ਭਾਰਤੀ ਮੂਲ ਦੇ ਸਾਇੰਟਿਸਟ ਐਸ.ਪੀ. ਸਿੰਘ ਆਸਟ੍ਰੇਲੀਆ ਦੇ 'ਫ਼ੂਡ ਸੇਫ਼ਟੀ ਐਵਾਰਡ' ਨਾਲ ਸਨਮਾਨਿਤ

sp singh.jpg

ਐਸ.ਪੀ. ਸਿੰਘ ਨਿਊ ਸਾਊਥ ਵੇਲਜ਼ ਦੇ ਪ੍ਰਾਇਮਰੀ ਇੰਡਸਟਰੀਜ਼ ਅਤੇ ਰੀਜਨਲ ਡਿਵੈਲਪਮੈਂਟ ਵਿਭਾਗ ਵਿੱਚ ਸੀਨੀਅਰ ਖੋਜ ਵਿਗਿਆਨੀ ਵਜੋਂ ਕੰਮ ਕਰ ਰਹੇ ਹਨ। Credit: Background Pexels, Foreground: supplied by DPIRD NSW

ਪ੍ਰਵਾਸੀ ਭਾਰਤੀ ਡਾ. ਸੁਖਵਿੰਦਰ ਪਾਲ ਸਿੰਘ ਉਰਫ਼ ਐਸ.ਪੀ. ਸਿੰਘ ਨੂੰ 'Food Safety Award 2025' ਨਾਲ ਸਨਮਾਨਿਤ ਕੀਤਾ ਗਿਆ ਹੈ। ਐਸ ਬੀ ਐਸ ਪੰਜਾਬੀ ਨਾਲ ਆਪਣੀ ਗੱਲਬਾਤ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੇਤੀ ਦੇ ਕਿੱਤੇ ਦੇ ਨਾਲ ਏਨਾ ਜ਼ਿਆਦਾ ਪਿਆਰ ਹੈ ਕਿ ਉਹ ਆਸਟ੍ਰੇਲੀਆ ਵਿੱਚ ਰਿਸਰਚ ਕਰਨ ਤੋਂ ਬਾਅਦ ਭਾਰਤੀ ਕਿਸਾਨਾਂ ਨਾਲ ਕੰਮ ਕਰਨ ਲਈ ਭਾਰਤ ਪਰਤ ਗਏ ਸਨ, ਪਰ ਫਿਰ ਉਹ ਦੁਬਾਰਾ ਆਸਟ੍ਰੇਲੀਆ ਕਿਉਂ ਆਏ? ਇਸ ਪੌਡਕਾਸਟ ਰਾਹੀਂ ਸੁਣੋ ਉਨ੍ਹਾਂ ਦੀ ਪ੍ਰੇਰਣਾਦਾਇਕ ਕਹਾਣੀ...


ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਇੱਕ ਕਿਸਾਨੀ ਪਰਿਵਾਰ ਵਿੱਚ ਜੰਮੇ ਸੁਖਵਿੰਦਰ ਪਾਲ ਸਿੰਘ ਦਾ ਰੁਝਾਨ ਬਚਪਨ ਤੋਂ ਹੀ ਕਿਸਾਨੀ ਵੱਲ ਸੀ।

ਆਸਟ੍ਰੇਲੀਆ ਵਿੱਚ ਐਸ.ਪੀ. ਦੇ ਨਾਮ ਤੋਂ ਜਾਣੇ ਜਾਣ ਵਾਲੇ ਸਿੰਘ ਨਿਊ ਸਾਊਥ ਵੇਲਜ਼ ਦੇ 'ਪ੍ਰਾਇਮਰੀ ਇੰਡਸਟਰੀਜ਼ ਅਤੇ ਰੀਜਨਲ ਡਿਵੈਲਪਮੈਂਟ' ਵਿਭਾਗ ਵਿੱਚ ਸੀਨੀਅਰ ਖੋਜ ਵਿਗਿਆਨੀ ਵਜੋਂ ਕੰਮ ਕਰ ਰਹੇ ਹਨ।
SP Singh_IMG_1889.jpg
ਐਸਪੀ ਸਿੰਘ ਇੱਕ ਖੇਤ ਵਿੱਚ ਕੰਮ ਕਰਦੇ ਹੋਏ। Credit: Supplied by DPIRD NSW
ਉਹ ਆਸਟ੍ਰੇਲੀਆ ਦੇ ਭੋਜਨ ਨੂੰ ਸੁਰੱਖਿਅਤ ਬਣਾਉਣ ਲਈ ਪਿਛਲੇ ਲਗਭਗ ਇੱਕ ਦਹਾਕੇ ਤੋਂ ਕੰਮ ਕਰ ਰਹੇ ਹਨ। ਉਹ ਉਸ ਟੀਮ ਦਾ ਹਿੱਸਾ ਵੀ ਸਨ ਜਿਸ ਨੇ 2018 ਵਿੱਚ 'ਰੌਕਮੇਲੋਨ ਲਿਸਟੀਰੀਆ' ਦੇ ਪ੍ਰਕੋਪ ਤੋਂ ਬਾਅਦ ਖਰਬੂਜੇ ਨੂੰ ਮੁੜ ਤੋਂ ਸੁਰੱਖਿਅਤ ਬਣਾਉਣ ਲਈ ਕੰਮ ਕੀਤਾ ਸੀ।

ਪੂਰਾ ਪੌਡਕਾਸਟ ਸੁਣੋ:
🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand