Watch FIFA World Cup 2026™

LIVE, FREE and EXCLUSIVE

ਵੱਡੀ ਉਮਰ ਦੇ ਲੋਕਾਂ ਵਿੱਚ ਵਧਦੀ ਫ਼ੋਨ ਵਰਤੋਂ: ਠੱਗੀਆਂ, ਗਲਤ ਜਾਣਕਾਰੀ ਅਤੇ ਦਿਮਾਗੀ ਸਿਹਤ ‘ਤੇ ਪੈ ਸਕਦਾ ਹੈ ਅਸਰ

MP's 16x9  (Presentation) (1).jpg

ਮਾਹਿਰਾਂ ਮੁਤਾਬਕ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਪਿਆਂ ਲਈ ਸੋਸ਼ਲ ਮੀਡੀਆ ਮਾਰਗ ਦਰਸ਼ਕ ਬਨਣ। Credit: SBS/Caroline Huang

ਜਿੱਥੇ ਹੁਣ ਤੱਕ ਫ਼ੋਨ ਅਤੇ ਸੋਸ਼ਲ ਮੀਡੀਆ ਦੀ ਬੇਹੱਦ ਵਰਤੋਂ ਨੂੰ ਨੌਜਵਾਨਾਂ ਦੀ ਸਮੱਸਿਆ ਮੰਨਿਆ ਜਾਂਦਾ ਰਿਹਾ ਹੈ, ਉੱਥੇ ਹੁਣ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਵੱਡੀ ਉਮਰ ਦੇ ਲੋਕ ਵੀ ਤੇਜ਼ੀ ਨਾਲ ਡਿਜ਼ਿਟਲ ਦੁਨੀਆ ਵਿੱਚ ਧਸਦੇ ਜਾ ਰਹੇ ਹਨ ਅਤੇ ਕਈ ਵਾਰ ਇਹ ਵਧਦੀ ਹੋਈ ਵਰਤੋਂ ਸਮੱਸਿਆ ਦਾ ਰੂਪ ਧਾਰ ਲੈਂਦੀ ਹੈ। ਅਕਸਰ ਫ਼ੋਨ ਅਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਸਮਾਜਕ ਸੰਪਰਕਾਂ ਅਤੇ ਮਨੋਰੰਜਨ ਲਈ ਕੀਤਾ ਜਾਂਦਾ ਹੈ, ਪਰ ਇਸ ਨਾਲ ਬਜ਼ੁਰਗਾਂ ਨੂੰ ਹੋ ਸਕਣ ਵਾਲੇ ਨੁਕਸਾਨਾਂ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਸੁਣੋ ਮਾਹਰਾਂ ਅਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਹੈ…


Published

Updated

By Elfy Scott

Presented by MP Singh

Source: SBS


Share this with family and friends


ਜਿੱਥੇ ਹੁਣ ਤੱਕ ਫ਼ੋਨ ਅਤੇ ਸੋਸ਼ਲ ਮੀਡੀਆ ਦੀ ਬੇਹੱਦ ਵਰਤੋਂ ਨੂੰ ਨੌਜਵਾਨਾਂ ਦੀ ਸਮੱਸਿਆ ਮੰਨਿਆ ਜਾਂਦਾ ਰਿਹਾ ਹੈ, ਉੱਥੇ ਹੁਣ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਵੱਡੀ ਉਮਰ ਦੇ ਲੋਕ ਵੀ ਤੇਜ਼ੀ ਨਾਲ ਡਿਜ਼ਿਟਲ ਦੁਨੀਆ ਵਿੱਚ ਧਸਦੇ ਜਾ ਰਹੇ ਹਨ ਅਤੇ ਕਈ ਵਾਰ ਇਹ ਵਧਦੀ ਹੋਈ ਵਰਤੋਂ ਸਮੱਸਿਆ ਦਾ ਰੂਪ ਧਾਰ ਲੈਂਦੀ ਹੈ। ਅਕਸਰ ਫ਼ੋਨ ਅਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਸਮਾਜਕ ਸੰਪਰਕਾਂ ਅਤੇ ਮਨੋਰੰਜਨ ਲਈ ਕੀਤਾ ਜਾਂਦਾ ਹੈ, ਪਰ ਇਸ ਨਾਲ ਬਜ਼ੁਰਗਾਂ ਨੂੰ ਹੋ ਸਕਣ ਵਾਲੇ ਨੁਕਸਾਨਾਂ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਸੁਣੋ ਮਾਹਰਾਂ ਅਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਹੈ…


ਵੱਡੀ ਉਮਰ ਦੇ ਲੋਕਾਂ ਵਿੱਚ ਵੱਧ ਹੁੰਦੇ ਜਾ ਰਹੇ ਸਕ੍ਰੀਨ ਟਾਈਮ ਦੇ ਨਾਲ ਆਨਲਾਈਨ ਠੱਗੀਆਂ ਅਤੇ ਗਲਤ ਜਾਣਕਾਰੀ ਦੇ ਖ਼ਤਰੇ ਵੀ ਲਗਾਤਾਰ ਵਧ ਰਹੇ ਹਨ।

ਖੋਜਕਾਰਤਾ ਇਸ ਗੱਲ ਉੱਤੇ ਧਿਆਨ ਕੇਂਦਰਤ ਕਰ ਰਹੇ ਹਨ ਕਿ, ਵੱਡੀ ਉਮਰ ਦੇ ਲੋਕਾਂ ਵਿੱਚ ਫੋਨ ਅਤੇ ਸੋਸ਼ਲ ਮੀਡੀਆ ਦੀ ਵੱਧ ਹੁੰਦੀ ਜਾ ਰਹੀ ਵਰਤੋਂ ਇੱਕ ਸਮੱਸਿਆ ਬਣ ਰਹੀ ਹੈ. ਜਾਂ ਇਹ ਸਿਰਫ਼ ਇੱਕ ਨਵੀਂ ਆਦਤ ਹੀ ਹੈ।

ਕਈ ਨੌਜਵਾਨਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਮਾਪਿਆਂ ਦੀ ਫ਼ੋਨ ‘ਤੇ ਲਗਾਤਾਰ ਉਮੀਦ ਤੋਂ ਵੱਧ ਨਿਰਭਰਤਾ ਪਰਿਵਾਰਕ ਸਮੇਂ ਨੂੰ ਪ੍ਰਭਾਵਿਤ ਕਰ ਰਹੀ ਹੈ।

ਇਸ ਦੇ ਨਾਲ ਸਹਿਮਤੀ ਜਤਾਉਂਦੇ ਹੋਏ ਅਕਾਂਕਸ਼ਾ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ, "ਮੇਰੇ ਮਾਤਾ ਜੀ ਵੀ ਦਿਨ ਦੇ 7-8 ਘੰਟੇ ਕਾਂਟੈਨਟ ਬਨਾਉਣ ਵਿੱਚ ਲਗਾਉਂਦੇ ਹਨ।"

"ਪਰ ਅਜਿਹਾ ਕਰਨਾ ਮੇਰੀ ਮਾਤਾ ਜੀ ਲਈ ਸਹਾਇਕ ਵੀ ਸਿੱਧ ਹੋ ਰਿਹਾ ਕਿਉਂਕਿ ਮੈਂ ਅਤੇ ਮੇਰੀ ਭੈਣ ਆਪਣੀਆਂ-ਆਪਣੀਆਂ ਨੌਕਰੀਆਂ ਅਤੇ ਹੋਰਨਾਂ ਸਮਾਜਿਕ ਕਾਰਜਾਂ ਵਿੱਚ ਪੂਰੀ ਤਰਾਂ ਰੁੱਝੇ ਰਹਿੰਦੇ ਹਾਂ ਅਤੇ ਮਾਤਾ ਜੀ ਨਾਲ ਜਿਆਦਾ ਸਮਾਂ ਨਹੀਂ ਬਿਤਾ ਸਕਦੀਆਂ।"

ਅੰਤਰਰਾਸ਼ਟਰੀ ਅਧਿਐਨ ਦੱਸਦੇ ਹਨ ਕਿ 65 ਸਾਲ ਤੋਂ ਉੱਪਰ ਦੇ ਲੋਕ ਹੁਣ ਦਿਨ ਦੇ ਕਈ ਘੰਟੇ ਸਕ੍ਰੀਨਾਂ ‘ਤੇ ਬਿਤਾਉਂਦੇ ਹਨ

Parents social media.jpg
ਹਰ ਉਮਰ, ਹਰ ਵਰਗ ਦੇ ਲੋਕ ਕਈ ਘੰਟੇ ਸਕਰੀਨਸ ਦੀ ਵਰਤੋਂ ਕਰਦੇ ਹਨ। Credit: SBS

ਆਨਲਾਈਨ ਠੱਗੀਆਂ ਅਤੇ ਗਲਤ ਜਾਣਕਾਰੀ ਵੱਡੀ ਉਮਰ ਦੇ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਆਸਟ੍ਰੇਲੀਆ ਵਿੱਚ 65 ਸਾਲ ਤੋਂ ਉੱਪਰ ਦੇ ਲੋਕਾਂ ਨੇ 2025 ਵਿੱਚ ਠੱਗੀਆਂ ਕਾਰਨ $84 ਮਿਲੀਅਨ ਤੋਂ ਵੱਧ ਦੀ ਰਕਮ ਗੁਆ ਦਿੱਤੀ, ਜੋ ਹੋਰ ਉਮਰ ਵਰਗਾਂ ਨਾਲੋਂ ਕਾਫ਼ੀ ਵੱਧ ਹੈ।

ਅਕਾਂਕਸ਼ਾ ਅਨੁਸਾਰ, "ਮੈਂ ਸਮੇਂ-ਸਮੇਂ ਤੇ ਆਪਣੀ ਮਾਤਾ ਜੀ ਨੂੰ ਆਨਲਾਈਨ ਹੋਣ ਵਾਲੀਆਂ ਠੱਗੀਆਂ ਪ੍ਰਤੀ ਸਾਵਧਾਨ ਰਹਿਣ ਲਈ ਸਮਝਾਉਂਦੀ ਰਹਿੰਦੀ ਹਾਂ। ਹਰ ਗੱਲ, ਹਰ ਖਬਰ ਉੱਤੇ ਅੱਖਾਂ ਬੰਦ ਕਰ ਕੇ ਯਕੀਨ ਨਾ ਕਰਨ ਬਾਰੇ ਵੀ ਦੱਸਦੀ ਰਹਿੰਦੀ ਹਾਂ।"

ਨਵੇਂ ਅਧਿਐਨਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਿਰਫ਼ ਡਿਵਾਈਸ ਵਰਤਣਾ ਆਪਣੇ ਆਪ ਵਿੱਚ ਖ਼ਤਰਨਾਕ ਨਹੀਂ ਹੈ। ਸਕ੍ਰੀਨ ‘ਤੇ ਸਰਗਰਮ ਤੌਰ ‘ਤੇ ਕੀਤੀਆਂ ਕੁੱਝ ਗਤਿਵਿਧੀਆਂ, ਜਿਵੇਂ ਮਨੋਵਿਗਿਆਨਕ ਖੇਡਾਂ ਖੇਡਣਾ ਜਾਂ ਵੈੱਬ ਬ੍ਰਾਊਜ਼ਿੰਗ, ਯਾਦਦਾਸ਼ਤ ਅਤੇ ਧਿਆਨ ਲਈ ਲਾਭਦਾਇਕ ਹੋ ਸਕਦੀਆਂ ਹਨ, ਜਦਕਿ ਬਿਨਾਂ ਸੋਚੇ ਸਮਝੇ ਲੰਮਾ ਸਮਾਂ ਸਕ੍ਰੋਲ ਕਰਨਾ ਆਮ ਤੌਰ ‘ਤੇ ਨਕਾਰਾਤਮਕ ਪ੍ਰਭਾਵਾਂ ਨਾਲ ਜੁੜਿਆ ਹੋਇਆ ਪਾਇਆ ਗਿਆ ਹੈ।

ਮਾਹਿਰ ਕਹਿੰਦੇ ਹਨ ਕਿ ਮੁੱਦਾ ਫ਼ੋਨ ਵਰਤਣ ਦਾ ਨਹੀਂ, ਬਲਕਿ ਇਹ ਹੈ ਕਿ ਉਹ ਕਿਵੇਂ ਅਤੇ ਕਿੰਨੀ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਵੱਡੀ ਉਮਰ ਦੇ ਲੋਕਾਂ ਲਈ ਸਕ੍ਰੀਨ ਟਾਈਮ ਦਾ ਸੰਤੁਲਨ ਬਣਾਈ ਰੱਖਣਾ ਤਾਂ ਜੋ ਉਹ ਸਮਾਜਿਕ ਤੌਰ ‘ਤੇ ਜੁੜੇ ਰਹਿਣ, ਸੁਰੱਖਿਅਤ ਰਹਿਣ ਅਤੇ ਮਨੋਵਿਗਿਆਨਕ ਤੌਰ ‘ਤੇ ਸਰਗਰਮ ਰਹਿ ਸਕਣ ਬਹੁਤ ਜ਼ਰੂਰੀ ਹੈ।

ਇਸ ਪੌਡਕਾਸਟ ਵਿੱਚ ਸੁਣੋ ਕਿ, ਮਾਹਿਰਾਂ ਅਨੁਸਾਰ ਵੱਡੀ ਉਮਰ ਦੇ ਲੋਕਾਂ ਲਈ ਤਕਨਾਲੋਜੀ ਕਦੋਂ ਸਹਾਰਾ ਬਣਦੀ ਹੈ, ਅਤੇ ਕਦੋਂ ਸਮੱਸਿਆ?

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Watch now