ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ, ਤਾਂ ਜੋ ਸੰਪਤੀਆਂ ਉਹ ਆਪਣੇ ਪਿੱਛੇ ਛੱਡ ਕੇ ਜਾਂਦੇ ਹਨ ਉਹ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਸ ਨੂੰ 'ਡਿਸੀਜ਼ਡ ਐਸਟੇਟ' ਵਜੋਂ ਜਾਣਿਆ ਜਾਂਦਾ ਹੈ, ਅਤੇ ਜੋ ਇਸ ਨੂੰ ਪ੍ਰਾਪਤ ਕਰਦੇ ਹਨ ਉਹ ਲਾਭਪਾਤਰੀ ਬਣ ਜਾਂਦੇ ਹਨ।
ਮੇਲਿਸਾ ਰੇਨੋਲਡਜ਼ ਸਟੇਟ ਟਰੱਸਟੀ ਵਿਕਟੋਰੀਆ ਲਈ ਟਰੱਸਟੀ ਸੇਵਾਵਾਂ ਦੀ ਕਾਰਜਕਾਰੀ ਜਨਰਲ ਮੈਨੇਜਰ ਹੈ। ਉਹ ਉਨ੍ਹਾਂ ਸੰਪਤੀਆਂ ਦੀਆਂ ਕਿਸਮਾਂ ਬਾਰੇ ਦੱਸਦੀ ਹੈ ਜੋ ਲੋਕ ਵਿਰਾਸਤ ਵਿੱਚ ਪ੍ਰਾਪਤ ਕਰ ਸਕਦੇ ਹਨ।
ਸੰਪਤੀਆਂ ਦੀ ਵੰਡ ਓਦੋਂ ਸੌਖੀ ਹੁੰਦੀ ਹੈ ਜਦੋਂ ਕਿਸੇ ਨੇ ਇੱਕ ਵਸੀਅਤ ਤਿਆਰ ਕੀਤੀ ਹੁੰਦੀ ਹੈ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਉਹ ਆਪਣੀ ਮੌਤ ਤੋਂ ਬਾਅਦ ਆਪਣੀ ਜਾਇਦਾਦ ਦੀ ਵੰਡ ਕਿਵੇਂ ਕਰਨਾ ਚਾਹੁੰਦੇ ਹਨ।

ਵਸੀਅਤ ਵਿੱਚ, ਇੱਕ ਕਾਨੂੰਨੀ ਹਸਤੀ, ਜਿਸਨੂੰ ਐਗਜ਼ੀਕਿਊਟਰ ਕਿਹਾ ਜਾਂਦਾ ਹੈ , ਜਾਇਦਾਦ ਦੇ ਟਰੱਸਟੀ ਵਜੋਂ ਕੰਮ ਕਰਨ ਲਈ ਨਿਯੁਕਤ ਕੀਤਾ ਜਾਂਦਾ ਹੈ। ਐਗਜ਼ੀਕਿਊਟਰ ਦੀ ਜ਼ਿੰਮੇਵਾਰੀ ਮ੍ਰਿਤਕ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਹੋਣ।
ਇੱਕ ਐਗਜ਼ੀਕਿਊਟਰ ਵੀ ਲਾਭਪਾਤਰੀ ਹੋ ਸਕਦਾ ਹੈ।
ਫਲੋਰਾਂਤੇ ਅਬਾਦ, ਜਿਸ ਨੇ ਫਿਲੀਪੀਨਜ਼ ਅਤੇ ਆਸਟ੍ਰੇਲੀਆ ਦੋਵਾਂ ਵਿੱਚ ਕਾਨੂੰਨ ਦਾ ਅਭਿਆਸ ਕੀਤਾ ਹੈ, ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਜਿੱਥੇ ਇੱਕ ਐਗਜ਼ੀਕਿਊਟਰ ਨਾਮਜ਼ਦ ਨਹੀਂ ਕੀਤਾ ਗਿਆ ਹੈ, ਅਦਾਲਤਾਂ ਨੂੰ ਦਖਲ ਦੇਣ ਦੀ ਲੋੜ ਹੋ ਸਕਦੀ ਹੈ।
ਜੇਕਰ ਤੁਹਾਨੂੰ ਐਗਜ਼ੀਕਿਊਟਰ ਨਿਯੁਕਤ ਕੀਤਾ ਗਿਆ ਹੈ ਪਰ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਕਰਤੱਵਾਂ ਦਾ ਪ੍ਰਬੰਧਨ ਨਹੀਂ ਕਰ ਸਕਦੇ ਹੋ, ਤਾਂ ਤੁਸੀਂ ਆਪਣੇ ਰਾਜ ਦੇ ਟਰੱਸਟੀਆਂ ਨੂੰ ਤੁਹਾਡੀ ਤਰਫੋਂ ਕੰਮ ਕਰਨ ਲਈ ਅਧਿਕਾਰਤ ਕਰ ਸਕਦੇ ਹੋ। ਇਹ ਸਰਕਾਰੀ ਏਜੰਸੀ ਜੀਵਨ ਦੇ ਅੰਤ ਦੇ ਮਾਮਲਿਆਂ ਵਿੱਚ ਜਨਤਾ ਦੀ ਸਹਾਇਤਾ ਕਰਦੀ ਹੈ।
ਇੱਕ ਐਗਜ਼ੀਕਿਊਟਰ ਨੂੰ ਲਾਭਪਾਤਰੀਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ 'ਪ੍ਰੋਬੇਟ' ਲਈ ਅਰਜ਼ੀ ਦੇਣੀ ਚਾਹੀਦੀ ਹੈ।
ਸੁਪਰੀਮ ਕੋਰਟ ਪ੍ਰੋਬੇਟ ਲਈ ਹਰ ਅਰਜ਼ੀ ਨੂੰ ਰਿਕਾਰਡ ਕਰਦਾ ਹੈ। ਤੁਸੀਂ ਆਪਣੇ ਖੇਤਰ ਵਿੱਚ ਸੁਪਰੀਮ ਕੋਰਟ ਪ੍ਰੋਬੇਟ ਰਜਿਸਟਰੀ ਨੂੰ ਦੇਖ ਸਕਦੇ ਹੋ।
ਹਾਲਾਂਕਿ, ਅਕਸਰ ਜਦੋ ਕੋਈ ਵਿਅਕਤੀ ਵਸੀਅਤ ਤੋਂ ਬਿਨਾਂ ਮਰ ਜਾਂਦਾ ਹੈ, ਤਾਂ ਇਹ ਕਾਨੂੰਨ ਨਿਰਧਾਰਤ ਕਰਦਾ ਹੈ ਕਿ ਵਿਰਾਸਤ ਕਿਸ ਨੂੰ ਮਿਲਣੀ ਹੈ।
ਵਸੀਅਤ ਤੋਂ ਬਿਨਾਂ ਜਾਇਦਾਦ ਦੀ ਵੰਡ ਕਰਨ ਲਈ ਵਰਤੇ ਜਾਣ ਵਾਲੇ ਫਾਰਮੂਲੇ ਨੂੰ ਉੱਤਰਾਧਿਕਾਰੀ ਐਕਟ ਕਿਹਾ ਜਾਂਦਾ ਹੈ।
ਜ਼ਿਆਦਾਤਰ ਜਾਇਦਾਦ ਆਮ ਤੌਰ 'ਤੇ ਬਚੇ ਹੋਏ ਸਾਥੀ ਕੋਲ ਜਾਂਦੀ ਹੈ, ਬਾਕੀ ਬਚੀ ਕਿਸੇ ਵੀ ਬੱਚਿਆਂ ਨੂੰ ਜਾਂਦੀ ਹੈ।
ਸ਼੍ਰੀ ਅਬਾਦ ਕਹਿੰਦਾ ਹੈ ਕਿ ਉਦਾਹਰਣ ਵਜੋਂ, ਨਿਊ ਸਾਊਥ ਵੇਲਜ਼ ਉੱਤਰਾਧਿਕਾਰੀ ਐਕਟ, ਰਿਸ਼ਤੇਦਾਰਾਂ ਨੂੰ ਇੱਕ ਖਾਸ ਕ੍ਰਮ ਵਿੱਚ ਸੂਚੀਬੱਧ ਕਰਦਾ ਹੈ।
ਖੁਸ਼ਕਿਸਮਤੀ ਨਾਲ, ਆਸਟ੍ਰੇਲੀਆ ਵਿੱਚ ਅਸੀਂ ਵਿਰਾਸਤੀ ਟੈਕਸ ਦਾ ਭੁਗਤਾਨ ਨਹੀਂ ਕਰਦੇ, ਪਰ ਇੱਥੇ ਵਿੱਤੀ ਜ਼ਿੰਮੇਵਾਰੀਆਂ ਹਨ ਜਿਨ੍ਹਾਂ ਬਾਰੇ ਸੁਚੇਤ ਹੋਣਾ ਚਾਹੀਦਾ ਹੈ।

ਜੇਕਰ ਤੁਸੀਂ ਵੇਚਣ ਦਾ ਫੈਸਲਾ ਕਰਦੇ ਹੋ ਤਾਂ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਵਿਰਾਸਤੀ ਜਾਇਦਾਦ 'ਤੇ ਟੈਕਸ ਨਿਯਮ ਲਾਗੂ ਕਰਦਾ ਹੈ।
ਜਦੋਂ ਤੁਸੀਂ ਇੱਕ ਨਿਵੇਸ਼ ਸੰਪਤੀ ਵੇਚਦੇ ਹੋ ਜੋ 1985 ਤੋਂ ਬਾਅਦ ਖਰੀਦੀ ਗਈ ਸੀ ਤਾਂ ਸੀਜੀਟੀ ਲਾਗੂ ਹੁੰਦਾ ਹੈ।
ਵਿਰਾਸਤ ਵਿੱਚ ਬੈਂਕ ਖਾਤੇ ਵੀ ਮਿਲਦੇ ਹਨ। ਇਸ ਲਈ, ਤੁਹਾਡੀ ਟੈਕਸ ਰਿਟਰਨ ਵਿੱਚ ਬੈਂਕ ਤੋਂ ਮਿਲੀ ਕਿਸੇ ਵੀ ਵਿਆਜ ਦਾ ਐਲਾਨ ਕਰਨਾ ਮਹੱਤਵਪੂਰਨ ਹੈ।
ਜੇਕਰ ਜਾਇਦਾਦ ਵਿੱਚ ਸ਼ੇਅਰ ਸ਼ਾਮਲ ਹੁੰਦੇ ਹਨ, ਅਤੇ ਉਹਨਾਂ ਨੂੰ ਨਕਦ ਵਿੱਚ ਬਦਲਿਆ ਜਾਂਦਾ ਹੈ ਅਤੇ ਲਾਭਪਾਤਰੀਆਂ ਵਿੱਚ ਵੰਡਿਆ ਜਾਂਦਾ ਹੈ, ਤਾਂ ਤੁਸੀਂ ਕੈਪੀਟਲ ਗੇਨ ਟੈਕਸ ਦਾ ਵੀ ਭੁਗਤਾਨ ਕਰੋਗੇ।
ਜਦੋਂ ਕੋਈ ਲਾਭਪਾਤਰੀ ਇੱਕ ਗੈਰ-ਨਿਵਾਸੀ ਹੁੰਦਾ ਹੈ ਤਾਂ ਵਿਸ਼ੇਸ਼ ਕੈਪੀਟਲ ਗੇਨ ਟੈਕਸ ਨਿਯਮ ਲਾਗੂ ਹੁੰਦੇ ਹਨ , ਇਸ ਲਈ ਪੇਸ਼ੇਵਰ ਸਲਾਹ ਲੈਣਾ ਮਹੱਤਵਪੂਰਨ ਹੈ।

ਪਰ ਉਦੋਂ ਕੀ ਕਰਨਾ ਚਾਹੀਦਾ ਹੈ ਜੇਕਰ ਕੋਈ ਵਸੀਅਤ ਨਹੀਂ ਹੈ, ਜਾਂ ਤੁਹਾਨੂੰ ਵਿਸ਼ਵਾਸ ਹੈ ਕਿ ਤੁਸੀਂ ਵਿਰਾਸਤ ਦੇ ਹੱਕਦਾਰ ਹੋ ਪਰ ਵਸੀਅਤ ਵਿੱਚ ਸ਼ਾਮਲ ਨਹੀਂ ਹੋ?
ਤੁਹਾਨੂੰ ਉੱਤਰਾਧਿਕਾਰੀ ਐਕਟ ਦੇ ਤਹਿਤ ਇਸ ਨੂੰ ਚੁਣੌਤੀ ਦੇਣ ਦਾ ਅਧਿਕਾਰ ਹੈ। ਇਸਨੂੰ ਪਬਲਿਕ ਫੈਮਿਲੀ ਪ੍ਰੋਵਿਜ਼ਨ ਕਲੇਮ ਕਿਹਾ ਜਾਂਦਾ ਹੈ।
ਫਲੋਰਾਂਤੇ ਅਬਾਦ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਵੀ ਵਸੀਅਤ ਨੂੰ ਬਦਲ ਸਕਦੀ ਹੈ।
ਲਾਅ ਇੰਸਟੀਚਿਊਟ ਆਫ਼ ਵਿਕਟੋਰੀਆ ਅਤੇ ਲਾਅ ਸੋਸਾਇਟੀ ਆਫ਼ ਨਿਊ ਸਾਊਥ ਵੇਲਜ਼ ਵਰਗੀਆਂ ਸੰਸਥਾਵਾਂ ਤੁਹਾਡੇ ਖੇਤਰ ਵਿੱਚ ਵਕੀਲਾਂ ਦੀਆਂ ਸੂਚੀਆਂ ਪ੍ਰਦਾਨ ਕਰਦੀਆਂ ਹਨ ਜੋ ਕਿ ਤੁਹਾਡੀ ਭਾਸ਼ਾ ਬੋਲਣ ਦੇ ਯੋਗ ਹੋ ਸਕਦੇ ਹਨ ਅਤੇ ਮ੍ਰਿਤਕ ਜਾਇਦਾਦਾਂ ਵਿੱਚ ਅਭਿਆਸ ਕਰਦੇ ਹਨ।
ਮੇਲਿਸਾ ਰੇਨੋਲਡਜ਼ ਦਾ ਕਹਿਣਾ ਹੈ, ਹਰ ਰਾਜ ਅਤੇ ਪ੍ਰਦੇਸ਼ ਵਿੱਚ ਸਟੇਟ ਟਰੱਸਟੀ ਵੀ ਹੁੰਦੇ ਹਨ।




