ਸੁਖਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਤੋਂ ਅੱਡ ਹੋਕੇ ਹੀ ਮਹਿਸੂਸ ਹੋਇਆ ਕਿ ਉਨ੍ਹਾਂ ਦਾ ਉਸ ਧਰਤ-ਸੁਹਾਵਣੀ ਨਾਲ਼ ਕੁਝ ਖ਼ਾਸ ਰਿਸ਼ਤਾ ਹੈ।
"ਮੈਨੂੰ ਇਹ ਵੀ ਲੱਗਦਾ ਕਿ ਇਸ ਰਿਸ਼ਤੇ ਦੀਆਂ ਮੋਹ-ਭਰੀਆਂ ਤੰਦਾਂ ਕਿਸੇ ਨਾ ਕਿਸੇ ਰੂਪ ਵਿੱਚ ਬਹੁਤੇ ਪ੍ਰਵਾਸੀਆਂ ਲਈ ਉਦਾਸੀ ਦਾ ਸਬਬ ਵੀ ਬਣਦੀਆਂ ਹਨ। ਓਥੋਂ ਦੀਆਂ ਸੁਹਾਵਣੀਆਂ ਯਾਦਾਂ, ਜਨ-ਜੀਵਨ, ਅਪਣੱਤ ਅਤੇ ਬਜ਼ੁਰਗਾਂ ਦੀਆਂ ਅਸੀਸਾਂ ਮੈਨੂੰ ਮੁੜ-ਮੁੜ ਓਥੇ ਖਿੱਚ ਲੈ ਜਾਂਦੀਆਂ ਹਨ," ਉਨ੍ਹਾਂ ਕਿਹਾ।
"ਮੈਨੂੰ ਤਾਂ ਵਾਰ-ਵਾਰ ਇਹ ਪੰਜਾਬੀ ਗੀਤ ਹੀ ਚੇਤੇ ਆਓਂਦਾ ਰਹਿੰਦਾ ਹੈ - 'ਮੈਂ ਜਦ ਦੁਨੀਆਂ ਤੋਂ ਜਾਵਾਂ, ਮੈਂ ਮੁੜ ਦੁਨੀਆਂ 'ਤੇ ਆਵਾਂ, ਮੈਂ ਜੋ ਵੀ ਜੂਨ ਹੰਢਾਵਾਂ, ਮੇਰਾ ਦੇਸ ਹੋਵੇ ਪੰਜਾਬ।"
ਉਨ੍ਹਾਂ ਆਪਣੇ ਪੰਜਾਬ ਗੁਜ਼ਾਰੇ ਸਮੇਂ ਨੂੰ ਇੱਕ ਡਾਇਰੀ ਦੇ ਰੂਪ ਵਿੱਚ ਸਾਂਭਿਆ ਹੋਇਆ ਹੈ ਜਿਸਦਾ ਇੱਕ-ਇੱਕ ਪੰਨਾ, ਤਸਵੀਰਾਂ ਸਮੇਤ ਉਹ ਆਪਣੇ ਸੋਸ਼ਲ ਮੀਡਿਆ ਦੇ ਫੇਸਬੁੱਕ ਪੇਜ ਉੱਤੇ ਸਾਂਝਾ ਕਰਦੇ ਰਹੇ ਹਨ।
ਹੋਰ ਵੇਰਵੇ ਲਈ ਇਹ ਇੰਟਵਿਊ ਸੁਣੋ....
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।





