ਸਿਆਸਤ ਵਿੱਚ ਬੱਚਿਆਂ ਦੀ ਆਵਾਜ਼ ਬੁਲੰਦ ਕਰਨ ਦੀ ਮੁਹਿੰਮ ਕਰਨ ਦੇ ਹਿੱਸੇ ਵਜੋਂ ਸੰਸਦ ਮੈਂਬਰਾਂ ਅਤੇ ਸੈਨੇਟਰਾਂ ਨੇ ਸੰਸਦ ਵਿੱਚ ਆਪਣੇ ਸਭ ਤੋਂ ਘੱਟ ਉਮਰ ਦੇ ਵੋਟਰਾਂ ਦੇ ਪੱਤਰ ਪੜ੍ਹੇ ਹਨ।ਸੀਨੇਟਰਜ਼ ਨੇ ਦੇਸ਼ ਭਰ ਦੇ ਬੱਚਿਆਂ ਵਲੋਂ ਭੇਜੇ ਪੱਤਰਾਂ ਨੂੰ ਪੜ੍ਹ ਕੇ ਸੁਣਾਉਣ ਦੀ ਇਸ ਚਾਰ ਸਾਲ ਪੁਰਾਣੀ ਪਿਰਤ ਨੂੰ ਜਾਰੀ ਰੱਖਿਆ ਹੈ। ਸੰਸਦ ਵਿੱਚ ਕੁੱਲ ਮਿਲਾ ਕੇ 370 ਭਾਸ਼ਣ ਹੋਏ, ਜਿਨ੍ਹਾਂ ਵਿੱਚ 25 ਸਾਲ ਤੋਂ ਘੱਟ ਉਮਰ ਦੇ 500 ਤੋਂ ਵੱਧ ਨੌਜਵਾਨਾਂ ਨੇ ਯੋਗਦਾਨ ਪਾਇਆ। ਦਰਅਸਲ ਇਨ੍ਹਾਂ ਨੌਜਵਾਨਾਂ ਨੇ ਆਪਣੇ ਸਥਾਨਕ ਐੱਮਪੀਜ਼ ਨੂੰ ਬਹੁਤ ਕੁਝ ਕਹਿਣ ਲਈ ਪੱਤਰ ਲਿਖੇ ਹਨ, ਜਿਨ੍ਹਾਂ ਵਿੱਚ ਭਾਰਤੀ ਮੂਲ ਦੀ ਮਾਹੀ ਵਰਮਾ ਵੀ ਸ਼ਾਮਿਲ ਹੈ। ਕਾਬਲੇਗੌਰ ਹੈ ਕਿ ਫੈਡਰਲ ਪਾਰਲੀਮੈਂਟ ਵਿੱਚ ਕੁੱਲ 227 ਸਿਆਸਤਦਾਨ ਹਨ ਪਰ ਉਨ੍ਹਾਂ ਵਿੱਚੋਂ 35 ਸਾਲ ਤੋਂ ਘੱਟ ਉਮਰ ਵਾਲੇ ਸਿਰਫ ਛੇ ਜਣੇ ਹਨ।ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ
'ਤੇ ਫਾਲੋ ਕਰੋ
Share





