SKIP TO MAIN CONTENT

ਕਾਰ ਬੀਮੇ ਦੀਆਂ ਵੱਧਦੀਆਂ ਕਿਸ਼ਤਾਂ ਨੇ ਹਿਲਾਇਆ ਆਸਟ੍ਰੇਲੀਆਈ ਡਰਾਈਵਰਾਂ ਦਾ ਬਜਟ

MP's 16x9  (Presentation) (51).jpg
ਆਸਟ੍ਰੇਲੀਆ ਵਿੱਚ ਕਾਰ ਬੀਮੇ ਦੇ ਪ੍ਰੀਮੀਅਮ ਆਮ ਮਹਿੰਗਾਈ ਨਾਲੋਂ ਕਿਤੇ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਨਾਲ ਡਰਾਈਵਰਾਂ ਦੇ ਘਰੇਲੂ ਬਜਟ ’ਤੇ ਵਾਧੂ ਬੋਝ ਪੈ ਰਿਹਾ ਹੈ। Credit: CANVA/SBS

ਆਸਟ੍ਰੇਲੀਆ ਵਿੱਚ ਜੁਲਾਈ 2024 ਤੋਂ ਜੁਲਾਈ 2025 ਦਰਮਿਆਨ ਕਾਰ ਬੀਮੇ ਦੇ ਪ੍ਰੀਮੀਅਮ 8 ਫ਼ੀਸਦੀ ਵਧੇ, ਜਦਕਿ ਇਸੇ ਸਮੇਂ ਆਮ ਮਹਿੰਗਾਈ ਵਿੱਚ ਵਾਧਾ ਸਿਰਫ਼ 3 ਫ਼ੀਸਦੀ ਰਿਹਾ। ਵਾਹਨਾਂ ਦੀ ਮੁਰੰਮਤ, ਪੁਰਜ਼ਿਆਂ ਦੀ ਵੱਧਦੀ ਕੀਮਤ, ਟੈਕਸ, ਕਾਰਾਂ ਦੀਆਂ ਚੋਰੀਆਂ ਅਤੇ ਮੌਸਮ ਨਾਲ ਜੁੜੇ ਨੁਕਸਾਨ ਇਸ ਵਾਧੇ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ। ਪਰ ਰੈਗੂਲੇਟਰਾਂ ਮੁਤਾਬਕ ਸਮੱਸਿਆ ਸਿਰਫ਼ ਵੱਧਦੀਆਂ ਕੀਮਤਾਂ ਦੀ ਨਹੀਂ, ਸਗੋਂ ਬੀਮਾ ਕੰਪਨੀਆਂ ਵੱਲੋਂ ਗਾਹਕਾਂ ਨੂੰ ਇਹ ਸਪੱਸ਼ਟ ਨਾ ਦੱਸਣ ਦੀ ਵੀ ਹੈ ਕਿ ਉਨ੍ਹਾਂ ਦਾ ਪ੍ਰੀਮੀਅਮ ਆਖ਼ਰ ਇੰਨਾ ਕਿਉਂ ਵਧਿਆ ਹੈ।


Published

By AAP

Presented by MP Singh

Source: SBS


Skip to podcast episode content

ਆਸਟ੍ਰੇਲੀਆ ਵਿੱਚ ਜੁਲਾਈ 2024 ਤੋਂ ਜੁਲਾਈ 2025 ਦਰਮਿਆਨ ਕਾਰ ਬੀਮੇ ਦੇ ਪ੍ਰੀਮੀਅਮ 8 ਫ਼ੀਸਦੀ ਵਧੇ, ਜਦਕਿ ਇਸੇ ਸਮੇਂ ਆਮ ਮਹਿੰਗਾਈ ਵਿੱਚ ਵਾਧਾ ਸਿਰਫ਼ 3 ਫ਼ੀਸਦੀ ਰਿਹਾ। ਵਾਹਨਾਂ ਦੀ ਮੁਰੰਮਤ, ਪੁਰਜ਼ਿਆਂ ਦੀ ਵੱਧਦੀ ਕੀਮਤ, ਟੈਕਸ, ਕਾਰਾਂ ਦੀਆਂ ਚੋਰੀਆਂ ਅਤੇ ਮੌਸਮ ਨਾਲ ਜੁੜੇ ਨੁਕਸਾਨ ਇਸ ਵਾਧੇ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ। ਪਰ ਰੈਗੂਲੇਟਰਾਂ ਮੁਤਾਬਕ ਸਮੱਸਿਆ ਸਿਰਫ਼ ਵੱਧਦੀਆਂ ਕੀਮਤਾਂ ਦੀ ਨਹੀਂ, ਸਗੋਂ ਬੀਮਾ ਕੰਪਨੀਆਂ ਵੱਲੋਂ ਗਾਹਕਾਂ ਨੂੰ ਇਹ ਸਪੱਸ਼ਟ ਨਾ ਦੱਸਣ ਦੀ ਵੀ ਹੈ ਕਿ ਉਨ੍ਹਾਂ ਦਾ ਪ੍ਰੀਮੀਅਮ ਆਖ਼ਰ ਇੰਨਾ ਕਿਉਂ ਵਧਿਆ ਹੈ।


ਗਾਹਕਾਂ ਨੂੰ ਪਤਾ ਹੀ ਨਹੀਂ ਕਿ ਪ੍ਰੀਮੀਅਮ ਕਿਉਂ ਵਧਿਆ:

ਆਸਟ੍ਰੇਲੀਆਈ ਸਕਿਊਰਿਟੀਜ਼ ਐਂਡ ਇਨਵੈਸਟਮੈਂਟਸ ਕਮਿਸ਼ਨ (ASIC) ਦੀ ਇੱਕ ਨਵੀਂ ਰਿਪੋਰਟ ਨੇ ਬੀਮਾ ਕੰਪਨੀਆਂ ਦੀ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਕੀਤੇ ਹਨ। ਰੈਗੂਲੇਟਰ ਨੇ ਕਿਹਾ ਕਿ ਕਈ ਗਾਹਕਾਂ ਨੂੰ ਇਹ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਜਾਂਦੀ ਕਿ ਉਨ੍ਹਾਂ ਦੇ ਬੀਮੇ ਦੀ ਕੀਮਤ ਵਿੱਚ ਇੰਨਾ ਵੱਡਾ ਵਾਧਾ ਕਿਉਂ ਹੋਇਆ ਹੈ।

ASIC ਨੇ ਅੱਠ ਬੀਮਾ ਬ੍ਰਾਂਡਾਂ ਦੀ ਸਮੀਖਿਆ ਕੀਤੀ, ਜੋ ਮਿਲ ਕੇ ਆਸਟ੍ਰੇਲੀਆ ਦੇ ਕਾਰ ਬੀਮਾ ਬਾਜ਼ਾਰ ਦਾ ਲਗਭਗ 72 ਫ਼ੀਸਦੀ ਹਿੱਸਾ ਰੱਖਦੇ ਹਨ। ਸਮੀਖਿਆ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਗਾਹਕਾਂ ਨੂੰ ਇਹ ਸਪੱਸ਼ਟ ਤੌਰ ’ਤੇ ਨਹੀਂ ਦੱਸਿਆ ਕਿ ਉਨ੍ਹਾਂ ਦਾ ਪ੍ਰੀਮੀਅਮ ਕਿਵੇਂ ਤੈਅ ਕੀਤਾ ਗਿਆ ਜਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਚ ਕੀ ਤਬਦੀਲੀ ਆਈ।

ASIC ਕਮਿਸ਼ਨਰ ਐਲਨ ਕਿਰਕਲੈਂਡ ਨੇ ਕਿਹਾ ਕਿ ਜ਼ਿਆਦਾਤਰ ਬੀਮਾ ਕੰਪਨੀਆਂ ਨੇ ਵਾਧੇ ਬਾਰੇ ਸਿਰਫ਼ ਆਮ ਜਿਹੀਆਂ ਵਜ੍ਹਾਂ ਦਿੱਤੀਆਂ, ਜਦਕਿ ਕੁਝ ਨੇ ਕੋਈ ਵਜ੍ਹਾ ਹੀ ਨਹੀਂ ਦਿੱਤੀ। ਉਨ੍ਹਾਂ ਮੁਤਾਬਕ ਇਸ ਕਾਰਨ ਗਾਹਕਾਂ ਨੂੰ ਇਹ ਫ਼ੈਸਲਾ ਕਰਨ ਵਿੱਚ ਮੁਸ਼ਕਲ ਹੁੰਦੀ ਹੈ ਕਿ ਉਹ ਆਪਣੀ ਮੌਜੂਦਾ ਬੀਮਾ ਕੰਪਨੀ ਨਾਲ ਜੁੜੇ ਰਹਿਣ ਜਾਂ ਕਿਸੇ ਹੋਰ ਕੰਪਨੀ ਕੋਲੋਂ ਸਸਤਾ ਬੀਮਾ ਲੈਣ।

ਕਲੇਮਾਂ ਦੀ ਵੱਧਦੀ ਲਾਗਤ ਵੀ ਵੱਡਾ ਕਾਰਨ:

ਬੀਮਾ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਰਚੇ ਕਈ ਪਾਸਿਆਂ ਤੋਂ ਵਧ ਰਹੇ ਹਨ। ਮਹਿੰਗੇ ਹੋ ਰਹੇ ਕਾਰ ਪੁਰਜ਼ੇ ਅਤੇ ਮੁਰੰਮਤ ਦੇ ਖਰਚੇ ਇਸ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਅਤਿਅਧਿਕ ਮੌਸਮੀ ਘਟਨਾਵਾਂ ਨਾਲ ਹੋਣ ਵਾਲੇ ਨੁਕਸਾਨ ਅਤੇ ਬੀਮੇ ਨਾਲ ਜੁੜੇ ਟੈਕਸ ਵੀ ਪ੍ਰੀਮੀਅਮ ’ਤੇ ਅਸਰ ਪਾ ਰਹੇ ਹਨ।

ਵਾਹਨ ਚੋਰੀ ਵੀ ਇੱਕ ਹੋਰ ਮਹੱਤਵਪੂਰਨ ਕਾਰਨ ਹੈ। ਖ਼ਾਸ ਤੌਰ ’ਤੇ ਵਿਕਟੋਰੀਆ ਵਿੱਚ ਕਾਰ ਚੋਰੀਆਂ ਨੇ ਬੀਮਾ ਕਲੇਮਾਂ ਦੀ ਲਾਗਤ ਨੂੰ ਕਾਫ਼ੀ ਵਧਾਇਆ ਹੈ। 2025 ਵਿੱਚ ਵਿਕਟੋਰੀਆ ਵਿੱਚ ਕਾਰ ਚੋਰੀ ਨਾਲ ਜੁੜਿਆ ਕੁੱਲ ਬੀਮਾ ਖਰਚਾ 243 ਮਿਲੀਅਨ ਡਾਲਰ ਰਿਹਾ, ਜੋ ਬਾਕੀ ਸਾਰੇ ਰਾਜਾਂ ਨੂੰ ਮਿਲਾ ਕੇ ਹੋਏ ਖਰਚੇ ਨਾਲੋਂ ਵੀ ਵੱਧ ਸੀ।

ਗਾਹਕ ਕੀ ਕਰ ਸਕਦੇ ਹਨ?

ASIC ਨੇ ਬੀਮਾ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਗਾਹਕਾਂ ਨੂੰ ਭੇਜੇ ਜਾਣ ਵਾਲੇ ਨਵੀਨੀਕਰਨ ਅਤੇ ਕੋਟੇ ਨਾਲ ਸਬੰਧਤ ਦਸਤਾਵੇਜ਼ਾਂ ਵਿੱਚ ਪ੍ਰੀਮੀਅਮ ਬਾਰੇ ਵਧੇਰੇ ਸਪੱਸ਼ਟ ਅਤੇ ਲਾਭਦਾਇਕ ਜਾਣਕਾਰੀ ਦੇਣ। ਇਸ ਨਾਲ ਗਾਹਕ ਵੱਖ-ਵੱਖ ਕੰਪਨੀਆਂ ਦੀਆਂ ਕੀਮਤਾਂ ਅਤੇ ਸੇਵਾਵਾਂ ਦੀ ਬਿਹਤਰ ਤੁਲਨਾ ਕਰ ਸਕਣਗੇ।

ਬੀਮਾ ਉਦਯੋਗ ਨੇ ਵੀ ਮੰਨਿਆ ਹੈ ਕਿ ਗਾਹਕਾਂ ਨੂੰ ਇਹ ਸਮਝ ਆਉਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ ਲਈ ਕਿੰਨਾ ਭੁਗਤਾਨ ਕਰ ਰਹੇ ਹਨ। ਇਸ ਦੇ ਨਾਲ ਹੀ ਗਾਹਕਾਂ ਨੂੰ ਆਪਣਾ ਬੀਮਾ ਨਵੀਨੀਕਰਨ ਕਰਵਾਉਣ ਤੋਂ ਪਹਿਲਾਂ ਹੋਰ ਕੰਪਨੀਆਂ ਦੀਆਂ ਪੇਸ਼ਕਸ਼ਾਂ ਦੀ ਤੁਲਨਾ ਕਰਨ ਅਤੇ ਆਪਣੀ ਮੌਜੂਦਾ ਬੀਮਾ ਕੰਪਨੀ ਨਾਲ ਵੀ ਗੱਲ ਕਰਨ ਦੀ ਸਲਾਹ ਦਿੱਤੀ ਗਈ ਹੈ।

ਇੱਕ ਹੋਰ ਗੱਲ ਜਿਸ ’ਤੇ ਗਾਹਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ, ਉਹ ਹੈ ਕਿਸ਼ਤਾਂ ਵਿੱਚ ਭੁਗਤਾਨ। ASIC ਦੀ ਸਮੀਖਿਆ ਵਿੱਚ ਪਾਇਆ ਗਿਆ ਕਿ ਬੀਮਾ ਕੰਪਨੀਆਂ ਅਕਸਰ ਇਹ ਵੀ ਸਪੱਸ਼ਟ ਨਹੀਂ ਕਰਦੀਆਂ ਕਿ ਮਹੀਨਾਵਾਰ ਜਾਂ ਹੋਰ ਕਿਸ਼ਤਾਂ ਵਿੱਚ ਭੁਗਤਾਨ ਕਰਨ ਨਾਲ ਸਾਲਾਨਾ ਇੱਕੋ ਵਾਰ ਭੁਗਤਾਨ ਕਰਨ ਦੇ ਮੁਕਾਬਲੇ ਕਿੰਨਾ ਵਾਧੂ ਖਰਚਾ ਪੈ ਸਕਦਾ ਹੈ।

ਇਸ ਲਈ ਵਧਦੇ ਪ੍ਰੀਮੀਅਮ ਦੇ ਦੌਰ ਵਿੱਚ ਸਿਰਫ਼ ਨਵੀਨੀਕਰਨ ਦੀ ਕੀਮਤ ਮਨਜ਼ੂਰ ਕਰ ਲੈਣ ਦੀ ਬਜਾਏ, ਗਾਹਕਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕੀਮਤ ਕਿਉਂ ਵਧੀ ਹੈ, ਵੱਖ-ਵੱਖ ਬੀਮਾ ਕੰਪਨੀਆਂ ਦੀਆਂ ਪੇਸ਼ਕਸ਼ਾਂ ਵਿੱਚ ਕੀ ਫ਼ਰਕ ਹੈ ਅਤੇ ਭੁਗਤਾਨ ਦੇ ਕਿਹੜੇ ਵਿਕਲਪ ਨਾਲ ਉਨ੍ਹਾਂ ਨੂੰ ਘੱਟ ਖਰਚਾ ਪਵੇਗਾ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now