ਮਾਮਲਾ ਐਡੀਲੇਡ ਦੇ ਸਬ-ਅਰਬ ਰਇਸਟਨ ਪਾਰਕ ਦਾ ਹੈ। ਸਥਾਨਕ ਸਮੇਂ ਮੁਤਾਬਿਕ ਵੀਰਵਾਰ ਤੜਕਸਾਰ 2:45 ਵਜੇ ਪੁਲਿਸ ਨੇ ਗੌਰਵ ਨੂੰ ਘਰੇਲੂ ਹਿੰਸਾ ਦੇ ਸ਼ੱਕ ਤਹਿਤ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਿਰ ਵਿੱਚ ਸੱਟ ਵੱਜਣ ਕਾਰਨ ਉਹ ਨੀਮ ਬੇਹੋਸ਼ੀ ਦੀ ਹਾਲਾਤ ਵਿੱਚ ਚਲਾ ਗਿਆ।
ਬਾਅਦ ਵਿੱਚ ਉਸ ਨੂੰ ਮੌਕੇ ਤੋਂ ਇਲਾਜ ਲਈ ਰਾਇਲ ਐਡੀਲੇਡ ਹਸਪਾਲ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਇਸ ਖਬਰ ਦੇ ਲਿਖੇ ਜਾਣ ਤੱਕ ਉਹ ਲਾਈਫ ਸਪੋਰਟ ’ਤੇ ਜੇਰੇ ਇਲਾਜ ਹੈ।
ਇਸ ਮਾਮਲੇ ਅਤੇ ਗੌਰਵ ਕੁੰਡੀ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਪੋਰਟ ਔਗਸਟਾ ਦੇ ਸਿਟੀ ਕੌਂਸਲਰ ਸੰਨੀ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਗੌਰਵ ਕਰੀਬ 16 ਸਾਲ ਪਹਿਲਾਂ ਐਡੀਲੇਡ ਆਏ ਸਨ।ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਸਮੇਤ ਪੰਜ ਦਾ ਬੇਟਾ ਅਤੇ 11 ਸਾਲ ਦੀ ਬੇਟੀ ਹਨ।
ਸੰਨੀ ਸਿੰਘ ਮੁਤਾਬਿਕ ਇਸ ਘਟਨਾਕ੍ਰਮ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਪੁਲਿਸ ਦੇ ਰਵੱਈਏ ਪ੍ਰਤੀ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗ੍ਰਿਫਤਾਰੀ ਵੇਲੇ ਗੌਰਵ ਕੋਲ ਹਥਿਆਰ ਜਾਂ ਅਜਿਹੀ ਵਸਤੂ ਨਹੀਂ ਸੀ ਜਿਸ ਦੇ ਚਲਦੇ ਉਸ ਨਾਲ ਕੀਤੇ ਗਏ ਅਜਿਹੇ ਰਵੱਈਏ ਉੱਤੇ ਸਵਾਲ ਉੱਠ ਰਹੇ ਹਨ।

ਗੌਰਵ ਕੁੰਡੀ ਮਾਮਲੇ ਬਾਰੇ ਸਾਊਥ ਆਸਟ੍ਰੇਲੀਆ ਤੋਂ ਪੰਜਾਬੀ ਭਾਈਚਾਰੇ ਦੇ ਨੁਮਾਇੰਦੇ ਮਿੰਟੂ ਬਰਾੜ ਵਲੋਂ ਆਪਣੀ ਫੇਸਬੁੱਕ 'ਤੇ ਪਾਈ ਪੋਸਟ ਦੀ ਤਸਵੀਰ। Credit: SBS

ਸਾਊਥ ਆਸਟ੍ਰੇਲੀਆ ਪੁਲਿਸ ਵਲੋਂ ਇਸ ਮਾਮਲੇ ਸਬੰਧੀ ਆਪਣੀ ਵੈਬਸਾਈਟ ਉੱਤੇ ਜਨਤਕ ਕੀਤੀ ਜਾਣਕਾਰੀ ਦੀ ਤਸਵੀਰ। Credit: SBS
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।