Key Points
- ਹਰ ਸਾਲ ਕਿੰਗ ਬਰਥਡੇਅ ਮੌਕੇ ਦਿੱਤੇ ਜਾਣ ਵਾਲੇ ਵੱਕਾਰੀ ਸਨਮਾਨਾਂ ਵਿੱਚ ਇਸ ਸਾਲ ਹਰਮਨ ਫਾਊਂਡੇਸ਼ਨ ਦੀ ਮੁਖੀ ਹਰਿੰਦਰ ਕੌਰ ਨੂੰ ਵੀ ਉਹਨਾਂ ਦੀ ਸੰਸਥਾ ਵਲੋਂ ਪਾਏ ਜਾਣ ਵਾਲੇ ਸ਼ਾਨਦਾਰ ਕਾਰਜਾਂ ਲਈ ਚੁਣਿਆ ਗਿਆ ਹੈ।
- ਹਰਿੰਦਰ ਕੌਰ ਨੂੰ 'ਮੈਡਲ ਆਫ ਦਾ ਆਰਡਰ ਆਫ ਆਸਟ੍ਰੇਲੀਆ (ਓਏਐਮ)' ਨਾਲ ਸਨਮਾਨਿਆ ਗਿਆ ਹੈ।
- ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਹਰਿੰਦਰ ਕੌਰ ਨੇ ਕਿਹਾ ਕਿ ਉਹਨਾਂ ਨੇ ਹਰਮਨ ਫਾਂਊਂਡੇਸ਼ਨ ਵਿੱਚ ਸੇਵਾ ਨਿਭਾਉਂਦਿਆਂ ਹੋਇਆਂ ਕਦੀ ਵੀ ਕਿਸੇ ਸਨਮਾਨ ਨੂੰ ਸਾਹਮਣੇ ਨਹੀਂ ਰੱਖਿਆ, ਜਾਂ ਉਸ ਵਾਸਤੇ ਟੀਚਾ ਮਿੱਥ ਕੇ ਸੇਵਾ ਨਹੀਂ ਕੀਤੀ ਹੈ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਹਰਿੰਦਰ ਕੌਰ ਨੇ ਦੱਸਿਆ ਕਿ, "ਭਾਈਚਾਰੇ ਦੀਆਂ ਲੋੜਾਂ ਅਨੁਸਾਰ ਆਪਣੇ ਕਾਰਜਾਂ ਨੂੰ ਸਥਾਪਤ ਕਰਦੇ ਹੋਏ ਲੋੜਵੰਦਾਂ ਦੀ ਮੱਦਦ ਕਰਨ ਲਈ ਜਾਣੀ ਜਾਂਦੀ ਸਾਡੀ ਸੰਸਥਾ ਹਰਮਨ ਫਾਊਂਡੇਸ਼ਨ ਪਿਛਲੇ ਤਕਰੀਬਨ 18 ਸਾਲਾਂ ਤੋਂ 200 ਵਲੰਟੀਅਰਾਂ ਦੀ ਮੱਦਦ ਦੇ ਨਾਲ ਹੁਣ ਤੱਕ ਤਕਰੀਬਨ 7.3 ਮਿਲੀਅਨ ਡਾਲਰਾਂ ਦੇ ਬਰਾਬਰ ਦਾ ਸਮਾਂ ਭਾਈਚਾਰੇ ਦੇ ਲੇਖੇ ਲਾ ਚੁੱਕੀ ਹੈ।"
"ਇਸ ਸਮੇਂ ਹਰਮਨ ਫਾਂਊਂਡੇਸ਼ਨ ਭਾਈਚਾਰੇ ਦੀ ਸੇਵਾ ਲਈ 14 ਪਰੋਜੈਕਟ ਚਲਾ ਰਹੀ ਹੈ ਜਿਹਨਾਂ ਵਿੱਚੋਂ ਪ੍ਰਮੁੱਖ ਤੌਰ ਤੇ ਘਰੇਲੂ ਅਤੇ ਪਰਿਵਾਰਕ ਹਿੰਸਾ ਨਾਲ ਜੁੜੇ ਹੋਏ ਕਾਰਜ ਹਨ," ਉਨ੍ਹਾਂ ਦੱਸਿਆ।
ਭਾਈਚਾਰੇ ਦੀਆਂ ਲੋੜਾਂ ਨੂੰ ਦੇਖਦੇ ਹੋਏ 2016 ਵਿੱਚ ਹਰਮਨ ਫਾਂਊਂਡੇਸ਼ਨ ਨੇ ਹਰ ਹਾਊਸ ਨਾਮੀ ਘਰ ਦੀ ਸਥਾਪਤੀ ਉਹਨਾਂ ਔਰਤਾਂ ਲਈ ਕੀਤੀ ਸੀ ਜੋ ਘਰੇਲੂ ਹਿੰਸਾ ਤੋਂ ਪੀੜਤ ਹੋ ਕਿ ਦਰ ਬਦਰ ਹੋ ਰਹੀਆਂ ਹੁੰਦੀਆਂ ਹਨ।
ਇਸ ਸਮੇਂ ਇਸ ਸੰਸਥਾ ਵਲੋਂ ਇੱਕ 24 ਘੰਟੇ 7 ਦਿਨ ਮੱਦਦ ਪ੍ਰਦਾਨ ਕਰਨ ਲਈ ਇੱਕ ਟੈਲੀਫੂਨ ਸੇਵਾ ਵੀ ਅਰੰਭੀ ਹੋਈ ਹੈ ਜਿਸ ਦਾ ਨੰਬਰ 1800 116 675 ਹੈ।
ਇਸ ਤੋਂ ਇਲਾਵਾ ਲੋੜਵੰਦ ਇਸ ਸੰਸਥਾ ਨੂੰ ਈਮੇਲ contactus@harmanfoundation.org.au ਦੁਆਰਾ ਵੀ ਸੰਪਰਕ ਕਰ ਸਕਦੇ ਹਨ।
ਹਰਮਨ ਫਾਂਊਂਡੇਸ਼ਨ ਭਾਈਚਾਰੇ ਲਈ ਭਵਿੱਖ ਵਿੱਚ ਕੀ ਹੋਰ ਕਰਨਾ ਲੋਚਦੀ ਹੈ, ਇਹ ਜਾਨਣ ਲਈ ਸੁਣੋ ਹਰਿੰਦਰ ਕੌਰ ਨਾਲ ਕੀਤੀ ਹੋਈ ਇਹ ਖਾਸ ਗੱਲਬਾਤ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।