SKIP TO MAIN CONTENT

ਪਰਥ ਵਿੱਚ 19 ਸਾਲਾਂ ਵਿਦਿਆਰਥਣ ਦੀ ਮੌਤ, ਪੰਜਾਬ ਤੋਂ ਪਰਿਵਾਰ ਨੇ ਭਾਈਚਾਰੇ ਨੂੰ ਕੀਤੀ ਇਹ ਅਪੀਲ

KOMALPREET KAUR PERTH.png
ਕੋਮਲਪ੍ਰੀਤ ਕੌਰ ਦੀ ਫਾਈਲ ਫੋਟੋ। Credit: Harpreet Singh Kaler / GoFundMe

ਪਰਥ (ਵੈਸਟਰਨ ਆਸਟ੍ਰੇਲੀਆ) ਦੇ ਸਾਊਥ-ਈਸਟ ਵਿੱਚ ਪੈਂਦੇ ਬੈਂਟਲੇ ਸ਼ਾਪਿੰਗ ਸੈਂਟਰ ਦੇ ਬਾਹਰ ਵਾਪਰੇ ਇੱਕ ਹਾਦਸੇ ਵਿੱਚ 19 ਸਾਲਾਂ ਕੋਮਲਪ੍ਰੀਤ ਕੌਰ ਦੀ ਮੌਤ ਦੀ ਖ਼ਬਰ ਨਾਲ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਇਸ ਹਾਦਸੇ ਬਾਰੇ ਪਿੰਡ ਕਲਸੀਆਂ, ਜ਼ਿਲ੍ਹਾ ਲੁਧਿਆਣਾ (ਪੰਜਾਬ) ਤੋਂ ਕੋਮਲਪ੍ਰੀਤ ਦੇ ਪਰਿਵਾਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਨੇ ਦੱਸਿਆ ਕਿ ਕੋਮਲਪ੍ਰੀਤ ਕੌਰ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਸਾਲ ਜੁਲਾਈ 2025 ਵਿੱਚ ਆਸਟ੍ਰੇਲੀਆ ਪੁੱਜੀ ਸੀ। ਇੱਥੇ ਉਹ ਪੜ੍ਹਾਈ ਦੇ ਨਾਲ-ਨਾਲ ਪਾਰਟ-ਟਾਈਮ ਨੌਕਰੀ ਕਰ ਕੇ ਆਪਣੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਮਿਹਨਤ ਕਰ ਰਹੀ ਸੀ।

Published

Updated

By Patras Masih

Presented by Patras Masih

Source: SBS

Skip to podcast episode content

ਪਰਥ (ਵੈਸਟਰਨ ਆਸਟ੍ਰੇਲੀਆ) ਦੇ ਸਾਊਥ-ਈਸਟ ਵਿੱਚ ਪੈਂਦੇ ਬੈਂਟਲੇ ਸ਼ਾਪਿੰਗ ਸੈਂਟਰ ਦੇ ਬਾਹਰ ਵਾਪਰੇ ਇੱਕ ਹਾਦਸੇ ਵਿੱਚ 19 ਸਾਲਾਂ ਕੋਮਲਪ੍ਰੀਤ ਕੌਰ ਦੀ ਮੌਤ ਦੀ ਖ਼ਬਰ ਨਾਲ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਇਸ ਹਾਦਸੇ ਬਾਰੇ ਪਿੰਡ ਕਲਸੀਆਂ, ਜ਼ਿਲ੍ਹਾ ਲੁਧਿਆਣਾ (ਪੰਜਾਬ) ਤੋਂ ਕੋਮਲਪ੍ਰੀਤ ਦੇ ਪਰਿਵਾਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਨੇ ਦੱਸਿਆ ਕਿ ਕੋਮਲਪ੍ਰੀਤ ਕੌਰ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਸਾਲ ਜੁਲਾਈ 2025 ਵਿੱਚ ਆਸਟ੍ਰੇਲੀਆ ਪੁੱਜੀ ਸੀ। ਇੱਥੇ ਉਹ ਪੜ੍ਹਾਈ ਦੇ ਨਾਲ-ਨਾਲ ਪਾਰਟ-ਟਾਈਮ ਨੌਕਰੀ ਕਰ ਕੇ ਆਪਣੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਮਿਹਨਤ ਕਰ ਰਹੀ ਸੀ।

ਜਾਣਕਾਰੀ ਮੁਤਾਬਿਕ ਸ਼ਨੀਵਾਰ 16 ਮਈ ਦੀ ਰਾਤ ਨੂੰ ਆਪਣੀ ਡਿਊਟੀ ਖਤਮ ਹੋਣ ਉਪਰੰਤ ਕਰੀਬ 11:30 ਵਜੇ ਕੋਮਲਪ੍ਰੀਤ ਸ਼ਾਪਿੰਗ ਸੈਂਟਰ ਤੋਂ ਬਾਹਰ ਕਾਰ ਪਾਰਕਿੰਗ ਵੱਲ ਨੂੰ ਪੈਦਲ ਜਾ ਰਹੀ ਸੀ ਤਾਂ ਇੱਕ ਕਾਰ ਚਾਲਕ ਵਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ।

ਦੂਜੇ ਪਾਸੇ ਇਸ ਹਾਦਸੇ ਸਬੰਧੀ ਪੁਲਿਸ ਵਲੋਂ ਨਸ਼ਰ ਕੀਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਹਾਦਸੇ ਵਿੱਚ ਜ਼ਖਮੀ ਮਹਿਲਾ ਨੂੰ ਐਂਬੂਲੈਂਸ ਰਾਹੀਂ ਰਾਇਲ ਪਰਥ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।

ਪੁਲਿਸ ਮੁਤਾਬਿਕ ਜਿਹੜੀ ਕਾਰ ਦੁਆਰਾ ਟੱਕਰ ਮਾਰੀ ਗਈ ਸੀ, ਉਸ ਨੂੰ 19 ਸਾਲਾਂ ਦਾ ਇੱਕ ਨੌਜਵਾਨ ਚਲਾ ਰਿਹਾ ਸੀ ਅਤੇ ਉਹ ਨੌਜਵਾਨ ਪੁੱਛ-ਪੜਤਾਲ ਵਿੱਚ ਸਹਿਯੋਗ ਕਰ ਰਿਹਾ ਹੈ।

ਇਸ ਦੇ ਨਾਲ ਹੀ ਪੁਲਿਸ ਨੇ ਜਾਂਚ ਲਈ ਆਮ ਜਨਤਾ ਤੋਂ ਵੀ ਸਹਿਯੋਗ ਮੰਗਿਆ ਹੈ ਅਤੇ ਹਾਦਸੇ ਬਾਰੇ ਕਿਸੇ ਵੀ ਚਸ਼ਮਦੀਦ ਨੂੰ ਕ੍ਰਾਈਮ ਸਟੌਪਰਜ਼ ਨਾਲ ਆਨਲਾਈਨ ਸੰਪਰਕ ਕਰਨ ਜਾਂ ਫਿਰ 1800 333 000 ਉੱਤੇ ਕਾਲ ਕਰਨ ਦੀ ਅਪੀਲ ਕੀਤੀ ਹੈ।

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now