ਮੈਲਬੌਰਨ ਦੇ ਡੌਕਲੈਂਡਜ਼ ਵਿੱਚ ਪ੍ਰਸਤਾਵਿਤ 'ਲਿਟਲ ਇੰਡੀਆ' ਪ੍ਰੀਸਿੰਕਟ ਆਪਣੀ ਸ਼ੁਰੂਆਤ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਿਆ ਹੈ। ਇਸ ਯੋਜਨਾ ਦਾ ਉੱਦੇਸ਼ ਭਾਰਤੀ ਸੱਭਿਆਚਾਰ ਅਤੇ ਕਾਰੋਬਾਰ ਨੂੰ ਉਤਸ਼ਾਹਿਤ ਕਰਨਾ ਹੈ, ਪਰ ਕੁਝ ਸਥਾਨਕ ਵਸਨੀਕਾਂ ਦਾ ਮੰਨਣਾ ਹੈ ਕਿ ਇਸ ਲਈ ਰੱਖੀ ਗਈ ਰਕਮ ਨੂੰ ਰਿਹਾਇਸ਼ੀ ਘਰਾਂ ਦੇ ਨਿਰਮਾਣ 'ਤੇ ਖਰਚ ਕੀਤਾ ਜਾਣਾ ਚਾਹੀਦਾ ਹੈ। ਇਸੇ ਦੌਰਾਨ, ਡੈਂਡੇਨੌਂਗ ਦਾ ਮੌਜੂਦਾ 'ਲਿਟਲ ਇੰਡੀਆ' ਬਾਜ਼ਾਰ ਵੀ ਆਪਣੀ ਪਛਾਣ ਅਤੇ ਭਵਿੱਖ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸੁਣੋ ਇਸ ਪੋਡਕਾਸਟ ਵਿੱਚ ਇਸ ਪੂਰੇ ਵਿਵਾਦ ਅਤੇ ਇਸ ਨਾਲ ਜੁੜੇ ਵੱਖ-ਵੱਖ ਪੱਖਾਂ ਬਾਰੇ।
ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ, ਜਿੱਥੇ ਭਾਰਤੀ ਮੂਲ ਦੇ ਲੋਕਾਂ ਦੀ ਵਸੋਂ ਤੇਜ਼ੀ ਨਾਲ ਵੱਧ ਰਹੀ ਹੈ, ਵਿੱਚ ਜਲਦ ਹੀ ਇੱਕ 'ਲਿਟਲ ਇੰਡੀਆ' ਬਣਾਇਆ ਜਾ ਰਿਹਾ ਹੈ।
ਲਾਰਡ ਮੇਅਰ ਨਿੱਕ ਰੀਸ ਦੇ ਵਾਅਦੇ ਮੁਤਾਬਕ ਡੌਕਲੈਂਡਜ਼ ਇਲਾਕੇ ਵਿੱਚ ਇਹ ਨਵਾਂ ਸੱਭਿਆਚਾਰਕ ਪ੍ਰੀਸਿੰਕਟ ਤਿਆਰ ਕੀਤਾ ਜਾਵੇਗਾ। ਇਸ ਦਾ ਮਕਸਦ ਭਾਰਤੀ ਸੱਭਿਆਚਾਰ, ਕਾਰੋਬਾਰ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਹਰ ਆਸਟ੍ਰੇਲੀਆਈ ਨੂੰ ਭਾਰਤੀ ਵਿਰਾਸਤ ਨਾਲ ਜੋੜਨਾ ਹੈ।
ਪਰ ਇਸ ਯੋਜਨਾ ਦਾ ਕੁਝ ਸਥਾਨਕ ਲੋਕ ਵਿਰੋਧ ਵੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ 'ਤੇ ਖਰਚ ਹੋਣ ਵਾਲਾ ਪੈਸਾ ਡੌਕਲੈਂਡਜ਼ ਵਿੱਚ ਹੋਰ ਘਰ ਬਣਾਉਣ 'ਤੇ ਲਗਾਇਆ ਜਾਣਾ ਚਾਹੀਦਾ ਹੈ।
ਇਸ ਪਹਿਲ ਦੀ ਹਮਾਇਤ ਕਰਨ ਵਾਲਿਆਂ ਵਿੱਚੋਂ ਇੱਕ ਗੌਤਮ ਗੁਪਤਾ ਦਾ ਕਹਿਣਾ ਹੈ ਕਿ ਇਹ ਸਿਰਫ਼ ਨਾਮ ਬਦਲਣ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਦੇ ਅਨੁਸਾਰ, ਸਰਕਾਰ ਨੂੰ ਲੋੜੀਂਦੀ ਫੰਡਿੰਗ ਦੇ ਕੇ ਅਜਿਹਾ ਪ੍ਰੀਸਿੰਕਟ ਬਣਾਉਣਾ ਚਾਹੀਦਾ ਹੈ ਜੋ ਮੈਲਬੌਰਨ ਦੀ ਬਹੁ-ਸੱਭਿਆਚਾਰਕ ਪਛਾਣ ਅਤੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਸਾਂਝ ਨੂੰ ਹੋਰ ਮਜ਼ਬੂਤ ਕਰੇ।
ਜ਼ਿਕਰਯੋਗ ਹੈ ਕਿ ਮੈਲਬੌਰਨ ਵਿੱਚ ਪਹਿਲਾਂ ਹੀ ਚਾਈਨਾ ਟਾਊਨ ਅਤੇ ਲਿਟਲ ਇਟਲੀ ਵਰਗੇ ਕਈ ਸੱਭਿਆਚਾਰਕ ਪ੍ਰੀਸਿੰਕਟ ਮੌਜੂਦ ਹਨ।
ਦੂਜੇ ਪਾਸੇ, ਸ਼ਹਿਰ ਦੇ ਦੱਖਣ-ਪੂਰਬ ਵਿੱਚ ਡੈਂਡੇਨੌਂਗ ਦਾ ਪਹਿਲਾਂ ਤੋਂ ਬਣਿਆ ਲਿਟਲ ਇੰਡੀਆ ਬਾਜ਼ਾਰ ਇਸ ਸਮੇਂ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ ਅਤੇ ਬੰਦ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਇਸ ਪੋਡਕਾਸਟ ਵਿੱਚ ਸੁਣੋ ਪੂਰੀ ਕਹਾਣੀ।
ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ...
🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





