Key Points
- ਆਸਟ੍ਰੇਲੀਅਨ ਵਾਰ ਮੈਮੋਰੀਅਲ ਦਾ ਅੰਦਾਜ਼ਾ ਹੈ ਕਿ ਪਹਿਲੇ ਵਿਸ਼ਵ ਯੁੱਧ ਵਿੱਚ 1200 ਆਦਿਵਾਸੀ ਆਦਮੀਆਂ ਨੇ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਸੀ, ਅਤੇ ਦੂਜੇ ਵਿਸ਼ਵ ਯੁੱਧ ਵਿੱਚ 6,500 ਨੇ।
- ਆਦਿਵਾਸੀ ਲੋਕਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਬਹੁਤ ਸਾਰੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ।
- ਕਈਆਂ ਨੇ ਭਰਤੀ ਹੋਣ ਲਈ ਅਸਾਧਾਰਨ ਹੱਦਾਂ ਪਾਰ ਕੀਤੀਆਂ, ਜਿਸ ਵਿੱਚ ਆਪਣੀ ਵਿਰਾਸਤ ਨੂੰ ਲੁਕਾਉਣਾ ਵੀ ਸ਼ਾਮਲ ਸੀ।
- ਉਨ੍ਹਾਂ ਦੀ ਵਾਪਸੀ 'ਤੇ, ਵਿਤਕਰਾ ਅਤੇ ਪਾਬੰਦੀਸ਼ੁਦਾ ਕਾਨੂੰਨ ਅਜੇ ਵੀ ਆਦਿਵਾਸੀ ਸਾਬਕਾ ਸੈਨਿਕਾਂ ਲਈ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਸਨ।
ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਸਮੇਤ ਕਈ ਆਦਿਵਾਸੀ ਅਤੇ ਟੋਰੇਸ ਸਟਰੇਟ ਆਈਲੈਂਡਰ ਸਮੂਹ ਦੇ ਲੋਕਾਂ ਨੇ ਆਸਟ੍ਰੇਲੀਆ ਦੀਆਂ ਹਥਿਆਰਬੰਦ ਫੌਜਾਂ ਵਿੱਚ ਸੇਵਾ ਕੀਤੀ, ਉਸ ਵੇਲੇ ਵੀ ਜਦੋਂ ਉਨ੍ਹਾਂ ਦੇ ਭਰਤੀ ਹੋਣ ਉੱਤੇ ਅਧਿਕਾਰਕ ਤੌਰ ’ਤੇ ਪਾਬੰਦੀ ਲਗਾਈ ਗਈ ਸੀ।
ਅੱਜ ਇਨ੍ਹਾਂ ਕਹਾਣੀਆਂ ਨੂੰ ਮਾਨਤਾ ਦਿਵਾਉਣ ਅਤੇ ਯਾਦ ਰੱਖਣ ਲਈ ਯਤਨ ਤੇਜੀ ਨਾਲ ਵੱਧ ਰਹੇ ਹਨ।
ਨਗੁਨਵਾਲ/ਗੋਮੇਰੋਈ ਭਾਈਚਾਰੇ ਦੇ ਮਾਈਕਲ ਬੇਲ ਇਸ ਕਾਰਜ ਦਾ ਹਿੱਸਾ ਹਨ। ਆਸਟ੍ਰੇਲੀਆਈ ਯੁੱਧ ਸਮਾਰਕ ਵਿੱਚ ਸਵਦੇਸ਼ੀ ਸੰਪਰਕ ਅਧਿਕਾਰੀ ਦੇ ਰੂਪ ਵਿੱਚ, ਉਹ ਆਦਿਵਾਸੀ ਅਤੇ ਟੋਰੇਸ ਸਟਰੇਟ ਆਈਲੈਂਡ ਦੇ ਲੋਕਾਂ ਦੀ ਸੇਵਾ ਅਤੇ ਬਲੀਦਾਨ ਨੂੰ ਪਹਿਚਾਨਣ ਅਤੇ ਮਾਨਤਾ ਦੇਣ ਵਿੱਚ ਮਦਦ ਕਰਦੇ ਹਨ - ਚਾਹੇ ਉਹ ਵਰਦੀਧਾਰੀ ਹੋਣ ਜਾਂ ਆਪਣੇ ਦੇਸ਼ ਵਿੱਚ ਯੁੱਧ ਯਤਨਾਂ ਵਿੱਚ ਸਹਿਯੋਗ ਦੇਣ ਵਾਲੇ।
ਇਸ ਕਾਰਜ ਦੇ ਵਸੀਲੇ, ਇੱਕ ਸਪੱਸ਼ਟ ਤਸਵੀਰ ਉਭਰਨ ਲੱਗੀ ਹੈ।

ਜਿਵੇਂ-ਜਿਵੇਂ ਹੋਰ ਰਿਕਾਰਡ ਸਾਹਮਣੇ ਆ ਰਹੇ ਹਨ, ਇਹ ਗਿਣਤੀਆਂ ਵੱਧਦੀਆਂ ਜਾ ਰਹੀਆਂ ਹਨ।
ਪਰ ਇੱਕ ਸਵਾਲ ਜੋ ਅਕਸਰ ਪੁੱਛਿਆ ਜਾਂਦਾ ਹੈ ਉਹ ਇਹ ਹੈ ਕਿ ਇਹ ਅੰਕੜੇ ਗੈਰ-ਆਦਿਵਾਸੀ ਆਸਟ੍ਰੇਲੀਅਨ ਲੋਕਾਂ ਦੀ ਤੁਲਨਾ ਵਿੱਚ ਕਿਸ ਤਰ੍ਹਾਂ ਹਨ?
ਮਾਈਕਲ ਬੇਲ ਦੱਸਦੇ ਹਨ ਕਿ ਪਾਬੰਦੀਆਂ ਕਈ ਪੱਧਰ ਉੱਤੇ ਮੌਜੂਦ ਹਨ।
ਆਦਿਵਾਸੀ ਲੋਕਾਂ ਨੂੰ ਦੇਸ਼ ਭਰ ਵਿੱਚ ਆਵਾਜਾਈ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਨੂੰ ਪੂਰਨ ਆਸਟ੍ਰੇਲੀਅਨ ਨਾਗਰਿਕ ਵਜੋਂ ਮਾਨਤਾ ਨਹੀਂ ਦਿੱਤੀ ਗਈ ਸੀ - ਅਤੇ ਕੁਝ ਮਾਮਲਿਆਂ ਵਿੱਚ ਉਨ੍ਹਾਂ ਨੂੰ ਕਾਨੂੰਨ ਦੇ ਤਹਿਤ ਇਨਸਾਨ ਵੀ ਨਹੀਂ ਮੰਨਿਆ ਜਾਂਦਾ ਸੀ।
ਅਤੇ ਫੌਜੀ ਨੀਤੀਆਂ ਵਿੱਚ ਅਕਸਰ ਯੂਰਪੀ ਮੂਲ ਦੇ ਲੋਕਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਸੀ।
ਇਨ੍ਹਾਂ ਸਾਰੇ ਕਾਰਨਾਂ ਨਾਲ ਸੈਨਾ ਵਿੱਚ ਸੇਵਾ ਕਰਨ ਦੇ ਚਾਹਵਾਨ ਲੋਕਾਂ ਲਈ ਵੱਡੀਆਂ ਰੁਕਾਵਟਾਂ ਖੜ੍ਹੀਆਂ ਹੋ ਗਈਆਂ।

ਪਰ ਇਨ੍ਹਾਂ ਪਾਬੰਦੀਆਂ ਦੇ ਬਾਵਜੂਦ, ਕਈ ਲੋਕਾਂ ਨੇ ਭਰਤੀ ਹੋਣ ਲਈ ਅਸਾਧਾਰਨ ਯਤਨ ਕੀਤੇ।
ਇਸ ਤਰ੍ਹਾਂ ਦੀਆਂ ਕਹਾਣੀਆਂ ਦ੍ਰਿੜ ਸੰਕਲਪ, ਸਹਿਣਸ਼ੀਲਤਾ ਅਤੇ ਦੇਸ਼ ਦੀ ਸੇਵਾ ਕਰਨ ਦੀ ਪ੍ਰਬਲ ਇੱਛਾ ਦਰਸਾਉਂਦੀਆਂ ਹਨ, ਬੇਸ਼ੱਕ ਹੀ ਉਸ ਦੇਸ਼ ਨੇ ਬਰਾਬਰ ਅਧਿਕਾਰ ਨਾ ਦਿੱਤੇ ਹੋਣ।
ਪਰ ਇਨ੍ਹਾਂ ਸੈਨਿਕਾਂ ਦੇ ਘਰ ਪਰਤਣ ਤੋਂ ਬਾਅਦ ਕੀ ਹੋਇਆ?
ਕਈ ਆਦਿਵਾਸੀ ਸਾਬਕਾ ਸੈਨਿਕਾਂ ਲਈ ਯੁੱਧ ਦੀ ਸਮਾਪਤੀ ਦਾ ਮਤਲਬ ਸਮਾਨਤਾ ਨਹੀਂ ਸੀ।
ਉਹ ਇੱਕ ਅਜਿਹੇ ਸਮਾਜ ਵਿੱਚ ਪਰਤੇ ਜਿੱਥੇ ਭੇਦਭਾਵ ਅਤੇ ਪਾਬੰਦੀ ਵਾਲੇ ਕਾਨੂੰਨ ਅਜੇ ਵੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਸਨ।

ਹਾਲ ਦੇ ਦਹਾਕਿਆਂ ਵਿੱਚ ਆਸਟ੍ਰੇਲੀਅਨ ਯੁੱਧ ਸਮਾਰਕ ਨੇ ਆਦਿਵਾਸੀ ਅਤੇ ਟੋਰੇਸ ਸਟਰੇਟ ਆਈਲੈਂਡਰ ਵਾਸੀਆਂ ਦੀ ਸੇਵਾ ਨੂੰ ਉਜਾਗਰ ਕਰਨ ਅਤੇ ਸਾਂਝਾ ਕਰਨ ਵਿੱਚ ਜ਼ਿਆਦਾ ਸਰਗਰਮ ਭੂਮਿਕਾ ਨਿਭਾਈ ਹੈ।
ਲੰਮੇ ਸਮੇਂ ਤੋਂ ਛੁਪੀਆਂ ਹੋਈਆਂ ਕਹਾਣੀਆਂ ਨੂੰ ਹੁਣ ਦੁਬਾਰਾ ਖੋਜਿਆ ਜਾ ਰਿਹਾ ਹੈ ਅਤੇ ਪਰਿਵਾਰਾਂ ਅਤੇ ਭਾਈਚਾਰਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਪਰਿਵਾਰਾਂ ਦੇ ਲਈ ਇਹ ਪਲ ਮਹਤਵਪੂਰਨ ਹੋ ਸਕਦੇ ਹਨ- ਜੋ ਕਿ ਇਤਿਹਾਸ, ਪਹਿਚਾਣ ਅਤੇ ਆਪਣੇ ਪਿਆਰਿਆਂ ਨਾਲ ਫਿਰ ਤੋਂ ਜੁੜਨ ਵਿੱਚ ਸਹਾਇਕ ਹੁੰਦੇ ਹਨ।
ਐਨਜ਼ੈੱਕ ਡੇਅ ਨੂੰ ਸਮਝਣਾ, ਆਸਟ੍ਰੇਲੀਆ ਦੇ ਸੰਪੂਰਨ ਇਤਿਹਾਸ ਨੂੰ ਸਮਝਣਾ ਹੈ।
ਇਸ ਵਿੱਚ ਆਦਿਵਾਸੀ ਅਤੇ ਟੋਰੇਸ ਸਟਰੇਟ ਆਈਲੈਂਡਰ ਸਮੂਹ ਦੇ ਲੋਕਾਂ ਦੇ ਯੋਗਦਾਨ ਅਤੇ ਉਨ੍ਹਾਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਪਹਿਚਾਨਣਾ ਸ਼ਾਮਿਲ ਹੈ।
ਜਿਵੇਂ-ਜਿਵੇਂ ਇਹ ਕਹਾਣੀਆਂ ਵਿਆਪਕ ਤੌਰ 'ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਉਹ ਆਸਟ੍ਰੇਲੀਆ ਦੇ ਅਤੀਤ ਅਤੇ ਵਰਤਮਾਨ ਦੀ ਇਕ ਵਿਆਪਕ ਤਸਵੀਰ ਪੇਸ਼ ਕਰਨ ਵਿੱਚ ਮਦਦ ਕਰਦੀਆਂ ਹਨ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ।







