SKIP TO MAIN CONTENT

ਬ੍ਰਿਸਬੇਨ ਦੇ ਕਾਲਜ ਨੇ ਕਿਸਾਨ ਅੰਦੋਲਨ ਦੇ ਮਿਰਤਕਾਂ ਦੇ ਬੱਚਿਆਂ ਲਈ ਕੀਤਾ ਮੁਫ਼ਤ ਸਿੱਖਿਆ ਦਾ ਐਲਾਨ

What sparked a huge farmers protest in India in the middle of coronavirus pandemic
Source: AAP

ਬ੍ਰਿਸਬੇਨ ਸਥਿਤ ਅਮੇਰਿਕਨ ਕਾਲਜ ਨੇ ਭਾਰਤ ਵਿੱਚ ਚਲ ਰਹੇ ਖੇਤੀ ਕਾਨੂੰਨਾਂ ਦੇ ਰੋਸ ਪ੍ਰਦਰਸ਼ਨਾਂ ਵਿੱਚ ਆਪਣੀ ਜਾਨ ਗੁਵਾਉਣ ਵਾਲੇ ਮਾਪਿਆਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦੀ ਘੋਸ਼ਣਾ ਕੀਤੀ ਹੈ, ਬਸ਼ਰਤੇ ਉਹ ਆਸਟ੍ਰੇਲੀਅਨ ਵਿਦਿਆਰਥੀ ਵੀਜ਼ੇ ਦੀਆਂ ਸ਼ਰਤਾਂ ਪੂਰੀਆਂ ਕਰਨ।


Published

By Paras Nagpal

Source: SBS


Skip to podcast episode content

ਬ੍ਰਿਸਬੇਨ ਸਥਿਤ ਅਮੇਰਿਕਨ ਕਾਲਜ ਨੇ ਭਾਰਤ ਵਿੱਚ ਚਲ ਰਹੇ ਖੇਤੀ ਕਾਨੂੰਨਾਂ ਦੇ ਰੋਸ ਪ੍ਰਦਰਸ਼ਨਾਂ ਵਿੱਚ ਆਪਣੀ ਜਾਨ ਗੁਵਾਉਣ ਵਾਲੇ ਮਾਪਿਆਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦੀ ਘੋਸ਼ਣਾ ਕੀਤੀ ਹੈ, ਬਸ਼ਰਤੇ ਉਹ ਆਸਟ੍ਰੇਲੀਅਨ ਵਿਦਿਆਰਥੀ ਵੀਜ਼ੇ ਦੀਆਂ ਸ਼ਰਤਾਂ ਪੂਰੀਆਂ ਕਰਨ।


ਡਾ: ਬਰਨਾਰਡ ਮਲਿਕ, ਜੋ ਕਿ ਇਸ ਕਾਲਜ ਦੇ ਨਿਰਦੇਸ਼ਕ ਹਨ, ਨੇ ਕਿਹਾ ਐੱਸ ਬੀ ਐੱਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿੱਥੇ ਵਿਸ਼ਵਵਿਆਪੀ ਪੱਧਰ ਤੇ ਬਹੁਤ ਸਾਰੇ ਲੋਕਾਂ ਨੇ ਭਾਰਤ ਸਰਕਾਰ ਦੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਵਿਰੁੱਧ ਨਵੀਂ ਦਿੱਲੀ ਦਿਆਂ ਸਰਹੱਦਾਂ ਤੇ ਚੱਲ ਰਹੇ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਇਆ ਹੈ, ਉੱਥੇ ਹੀ ਉਨ੍ਹਾਂ ਦਾ ਵਿੱਦਿਅਕ ਅਦਾਰਾ ਵੀ ਇਸ ਲੋਕ ਲਹਿਰ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਸੀ।


ਖ਼ਾਸ ਨੁਕਤੇ:

  • ਨਵੀਂ ਦਿੱਲੀ ਦੀਆਂ ਸਰਹੱਦਾਂ ਤੇ ਹਜ਼ਾਰਾਂ ਕਿਸਾਨ ਭਾਰਤ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ 3 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਨੇ
  • ਬ੍ਰਿਸਬੇਨ ਦੇ ਇੱਕ ਕਾਲਜ ਨੇ ਅੰਦੋਲਨ ਦੇ ਮਿਰਤਕਾਂ ਦੇ ਬੱਚਿਆਂ ਲਈ ਮੁਫ਼ਤ ਤਾਲੀਮ ਦਾ ਐਲਾਨ ਕੀਤਾ
  • ਇਸ ਅੰਦੋਲਨ ਵਿਚ 200 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ

ਉਨ੍ਹਾਂ ਕਿਹਾ, “ਭਾਰਤ ਸਰਕਾਰ ਵੱਲੋਂ ਲਏ ਗਏ ਕੁਝ ਸਖ਼ਤ-ਦਿਲ ਫੈਸਲਿਆਂ ਕਾਰਨ ਸ਼ੁਰੂ ਹੋਏ ਇਸ ਅੰਦੋਲਨ ਵਿੱਚ ਬਹੁਤ ਸਾਰੇ ਕਿਸਾਨ ਠੰਡੇ ਮੌਸਮ ਅਤੇ ਸੜਕ ਦੇ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਬੈਠੇ ਹਨ।”

Dr Bernard Malik American College, Brisbane
ਅਮੇਰਿਕਨ ਕਾਲਜ, ਬ੍ਰਿਸਬੇਨ ਦੇ ਨਿਰਦੇਸ਼ਕ ਡਾ. ਬਰਨਾਰਡ ਮਲਿਕ Source: Supplied by Dr Bernard Malik

“ਮੈਂ ਖ਼ੁਦ ਪੰਜਾਬ ਦੇ ਇਕ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ, ਜਿਸ ਕਾਰਨ ਮੈਂ ਉਨ੍ਹਾਂ ਪਰਿਵਾਰਾਂ ਦਾ ਦਰਦ ਸਮਝ ਸਕਦਾ ਹਾਂ ਅਤੇ ਇਹੀ ਕਾਰਨ ਹੈ ਜਿਸਨੇ ਮੈਨੂੰ ਉਨ੍ਹਾਂ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਦੀ ਮਦਦ ਕਰਨ ਲਈ ਪ੍ਰੇਰਿਆ ਜਿਹੜੇ ਇਸ ਅੰਦੋਲਨ ਵਿੱਚ ਆਪਣੇ ਮਾਪਿਆਂ ਨੂੰ ਖੋ ਚੁੱਕੇ ਹਨ।"

ਡਾ. ਮਲਿਕ, ਜੋ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਨੇ ਕਿਹਾ ਕਿ ਅਮੇਰਿਕਨ ਕਾਲਜ ਨੂੰ ਪ੍ਰਭਾਵਿਤ ਪਰਿਵਾਰਾਂ ਤੋਂ ਚੰਗਾ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ।

ਫੇਸਬੁੱਕ ਨੇ ਖ਼ਬਰਾਂ ਦੇ ਪਸਾਰ ਨੂੰ ਰੋਕ ਦਿੱਤਾ ਹੈ। ਕਿਰਪਾ ਕਰਕੇ ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Latest podcast episodes

Follow SBS Punjabi

Download our apps

Watch on SBS

Punjabi News

Stream now