ਮਨਿੰਦਰਜੀਤ ਕਾਲਾ ਉਰਫ਼ ਮੰਨੂ, 2009 ਵਿੱਚ ਭਾਰਤ ਦੇ ਕਸ਼ਮੀਰ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਸਿਰਫ਼ ਕੁੱਝ ਕੁ ਡਾਲਰ ਲੈ ਕੇ ਆਸਟ੍ਰੇਲੀਆ ਆਏ ਸੀ। ਅੱਜ, ਉਹ ਗੋਲਡ ਕੋਸਟ ਦੇ ਸਫਲ ਕਾਰੋਬਾਰਾਂ ਵਿੱਚੋਂ ਇੱਕ ਦੇ ਸਹਿ-ਸੰਸਥਾਪਕ ਅਤੇ ਨਿਰਦੇਸ਼ਕ ਹਨ। ਮੰਨੂ ਇੱਕ ਪੁਰਸਕਾਰ ਜੇਤੂ ਕਾਰੋਬਾਰੀ ਹਨ ਜਿਨ੍ਹਾਂ ਨੇ 'Australia’s Top 100 Young Entrepreneurs’ ਅਤੇ ‘Queensland’s 40 Under 40’ ਸਮੇਤ ਕਈ ਖ਼ਿਤਾਬ ਜਿੱਤੇ ਹਨ। ਉਹ ਇਹ ਵੀ ਮੰਨਦੇ ਹਨ ਕਿ ਹਰ ਪ੍ਰਵਾਸੀ ਜਿਸ ਕੋਲ ਇੱਕ ਨਵੇਂ ਦੇਸ਼ ਵਿੱਚ ਨਵੀਂ ਸ਼ੁਰੂਆਤ ਕਰਨ ਦੀ ਇੱਛਾ ਸ਼ਕਤੀ ਹੈ, ਉਸ ਵਿੱਚ ਇਸ ਨੂੰ ਵੱਡਾ ਬਣਾਉਣ ਦੇ ਵੀ ਸਾਰੇ ਗੁਰ ਹਨ। ਐਸ ਬੀ ਐਸ ਪੰਜਾਬੀ ਨਾਲ ਇਸ ਗੱਲਬਾਤ ਵਿੱਚ ਮੰਨੂ ਨੇ ਆਪਣੀ ਸਫਲਤਾ ਦਾ ਰਾਜ਼ ਸਾਂਝਾ ਕੀਤਾ, ਸੁਣੋ ਇਸ ਪੌਡਕਾਸਟ ਰਾਹੀਂ।...
ਕੁੱਝ ਵੱਡਾ ਕਰਨ ਦੇ ਸੁਫ਼ਨੇ ਨਾਲ ਆਸਟ੍ਰੇਲੀਆ ਆਉਣ ਵਾਲੇ ਮੰਨੂ ਦਾ ਮੰਨਣਾ ਹੈ ਕਿ ਜਦੋਂ ਉਨ੍ਹਾਂ ਨੇ ਆਪਣਾ ਪਹਿਲਾ ਮਿਲੀਅਨ ਕਮਾਇਆ, ਤਾਂ ਉਹ ਇਸਦੀ ਖੁਸ਼ੀ ਨਹੀਂ ਮਨਾ ਪਾਏ ਕਿਉਂਕਿ ਉਹ ਉਸ ਵੇਲ੍ਹੇ ਹੱਡ ਤੋੜ ਮਿਹਨਤ ਵਿੱਚ ਰੁੱਝੇ ਹੋਏ ਸੀ।ਪੂਰੀ ਗੱਲਬਾਤ ਸੁਣੋ .....
🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





