ਨਿਰਸਵਾਰਥ ਸੇਵਾ ਕਰਨ ਵਾਲੇ ਵਲੰਟੀਅਰ ਹਰਮਿੰਦਰ ਸਿੰਘ ਦਾ ਸੁਣੇਹਾ, ਆਪਣੇ ਬੱਚਿਆਂ ਨੂੰ ਵਲੰਟੀਅਰ ਸੇਵਾ ਨਾਲ ਜੋੜਨ ਦੀ ਲੋੜ

ses-volunteer.jpg

Harminder Singh during road rescue training. Credit: Craigieburn SES.

ਹਰਮਿੰਦਰ ਸਿੰਘ ਨਾ ਸਿਰਫ ਪਿਛਲੇ ਕਈ ਸਾਲਾਂ ਤੋਂ ਸਟੇਟ ਐਮਰਜੈਂਸੀ ਸੇਵਾ ਦੇ ਵਲੰਟੀਅਰ ਹਨ, ਬਲਕਿ ਉਹਨਾਂ ਨੇ ਕਰੀਬ 100 ਤੋਂ ਵੀ ਵੱਧ ਖੂਨਦਾਨ ਕੀਤੇ ਹਨ। ਸਾਲ 2022 ਵਿੱਚ ਉਹਨਾਂ ਨੂੰ ਭਾਈਚਾਰੇ ਦੀ ਸੇਵਾ ਕਰਨ ਲਈ 'ਹਿਊਮ ਰੈਜ਼ੀਡੈਂਟ ਰਿਕੋਗਨੀਸ਼ਨ ਅਵਾਰਡ' ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਐਸ ਬੀ ਐਸ ਪੰਜਾਬੀ ਵੱਲੋਂ ਉਹਨਾਂ ਨਾਲ ਉਸ ਸਮੇਂ ਕੀਤੀ ਗਈ ਗੱਲਬਾਤ ਦਾ ਪੂਰਾ ਪੋਡਕਾਸਟ ਸੁਣੋ...


ਵਿਕਟੋਰੀਆ ਦੀ 'ਹਿਊਮ ਸਿਟੀ ਕਾਉਂਸਿਲ' ਨੇ ਹਾਲ ਹੀ ਵਿੱਚ 'ਹਿਊਮ ਰੈਜ਼ੀਡੈਂਟ ਰਿਕੋਗਨੀਸ਼ਨ ਅਵਾਰਡਾਂ' ਰਾਹੀਂ ਆਪਣੇ ਸਥਾਨਕ ਨਾਇਕਾਂ ਨੂੰ ਉਸ਼ਾਹਿਤ ਕੀਤਾ ਹੈ।

ਵੱਖ-ਵੱਖ ਵਾਰਡਾਂ ਦੇ ਕਾਂਸਲਰਾਂ ਵੱਲੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ, ਹਿਊਮ ਕਾਉਂਸਿਲ ਦੇ 13 ਵਸਨੀਕਾਂ ਨੂੰ ਭਾਈਚਾਰੇ ਪ੍ਰਤੀ ਉਹਨਾਂ ਦੇ ਸਮਰਪਣ ਲਈ ਸਨਮਾਨਿਤ ਕੀਤਾ ਗਿਆ।

ਇੰਨ੍ਹਾਂ ਵਿੱਚੋਂ ਇੱਕ ਕਰੇਗੀਬਰਨ ਦੇ ਨਿਵਾਸੀ ਹਰਮਿੰਦਰ ਸਿੰਘ ਵੀ ਸਨ।

ਐਸ.ਬੀ.ਐਸ. ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਕਦੇ ਵੀ ਕੋਈ ਇਨਾਮ ਹਾਸਲ ਕਰਨ ਬਾਰੇ ਸੋਚਿਆ ਨਹੀਂ ਸੀ ਪਰ ਇਸ ਸਨਮਾਨ ਤੋਂ ਉਹ ਹੈਰਾਨ ਵੀ ਹਨ ਅਤੇ ਨਾਲ ਹੀ ਇਸਦੇ ਸ਼ੁਕਰ-ਗੁਜ਼ਾਰ ਵੀ ਹਨ।
harminder singh.jpg
Harminder Singh while receiving Hume Resident Recognition Award from then Mayor Carly Moore. Credit: Craigieburn SES
ਉਹ ਕਹਿੰਦੇ ਹਨ ਕਿ ਵਲੰਟੀਅਰਿੰਗ ਉਹਨਾਂ ਲਈ ਭਾਈਚਾਰੇ ਨੂੰ ਵਾਪਸ ਕੁੱਝ ਦੇਣ ਦਾ ਤਰੀਕਾ ਹੈ।

ਇੱਕ ਐਸ.ਈ.ਐਸ. ਵਲੰਟੀਅਰ ਤੋਂ ਇਲਾਵਾ ਪਲਾਜ਼ਮਾ ਡੋਨਰ ਅਤੇ ਸ਼ੌਕੀਨ ਦੌੜਾਕ ਵਜੋਂ ਵੀ ਹਰਮਿੰਦਰ ਨਿਰਸਵਾਰਥ ਸੇਵਾ ਦੇ ਕਈ ਕੰਮਾਂ ਵਿੱਚ ਸਰਗਰਮੀ ਨਾਲ ਸ਼ਾਮਲ ਹਨ।

ਹਰਮਿੰਦਰ ਨੇ ਸੱਤ ਸਾਲ ਪਹਿਲਾਂ ਵਿਕਟੋਰੀਆ ਸਟੇਟ ਐਮਰਜੈਂਸੀ ਸਰਵਿਸ ਨਾਲ ਵਲੰਟੀਅਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ।

ਹੁਣ ਉਹ ਇੱਕ ਸੜਕ ਦੁਰਘਟਨਾ ਬਚਾਅ ਮਾਹਰ ਹਨ, ਉਹ ਕਹਿੰਦੇ ਹਨ ਕਿ ਵਲੰਟੀਅਰਿੰਗ ਉਹਨਾਂ ਲਈ ਇੱਕ ਮਾਰਗ ਰਿਹਾ ਹੈ ਜਿਸ ਨੇ ਉਹਨਾਂ ਨੂੰ ਮੁਸ਼ਕਿਲ ਸਮੇਂ ਵਿੱਚ ਸਥਾਨਕ ਭਾਈਚਾਰੇ ਦੇ ਨਾਲ ਜੁੜਨ ਦਾ ਮੌਕਾ ਦਿੱਤਾ ਹੈ।

ਉਹਨਾਂ ਨੇ ਕਰੇਗੀਬਰਨ ਐਸ.ਈ.ਐਸ. ਯੂਨਿਟ ਦੀ ਲੀਡਰਸ਼ਿਪ ਅਤੇ ਮੈਂਬਰਾਂ ਤੋਂ ਮਿਲੇ ਸਮਰਥਨ ਦਾ ਵੀ ਧੰਨਵਾਦ ਕੀਤਾ ਜਿਸ ਨੂੰ ਉਹ ਆਪਣਾ ‘ਓਰੇਂਜ ਪਰਿਵਾਰ’ ਵੀ ਕਹਿੰਦੇ ਹਨ।

ਆਪਣੇ ਸਾਥੀ ਵਲੰਟੀਅਰਾਂ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਕਿਹਾ ਕਿ ਸਾਡੇ ਭਾਈਚਾਰੇ ਵਿੱਚ ਉਹ ਮੱਹਤਵਪੂਰਨ ਯੋਗਦਾਨ ਪਾਉਂਦੇ ਹਨ ਅਤੇ ਕਹਿੰਦੇ ਹਨ ਕਿ ਇਸ ਪੁਰਸਕਾਰ ਲਈ ਉਹਨਾਂ ਤੋਂ ਵੀ ਜ਼ਿਆਦਾ ਯੋਗ ਹੋਰ ਬਹੁਤ ਉਮੀਦਵਾਰ ਹਨ।
harminder singh during a running event
Mr Singh at a UTA50 trail event. Credit: Supplied by Mr Singh.
ਹਰਮਿੰਦਰ ਹਾਈਲੈਂਡਜ਼ ਦੇ ‘ਪਾਰਕ-ਰਨ’ ਈਵੈਂਟ ਦੇ ‘ਰਨ ਡਾਇਰੈਕਟਰ’ ਵੀ ਹਨ। ਪਾਰਕ-ਰਨ ਆਸਟ੍ਰੇਲੀਆ ਭਰ ਵਿੱਚ ਕਈ ਸਥਾਨਾਂ ਉੱਤੇ ਹਰ ਸ਼ਨੀਵਾਰ ਦੀ ਸਵੇਰ ਨੂੰ ਫ੍ਰੀ-ਟਾਈਮਡ 5 ਕਿਲੋਮੀਟਰ ਦੀ ਦੌੜ ਜਾਂ ਸੈਰ ਨੂੰ ਕਿਹਾ ਜਾਂਦਾ ਹੈ।

ਉਨ੍ਹਾਂ ਦਾ ਅੰਦਾਜ਼ਾ ਹੈ ਕਿ ਹਾਲ ਹੀ ਦੇ ਸਾਲ੍ਹਾਂ ਵਿੱਚ ਉਹ ਲਗਭਗ 8,000 ਕਿਲੋਮੀਟਰ ਤੱਕ ਦੌੜ ਚੁੱਕੇ ਹਨ ਅਤੇ ਉਹ ਨਿਯਮਿਤ ਤੌਰ ਉੱਤੇ ਵੱਖ-ਵੱਖ ਦੌੜ ਦੇ ਸਮਾਗਮਾਂ ਵਿੱਚ ਵਲੰਟੀਅਰ ਵਜੋਂ ਹਿੱਸਾ ਲੈਂਦੇ ਹਨ।

ਉਹਨਾਂ ਦਾ ਕਹਿਣਾ ਕਿ ਭੱਜਣਾ ਉਹਨਾਂ ਨੂੰ ਸਿਹਤਮੰਦ ਅਤੇ ਖੁਸ਼ ਰੱਖਦਾ ਹੈ ਅਤੇ ਉਹਨਾਂ ਨੂੰ ਆਪਣੇ ਫਰਜ਼ਾਂ ਨੂੰ ਬਹਿਤਰ ਢੰਗ ਨਾਲ ਨਿਭਾਉਣ ਲਈ ਵੀ ਤਿਆਰ ਕਰਦਾ ਹੈ।
harminder singh bloood donor.jpg
Mr Singh during his 75th plasma donation. Credit: Supplied by Mr Singh.
ਹਰਮਿੰਦਰ 2010 ਵਿੱਚ ਆਸਟ੍ਰੇਲੀਆ ਆਏ ਸਨ ਅਤੇ ਮੁੱਢ ਤੋਂ ਹੀ ਕਮਿਊਨਿਟੀ ਦੀ ਸੇਵਾ ਨਾਲ ਜੁੜੇ ਰਹੇ ਹਨ।

ਇਥੇ ਆਉਣ ਤੋਂ ਬਾਅਦ ਉਹ 100 ਦੇ ਕਰੀਬ ਖੂਨਦਾਨ ਵੀ ਕਰ ਚੁੱਕੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਖੂਨਦਾਨ ਇੱਕ ਅਜਿਹੀ ਸੇਵਾ ਹੈ ਜੋ ਕੋਈ ਵੀ ਕਰ ਸਕਦਾ ਹੈ ਫਿਰ ਚਾਹੇ ਉਸਦੀ ਵਿੱਤੀ ਸਥਿਤੀ ਕੁੱਝ ਵੀ ਹੋਵੇ ਅਤੇ ਇਹ ਕਿਸੇ ਦੀ ਜਾਨ ਵੀ ਬਚਾ ਸਕਦੀ ਹੈ।

ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਸ਼ਾਨਦਾਰ ਸਮਰਥਨ ਤੋਂ ਬਿਨਾਂ ਉਹਨਾਂ ਲਈ ਇਹ ਸਭ ਕੁੱਝ ਕਰ ਸਕਣਾ ਬਹੁਤ ਮੁਸ਼ਕਿਲ ਸੀ।

ਵੀ.ਆਈ.ਸੀ.ਐਸ.ਈ.ਐਸ. ਹਰ ਸਾਲ ਹਜ਼ਾਰਾਂ ਵਿਕਟੋਰੀਆ ਵਾਸੀਆਂ ਨੂੰ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਦਾ ਹੈ।

ਜੇਕਰ ਤੁਸੀਂ ਵੀ ਵਲੰਟੀਅਰ ਬਣਨਾ ਚਹੁੰਦੇ ਹੋ ਤਾਂ ਇੱਥੇ ਕਲਿੱਕ ਕਰ ਕੇ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹੋ।

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
How to become SES volunteer in Australia: National Volunteers week special | SBS Punjabi