Watch FIFA World Cup 2026™

LIVE, FREE and EXCLUSIVE

'ਹੌਸਪਿਟੈਲਿਟੀ ਤੇ ਟ੍ਰਾਂਸਪੋਰਟ ਤੋਂ ਅੱਗੇ': ਆਸਟ੍ਰੇਲੀਆ 'ਚ ਉਦਯੋਗਪਤੀਆਂ ਲਈ ਕਿਹੜੇ ਸੈਕਟਰ ਖੋਲ੍ਹ ਰਹੇ ਨੇ ਨਵੇਂ ਮੌਕੇ?

AICC Ramanpreet Wadhwa 19th June 2026.jpg

Exclusive conversation with Ramanpreet Wadhwa from AICC on new opportunities for Punjabi entrepreneurs in Australia. Credit: Pexels/Ramanpreet Wadhwa

ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੇ ਕਈ ਲੋਕ ਖੇਤੀਬਾੜੀ, ਟਰਾਂਸਪੋਰਟ, ਹੌਸਪਿਟੈਲਿਟੀ ਅਤੇ ਰਿਟੇਲ ਵਰਗੇ ਖੇਤਰਾਂ ਵਿੱਚ ਆਪਣੀ ਮਜ਼ਬੂਤ ਪਛਾਣ ਬਣਾ ਚੁੱਕੇ ਹਨ। ਪਰ ਹੁਣ ਸਮਾਂ ਬਦਲ ਰਿਹਾ ਹੈ ਅਤੇ IT, ਟੈਲੀਕੌਮ, ਕਲੀਨ ਐਨਰਜੀ, AI ਅਤੇ ਫੂਡ ਇਨੋਵੇਸ਼ਨ ਵਰਗੇ ਖੇਤਰਾਂ ਵਿੱਚ ਤੇਜ਼ੀ ਨਾਲ ਨਵੇਂ ਮੌਕੇ ਉਭਰ ਰਹੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ 'ਆਸਟ੍ਰੇਲੀਅਨ ਇੰਡੀਅਨ ਚੈਂਬਰ ਆਫ ਕਾਮਰਸ' (AICC) ਦੀ 'ਮੈਂਬਰਸ਼ਿਪ ਅਤੇ ਪਾਰਟਨਰਸ਼ਿਪ ਪ੍ਰਧਾਨ' ਰਮਨਪ੍ਰੀਤ ਵਾਧਵਾ ਨੇ ਕਿਹਾ ਕਿ ਕਾਰੋਬਾਰ ਵਿੱਚ ਸਫਲਤਾ ਲਈ ਸਿਰਫ਼ ਮਿਹਨਤ ਹੀ ਨਹੀਂ, ਬਲਕਿ ਨੈੱਟਵਰਕਿੰਗ, ਸੰਚਾਰ ਅਤੇ ਸਹੀ ਮੌਕਿਆਂ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈ।

Published

Updated

By Puneet Dhingra

Presented by Puneet Dhingra

Source: SBS

Share this with family and friends

ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੇ ਕਈ ਲੋਕ ਖੇਤੀਬਾੜੀ, ਟਰਾਂਸਪੋਰਟ, ਹੌਸਪਿਟੈਲਿਟੀ ਅਤੇ ਰਿਟੇਲ ਵਰਗੇ ਖੇਤਰਾਂ ਵਿੱਚ ਆਪਣੀ ਮਜ਼ਬੂਤ ਪਛਾਣ ਬਣਾ ਚੁੱਕੇ ਹਨ। ਪਰ ਹੁਣ ਸਮਾਂ ਬਦਲ ਰਿਹਾ ਹੈ ਅਤੇ IT, ਟੈਲੀਕੌਮ, ਕਲੀਨ ਐਨਰਜੀ, AI ਅਤੇ ਫੂਡ ਇਨੋਵੇਸ਼ਨ ਵਰਗੇ ਖੇਤਰਾਂ ਵਿੱਚ ਤੇਜ਼ੀ ਨਾਲ ਨਵੇਂ ਮੌਕੇ ਉਭਰ ਰਹੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ 'ਆਸਟ੍ਰੇਲੀਅਨ ਇੰਡੀਅਨ ਚੈਂਬਰ ਆਫ ਕਾਮਰਸ' (AICC) ਦੀ 'ਮੈਂਬਰਸ਼ਿਪ ਅਤੇ ਪਾਰਟਨਰਸ਼ਿਪ ਪ੍ਰਧਾਨ' ਰਮਨਪ੍ਰੀਤ ਵਾਧਵਾ ਨੇ ਕਿਹਾ ਕਿ ਕਾਰੋਬਾਰ ਵਿੱਚ ਸਫਲਤਾ ਲਈ ਸਿਰਫ਼ ਮਿਹਨਤ ਹੀ ਨਹੀਂ, ਬਲਕਿ ਨੈੱਟਵਰਕਿੰਗ, ਸੰਚਾਰ ਅਤੇ ਸਹੀ ਮੌਕਿਆਂ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈ।

ਰਮਨਪ੍ਰੀਤ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਦੂਜਿਆਂ ਦੀ ਨਕਲ ਕਰਨ ਦੀ ਬਜਾਏ ਆਪਣੇ ਜਜ਼ਬੇ ਅਤੇ ਹੁਨਰ ਵਾਲੇ ਖੇਤਰ ਵਿੱਚ ਧਿਆਨ ਕੇਂਦਰਿਤ ਕਰਨ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿੱਚ ਸਟਾਰਟ-ਅੱਪਸ ਲਈ ਗ੍ਰਾਂਟਾਂ, ਸਰਕਾਰੀ ਸਹਾਇਤਾ ਅਤੇ ਕਾਰੋਬਾਰੀ ਨੈੱਟਵਰਕ ਪਹਿਲਾਂ ਨਾਲੋਂ ਵੀ ਵੱਧ ਉਪਲਬਧ ਹਨ। ਰਮਨਪ੍ਰੀਤ ਦੇ ਮੁਤਾਬਿਕ ਅੱਜ ਦੇ ਦੌਰ ਵਿੱਚ ਸਹਿਯੋਗ, ਲਗਾਤਾਰ ਸਿੱਖਣਾ ਅਤੇ AI ਵਰਗੀਆਂ ਤਕਨਾਲੋਜੀਆਂ ਨੂੰ ਅਪਣਾਉਣਾ ਕਿਸੇ ਵੀ ਨਵੇਂ ਕਾਰੋਬਾਰ ਦੀ ਕਾਮਯਾਬੀ ਲਈ ਅਹਿਮ ਹੈ। ਜੇ ਤੁਸੀਂ ਵੀ ਇੱਕ ਉਦਯੋਗਪਤੀ ਵਜੋਂ ਆਪਣੀ ਪਛਾਣ ਬਣਾਉਣਾ ਚਾਹੁੰਦੇ ਹੋ ਤਾਂ ਸੁਣੋ ਇਹ ਪੌਡਕਾਸਟ...

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now