1968 ਵਿੱਚ ਜਦੋਂ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਪਹਿਲੇ ਗੁਰਦੁਆਰਾ ਸਾਹਿਬ ਵੂਲਗੂਲਗਾ ਦੀ ਸਥਾਪਨਾ ਹੋਈ ਸੀ, ਉਸ ਇਤਿਹਾਸਕ ਪਹਿਲੀ ਮੀਟਿੰਗ ਵਿੱਚ ਇੱਕ 11 ਸਾਲ ਦਾ ਬੱਚਾ ਵੀ ਮੌਜੂਦ ਸੀ ਜਿਸ ਨੇ ਰਜਿਸਟਰ ਤੇ ਆਪਣੇ ਦਸਤਖ਼ਤ ਕੀਤੇ ਸਨ। 58 ਸਾਲਾਂ ਦੀ ਲੰਮੀ ਯਾਤਰਾ ਤੋਂ ਬਾਅਦ, ਉਹੀ ਵਿਅਕਤੀ ਅੱਜ ਇਸ ਗੁਰਦੁਆਰੇ ਦਾ ਸਕੱਤਰ ਹੈ ਅਤੇ ਹਾਲ ਹੀ ਦੇ ਵਿੱਚ ਜਦੋਂ ਉਹ ਪਹਿਲਾ ਰਜਿਸਟਰ ਮੁਕੰਮਲ ਭਰ ਗਿਆ, ਉਨ੍ਹਾਂ ਦੇ ਦਸਤਖ਼ਤ ਆਖ਼ਰੀ ਸਫ਼ੇ ਤੇ ਵੀ ਹਨ।
ਇਹ ਕਹਾਣੀ ਸਿਰਫ਼ ਇੱਕ ਰਜਿਸਟਰ ਦੀ ਕਹਾਣੀ ਨਹੀਂ ਹੈ, ਇਹ ਉਸ ਭਾਈਚਾਰੇ ਦੀ ਕਹਾਣੀ ਹੈ ਜਿਸ ਨੇ ਦੂਰ ਦੇਸ਼ ਵਿੱਚ ਵੀ ਆਪਣੀਆਂ ਜੜ੍ਹਾਂ ਮਜ਼ਬੂਤ ਰੱਖੀਆਂ। 2021 ਦੇ ਸਰਕਾਰੀ ਅੰਕੜਿਆਂ ਮੁਤਾਬਿਕ ਅੱਜ ਕੌਫ਼ਸ ਹਾਰਬਰ ਸ਼ਹਿਰ ਦੇ ਛੋਟੇ ਜਿਹੇ ਕਸਬੇ ਵੂਲਗੂਲਗਾ ਵਿੱਚ ਹਰ 6 ਵਿੱਚੋਂ ਇੱਕ ਵਿਅਕਤੀ ਘਰ ਵਿੱਚ ਪੰਜਾਬੀ ਬੋਲਦਾ ਹੈ ਅਤੇ 17.2% ਆਬਾਦੀ ਸਿੱਖ ਧਰਮ ਨੂੰ ਮੰਨਦੀ ਹੈ। ਇਹ ਅੰਕੜੇ ਉਸ ਮਿਹਨਤ ਦੀ ਗਵਾਹੀ ਦਿੰਦੇ ਹਨ ਜੋ ਉਨ੍ਹਾਂ ਪਹਿਲੇ ਪੰਜਾਬੀਆਂ ਨੇ 1968 ਵਿੱਚ ਸ਼ੁਰੂ ਕੀਤੀ ਸੀ।
ਐਸ ਬੀ ਐਸ ਪੰਜਾਬੀ ਨੇ ਜਰਨੈਲ ਸਿੰਘ ਸੋਢੀ ਉਰਫ਼ ਜੀਤ ਸੋਢੀ ਦੇ ਨਾਲ ਗੱਲਬਾਤ ਕੀਤੀ ਹੈ ਜਿੰਨਾਂ ਨੇ 1968 ਤੋਂ ਲੈ ਕੇ ਹੁਣ ਤੱਕ ਦੇ ਆਪਣੇ ਅਤੇ ਪੰਜਾਬੀ ਭਾਈਚਾਰੇ ਦੇ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ ਹਨ। ਸੁਣੋ ਪੂਰੀ ਇੰਟਰਵਿਊ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





