ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
ਵਿਦੇਸ਼ ’ਚ ਬੈਠ ਕੇ ਕਿੰਝ ਲੈ ਸਕਦੇ ਹੋ ਭਾਰਤੀ ਪਾਸਪੋਰਟ ਨਾਲ ਜੁੜੀਆਂ ਸੇਵਾਵਾਂ?

ਸੇਵਾ ਮੁਕਤ ਰੀਜਨਲ ਪਾਸਪੋਰਟ ਅਫਸਰ ਰਾਜ ਕੁਮਾਰ ਬਾਲੀ ਦੀ ਫਾਈਲ ਫੋਟੋ।
ਪਾਸਪੋਰਟ ਇੱਕ ਅਜਿਹਾ ਦਸਤਾਵੇਜ਼ ਹੈ ਜੋ ਕਿਸੇ ਵੀ ਮੁਲਕ ਦੀ ਨਾਗਰਿਕਤਾ ਦਾ ਇੱਕ ਵਿਸ਼ਵ ਪੱਧਰੀ ਸਬੂਤ ਹੁੰਦਾ ਹੈ। ਕਿਸੇ ਵਿਅਕਤੀ ਵਲੋਂ ਦੂਜੇ ਮੁਲਕ ਵਿੱਚ ਜਾ ਕੇ ਉੱਥੋਂ ਦੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਬੇਸ਼ੱਕ ਵਿਦੇਸ਼ੀ ਪਾਸਪੋਰਟ ਹਾਸਲ ਕਰ ਲਿਆ ਜਾਂਦਾ ਹੈ ਪਰ ਇਹ ਮੁਕਾਮ ਹਾਸਲ ਕਰਨ ਲਈ ਵੀ ਉਸ ਕੋਲ ਆਪਣੇ ਜਨਮ ਸਥਾਨ ਵਾਲੇ ਮੁਲਕ ਦਾ ਪਾਸਪੋਰਟ ਹੋਣਾ ਲਾਜ਼ਮੀ ਹੁੰਦਾ ਹੈ। ਭਾਰਤ ਸਰਕਾਰ ਦੇ ਪਾਸਪੋਰਟ ਮੰਤਰਾਲੇ ਵਿੱਚ ਕਰੀਬ 40 ਸਾਲ ਸੇਵਾਵਾਂ ਨਿਭਾਅ ਚੁੱਕੇ ਸੇਵਾ ਮੁਕਤ ਰੀਜਨਲ ਪਾਸਪੋਰਟ ਅਫਸਰ ਰਾਜ ਕੁਮਾਰ ਬਾਲੀ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਜਿੱਥੇ ਭਾਰਤੀ ਪਾਸਪੋਰਟ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਅਤੇ ਤੱਥ ਸਾਂਝੇ ਕੀਤੇ ਹਨ, ਉੱਥੇ ਹੀ ਇਹ ਵੀ ਦੱਸਿਆ ਕਿ ਵਿਦੇਸ਼ਾਂ 'ਚ ਬੈਠੇ ਭਾਰਤੀ ਨਾਗਰਿਕ, ਪਾਸਪੋਰਟ ਨਾਲ ਜੁੜੀਆਂ ਸੇਵਾਵਾਂ ਨੂੰ ਕਿੰਝ ਹਾਸਿਲ ਕਰ ਸਕਦੇ ਹਨ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਇੰਟਰਵਿਊ..
Share






