ਗਰੁੱਪ ਵਿੱਚ ਸੈਰ ਕਰਨ ਦੇ ਲਾਭ

Group of active seniors enjoying their golden years

Group of active seniors enjoying their golden years Source: E+

ਰਾਸ਼ਟਰੀ ਦਿਸ਼ਾ-ਨਿਰਦੇਸ਼ ਸਿਫਾਰਸ਼ ਕਰਦੇ ਹਨ ਕਿ 65 ਸਾਲਾਂ ਤੋਂ ਵਧ ਉਮਰ ਦੇ ਲੋਕਾਂ ਲਈ ਰੋਜਾਨਾਂ ਦਰਮਿਆਨੀ ਕਸਰਤ ਜਿਵੇਂ ਹਰ ਰੋਜ਼ ਤੁਰਨਾ, ਆਦਿ ਲਾਜ਼ਮੀ ਹੁੰਦੀ ਹੈ। ਕਦੀ ਤੁਸੀਂ ਸੋਚਿਆ ਹੈ ਕਿ ਇਕ ਅਲੱਗ ਹੀ ਕਿਸਮ ਦਾ ਮਜਾ ਲੈਣ ਲਈ ਕਿਸੇ ਗਰੁੱਪ ਨਾਲ ਮਿਲ ਕੇ ਸੈਰ ਕੀਤੀ ਜਾਵੇ?


ਪੈਦਲ ਤੁਰਨ ਦੇ ਸਿਹਤ ਵਾਸਤੇ ਕਈ ਫਾਇਦੇ ਹੁੰਦੇ ਹਨ। ਅਤੇ ਅਗਰ ਦੂਜਿਆਂ ਨਾਲ ਮਿਲ ਕੇ ਸੈਰ ਕੀਤੀ ਜਾਵੇ ਤਾਂ ਰੋਣਕਾਂ ਦੇ ਨਾਲ ਨਾਲ ਦੋਸਤੀਆਂ ਵੀ ਪੀਢੀਆਂ ਹੁੰਦੀਆਂ ਹਨ। ਕਦੀ ਤੁਸੀਂ ਸੋਚਿਆ ਹੈ ਕਿ ਇਕ ਅਲੱਗ ਹੀ ਕਿਸਮ ਦਾ ਮਜਾ ਲੈਣ ਲਈ ਕਿਸੇ ਗਰੁੱਪ ਨਾਲ ਮਿਲ ਕੇ ਸੈਰ ਕੀਤੀ ਜਾਵੇ?

ਮਾਰੀਜਾ ਬੇਸਿਕ ਹਮੇਸ਼ਾਂ ਆਪਣੇ ਪਾਲਤੂ ਕੁੱਤੇ ਨਾਲ ਹੀ ਸੈਰ ਕਰਨੀ ਪਸੰਦ ਕਰਦੀ ਹੈ। ਪਿਛਲੇ ਇਕ ਸਾਲ ਤੋਂ ਉਸ ਨੇ ਲੋਗਨ ਐਂਡ ਬਿਊ-ਡੈਸਰਟ ਬੁੱਸ਼ਵਾਕਰਸ ਨਾਮੀ ਗਰੁੱਪ ਨਾਲ ਮਿਲ ਕੇ ਸੈਰ ਕਰਨ ਨੂੰ ਪਹਿਲ ਦਿੱਤੀ। ਇਸ ਗਰੁੱਪ ਜੋ ਕਿ ਔਸਤਨ 6 ਤੋਂ 85 ਕਿਲੋਮੀਟਰ ਦੀ ਸੈਰ ਕਰਵਾਉਂਦਾ ਹੈ, ਨੇ ਇਸ ਦੀ ਸੋਚ ਨੂੰ ਬਦਲ ਕੇ ਰਖ ਦਿੱਤਾ ਹੈ।

ਇਸ ਦੇ ਤਜਰਬੇ ਯੂਨੀਵਰਸਿਟੀ ਆਫ ਈਸਟ ਐਨਗਲੀਆ ਦੀ ਪੈਦਲ ਸੈਰ ਕਰਨ ਵਾਲੀ ਖੋਜ ਨਾਲ ਵੀ ਮਿਲਦੇ ਜੁਲਦੇ ਹਨ। ਇਸ ਖੋਜ ਅਨੁਸਾਰ ਕਿਸੇ ਗਰੁੱਪ ਨਾਲ ਮਿਲ ਕੇ ਸੈਰ ਕਰਨ ਨਾਲ ਵਿਅਕਤੀ ਦੀ ਆਮ ਤੰਦਰੁਸਤੀ ਵਿੱਚ ਕਾਫੀ ਸੁਧਾਰ ਹੁੰਦਾ ਹੈ। ਹੋਣ ਵਾਲੇ ਲਾਭਾਂ ਵਿੱਚ ਬਲੱਡ ਪ੍ਰੈਸ਼ਰ ਦਾ ਘੱਟ ਹੋਣਾ, ਦਿੱਲ ਦੀ ਧੜਕਨ ਵਿੱਚ ਸੁਧਾਰ, ਸਰੀਰ ਦੀ ਚਰਬੀ ਘਟਣੀ, ਅਤੇ ਨਾਲ ਹੀ ਵਧੀਆ ਮਾਨਸਿਕ ਸਿਹਤ ਵੀ ਸ਼ਾਮਲ ਹੈ। ਅਤੇ ਮਾਰੀਜਾ ਬੇਸਿਕ ਨੂੰ ਤਾਂ ਇਸ ਨਾਲ ਬਹੁਤ ਸੰਤੁਸ਼ਟੀ ਪ੍ਰਾਪਤ ਹੋਈ ਹੈ।

ਸ਼ੁਰੂ ਸ਼ੁਰੂ ਵਿੱਚ ਉਸ ਨੂੰ ਆਪਣੇ ਤੇ ਯਕੀਨ ਨਹੀਂ ਸੀ ਕਿ ਦੂਜਿਆਂ ਨਾਲ ਮਿਲ ਕੇ ਸੈਰ ਕਰਨ ਵਾਲੇ ਸਮਾਜਕ ਦਬਾਵਾਂ ਦਾ ਕਿਸ ਤਰਾਂ ਮੁਕਾਬਲਾ ਕਰੇਗੀ। ਪਰ ਇਸ ਨਾਲ ਜੁੜਨ ਤੋਂ ਬਾਅਦ ਇਸ ਨੂੰ ਅਹਿਸਾਸ ਹੋਇਆ ਕਿ ਇਹ ਤਾਂ ਕੋਈ ਸਮੱਸਿਆ ਹੀ ਨਹੀਂ ਸੀ।

ਦੂਜੇ ਪਾਸੇ, ਪੈਦਲ ਯਾਤਰੀਆਂ ਦੀ ਸੰਸਥਾ ਵਿਕਟੋਰੀਆ ਵਾਕਸ ਦੁਆਰਾ ਕੀਤੀ ਖੋਜ ਵਿੱਚ ਪਤਾ ਚਲਿਆ ਹੈ ਕਿ ਸਿਰਫ ਚਾਰ ਪ੍ਰਤੀਸ਼ਤ ਸੈਰ ਕਰਨ ਵਾਲੇ ਹੀ ਕਿਸੇ ਸੰਗਠਤ ਸਮੂਹਾਂ ਵਿੱਚ ਸ਼ਾਮਲ ਹੁੰਦੇ ਹਨ। ਇਸ ਸੰਸਥਾ ਦੇ ਪ੍ਰਧਾਨ ਡਾ ਬੇਨ ਰੋਸੀਟਰ ਦਾ ਕਹਿਣਾ ਹੈ ਕਿ ਬਹੁਤੇ ਲੋਕ ਸਮਾਜਕ ਪੱਖ ਤੋਂ ਹੋਣ ਵਾਲੇ ਲਾਭਾਂ ਕਾਰਨ ਇਹਨਾਂ ਵਿੱਚ ਸ਼ਾਮਲ ਹੁੰਦੇ ਹਨ।

ਡਾ ਰੋਸੀਟਰ ਪ੍ਰੇਰਤ ਕਰਦੇ ਹੋਏ ਕਹਿੰਦੇ ਹਨ ਕਿ ਕਿਸੇ ਵੀ ਲੰਬਾਈ ਦੀ ਸੈਰ ਕੀਤੀ ਜਾ ਸਕਦੀ ਹੈ।

ਰਾਸ਼ਟਰੀ ਦਿਸ਼ਾ-ਨਿਰਦੇਸ਼ ਸਿਫਾਰਸ਼ ਕਰਦੇ ਹਨ ਕਿ 65 ਸਾਲਾਂ ਤੋਂ ਵਧ ਉਮਰ ਦੇ ਲੋਕਾਂ ਲਈ ਰੋਜਾਨਾਂ ਦਰਮਿਆਨੀ ਕਸਰਤ ਜਿਵੇਂ ਹਰ ਰੋਜ਼ ਤੁਰਨਾ, ਆਦਿ ਲਾਜ਼ਮੀ ਹੁੰਦੀ ਹੈ। ਇਸ ਦੇ ਨਾਲ ਹੀ ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਨੇ ਦਸਿਆ ਹੈ ਕਿ ਵਡੇਰੀ ਉਮਰ ਦੇ ਪੰਜਾਂ ਵਿੱਚੋਂ ਸਿਰਫ ਦੋ ਲੋਕ ਹੀ ਸਰਗਰਮ ਅਤੇ ਸਿਹਤਮੰਦ ਹਨ।

ਬਜ਼ੁਰਗ ਮਰੀਜ਼ਾਂ ਨੂੰ ਵਧੇਰੇ ਸਰਗਰਮ ਹੋਣ ਲਈ ਪ੍ਰੇਰਤ ਕਰਨਾ ਆਸਟ੍ਰੇਲੀਆਈ ਕਾਈਰੋਪਰੈਕਟਰ ਐਸੋਸ਼ਿਏਸ਼ਨ ਦੇ ਅਜੰਡੇ ਤੇ ਰਿਹਾ ਹੈ। ਇਸ ਦੇ ਪ੍ਰਧਾਨ ਡਾ ਐਂਥਨੀ ਕੋਕਸਨ ਦਾ ਕਹਿਣਾ ਹੈ ਕਿ ਇਹਨਾਂ ਨੇ ਇਕ ‘ਜਸਟ ਸਟਾਰਟ ਵਾਕਿੰਗ’ ਨਾਮੀ ਐਪ ਵੀ ਬਣਾਈ ਹੋਈ ਹੈ ਜਿਸ ਦੁਆਰਾ ਲੋਕ ਆਪਣੇ ਟੀਚੇ ਨਿਰਧਾਰਤ ਕਰ ਸਕਦੇ ਹਨ, ਦੂਜਿਆਂ ਨਾਲ ਸਾਂਝਿਆਂ ਕਰ ਸਕਦੇ ਹਨ, ਅਤੇ ਆਪਣੀ ਰੀੜ ਦੀ ਹੱਡੀ ਨੂੰ ਚੰਗਾ ਸਿਹਤਮੰਦ ਰਖਿਆ ਜਾ ਸਕਦਾ ਹੈ।

ਡਾ ਕੋਕਸਨ ਚਿਤਾਵਨੀ ਦਿੰਦੇ ਹਨ ਕਿ ਕਿਸੇ ਵੀ ਗਰੁੱਪ ਨਾਲ ਜੁੜਨ ਤੋਂ ਪਹਿਲਾਂ, ਇਹ ਜਾਨਣਾ ਜਰੂਰੀ ਹੈ ਕਿ ਕਦੀ ਕਦੀ ਹਲਕੀ ਫੁਲਕੀ ਸੈਰ ਵਰਗੀ ਕਸਰਤ ਵੀ ਹਾਨੀਕਾਰਕ ਹੋ ਸਕਦੀ ਹੈ। ਜਰੂਰੀ ਹੁੰਦਾ ਹੈ ਕਿ ਤੁਸੀਂ ਆਪਣੀ ਸਮਰੱਥਾ ਨੂੰ ਸਮਝੋ।

ਬੇਸਿਕ ਸਲਾਹ ਦਿੰਦੇ ਹੋਏ ਕਹਿੰਦੀ ਹੈ ਕਿ ਸੈਰ ਕਰਨ ਵਾਲਿਆਂ ਲਈ ਜਰੂਰੀ ਹੈ ਕਿ ਉਹ ਆਪਣੀ ਸ਼ਰੀਰਕ ਯੋਗਤਾ ਦੀਆਂ ਸੀਮਾਵਾਂ ਨੂੰ ਜਾਣੋ।

ਜੋ ਲੋਕ ਤੁਰਨ ਫਿਰਨ ਨੂੰ ਪਹਿਲ ਨਹੀਂ ਦਿੰਦੇ ਉਹ ਲਈ ਵੱਡਾ ਚਿੰਤਾ ਦਾ ਕਾਰਨ ਹੁੰਦਾ ਹੈ ਡਿੱਗ ਪੈਣ ਦਾ ਡਰ। ਡਾ ਬੈਨ ਰੌਸਟਰ ਕਹਿੰਦੇ ਹਨ ਕਿ ਆਪਣੇ ਡਾਕਟਰ ਅਤੇ ਸਿਹਤ ਮਾਹਰ ਨਾਲ ਸਲਾਹ ਕਰਨ ਤੋਂ ਉਪਰੰਤ ਹੋਲੀ ਹੋਲੀ ਆਪਣੀ ਸੈਰ ਨੂੰ ਵਧਾਓ।

ਮੈਰੀਜਾ ਬੇਸਿਕ ਅਜੇ ਵੀ ਆਪਣੇ ਪਾਲਤੂ ਕੁੱਤੇ ਨੂੰ ਸੈਰ ਤੇ ਆਪਣੇ ਨਾਲ ਲੈ ਕਿ ਜਾਂਦੀ ਹੈ, ਪਰ ਦੂਜਿਆਂ ਨਾਲ ਮਿਲ ਕੇ ਸੈਰ ਕਰਨ ਦਾ ਉਤਸ਼ਾਹ ਉਸ ਨੂੰ ਆਉਣ ਵਾਲੇ ਹਫਤੇ ਲਈ ਉਡੀਕ ਕਰਵਾਉਂਦਾ ਹੈ।

ਕਿਸੇ ਵੀ ਕਸਰਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਿਹਤ ਮਾਹਰ ਨਾਲ ਜਰੂਰ ਮਸ਼ਵਰਾ ਕਰੋ।

 

National guidelines recommend those aged 65 plus aim for 30 minutes of moderate exercise like walking every day. But a recent report by the Australian Institute of Health and Welfare shows that only two in five older people are sufficiently active.

Getting older patients to get more active has been on the agenda of the Australian Chiropractors Association. The association’s president Dr Anthony Coxon says it even has an app called Just Start Walking to promote better spinal health by encouraging people to set goals, map and share their walks.

“People have the expectation that as they get older, they should be slowing down, and in many cases, this is not necessary. Being active is really important to maintaining good health right through into your older years. Activity or exercise is much more likely to be continued if it’s also fun and social. Sometimes doing things on your own can be a little bit lonely but doing it with a group adds so much more to the experience.”

Listen to SBS Punjabi Monday to Friday at 9 pm. Follow us on Facebook and Twitter

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand