ਇੱਕ ਬੱਚੇ ਜਾਂ ਬਾਲਗ ਵਜੋਂ ਇੱਕ ਸਾਜ਼ ਵਜਾਉਣਾ ਸਿੱਖਣ ਦੇ ਬੇਅੰਤ ਲਾਭ ਹਨ।
ਇੱਕ ਸਕੂਲ ਸੰਗੀਤ ਕੋਆਰਡੀਨੇਟਰ, ਹਾਵਰਡ ਚੈਸਟਨ ਦੱਸਦਾ ਹੈ ਕਿ ਇੱਕ ਸਾਜ਼ ਵਜਾਉਣਾ ਤੁਹਾਡੀਆਂ ਇੰਦਰੀਆਂ ਨੂੰ ਪੂਰੀ ਤਰ੍ਹਾਂ ਨਾਲ ਜੋੜਦਾ ਹੈ।
ਹੁਣ, ਔਨਲਾਈਨ ਉਪਲਬਧ ਬਹੁਤ ਸਾਰੇ ਮੁਫਤ ਪਾਠਾਂ ਦੇ ਨਾਲ, ਤੁਸੀਂ ਸਾਰੀਆਂ ਕਾਬਲੀਅਤਾਂ ਨੂੰ ਪੂਰਾ ਕਰਨ ਵਾਲੇ ਕੁਝ ਨਿਰਦੇਸ਼ਿਤ ਟਿਊਟੋਰਿਅਲਸ ਨਾਲ ਤੁਰੰਤ ਸ਼ੁਰੂਆਤ ਕਰ ਸਕਦੇ ਹੋ।
ਇਸਕਾ ਸੈਮਪਸਨ ਇੱਕ ਸੰਗੀਤਕਾਰ ਅਤੇ ਵਾਇਲਿਨ ਅਤੇ ਵਾਇਓਲਾ ਅਧਿਆਪਕ ਹੈ।
ਉਹ ਕਹਿੰਦੀ ਹੈ ਕਿ ਇੱਕ ਸਾਜ਼ ਸਿਖਲਾਈ ਲਈ ਅਧਿਆਪਕ ਨੂੰ ਸ਼ਾਮਲ ਕਰਨਾ ਬਹੁਤ ਫਲਦਾਇਕ ਹੋ ਸਕਦਾ ਹੈ।
ਇੱਕ ਬੱਚੇ ਲਈ ਸਾਜ਼ ਦੀ ਸਿਖਲਾਈ ਲਈ ਖੋਜ ਕਰਦੇ ਸਮੇਂ, ਸਕੂਲੀ ਸੰਗੀਤ ਪ੍ਰੋਗਰਾਮ ਇੱਕ ਵਿਹਾਰਕ ਵਿਕਲਪ ਹੋ ਸਕਦਾ ਹੈ। ਹਾਲਾਂਕਿ, ਤੁਹਾਡੇ ਬੱਚੇ ਲਈ ਪਹੁੰਚਯੋਗ ਸੰਗੀਤ ਸਿੱਖਿਆ ਦੀ ਗੁਣਵੱਤਾ ਤੁਹਾਡੀ ਰਿਹਾਇਸ਼ ਵਾਲੇ ਰਾਜ ਦੇ ਆਧਾਰ 'ਤੇ ਮਹੱਤਵਪੂਰਨ ਤੌਰ 'ਤੇ ਬਦਲ ਸਕਦੀ ਹੈ।
ਸਕੂਲਾਂ ਦੀ ਫੰਡਿੰਗ ਅਤੇ ਵਿਦਿਅਕ ਤਰਜੀਹਾਂ ਦੇ ਆਧਾਰ 'ਤੇ ਪੇਸ਼ ਕੀਤੀ ਜਾਂਦੀ ਸਿਖਲਾਈ ਵੀ ਵੱਖਰੀ ਹੋ ਸਕਦੀ ਹੈ। ਉਦਾਹਰਨ ਲਈ, ਇੱਕ ਸਰਕਾਰੀ ਪ੍ਰਾਇਮਰੀ ਸਕੂਲ ਸਿਰਫ਼ ਤੀਜੀ ਜਮਾਤ ਵਿੱਚ ਰਿਕਾਰਡਰ ਪਾਠ ਪ੍ਰਦਾਨ ਕਰ ਸਕਦਾ ਹੈ।
ਹਾਲਾਂਕਿ, ਇੱਥੇ ਸੰਗੀਤ ਮਾਹਰ ਸਕੂਲ ਹਨ, ਅਤੇ ਇਸਦੇ ਵਿਚਕਾਰ ਕਈ ਵਿਕਲਪ ਹਨ, ਜਿਵੇਂ ਕਿ ਹਾਵਰਡ ਚੈਸਟਨ ਦੱਸਦਾ ਹੈ।

ਕੁਝ ਸਕੂਲਾਂ ਵਿੱਚ ਪੇਸ਼ੇਵਰ ਸੰਗੀਤਕਾਰਾਂ ਦਾ ਇੱਕ ਵੱਡਾ ਸਟਾਫ਼ ਵੀ ਹੁੰਦਾ ਹੈ ਜੋ ਸਿਰਫ਼ ਸੰਗੀਤ ਸਿਖਾਉਂਦੇ ਹਨ।
ਆਕਾਰ ਭਾਵੇਂ ਕੋਈ ਵੀ ਹੋਵੇ, ਸਕੂਲੀ ਸੰਗੀਤ ਪ੍ਰੋਗਰਾਮ ਪਰਿਵਾਰਾਂ ਲਈ ਸਕੂਲ ਭਾਈਚਾਰੇ ਨਾਲ ਜੁੜਨ ਦਾ ਵਧੀਆ ਤਰੀਕਾ ਹੈ।
ਸਕੂਲੀ ਸੰਗੀਤ ਸਿੱਖਿਆ ਤੋਂ ਬਾਹਰ ਵੀ ਤੁਸੀਂ ਆਪਣੇ ਅਨੁਕੂਲ ਸੰਗੀਤ ਅਧਿਆਪਕ ਲੱਭ ਸਕਦੇ ਹੋ।
ਤੁਹਾਡੇ ਰਾਜ ਜਾਂ ਖੇਤਰ ਵਿੱਚ ਸੰਗੀਤ ਅਧਿਆਪਕਾਂ ਦੀ ਐਸੋਸੀਏਸ਼ਨ, ਸਾਜ਼ ਅਤੇ ਸਥਾਨ ਦੁਆਰਾ ਅਧਿਆਪਕਾਂ ਨੂੰ ਸੂਚੀਬੱਧ ਕਰਦੀ ਹੈ।
ਮਿਸ ਸੈਮਪਸਨ ਨੇ ਸੁਝਾਅ ਦਿੱਤਾ ਹੈ ਕਿ ਸੰਗੀਤ ਦੇ ਪਾਠਾਂ, ਸਾਜ਼ਾਂ ਜਾਂ ਕਮਿਊਨਿਟੀ ਸੰਗੀਤ ਸਮੂਹਾਂ ਲਈ ਸਿਰਫ਼ ਔਨਲਾਈਨ ਖੋਜ ਕਰੋ।

ਇੱਕ ਬਾਲਗ ਵਜੋਂ ਇੱਕ ਸਾਜ਼ ਵਜਾਉਣਾ ਸਿੱਖਣਾ ਅਸਲ ਵਿੱਚ ਡਰਾਉਣਾ ਮਹਿਸੂਸ ਹੋ ਸਕਦਾ ਹੈ, ਪਰ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇਸ ਸੰਗੀਤਕ ਯਾਤਰਾ ਨੂੰ ਸ਼ੁਰੂ ਕਰਨ ਵਿੱਚ ਕਦੇ ਵੀ ਦੇਰ ਨਹੀਂ ਹੁੰਦੀ।
ਨਿੱਜੀ ਵਿਕਾਸ ਅਤੇ ਆਨੰਦ ਤੋਂ ਪਰੇ, ਇੱਕ ਸਾਜ਼ ਵਜਾਉਣਾ ਸਿੱਖਣਾ ਇੱਕ ਸ਼ਾਨਦਾਰ ਸਮਾਜਿਕ ਗਤੀਵਿਧੀ ਹੋ ਸਕਦੀ ਹੈ। ਬਹੁਤ ਸਾਰੇ ਬਾਲਗ ਆਖਰਕਾਰ ਇੱਕ ਸਮੂਹ ਵਿੱਚ ਸ਼ਾਮਲ ਹੋਣ ਦੀ ਇੱਛਾ ਨਾਲ ਸਾਜ਼ ਵਜਾਉਣਾ ਸ਼ੁਰੂ ਕਰਦੇ ਹਨ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਅਧਿਆਪਕ ਦੀ ਸ਼ੈਲੀ ਤੁਹਾਡੀ ਸਿੱਖਣ ਦੀ ਸ਼ੈਲੀ ਤੋਂ ਵੱਖਰੀ ਹੈ ਤਾਂ ਵੀ ਨਿਰਾਸ਼ ਨਾ ਹੋਵੋ।
ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇੱਕ ਸਾਜ਼ ਸਿੱਖਣਾ ਛੱਡ ਦੇਣਾ ਚਾਹੀਦਾ ਹੈ।
ਕਿਸੇ ਹੋਰ ਅਧਿਆਪਕ ਨੂੰ ਲੱਭਣਾ, ਜਾਂ ਇੱਥੋਂ ਤੱਕ ਕਿ ਇੱਕ ਨਵਾਂ ਸਾਜ਼ ਸਿੱਖਣਾ ਵੀ ਇਸ ਦਾ ਹੱਲ ਹੋ ਸਕਦਾ ਹੈ।
ਅਤੇ ਜਦੋਂ ਕੋਈ ਸਾਜ਼ ਬਾਰੇ ਖੋਜ ਕਰਨ ਦੀ ਗੱਲ ਆਉਂਦੀ ਹੈ ਤਾਂ ਇਸਦੇ ਵੀ ਅਣਗਿਣਤ ਵਿਕਲਪ ਹੁੰਦੇ ਹਨ।
ਹਾਵਰਡ ਚੈਸਟਨ ਕਹਿੰਦਾ ਹੈ ਕਿ ਤੁਹਾਡੇ ਸਕੂਲ ਦਾ ਸੰਗੀਤ ਵਿਭਾਗ ਵੀ ਸਾਜ਼ ਪ੍ਰਦਾਨ ਕਰ ਸਕਦਾ ਹੈ।

ਕਿਫਾਇਤੀ ਸਾਜ਼ਾਂ ਦੀ ਮੰਗ ਕਰਨ ਵੇਲੇ ਸੈਕਿੰਡ-ਹੈਂਡ ਮਿਊਜ਼ਿਕ ਸਟੋਰ ਅਤੇ ਇੰਸਟਰੂਮੈਂਟ ਰਿਪੇਅਰਰ ਇੱਕ ਵਧੀਆ ਵਿਕਲਪ ਹਨ।
ਵਿਕਲਪਕ ਤੌਰ 'ਤੇ, ਤੁਸੀਂ ਅਣਗੌਲੇ ਸਾਜ਼ਾਂ ਦੀ ਦੇਖਭਾਲ ਕਰਨ ਵਾਲੇ ਘਰ ਲੱਭਣ ਲਈ ਸਮਰਪਿਤ "ਗਿਟਾਰਸ ਗੈਦਰਿੰਗ ਡਸਟ" ਵਰਗੀਆਂ ਗੈਰ-ਲਾਭਕਾਰੀ ਸੰਸਥਾਵਾਂ ਨੂੰ ਮਿਲ ਸਕਦੇ ਹੋ।
ਇਹ ਮੈਲਬਰਨ-ਅਧਾਰਤ ਚੈਰਿਟੀ ਅਣਚਾਹੇ ਗਿਟਾਰਾਂ ਨੂੰ ਇਕੱਠਾ ਕਰਨ ਅਤੇ ਬਹਾਲ ਕਰਨ ਵਿੱਚ ਮੁਹਾਰਤ ਰੱਖਦੀ ਹੈ, ਜੋ ਫਿਰ ਸੰਗੀਤ ਸਿੱਖਿਆ ਪ੍ਰੋਗਰਾਮਾਂ ਲਈ ਦਾਨ ਕੀਤੇ ਜਾਂਦੇ ਹਨ।
ਬਾਨੀ ਕ੍ਰੇਗ ਵਾਟ ਗਿਟਾਰ, ਸ਼ੁਰੂਆਤ ਕਰਨ ਵਾਲਿਆਂ ਲਈ ਸਭ ਤੋਂ ਪ੍ਰਸਿੱਧ ਸਾਜ਼ਾਂ ਵਿੱਚੋਂ ਇੱਕ, ਪ੍ਰਾਪਤ ਕਰਨ ਲਈ ਕੀਮਤੀ ਅਤੇ ਲਾਗਤ-ਪ੍ਰਭਾਵਸ਼ਾਲੀ ਸਲਾਹ ਦੀ ਪੇਸ਼ਕਸ਼ ਕਰਦਾ ਹੈ।
ਪ੍ਰੋਗਰਾਮ ਮੈਲਬੌਰਨ ਵਿੱਚ ਹੌਬਸਨ ਬੇ ਕੌਂਸਲ ਲਾਇਬ੍ਰੇਰੀਆਂ ਨੂੰ ਵੀ ਗਿਟਾਰ ਦਾਨ ਕਰਦਾ ਹੈ।
ਮਿਸਟਰ ਵਾਟ ਮੁਫ਼ਤ ਸਾਜ਼ਾਂ ਤੱਕ ਪਹੁੰਚ ਨੂੰ ਵਧਾਉਣ ਲਈ ਆਸਟ੍ਰੇਲੀਆ ਭਰ ਵਿੱਚ ਵਿਸਤਾਰ ਕਰਨ ਦੀ ਉਮੀਦ ਕਰਦਾ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।




