕਤੀਆਂ ਦੀਆਂ ਸਨ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕੇ ‘White Australia’ ਨੀਤੀ ਦੇ ਬਾਵਜੂਦ ਵੀ ਇਸ ਸਮੇ ਆਸਟ੍ਰੇਲੀਆ ਵਿੱਚ ਵਿਲੱਖਣ ਸੱਭਿਆਚਾਰਾਂ ਅਤੇ ਮੁਲਕਾਂ ਦੇ ਲੋਕ ਮੌਜੂਦ ਸਨ।”
ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਇਸ ਨਸਲੀ ਅਤੇ ਸੱਭਿਆਚਾਰਕ ਵਿਖਰੇਵੇਂ ਬਾਰੇ ਹੋਰ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ।ਪੀਟਰ ਡਰਿਊ

ਪੀਟਰ ਡਰਿਊ ਦੇ ਨਵੇਂ 2026 Aussie ਆਰਟ ਸੀਰੀਜ਼ ਪੋਸਟਰ। Credit: Peter Drew
ਮੋਂਗਾ ਖਾਨ ਦੀ ਤਸਵੀਰ NSW ਨੈਸ਼ਨਲਜ਼ ਦੇ ਆਗੂ ਗੁਰਮੇਸ਼ ਸਿੰਘ ਤੱਕ ਵੀ ਪਹੁੰਚੀ।
ਮੈਂ 2016 ਵਿੱਚ ਪਹਿਲੀ ਵਾਰ ਪੀਟਰ ਦਾ ਬਣਾਇਆ ਪੋਸਟਰ ਸਿਡਨੀ ਦੇ ਇਕ ਖੰਬੇ ‘ਤੇ ਲੱਗਿਆ ਹੋਇਆ ਦੇਖਿਆ ਸੀ ਅਤੇ ਉਸ ਵੇਲੇ ਮੈਂ ਸੈਲਫੀ ਪਾ ਕੇ ਆਰਟਿਸਟ ਨੂੰ ਟੈਗ ਕੀਤਾ ਸੀ।ਗੁਰਮੇਸ਼ ਸਿੰਘ
ਇਸ ਸਾਲ ਗੁਰਮੇਸ਼ ਨੇ ਐਂਟੀ ਮਾਈਗ੍ਰੇਸ਼ਨ ਪ੍ਰੋਟੈਸਟ ਦੇ ਚਲਦੇ ਪਾਰਲੀਮੈਂਟ ਵਿੱਚ ਇਸ ਪੋਸਟਰ ਦਾ ਹਵਾਲਾ ਦਿੰਦੇ ਹੋਏ ਆਸਟ੍ਰੇਲੀਆ ਵਿੱਚ ਵੱਖਵਾਦੀ ਭਾਵਨਾਵਾਂ ਦੀ ਨਿੰਦਾ ਅਤੇ ਸੱਭਿਆਚਾਰਕ ਵਿਭਿੰਨਤਾ ਦੀ ਮਹੱਤਤਾ ਬਾਰੇ ਦੀ ਗੱਲ ਕੀਤੀ ਸੀ।
ਪੀਟਰ ਦੇ ਆਰਟ ਤੋਂ ਪ੍ਰੇਰਨਾ ਲੈ ਗੁਰਮੇਸ਼ ਨੇ ਵੀ ਆਸਟ੍ਰੇਲੀਆ ਦੇ ਨੈਸ਼ਨਲ ਆਰਕਾਈਵਜ਼ ਵਿੱਚੋਂ ਆਪਣੇ ਪੜਦਾਦਾ ਦੀ ਤਸਵੀਰ ਅਤੇ ਹੋਰ ਕਾਗਜ਼ਾਤ ਲੱਭੇ ਜੋ ਉਨ੍ਹਾਂ ਪੀਟਰ ਨਾਲ ਸਾਂਝੇ ਕੀਤੇ।

ਆਸਟ੍ਰੇਲੀਆ ਦੇ ਨੈਸ਼ਨਲ ਆਰਕਾਈਵਜ਼ ਵਿੱਚ ਬੇਲਾ ਸਿੰਘ ਦੇ ਰਿਕਾਰਡ। Credit: National Archives of Australia
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੇ ਬਾਵਜੂਦ ਵੀ ਪੀਟਰ ਇਹ ਪੋਸਟਰ ਕਿਉਂ ਬਣਾਉਂਦੇ ਰਹਿੰਦੇ ਹਨ, ਅਤੇ ਗੁਰਮੇਸ਼ ਆਪਣੇ ਪੜਦਾਦਾ ਬਾਰੇ ਹੋਰ ਕੀ ਜਾਣਦੇ ਹਨ, ਇਹ ਸਭ ਸੁਣੋ ਇਸ ਖਾਸ ਪੋਡਕਾਸਟ ਵਿੱਚ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।











