ਏ ਸੀ ਟੀ ਪ੍ਰਦੇਸ਼ ਦੀਆਂ ਚੋਣਾਂ ਲੜਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਹਨ ਅਮਰਦੀਪ ਸਿੰਘ

Amardeep Singh, the Liberal party candidate in October 2020 ACT elections

Amardeep Singh, the Liberal party candidate in October 2020 ACT elections Source: Supplied

17 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਅਮਰਦੀਪ ਸਿੰਘ ਨੂੰ ਏ ਸੀ ਟੀ ਪ੍ਰਦੇਸ਼ ਦੇ ਮੁਰੁਮਬੀਡੀਗੀ ਇਲਾਕ਼ੇ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜੇ ਇਹ ਚੋਣਾਂ ਜਿੱਤਣ ਵਿੱਚ ਸਫ਼ਲ ਹੋ ਜਾਂਦੇ ਹਨ ਤਾਂ ਉਹ ਆਸਟ੍ਰੇਲੀਆ ਦੀ ਕਿਸੇ ਵੀ ਸੰਸਦ ਲਈ ਚੁਣੇ ਜਾਣ ਵਾਲ਼ੇ ਪਹਿਲੇ ਦਸਤਾਰਧਾਰੀ ਸਿੱਖ ਹੋਣਗੇ।


ਚੰਡੀਗੜ੍ਹ ਦੇ ਪਿਛੋਕੜ ਵਾਲ਼ੇ ਅਮਰਦੀਪ ਸਿੰਘ 2003 ਵਿੱਚ ਇੱਕ ਸਕਿਲਡ ਪ੍ਰਵਾਸੀ ਦੇ ਤੌਰ 'ਤੇ ਆਸਟ੍ਰੇਲੀਆ ਆਏ ਸੀ।

ਇੱਥੇ ਪਹੁੰਚ ਕੇ ਉਨ੍ਹਾਂ ਕੈਨਬਰਾ ਨੂੰ ਆਪਣਾ ਸਥਾਈ ਟਿਕਾਣਾ ਬਣਾਇਆ ਜਿਥੇ ਹੁਣ ਉਹ ਆਪਣੇ ਪਰਿਵਾਰ ਨਾਲ ਨਿਵਾਸ ਕਰਦੇ ਹਨ।

ਏ ਸੀ ਟੀ ਵਿੱਚ ਕਿਸੇ ਵੱਡੀ ਪਾਰਟੀ ਦੁਆਰਾ ਨਾਮਜ਼ਦ ਕੀਤੇ ਗਏ ਉਹ ਪਹਿਲੇ ਦਸਤਾਰਧਾਰੀ ਸਿੱਖ ਹਨ।

ਜੇ ਉਹ ਜਿੱਤ ਜਾਂਦੇ ਹਨ ਤਾਂ ਅਮਰਦੀਪ ਸਿੰਘ ਆਸਟ੍ਰੇਲੀਆ ਦੀ ਕਿਸੇ ਵੀ ਸੰਸਦ ਲਈ ਚੁਣੇ ਜਾਣ ਵਾਲ਼ੇ ਪਹਿਲੇ ਦਸਤਾਰਧਾਰੀ ਸਿੱਖ ਬਣ ਹੋਣਗੇ।

ਇਸ ਤੋਂ ਪਹਿਲਾਂ ਲੇਬਰ ਉਮੀਦਵਾਰ ਦੀਪਕ ਰਾਜ-ਗੁਪਤਾ ਨੇ ਸਾਲ 2016 ਦੀਆਂ ਏ ਸੀ ਟੀ ਚੋਣਾਂ ਵਿੱਚ ਭਾਰਤੀ ਮੂਲ ਦੇ ਪਹਿਲੇ ਸਾਂਸਦ ਬਣ ਕੇ ਇਤਿਹਾਸ ਰਚਿਆ ਸੀ।

ਹਾਲਾਂਕਿ ਅਮਰਦੀਪ ਸਿੰਘ ਦਾ ਰਾਜਨੀਤੀ ਨਾਲ਼ ਕਦੀ ਨੇੜਲਾ ਸੰਬੰਧ ਨਹੀਂ ਰਿਹਾ ਪਰ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਸਮਾਜ ਦੀ ਸੇਵਾ ਕਰਨ ਲਈ ਰਾਜਨੀਤੀ ਇੱਕ ਸ਼ਕਤੀਸ਼ਾਲੀ ਮੰਚ ਹੈ।

ਦਸਤਾਰਧਾਰੀ ਸਿੱਖ ਦੇ ਤੌਰ 'ਤੇ ਲਿਬਰਲ ਪਾਰਟੀ ਦੀ ਉਮੀਦਵਾਰੀ ਤੇ' ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਆਖਿਆ ਕਿ ਅਕਤੂਬਰ ਵਿੱਚ ਹੋਣ ਵਾਲੀਆਂ ਚੋਣਾਂ ਜਿੱਤ ਕੇ ਉਹ ਆਪਣੇ ਭਾਈਚਾਰੇ ਦਾ ਨਾਮ ਹੋਰ ਅੱਗੇ ਲਿਜਾਣਗੇ।

ਏ ਸੀ ਟੀ ਪਾਰਲੀਮੈਂਟ ਵਿਚ ਵਿੱਚ ਇਸ ਸਮੇਂ ਗ੍ਰੀਨਜ਼ ਪਾਰਟੀ ਦਾ ਦਬਦਬਾ ਹੈ। ਸ੍ਰੀ ਸਿੰਘ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਜਿੱਤ ਇਸ ਸਿਆਸੀ ਸਮੀਕਰਨ ਨੂੰ ਬਦਲ ਦੇਵੇਗੀ।

ਇਸ ਸਬੰਧੀ ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ....

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Share

Follow SBS Punjabi

Download our apps

Watch on SBS

Punjabi News

Watch now