Watch FIFA World Cup 2026™

LIVE, FREE and EXCLUSIVE starting June 12 2026

'ਮਾਣ ਵਾਲੀ ਗੱਲ': ਸਿਡਨੀ ਦੀ ਬਿਜਿੰਦਰ ਦੁੱਗਲ King’s Birthday Honours 2026 ਵਿੱਚ OAM ਨਾਲ ਸਨਮਾਨਿਤ

MP's 16x9  (Presentation) (28).jpg

ਬਿਜਿੰਦਰ ਦੁੱਗਲ ਕਮਿਊਨਿਟੀ ਸੇਵਾ ਲਈ King’s Birthday Honours ਵਿੱਚ OAM ਨਾਲ ਸਨਮਾਨਿਤ Credit: Bijinder Duggal

ਆਸਟ੍ਰੇਲੀਆ ਵਿੱਚ ਪੰਜਾਬੀ ਕਮਿਊਨਿਟੀ ਦੀ ਸਰਗਰਮ ਮੈਂਬਰ ਤੇ ‘ਆਸ਼ਾ ਆਸਟ੍ਰੇਲੀਆ’ ਦੀ ਸੰਸਥਾਪਕ ਬਿਜਿੰਦਰ ਦੁੱਗਲ ਨੂੰ ਸਮਾਜਿਕ ਅਤੇ ਭਾਈਚਾਰਕ ਸੇਵਾਵਾਂ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ Order of Australia Medal (OAM) ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ King’s Birthday Honours ਦੇ ਤਹਿਤ ਦਿੱਤਾ ਗਿਆ, ਜੋ ਉਨ੍ਹਾਂ ਦੀ ਲੰਬੇ ਸਮੇਂ ਤੋਂ ਭਾਈਚਾਰੇ ਦੇ ਬਜ਼ੁਰਗਾਂ ਦੀ ਨਿਸ਼ਕਾਮ ਸੇਵਾ ਨੂੰ ਮਾਨਤਾ ਦਿੰਦਾ ਹੈ।


Published

By MP Singh

Presented by MP Singh

Source: SBS



Share this with family and friends


ਆਸਟ੍ਰੇਲੀਆ ਵਿੱਚ ਪੰਜਾਬੀ ਕਮਿਊਨਿਟੀ ਦੀ ਸਰਗਰਮ ਮੈਂਬਰ ਤੇ ‘ਆਸ਼ਾ ਆਸਟ੍ਰੇਲੀਆ’ ਦੀ ਸੰਸਥਾਪਕ ਬਿਜਿੰਦਰ ਦੁੱਗਲ ਨੂੰ ਸਮਾਜਿਕ ਅਤੇ ਭਾਈਚਾਰਕ ਸੇਵਾਵਾਂ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ Order of Australia Medal (OAM) ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ King’s Birthday Honours ਦੇ ਤਹਿਤ ਦਿੱਤਾ ਗਿਆ, ਜੋ ਉਨ੍ਹਾਂ ਦੀ ਲੰਬੇ ਸਮੇਂ ਤੋਂ ਭਾਈਚਾਰੇ ਦੇ ਬਜ਼ੁਰਗਾਂ ਦੀ ਨਿਸ਼ਕਾਮ ਸੇਵਾ ਨੂੰ ਮਾਨਤਾ ਦਿੰਦਾ ਹੈ।


ਬਿਜਿੰਦਰ ਦੁੱਗਲ ਆਸਟ੍ਰੇਲੀਆ ਵਿੱਚ ਪੰਜਾਬੀ ਕਮਿਊਨਿਟੀ ਦੇ ਇੱਕ ਜਾਣੇ-ਪਹਿਚਾਣੇ ਅਤੇ ਸਤਿਕਾਰਯੋਗ ਚਿਹਰੇ ਹਨ, ਜਿਨ੍ਹਾਂ ਨੇ ਲੰਮੇ ਸਮੇਂ ਤੋਂ ਸਮਾਜਿਕ ਅਤੇ ਕਮਿਊਨਿਟੀ ਸੇਵਾਵਾਂ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀ ਇਹ ਲਗਾਤਾਰ ਅਤੇ ਨਿਸ਼ਕਾਮ ਸੇਵਾ ਹੁਣ King’s Birthday Honours ਦੇ ਤਹਿਤ Order of Australia Medal (OAM) ਨਾਲ ਸਨਮਾਨਿਤ ਕੀਤੀ ਗਈ ਹੈ।

Bijinder Duggal.jpg
‘ਆਸ਼ਾ ਆਸਟ੍ਰੇਲੀਆ’ ਦੀ ਸੰਸਥਾਪਕ ਤੇ ਸਮਾਜ ਸੇਵੀ ਬਿਜਿੰਦਰ ਦੁੱਗਲ Credit: Bijinder Duggal

ਉਨ੍ਹਾਂ ਨੇ ਵੱਖ-ਵੱਖ ਸਮਾਜਿਕ, ਸੱਭਿਆਚਾਰਕ ਅਤੇ ਕਮਿਊਨਿਟੀ ਪਹਿਲਕਦਮੀਆਂ ਰਾਹੀਂ ਲੋਕਾਂ ਦੀ ਭਲਾਈ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ, ਜਿਨ੍ਹਾਂ ਵਿੱਚ 'ਆਸ਼ਾ ਆਸਟ੍ਰੇਲੀਆ' ਨਾਮਕ ਸੰਸਥਾ ਦੀ ਸਥਾਪਨਾ ਵਰਗਾ ਉਪਰਾਲਾ ਵੀ ਸ਼ਾਮਿਲ ਹੈ ਜੋ ਕਿ ਇੱਕ ਛੋਟੇ ਜਿਹੇ ਸਮਾਗਮ ਤੋਂ ਸ਼ੁਰੂ ਹੋ ਕਿ ਹੁਣ ਹਰ ਮਹੀਨੇ ਸਿਡਨੀ ਦੇ 9 ਵੱਡੇ ਸ਼ਹਿਰਾਂ ਵਿੱਚ ਸੈਂਕੜੇ ਬਜ਼ੁਰਗਾਂ ਦੀ ਮਨੋਰੰਜਨ ਅਤੇ ਜਾਣਕਾਰੀਆਂ ਦੁਆਰਾ ਸੇਵਾ ਕਰ ਰਿਹਾ ਹੈ।

ਐਸਬੀਐਸ ਪੰਜਾਬੀ ਨਾਲ ਇਸ ਸਨਮਾਨ ਮੌਕੇ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਬਿਜਿੰਦਰ ਨੇ ਕਿਹਾ, "ਆਸ਼ਾ ਦਾ ਮਤਲਬ ਉਮੀਦ ਹੁੰਦਾ ਹੈ। ਸਾਡੇ ਭਾਈਚਾਰੇ ਦੇ ਬਜ਼ੁਰਗਾਂ ਵਿੱਚ ਉਮੀਦ ਦੀ ਕਿਰਨ ਜਿੰਦਾ ਰੱਖਣਾ ਹੀ ਇਸ ਸੰਸਥਾ ਦਾ ਮੁੱਖ ਮੰਤਵ ਹੈ।"

ਬਜ਼ੁਰਗਾਂ ਵਿੱਚ ਅਕਸਰ ਜੋੜਾਂ ਦੀ ਦਰਦ ਤੋਂ ਲੈ ਕਿ ਡਿਮੈਂਸ਼ੀਆ ਵਰਗੇ ਗੰਭੀਰ ਰੋਗਾਂ ਕਾਰਨ ਇਕੱਲਤਾ ਆ ਜਾਂਦੀ ਹੈ। ਅਤੇ ਆਸ਼ਾ ਆਸਟ੍ਰੇਲੀਆ ਦਾ ਮਕਸਦ ਹੀ ਉਨ੍ਹਾਂ ਦੀ ਇਕੱਲਤਾ ਨੂੰ ਕਿਸੇ ਹੱਦ ਤੱਕ ਦੂਰ ਕਰਨਾ ਹੈ।
Bijinder Duggal

ਬਿਜਿੰਦਰ ਦੁੱਗਲ ਜੀ ਨੇ ਆਪਣੀ ਸੇਵਾ ਰਾਹੀਂ ਹਮੇਸ਼ਾ ਏਕਤਾ, ਸਹਿਯੋਗ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੁਨੇਹਾ ਦਿੱਤਾ ਹੈ।

ਉਨ੍ਹਾਂ ਦੀ ਇਹ ਪ੍ਰਾਪਤੀ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣੇਗੀ ਕਿ ਕਿਵੇਂ ਸਮਰਪਣ ਅਤੇ ਸੇਵਾ ਰਾਹੀਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਜਾ ਸਕਦਾ ਹੈ।

King’s Birthday Honours ਵਿੱਚ ਮਿਲਿਆ ਇਹ OAM ਉਨ੍ਹਾਂ ਦੀ ਸਾਲਾਂ ਦੀ ਮਿਹਨਤ, ਵਚਨਬੱਧਤਾ ਅਤੇ ਕਮਿਊਨਿਟੀ ਪ੍ਰਤੀ ਪਿਆਰ ਦੀ ਸਵੀਕਾਰਤਾ ਹੈ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now