ਆਸਟ੍ਰੇਲੀਆ ਵਿੱਚ 100 ਤੋਂ ਵੱਧ ਵਿੱਤੀ ਸੰਸਥਾਵਾਂ ਦੀ ਚੋਣ ਦਾ ਵਿਕਲਪ ਮੌਜੂਦ ਹੈ ਪਰ ਕਿਉਂਕਿ ਇਹ ਤੁਹਾਡਾ ਪੈਸਾ ਹੈ ਤਾਂ ਤੁਹਾਨੂੰ ਬੜੇ ਹੀ ਧਿਆਨ ਨਾਲ ਇਹ ਫੈਸਲਾ ਕਰਨ ਦੀ ਲੋੜ ਹੁੰਦੀ ਹੈ ਕਿ ਕਿਹੜਾ ਬੈਂਕ ਖਾਤਾ ਤੁਹਾਡੇ ਲਈ ਕੰਮ ਕਰ ਸਕਦਾ ਹੈ।
ਸਾਰਾਹ ਮੇਗਿਸਨ 'ਫਾਈਂਡਰ' ਨਾਂ ਦੀ ਵਿੱਤ ਤੁਲਨਾ ਵੈਬਸਾਈਟ ਦੇ ਨਾਲ ਇੱਕ ਨਿੱਜੀ ਮਾਹਰ ਵਜੋਂ ਕੰਮ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਬੈਂਕ ਦਾ ਖਾਤਾ ਖੋਲਣ ਲਈ ਤੁਹਾਨੂੰ ਆਸਟ੍ਰੇਲੀਆ ਦਾ ਨਾਗਰਿਕ ਜਾਂ ਨਿਵਾਸੀ ਹੋਣਾ ਚਾਹੀਦਾ ਹੈ।

ਖਾਤਾ ਖੋਲਣ ਸਮੇਂ ਕੋਈ ਉਮਰ ਦੀ ਪਾਬੰਦੀ ਲਾਗੂ ਨਹੀਂ ਹੁੰਦੀ। ਜੇਕਰ ਤੁਹਾਡੀ ਉਮਰ 18 ਸਾਲਾਂ ਤੋਂ ਘੱਟ ਹੈ ਤਾਂ ਤੁਹਾਨੂੰ ਖਾਤਾ ਖੋਲਣ ਲਈ ਮਾਤਾ ਜਾਂ ਪਿਤਾ ਦੇ ਸਹਿ-ਦਸਤਖ਼ਤ ਚਾਹੀਦੇ ਹੋਣਗੇ।
ਬਚਤ ਖਾਤੇ ਉੱਚ ਵਿਆਜ ਦਰਾਂ ਦੀ ਪੇਸ਼ਕਸ਼ ਕਰ ਸਕਦੇ ਹਨ। ਕੁਝ ਪੈਸੇ ਤੁਹਾਡੇ ਲੈਣ-ਦੇਣ ਖਾਤੇ ਵਿੱਚ ਅਤੇ ਬਾਕੀ ਇੱਕ ਉੱਚ-ਵਿਆਜ ਵਾਲੇ ਬਚਤ ਖਾਤੇ ਵਿੱਚ ਰੱਖਣਾ ਇੱਕ ਵਧੀਆ ਵਿਚਾਰ ਹੈ।
ਜੇ ਸਮਾਰਟਫ਼ੋਨ ਕਾਰਜਕੁਸ਼ਲਤਾ ਤੁਹਾਡੇ ਲਈ ਮਹੱਤਵਪੂਰਨ ਹੈ ਤਾਂ ਫਿਰ ਤੁਹਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿਹੜੇ ਬੈਂਕ ਤੁਹਾਡੇ ਕ੍ਰੈਡਿਟ ਕਾਰਡ ਨੂੰ ਤੁਹਾਡੇ ਸਮਾਰਟ ਵਾਲਿਟ, Google Pay ਜਾਂ Apple Pay ਵਿੱਚ ਜੋੜਨ ਦੀ ਇਜਾਜ਼ਤ ਦਿੰਦੇ ਹਨ।

ਜੇਕਰ ਤੁਸੀਂ ਇੱਥੇ ਸਿਰਫ਼ ਛੁੱਟੀਆਂ ਮਨਾਉਣ ਆਏ ਹੋ ਤਾਂ ਤੁਸੀਂ ਬੈਂਕ ਖਾਤਾ ਨਹੀਂ ਖੋਲ੍ਹ ਸਕੋਗੇ।
ਗੈਰ-ਨਿਵਾਸੀ ਵਿਦਹੋਲਡਿੰਗ ਟੈਕਸ ਤੋਂ ਬਚਣ ਲਈ ਨਵੇਂ ਆਉਣ ਵਾਲਿਆਂ ਨੂੰ ਆਸਟ੍ਰੇਲੀਅਨ ਟੈਕਸੇਸ਼ਨ ਦਫਤਰ ਵਿੱਚ ਟੈਕਸ ਫਾਈਲ ਨੰਬਰ ਲਈ ਰਜਿਸਟਰ ਕਰਨ ਅਤੇ ਇਸਨੂੰ 30 ਦਿਨਾਂ ਦੇ ਅੰਦਰ ਬੈਂਕ ਨੂੰ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ।
ਕੁਝ ਬੈਂਕ ਤੁਹਾਨੂੰ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਖਾਤਾ ਖੋਲ੍ਹਣ ਦੀ ਇਜਾਜ਼ਤ ਦੇ ਸਕਦੇ ਹਨ ਅਤੇ ਤੁਹਾਡੇ ਪਹੁੰਚਣ 'ਤੇ ਤੁਹਾਨੂੰ ਕਿਸੇ ਸ਼ਾਖਾ ਵਿੱਚ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਕਹਿ ਸਕਦੇ ਹਨ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।







