ਕੋਵਿਡ-19 ਤੋਂ ਬਾਅਦ ਮਾਈਗ੍ਰੇਸ਼ਨ ਵਿੱਚ ਆਏ ਤੇਜ਼ ਉਛਾਲ, ਘੱਟ ਹੋ ਰਹੀ ਹਾਊਸਿੰਗ, ਢਾਂਚਾਗਤ ਦਬਾਅ ਅਤੇ ਬੋਂਡਾਈ ਬੀਚ ‘ਤੇ ਹੋਏ ਹਿੰਸਕ ਹਮਲੇ ਨੇ ਸਰਕਾਰ ਨੂੰ ਮਾਈਗ੍ਰੇਸ਼ਨ ਪ੍ਰਣਾਲੀ ਨੂੰ ਮੁੜ ਤੋਂ ਸੋਚਣ ਲਈ ਮਜਬੂਰ ਕੀਤਾ ਹੈ। ਇਸ ਸਮੀਖਿਆ ਦਾ ਨਤੀਜਾ 2026 ਵਿੱਚ ਲਾਗੂ ਹੋਣ ਵਾਲੇ ਕਈ ਨਵੇਂ ਕਾਨੂੰਨੀ, ਪ੍ਰਸ਼ਾਸਕੀ ਅਤੇ ਡਿਜ਼ਿਟਲ ਬਦਲਾਵਾਂ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
2025–26 ਲਈ ਆਸਟ੍ਰੇਲੀਆ ਦਾ ਸਥਾਈ ਮਾਈਗ੍ਰੇਸ਼ਨ ਪ੍ਰੋਗਰਾਮ 1 ਲੱਖ 85 ਹਜ਼ਾਰ ਸੀਟਾਂ ‘ਤੇ ਕਾਇਮ ਰੱਖਿਆ ਗਿਆ ਹੈ। ਇਹ ਫੈਸਲਾ ਆਪਣੇ ਆਪ ਵਿੱਚ ਇਹ ਦਰਸਾਉਂਦਾ ਹੈ ਕਿ ਸਰਕਾਰ ਪੂਰੀ ਤਰ੍ਹਾਂ ਮਾਈਗ੍ਰੇਸ਼ਨ ਘਟਾਉਣ ਦੇ ਹੱਕ ‘ਚ ਨਹੀਂ ਹੈ।
ਪਿਛਲੇ ਦੋ ਸਾਲਾਂ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਤੇ ਲਗਾਈ ਗਈ ਸਖ਼ਤੀ ਤੋਂ ਬਾਅਦ, ਸਰਕਾਰ 2026 ਵਿੱਚ ਕੁਝ ਸੰਤੁਲਿਤ ਰਵੱਈਆ ਅਪਣਾਉਣ ਜਾ ਰਹੀ ਹੈ। ਵਿਦਿਆਰਥੀ ਆਮਦ ਦਾ ਟਾਰਗਟ 2025 ਦੇ 2 ਲੱਖ 70 ਹਜ਼ਾਰ ਤੋਂ ਵਧਾ ਕੇ 2 ਲੱਖ 95 ਹਜ਼ਾਰ ਕਰਨ ਦੀ ਯੋਜਨਾ ਹੈ।
ਸਾਬਕਾ ਇਮੀਗ੍ਰੇਸ਼ਨ ਅਧਿਕਾਰੀ ਅਬੁਲ ਰਿਜ਼ਵੀ ਦਾ ਕਹਿਣਾ ਹੈ ਕਿ ਨਵੀਆਂ ਪਲੈਨਿੰਗ ਲੈਵਲ ਨੀਤੀਆਂ ਨਾਲ ਵੱਖ-ਵੱਖ ਖੇਤਰਾਂ ‘ਤੇ ਵੱਖਰਾ ਅਸਰ ਪਿਆ ਹੈ। ਜਿੱਥੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਆਪਣਾ ਕੋਟਾ ਪਾਰ ਕਰ ਚੁੱਕੀਆਂ ਹਨ, ਉੱਥੇ ਸਰਕਾਰੀ ਯੂਨੀਵਰਸਿਟੀਆਂ ਅਤੇ VET ਸੈਕਟਰ ਅਜੇ ਵੀ ਟਾਰਗਟ ਤੋਂ ਹੇਠਾਂ ਹਨ।
2026 ਦੀ ਆਸਟ੍ਰੇਲੀਆਈ ਮਾਈਗ੍ਰੇਸ਼ਨ ਨੀਤੀ ਦਾ ਕੇਂਦਰੀ ਨੁੱਕਤਾ ਹੈ, “ਘੱਟ ਨਹੀਂ, ਸਹੀ ਮਾਈਗ੍ਰੇਸ਼ਨ”।
ਸਰਕਾਰ ਆਰਥਿਕ ਵਿਕਾਸ, ਰਾਸ਼ਟਰੀ ਸੁਰੱਖਿਆ, ਅਤੇ ਸਮਾਜਕ ਢਾਂਚੇ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪਰ ਮਾਹਿਰਾਂ ਦਾ ਮੰਨਣਾ ਹੈ ਕਿ ਜਦ ਤੱਕ ਖੇਤਰੀ ਇਲਾਕਿਆਂ ‘ਚ ਵੱਸੋਂ, ਸਕਿਲਜ਼ ਦੀ ਅਸਲ ਵਰਤੋਂ ਅਤੇ ਵਿਦਿਆਰਥੀ ਪ੍ਰਣਾਲੀ ਦੀ ਗੁਣਵੱਤਾ ‘ਤੇ ਗੰਭੀਰ ਧਿਆਨ ਨਹੀਂ ਦਿੱਤਾ ਜਾਂਦਾ, ਇਹ ਸੁਧਾਰ ਆਪਣਾ ਪੂਰਾ ਅਸਰ ਨਹੀਂ ਦਿਖਾ ਸਕਣਗੇ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।













