ਤੁਸੀਂ ਸੁਣਿਆ ਹੋਵੇਗਾ ਕਿ ਆਸਟ੍ਰੇਲੀਆਈ ਲੋਕ 'ਸ਼ਰਾਬ ਪੀਣ ਦੇ ਬਹੁਤ ਸ਼ੌਕੀਨ' ਹਨ—ਖਾਸ ਕਰਕੇ ਵੱਡੇ ਖੇਡ ਸਮਾਗਮਾਂ ਜਾਂ ਜਨਤਕ ਛੁੱਟੀਆਂ ਦੌਰਾਨ। ਪਰ ਇਹ ਕਹਾਣੀ ਦਾ ਸਿਰਫ਼ ਇੱਕ ਹਿੱਸਾ ਹੈ। ਆਸਟ੍ਰੇਲੀਆ ਵਿੱਚ ਸ਼ਰਾਬ ਬਾਰੇ ਗੱਲ ਕਰਨ ਦਾ ਮਤਲਬ ਇਹ ਵੀ ਹੈ ਕਿ ਇਸ ਨਾਲ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਕਿੰਨਾ ਗੰਭੀਰ ਨੁਕਸਾਨ ਹੋ ਸਕਦਾ ਹੈ। ਇਸ ਵਿੱਚ ਸ਼ਰਾਬ ਨੂੰ ਨਿਯਮਤ ਕਰਨ ਵਾਲੇ ਗੁੰਝਲਦਾਰ ਕਾਨੂੰਨਾਂ ਨੂੰ ਸਮਝਣਾ ਸ਼ਾਮਲ ਹੈ ਕਿ ਇਸ ਨੂੰ ਕਿਵੇਂ ਵੇਚਿਆ ਅਤੇ ਸਪਲਾਈ ਕੀਤਾ ਜਾਂਦਾ ਹੈ, ਕਿੱਥੇ ਅਤੇ ਕਦੋਂ ਇਸਦਾ ਸੇਵਨ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਐਕਸਪਲੇਂਡ ਦੇ ਅੱਜ ਦੇ ਐਪੀਸੋਡ ਵਿੱਚ ਅਸੀਂ ਆਸਟ੍ਰੇਲੀਆ ਦੇ ਸ਼ਰਾਬ ਪੀਣ ਦੇ ਸੱਭਿਆਚਾਰ ਅਤੇ ਇਸਨੂੰ ਆਕਾਰ ਦੇਣ ਵਾਲੇ ਨਿਯਮਾਂ ਬਾਰੇ ਗੱਲ ਕਰਾਂਗੇ।
ਸ਼ਰਾਬ ਬਾਰੇ ਆਸਟ੍ਰੇਲੀਆ ਵਿੱਚ ਵਿਗਿਆਨਕ ਸਬੂਤਾਂ ਦੇ ਆਧਾਰ 'ਤੇ ਅਧਿਕਾਰਤ ਦਿਸ਼ਾ-ਨਿਰਦੇਸ਼ ਹਨ।
ਇਨ੍ਹਾਂ ਨੂੰ National Medical and Research Council ਨੈਸ਼ਨਲ ਮੈਡੀਕਲ ਐਂਡ ਰਿਸਰਚ ਕੌਂਸਲ ਦੁਆਰਾ ਜਾਰੀ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦਾ ਮਕਸਦ ਸ਼ਰਾਬ ਪੀਣ ਤੋਂ ਸਿਹਤ ਜੋਖਮਾਂ ਨੂੰ ਘੱਟ ਕਰਨਾ ਹੈ।
ਇਹਨਾਂ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਿਕ, ਸਿਹਤਮੰਦ ਬਾਲਗਾਂ ਨੂੰ ਹਫ਼ਤੇ ਵਿੱਚ 10 ਤੋਂ ਵੱਧ ਅਤੇ ਇਕ ਦਿਨ ਵਿੱਚ 4 ਤੋਂ ਵੱਧ ਮਿਆਰੀ ਤਰਲ ਪਦਾਰਥ ਨਹੀਂ ਪੀਣੇ ਚਾਹੀਦੇ।ਸੰਦੇਸ਼ ਸਪੱਸ਼ਟ ਹੈ: "ਤੁਸੀਂ ਜਿੰਨਾ ਘੱਟ ਪੀਓਗੇ, ਸ਼ਰਾਬ ਤੋਂ ਨੁਕਸਾਨ ਦਾ ਜੋਖਮ ਓਨਾ ਹੀ ਘੱਟ ਹੋਵੇਗਾ"।

ਹਾਲਾਂਕਿ, ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆ ਵਿੱਚ ਚਾਰ ਵਿੱਚੋਂ ਇੱਕ ਬਾਲਗ ਸ਼ਰਾਬ ਬਾਰੇ ਸਿਫ਼ਾਰਸ਼ ਕੀਤੀ ਗਈ ਸੀਮਾ ਤੋਂ ਵੱਧ ਸ਼ਰਾਬ ਪੀਂਦਾ ਹੈ।
ਐਮੀ ਪੇਨੇ ਇੱਕ ਸੀਨੀਅਰ ਰਿਸਰਚ ਫੈਲੋ ਹੈ ਅਤੇ ਲਾ ਟ੍ਰੋਬ ਯੂਨੀਵਰਸਿਟੀ ਵਿਖੇ ਸੈਂਟਰ ਫਾਰ ਅਲਕੋਹਲ ਪਾਲਿਸੀ ਰਿਸਰਚ ਦੀ ਡਿਪਟੀ ਡਾਇਰੈਕਟਰ ਹੈ।

ਉਹ ਕਹਿੰਦੀ ਹੈ ਕਿ ਬਹੁਤ ਸਾਰੇ ਆਸਟ੍ਰੇਲੀਆਈ ਲੋਕਾਂ ਲਈ, ਸ਼ਰਾਬ ਪੀਣਾ ਕੁਝ ਸਮਾਜਿਕ ਮੌਕਿਆਂ ਨਾਲ ਨੇੜਿਓਂ ਜੁੜਿਆ ਹੋਇਆ ਹੈ।
ਫਿਰ ਵੀ, ਮਹਾਂਮਾਰੀ ਤੋਂ ਬਾਅਦ ਦੇ ਸਾਲਾਂ ਵਿੱਚ ਆਸਟ੍ਰੇਲੀਆਈ ਲੋਕਾਂ ਦੀ ਸ਼ਰਾਬ ਦੀ ਖਪਤ ਘੱਟ ਗਈ ਹੈ। ਖੋਜਕਰਤਾਵਾਂ ਨੇ ਦੂਜੇ ਪੱਛਮੀ ਦੇਸ਼ ਦੇ ਰੁਝਾਨਾਂ ਵਾਂਗ ਨੌਜਵਾਨਾਂ ਵਲੋਂ ਸ਼ਰਾਬ ਪੀਣ ਵਿੱਚ ਵੀ ਗਿਰਾਵਟ ਦੇਖੀ ਹੈ।
ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਸ਼ਰਾਬ ਦੀ ਵਰਤੋਂ ਦੇ ਸੰਬੰਧ ਵਿੱਚ ਸਹਾਇਤਾ ਦੀ ਲੋੜ ਹੈ, ਤਾਂ ਤੁਸੀਂ 'ਨੈਸ਼ਨਲ ਅਲਕੋਹਲ ਐਂਡ ਅਦਰ ਡਰੱਗਜ਼ ਹੌਟਲਾਈਨ' ਨੂੰ 24 ਘੰਟੇ ਸੱਤੇ ਦਿਨ ਕਿਸੇ ਵੇਲੇ ਵੀ 1800 250 015 'ਤੇ ਕਾਲ ਕਰ ਸਕਦੇ ਹੋ।
ਸੰਕਟ ਸਹਾਇਤਾ ਲਈ ਕਿਰਪਾ ਕਰਕੇ ਲਾਈਫਲਾਈਨ ਨੂੰ 13 11 14 'ਤੇ ਕਾਲ ਕਰੋ।
ਆਸਟ੍ਰੇਲੀਆ ਅਤੇ ਆਪਣੇ ਰਾਜ ਜਾਂ ਖੇਤਰ ਵਿੱਚ ਸ਼ਰਾਬ ਕਾਨੂੰਨਾਂ ਬਾਰੇ ਹੋਰ ਜਾਣਨ ਲਈ ਸਿਹਤ ਵਿਭਾਗ ਦੀ ਵੈੱਬਸਾਈਟ Department of Health's website 'ਤੇ ਜਾਓ।





