Watch FIFA World Cup 2026™

LIVE, FREE and EXCLUSIVE

ਆਸਟ੍ਰੇਲੀਆ ਵਿੱਚ ਖੋ-ਖੋ ਦੀ ਪਹਿਲੀ ਨੈਸ਼ਨਲ ਚੈਂਪੀਅਨਸ਼ਿਪ, ਜਾਣੋ ਤੁਸੀਂ ਕਿਵੇਂ ਬਣ ਸਕਦੇ ਹੋ ਆਸਟ੍ਰੇਲੀਅਨ ਖੋ-ਖੋ ਖਿਡਾਰੀ

First National Championship of KHO KHO in Australia.jpg

Australia to host its first National Kho-Kho championship — Exclusive insights from Coach and committee members. Credit: Supplied by Harneet Kaur & Randeep Kaur

ਖੋ-ਖੋ ਆਸਟ੍ਰੇਲੀਆ ਵੱਲੋਂ 6 ਅਤੇ 7 ਦਸੰਬਰ 2025 ਨੂੰ ਪਹਿਲੀ ਨੈਸ਼ਨਲ ਖੋ-ਖੋ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਨੈਸ਼ਨਲ ਕਮੇਟੀ ਮੈਂਬਰ ਹਰਨੀਤ ਕੌਰ ਤੇ ਵਿਕਟੋਰੀਅਨ ਈਗਲਜ਼ ਵੂਮੈਨਜ਼ ਟੀਮ ਦੀ ਕੋਚ ਰਨਦੀਪ ਕੌਰ ਨੇ ਦੱਸਿਆ ਕਿ ਦੁਨੀਆ ਦੇ ਕਈ ਹੋਰ ਦੇਸ਼ ਵੀ ਖੋ-ਖੋ ਵਰਗੀ ਖੇਡ ਖੇਡਦੇ ਹਨ, ਹਾਲਾਂਕਿ ਨਾਮ ਵੱਖਰੇ ਹਨ। ਉਹਨਾਂ ਦੱਸਿਆ ਕਿ ਬੇਸ਼ਕ ਪਿਛਲੇ ਸਾਲ ਵਿਸ਼ਵ ਕੱਪ ਦੇ ਐਲਾਨ ਤੋਂ ਬਾਅਦ ਆਸਟ੍ਰੇਲੀਆ ਵਿੱਚ ਖਿਡਾਰੀ ਇਕੱਠੇ ਕਰਨਾ ਚੁਣੌਤੀ ਭਰਿਆ ਸੀ, ਫਿਰ ਵੀ ਆਸਟ੍ਰੇਲੀਆ ਦੇ ਲੋਕਲ ਖਿਡਾਰੀਆਂ ਨੇ ਇਸ ਖੇਡ 'ਚ ਕਾਫੀ ਰੁਚੀ ਦਿਖਾਈ ਹੈ।

Published

Updated

By Puneet Dhingra

Presented by Puneet Dhingra

Source: SBS

Share this with family and friends

ਖੋ-ਖੋ ਆਸਟ੍ਰੇਲੀਆ ਵੱਲੋਂ 6 ਅਤੇ 7 ਦਸੰਬਰ 2025 ਨੂੰ ਪਹਿਲੀ ਨੈਸ਼ਨਲ ਖੋ-ਖੋ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਨੈਸ਼ਨਲ ਕਮੇਟੀ ਮੈਂਬਰ ਹਰਨੀਤ ਕੌਰ ਤੇ ਵਿਕਟੋਰੀਅਨ ਈਗਲਜ਼ ਵੂਮੈਨਜ਼ ਟੀਮ ਦੀ ਕੋਚ ਰਨਦੀਪ ਕੌਰ ਨੇ ਦੱਸਿਆ ਕਿ ਦੁਨੀਆ ਦੇ ਕਈ ਹੋਰ ਦੇਸ਼ ਵੀ ਖੋ-ਖੋ ਵਰਗੀ ਖੇਡ ਖੇਡਦੇ ਹਨ, ਹਾਲਾਂਕਿ ਨਾਮ ਵੱਖਰੇ ਹਨ। ਉਹਨਾਂ ਦੱਸਿਆ ਕਿ ਬੇਸ਼ਕ ਪਿਛਲੇ ਸਾਲ ਵਿਸ਼ਵ ਕੱਪ ਦੇ ਐਲਾਨ ਤੋਂ ਬਾਅਦ ਆਸਟ੍ਰੇਲੀਆ ਵਿੱਚ ਖਿਡਾਰੀ ਇਕੱਠੇ ਕਰਨਾ ਚੁਣੌਤੀ ਭਰਿਆ ਸੀ, ਫਿਰ ਵੀ ਆਸਟ੍ਰੇਲੀਆ ਦੇ ਲੋਕਲ ਖਿਡਾਰੀਆਂ ਨੇ ਇਸ ਖੇਡ 'ਚ ਕਾਫੀ ਰੁਚੀ ਦਿਖਾਈ ਹੈ।

ਆਸਟ੍ਰੇਲੀਆ ਵਿੱਚ ਖੋ-ਖੋ ਦੇ ਵੱਧਦੇ ਰੁਝਾਨ ਬਾਰੇ ਰਨਦੀਪ ਕੌਰ ਨੇ ਕਿਹਾ ਕਿ ਖੋ-ਖੋ ਵਿੱਚ ਹਰ ਉਮਰ ਦੇ ਖਿਡਾਰੀ ਸ਼ਾਮਲ ਹੋ ਸਕਦੇ ਹਨ ਅਤੇ ਅਤੇ ਖੋ-ਖੋ ਆਸਟ੍ਰੇਲੀਆ ਦੀ ਵੈਬਸਾਇਟ ਰਾਹੀਂ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ। ਉਹਨਾਂ ਦੀ ਟੀਮ ਵਿੱਚ 64 ਸਾਲਾਂ ਦੇ ਇੱਕ ਖਿਡਾਰੀ ਵੀ ਹਨ। ਇੰਟਰਵਿਊ ਦੌਰਾਨ ਹਰਨੀਤ ਕੌਰ ਨੇ ਨੈਸ਼ਨਲ ਚੈਂਪੀਅਨਸ਼ਿਪ ਨੂੰ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਇਹ ਵੀ ਦੱਸਿਆ ਕਿ ਦਰਸ਼ਕ ਮੈਚਾਂ ਦੀ ਲਾਈਵ ਸਟ੍ਰੀਮ ਕਿੱਥੇ ਦੇਖ ਸਕਣਗੇ। ਜ਼ਿਆਦਾ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now