ਰਾਜੇ ਦੇ ਜਨਮਦਿਨ ਦੀ ਸਨਮਾਨ ਸੂਚੀ ਵਿੱਚ ਸੰਸਾਰ ਨੂੰ ਅਲਵਿਦਾ ਕਹਿ ਚੁਕੇ ਮਨੋਰੰਜਨ ਦੀ ਦੁਨੀਆ ਦੇ ਮਸ਼ਹੂਰ ਨਾਮ ਬੈਰੀ ਹੰਫਰੀਜ਼ ਨੂੰ ‘ਕੰਪੇਨੀਅਨ ਆਫ਼ ਦਾ ਓਰਡਰ ਆਫ਼ ਆਸਟ੍ਰੇਲੀਆ’ ਵਜੋਂ ਸਨਮਾਨਿਤ ਕੀਤਾ ਗਿਆ ਹੈ। ਇਸ ਸਨਮਾਨ ਨੂੰ ਏ.ਸੀ ਵਜੋਂ ਜਾਣਿਆ ਜਾਂਦਾ ਹੈ। ਇਹ ਸਨਮਾਨ ਆਸਟ੍ਰੇਲੀਆ ਵਿੱਚ ਜਾਂ ਵੱਡੇ ਪੱਧਰ ਉੱਤੇ ਮਨੁੱਖਤਾ ਦੀ ਸੇਵਾ ਵਿੱਚ ਉੱਤਮ ਪ੍ਰਾਪਤੀ ਅਤੇ ਯੋਗਤਾ ਲਈ ਦਿੱਤਾ ਜਾਂਦਾ ਹੈ। ਗਵਰਨਲ-ਜਨਰਲ ਵਲੋਂ 1,191 ਆਸਟ੍ਰੇਲੀਅਨਜ਼ ਲਈ ਸਨਮਾਨ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ।
ਰਾਜੇ ਦੇ ਜਨਮਦਿਨ ਦੀ ਸਨਮਾਨ ਸੂਚੀ ਵਿੱਚ ‘ਕੰਪੇਨੀਅਨ ਆਫ਼ ਦਾ ਓਰਡਰ ਆਫ਼ ਆਸਟ੍ਰੇਲੀਆ’ ਪ੍ਰਾਪਤ ਕਰਨ ਵਾਲੇ ਪੰਜ ਹੋਰ ਆਸਟ੍ਰੇਲੀਅਨਜ਼ ਦੇ ਨਾਲ ਮਰਹੂਮ ਵਿਅੰਗਕਾਰ ‘ਬੈਰੀ ਹੰਫਰੀਜ਼’ ਦਾ ਨਾਂ ਵੀ ਸ਼ਾਮਲ ਹੈ।
ਇਹ ਸਨਮਾਨ ਉੱਤਮ ਪ੍ਰਾਪਤੀ ਅਤੇ ਆਸਟ੍ਰੇਲੀਆ ਵਿੱਚ ਜਾਂ ਮਨੁੱਖਤਾ ਦੀ ਸੇਵਾ ਵਿੱਚ ਉੱਚਤਮ ਡਿਗਰੀ ਦੀ ਯੋਗਤਾ ਲਈ ਦਿੱਤਾ ਜਾਂਦਾ ਹੈ। ਇਸ ਸਾਲ ਦੀ 'ਕਿੰਗਜ਼ ਬਰਥਡੇ ਆਨਰਜ਼ ਲਿਸਟ' 1,191 ਆਸਟ੍ਰੇਲੀਅਨਜ਼ ਦੇ ਯਤਨਾਂ ਨੂੰ ਮਾਨਤਾ ਦਿੰਦੀ ਹੈ।
ਗਵਰਨਰ-ਜਨਰਲ ਡੇਵਿਡ ਹਰਲੇ ਦਾ ਕਹਿਣਾ ਹੈ ਕਿ ਪਹਿਲੀ ਵਾਰ ਜਨਰਲ ਡਿਵੀਜ਼ਨ ਵਿੱਚ ਜ਼ਿਆਦਾਤਰ ਪ੍ਰਾਪਤਕਰਤਾ ਔਰਤਾਂ ਹਨ।
ਸੰਗੀਤਕ ਥੀਏਟਰ ਵਿੱਚ ਇੱਕ ਗਾਇਕ ਅਤੇ ਕਲਾਕਾਰ ਵਜੋਂ ਲਗਭਗ 40 ਸਾਲਾਂ ਬਾਅਦ, ਮਰੀਨਾ ਪ੍ਰਾਇਰ ਆਪਣੀ ਮਹੱਤਵਪੂਰਨ ਸੇਵਾ ਲਈ ‘ਆਰਡਰ ਆਫ਼ ਆਸਟ੍ਰੇਲੀਆ’ ਦੀ ਮੈਂਬਰ ਬਣ ਗਈ ਹੈ।
ਇਟਲੀ ਵਿੱਚ ਜਨਮੇ ਮਸ਼ਹੂਰ ਸ਼ੈੱਫ ਸਟੇਫਾਨੋ ਡੀ ਪੀਏਰੀ ਨੂੰ ਮਿਲਡੁਰਾ ਦੇ ਭਾਈਚਾਰੇ ਅਤੇ ਪ੍ਰਾਹੁਣਚਾਰੀ ਉਦਯੋਗ ਲਈ ਮਹੱਤਵਪੂਰਨ ਸੇਵਾ ਲਈ ਸਨਮਾਨਿਤ ਕੀਤਾ ਗਿਆ ।
ਪੱਛਮੀ ਆਸਟ੍ਰੇਲੀਆ ਤੋਂ ਕੋਸਟਾ ਐਂਜਲਕੋਵ ਨੂੰ ਵੀ ਮੈਸੇਡੋਨੀਅਨ ਭਾਈਚਾਰੇ ਲਈ 60 ਸਾਲਾਂ ਦੀ ਉਸਦੀ ਮਹੱਤਵਪੂਰਨ ਸੇਵਾ ਲਈ ਸਨਮਾਨਿਤ ਕੀਤਾ ਗਿਆ ਹੈ। ਉਹ 1955 ਵਿੱਚ 22 ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਆਇਆ ਸੀ ਅਤੇ ਇੱਕ ਬਹੁਤ ਹੀ ਛੋਟਾ ਭਾਈਚਾਰਾ ਬਣਾਉਣ ਵਿੱਚ ਮਦਦ ਕਰਨ ਲਈ ਦ੍ਰਿੜ ਸੀ।
ਨਿਊ ਸਾਊਥ ਵੇਲਜ਼ ਦੇ ਸਾਈਮਨ ਚੈਨ ਦਾ ਕਹਿਣਾ ਹੈ ਕਿ ਉਸਨੂੰ ਆਸਟ੍ਰੇਲੀਆ ਦੇ ਆਰਡਰ ਦਾ ਮੈਂਬਰ ਨਿਯੁਕਤ ਕੀਤੇ ਜਾਣ ਉੱਤੇ ਮਾਣ ਮਹਿਸੂਸ ਹੁੰਦਾ ਹੈ। ਸ਼੍ਰੀਮਾਨ ਚੈਨ ਦਾ ਪੁਰਸਕਾਰ ਬਹੁ-ਸੱਭਿਆਚਾਰਵਾਦ, ਆਦਿਵਾਸੀ ਭਾਈਚਾਰੇ ਅਤੇ ਕਲਾ ਲਈ ਮਹੱਤਵਪੂਰਨ ਸੇਵਾ ਨੂੰ ਮਾਨਤਾ ਦਿੰਦਾ ਹੈ।
ਯੂਵੋਨ ਕ੍ਰੇਸਟਾਨੀ ਨੂੰ ਕਮਿਊਨਿਟੀ ਹੈਲਥ ਦੀ ਸੇਵਾ ਲਈ ‘ਮੈਡਲ ਆਫ਼ ਦਾ ਆਰਡਰ ਆਫ਼ ਆਸਟ੍ਰੇਲੀਆ’ ਮਿਲਿਆ ਹੈ।
ਉਸਨੇ 2007 ਵਿੱਚ ਆਪਣੇ ਪਤੀ ਕ੍ਰਿਸ ਕ੍ਰੇਸਟਾਨੀ ਦੇ ਸਨਮਾਨ ਵਿੱਚ ‘ਕ੍ਰੇਸਟਾਨੀ ਫਾਊਂਡੇਸ਼ਨ’ ਦੀ ਸਥਾਪਨਾ ਕੀਤੀ ਸੀ।





