Key Points
- ਆਪਣੇ ਘਰ ਅਤੇ ਸਾਜੋ-ਸਮਾਨ ਦੇ ਜੋਖਮਾਂ ਦੇ ਆਧਾਰ 'ਤੇ ਹਮੇਸ਼ਾ ਸਮੀਖਿਆ ਕਰੋ ਕਿ ਤੁਹਾਡਾ ਬੀਮਾ ਕੀ ਕਵਰ ਕਰਦਾ ਹੈ ਅਤੇ ਕੀ ਨਹੀਂ।
- ਹੜ੍ਹ ਕਈ ਤਰੀਕਿਆਂ ਨਾਲ ਆ ਸਕਦੇ ਹਨ, ਅਤੇ ਹੋ ਸਕਦਾ ਹੈ ਕਿ ਤੁਹਾਡੇ ਦੁਆਰਾ ਚੁਣੀ ਗਈ ਬੀਮਾ ਪਾਲਿਸੀ ਵਿੱਚ ਹਰ ਪ੍ਰਕਾਰ ਦੇ ਹੜ੍ਹ ਕਵਰ ਨਹੀਂ ਹੋਣ।
- ਘਰ ਅਤੇ ਸਾਜੋ-ਸਾਮਾਨ ਬੀਮਾ ਖਰੀਦਣ ਜਾਂ ਨਵਿਆਉਣ ਵੇਲੇ ਵੱਖ-ਵੱਖ ਬੀਮਾਕਰਤਾਵਾਂ ਤੋਂ ਹਵਾਲੇ ਪ੍ਰਾਪਤ ਕਰੋ।
ਭਾਵੇਂ ਤਹਾਡਾ ਆਪਣਾ ਘਰ ਹੈ ਜਾਂ ਕਿਰਾਏ ਦਾ, ਘਰ ਦੇ ਬੀਮਾ ’ਤੇ ਵਿਚਾਰ ਕਰਨਾ ਲਾਜ਼ਮੀ ਹੈ। ਚੁਆਇਸ ਦੇ ਬੀਮਾ ਮਾਹਰ ਜੋਡੀ ਬਰਡ, ਦੱਸਦੇ ਹੈ ਕਿ ਘਰ ਦੇ ਬੀਮੇ ਤੋਂ ਸਾਡਾ ਕੀ ਮਤਲਬ ਹੈ?
ਤਾਂ, ਸਾਜੋ-ਸਮਾਨ' ਵਿੱਚ ਕੀ ਗਿਣਿਆ ਜਾਂਦਾ ਹੈ? ਇਸ ਵਿੱਚ ਇਲੈਕਟ੍ਰਾਨਿਕਸ, ਖੇਡਾਂ ਦਾ ਸਮਾਨ, ਗਹਿਣੇ, ਡਾਕਟਰੀ ਸਹਾਇਤਾ, ਸੰਗੀਤ ਯੰਤਰ - ਇੱਥੋਂ ਤੱਕ ਕਿ ਫਰਨੀਚਰ ਅਤੇ ਕੱਪੜੇ ਵੀ ਸ਼ਾਮਲ ਹੋ ਸਕਦੇ ਹਨ। ਅਸਲ ਵਿੱਚ, ਕੋਈ ਵੀ ਕੀਮਤੀ ਚੀਜ਼ ਜਿਸਦੀ ਤੁਸੀਂ ਚੋਰੀ ਜਾਂ ਨੁਕਸਾਨ ਦੀ ਸਥਿਤੀ ਵਿੱਚ ਸੁਰੱਖਿਆ ਚਾਹੁੰਦੇ ਹੋ।

ਜਦੋਂ ਤੁਸੀਂ ਘਰ ਅਤੇ ਸਮੱਗਰੀ ਬੀਮਾ ਲੈਂਦੇ ਹੋ, ਤਾਂ ਤੁਹਾਨੂੰ ਉਤਪਾਦਾਂ ਦਾ ਵੇਰਵਾ ਦੇਣ ਵਾਲਾ ਇੱਕ ਦਸਤਾਵੇਜ ਪ੍ਰਾਪਤ ਹੋਵੇਗਾ। ਇਹ ਦਸਤਾਵੇਜ਼ ਦੱਸਦਾ ਹੈ ਕਿ ਤੁਹਾਡੀ ਪਾਲਿਸੀ ਕੀ ਕਵਰ ਕਰਦੀ ਹੈ ਅਤੇ ਕੀ ਨਹੀਂ ?
ਸ਼੍ਰੀ ਬਰਡ ਕਹਿੰਦੇ ਹਨ ਕਿ ਇੱਕ ਆਮ ਬੇਦਖਲੀ ਜਿਸ ਬਾਰੇ ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ ਉਹ ਲਾਗੂ ਹੁੰਦੀ ਹੈ ਜੇਕਰ ਤੁਹਾਡਾ ਘਰ ਲੰਬੇ ਸਮੇਂ ਲਈ ਖਾਲੀ ਛੱਡ ਦਿੱਤਾ ਜਾਂਦਾ ਹੈ।ਜਿਆਦਾਤਰ ਪਾਲਸੀਆਂ ਪਾਲਤੂ ਜਾਨਵਰਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਵੀ ਨਹੀਂ ਕਵਰ ਕਰਦੀਆਂ।

ਆਮ ਤੌਰ 'ਤੇ ਮੌਰਗੇਜ ਲੈਂਦੇ ਸਮੇਂ ਘਰ ਬਣਾਉਣ ਦੇ ਬੀਮੇ ਦੀ ਲੋੜ ਹੁੰਦੀ ਹੈ। ਆਸਟ੍ਰੇਲੀਆ ਦੀ ਬੀਮਾ ਕੌਂਸਲ ਦੇ ਸੀਈਓ ਐਂਡਰਿਊ ਹੌਲ ਸਿਫ਼ਾਰਸ਼ ਕਰਦੇ ਹਨ ਕਿ ਸੰਭਾਵੀ ਘਰ ਖਰੀਦਦਾਰ ਫਾਈਨੈਂਸ ਦੀ ਭਾਲ ਕਰਦੇ ਸਮੇਂ ਬੀਮਾ ਵਿਕਲਪਾਂ ਦੀ ਤੁਲਨਾ ਕਰਨ।
ਸ਼੍ਰੀ ਹੌਲ ਦੱਸਦੇ ਹਨ ਕਿ ਹੋਰ ਕੁਦਰਤੀ ਖ਼ਤਰਿਆਂ ਦੇ ਉਲਟ, ਹੜ੍ਹ-ਸੰਭਾਵੀ ਖੇਤਰਾਂ ਵਿੱਚ ਹੜ੍ਹ ਇੱਕ ਬਹੁਤ ਹੀ ਪੂਰਵ ਅਨੁਮਾਨਤ ਜੋਖਮ ਹੈ।ਘਰ ਖਰੀਦਣ ਵੇਲੇ, ਉਹ ਕੁਦਰਤੀ ਖ਼ਤਰਿਆਂ ਦੇ ਜੋਖਮਾਂ ਦੀ ਚੌਕਸੀ ਨਾਲ ਖੋਜ ਕਰਨ ਦੀ ਸਲਾਹ ਦਿੰਦੇ ਹਨ - ਜਿਸ ਵਿੱਚ ਹੜ੍ਹ ਦਾ ਜੋਖਮ ਵੀ ਸ਼ਾਮਲ ਹੈ।

ਆਸਟ੍ਰੇਲੀਆ ਭਰ ਵਿੱਚ, ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਘੱਟੋ-ਘੱਟ 11 ਪ੍ਰਤੀਸ਼ਤ ਘਰੇਲੂ ਇਮਾਰਤਾਂ ਬੀਮਾ ਰਹਿਤ ਹਨ ਅਤੇ ਕੁਝ ਖੇਤਰਾਂ ਵਿੱਚ ਗੈਰ-ਬੀਮਾ ਦੀਆਂ ਦਰਾਂ ਹੋਰ ਵੀ ਵੱਧ ਹਨ।
ਆਮ ਘਰ ਅਤੇ ਸਮੱਗਰੀ ਬੀਮਾ ਚਿੰਤਾਵਾਂ ਬਾਰੇ ਜਾਣਕਾਰੀ ਲਈ, ਵਿੱਤੀ ਅਧਿਕਾਰ ਕਾਨੂੰਨੀ ਕੇਂਦਰ 'ਤੇ ਜਾਓ।
ਜੇਕਰ ਤੁਸੀਂ ਕਰਜ਼ੇ ਨਾਲ ਜੂਝ ਰਹੇ ਹੋ ਅਤੇ ਤੁਹਾਨੂੰ ਸਹਾਇਤਾ ਦੀ ਲੋੜ ਹੈ, ਤਾਂ ਤੁਸੀਂ ਵਿੱਤੀ ਸਲਾਹਕਾਰ ਨਾਲ ਗੱਲ ਕਰਨ ਲਈ 1800 007 007 'ਤੇ ਰਾਸ਼ਟਰੀ ਕਰਜ਼ਾ ਹੈਲਪਲਾਈਨ ਨੂੰ ਕਾਲ ਕਰ ਸਕਦੇ ਹੋ।








