ਜੈਵਿਕ ਬਾਲਣਾਂ ਦੀ ਵਰਤੋਂ ਨਾਲ ਵਾਤਾਵਰਣ ਵਿੱਚ ਵੱਡੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਅਤੇ ਹੋਰ ਗ੍ਰੀਨਹਾਉਸ ਗੈਸਾਂ ਨਿਕਲਦੀਆਂ ਹਨ। ਇਸ ਦੇ ਨਤੀਜੇ ਵਜੋਂ ਗਲੋਬਲ ਤਾਪਮਾਨ ਵੱਧਦਾ ਹੈ ਕਿਉਂਕਿ ਧਰਤੀ ਦੇ ਵਾਯੂਮੰਡਲ ਵਿੱਚ ਗ੍ਰੀਨਹਾਉਸ ਗੈਸਾਂ ਦਾ ਨਿਰਮਾਣ ਸੂਰਜ ਤੋਂ ਵਧੇਰੇ ਗਰਮੀ ਨੂੰ ਪੈਦਾ ਕਰਦਾ ਹੈ।
ਜਲਵਾਯੂ ਪਰਿਵਰਤਨ ਦਾ ਮਤਲਬ ਸਿਰਫ ਤਾਪਮਾਨ ਦੇ ਵਾਧੇ ਤੋਂ ਕਿਤੇ ਉੱਪਰ ਹੈ। ਧਰਤੀ ਇੱਕ ਗੁੰਝਲਦਾਰ ਪ੍ਰਣਾਲੀ ਹੈ, ਅਤੇ ਜਲਵਾਯੂ ਤਬਦੀਲੀ ਦੇ ਨਤੀਜਿਆਂ ਵਿੱਚ ਸੋਕੇ, ਅੱਗ, ਹੜ੍ਹਾਂ ਅਤੇ ਤੂਫਾਨਾਂ ਦੀ ਵੱਧਦੀ ਗੰਭੀਰਤਾ ਵੀ ਸ਼ਾਮਲ ਹੈ। ਗਰਮ ਹੋ ਰਿਹਾ ਸਮੁੰਦਰ ਦਾ ਤਾਪਮਾਨ, ਸਮੁੰਦਰ ਦਾ ਵੱਧਦਾ ਪੱਧਰ, ਧਰੁਵੀ ਬਰਫ਼ ਦਾ ਪਿਘਲਣਾ ਅਤੇ ਜੈਵ ਵਿਭਿੰਨਤਾ 'ਤੇ ਪ੍ਰਭਾਵ - ਇਹ ਸਭ ਜਲਵਾਯੂ ਤਬਦੀਲੀ ਦਾ ਹਿੱਸਾ ਹਨ, ਅਤੇ ਇਹ ਸਾਡੀ ਹੋਂਦ ਨੂੰ ਖ਼ਤਰਾ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ।
ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਘਟਾਉਣ ਵਿੱਚ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਦੀ ਮਾਤਰਾ ਨੂੰ ਘਟਾਉਣਾ ਅਤੇ ਜੈਵਿਕ ਬਾਲਣਾਂ ਦੀ ਵਰਤੋਂ ਤੋਂ ਹਵਾ, ਸੂਰਜੀ ਅਤੇ ਤਰੰਗ ਊਰਜਾ ਵਰਗੇ ਨਵਿਆਉਣਯੋਗ ਊਰਜਾ ਸਰੋਤਾਂ ਵਿੱਚ ਬਦਲਣਾ ਸ਼ਾਮਲ ਹੈ।

ਆਸਟ੍ਰੇਲੀਆ ਨੇ ਗਲੋਬਲ ਵਾਰਮਿੰਗ ਨੂੰ ਸੀਮਤ ਕਰਨ ਲਈ ਲੰਬੇ ਸਮੇਂ ਲਈ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਦੀ ਯੋਜਨਾ ਲਾਗੂ ਕੀਤੀ ਹੈ।
ਡਾ. ਸਾਈਮਨ ਬ੍ਰੈਡਸ਼ੌ, ਜੋ ਜਲਵਾਯੂ ਪਰਿਵਰਤਨ ਦੀ ਖੋਜ ਕਰਦੇ ਹਨ ਅਤੇ ਜਲਵਾਯੂ ਪਰਿਸ਼ਦ ਦੇ ਖੋਜ ਨਿਰਦੇਸ਼ਕ ਹਨ, ਚੁਣੌਤੀਆਂ ਦੀ ਵਿਆਖਿਆ ਕਰਦੇ ਹਨ।
ਹਾਲਾਂਕਿ 2050 ਸੁਣਨ ਵਿੱਚ ਲੰਮਾ ਸਮਾਂ ਦੂਰ ਜਾਪਦਾ ਹੈ, ਪਰ ਡਾਕਟਰ ਬ੍ਰੈਡਸ਼ੌ ਦਾ ਕਹਿਣਾ ਹੈ ਕਿ ਨਿਕਾਸ ਨੂੰ ਘਟਾਉਣ ਲਈ ਕਾਰਵਾਈ ਲਈ ਇੱਕ ਸਮਾਂ ਸੀਮਾ ਜ਼ਰੂਰੀ ਹੈ।
ਆਸਟ੍ਰੇਲੀਆਈ ਸਰਕਾਰ ਨੇ 2022 ਵਿੱਚ ਜਲਵਾਯੂ ਪਰਿਵਰਤਨ ਬਿੱਲ ਪੇਸ਼ ਕੀਤਾ ਸੀ, ਜੋ ਕਿ ਆਸਟ੍ਰੇਲੀਆ ਦੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਦੇ ਟੀਚਿਆਂ ਦੀ ਰੂਪਰੇਖਾ ਦਿੰਦਾ ਹੈ।

ਐਰੋਨ ਟੈਂਗ, ਕੈਂਬਰਿਜ ਯੂਨੀਵਰਸਿਟੀ ਦੇ ਸੈਂਟਰ ਫਾਰ ਦਿ ਸਟੱਡੀ ਆਫ ਐਗਸਿਸਟੈਂਸ਼ੀਅਲ ਰਿਸਕ ਦੇ ਨਾਲ ਇੱਕ ਰਿਸਰਚ ਐਫੀਲੀਏਟ ਵਜੋਂ ਜਲਵਾਯੂ ਨੀਤੀ 'ਤੇ ਕੰਮ ਕਰਦਾ ਹੈ ਅਤੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿੱਚ ਪੀਐਚਡੀ ਅਤੇ ਲੈਕਚਰਾਰ ਹੈ, ਉਹ ਇਸ ਬਾਰੇ ਵਿਸਥਾਰ ਨਾਲ ਦੱਸਦਾ ਹੈ।
ਸ਼ੁੱਧ ਜ਼ੀਰੋ ਨਿਕਾਸ ਦਾ ਮਤਲਬ ਹੈ ਕਿ ਪੈਦਾ ਹੋਈ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਅਤੇ ਵਾਯੂਮੰਡਲ ਵਿੱਚੋਂ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਵਿਚਕਾਰ ਸਮੁੱਚਾ ਸੰਤੁਲਨ ਪ੍ਰਾਪਤ ਕਰਨਾ।
ਡਾ. ਟੈਂਗ ਦਾ ਕਹਿਣਾ ਹੈ ਕਿ ਸ਼ੁੱਧ ਜ਼ੀਰੋ ਨਿਕਾਸ ਤੱਕ ਪਹੁੰਚਣ ਲਈ ਨਵਿਆਉਣਯੋਗ ਊਰਜਾ ਵਿੱਚ ਨਿਵੇਸ਼ ਦੀ ਲੋੜ ਹੈ।
ਡਾ. ਬ੍ਰੈਡਸ਼ਾ ਇਸ ਗੱਲ ਨਾਲ ਸਹਿਮਤ ਹੈ ਕਿ ਆਸਟ੍ਰੇਲੀਆ ਨੂੰ ਨਵਿਆਉਣਯੋਗ ਊਰਜਾ ਦੀ ਵਰਤੋਂ 'ਤੇ ਅਗਵਾਈ ਕਰਨ ਲਈ ਆਦਰਸ਼ ਰੂਪ ਵਿੱਚ ਰੱਖਿਆ ਗਿਆ ਹੈ। ਸਾਡੇ ਸਾਰਿਆਂ ਵਿੱਚ ਵੀ ਇਸ ਤਬਦੀਲੀ ਦਾ ਹਿੱਸਾ ਬਣਨ ਦੀ ਸ਼ਕਤੀ ਹੈ।

ਅਸੀਂ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਕੰਮ ਕਰਦੇ ਹਾਂ, ਇਸ ਤੋਂ ਇਲਾਵਾ, ਹੋਰ ਵੀ ਕਿਰਿਆਵਾਂ ਹਨ ਜੋ ਅਸੀਂ ਸਾਰੇ ਘਰ ਵਿੱਚ ਵੀ ਕਰ ਸਕਦੇ ਹਾਂ।
ਡਾ. ਟੈਂਗ ਇਹ ਵੀ ਕਹਿੰਦੇ ਹਨ ਕਿ ਵਿਅਕਤੀਗਤ ਚੋਣਾਂ ਸਮੂਹਿਕ ਤੌਰ 'ਤੇ ਨਿਕਾਸ ਵਿੱਚ ਕਮੀ ਲਈ ਸਕਾਰਾਤਮਕ ਫਰਕ ਲਿਆ ਸਕਦੀਆਂ ਹਨ।
ਸ਼ੁੱਧ ਜ਼ੀਰੋ ਨਿਕਾਸ ਦਾ ਦੂਜਾ ਪਹਿਲੂ ਇਹ ਦੇਖ ਰਿਹਾ ਹੈ ਕਿ ਵਾਤਾਵਰਣ ਵਿੱਚੋਂ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਕਿਵੇਂ ਬਾਹਰ ਕੱਢਿਆ ਜਾਵੇ।
ਡਾ. ਬ੍ਰੈਡਸ਼ਾਅ ਦਾ ਕਹਿਣਾ ਹੈ ਕਿ ਵਿਸ਼ਵ ਦੀ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣਾ ਅਤੇ ਇਸ ਦੀ ਰੱਖਿਆ ਕਰਨਾ ਵੀ ਮਹੱਤਵਪੂਰਨ ਹੈ, ਕਿਉਂਕਿ ਇਹ ਗ੍ਰਹਿ ਦੀ ਜੀਵਨ-ਸਹਾਇਤਾ ਪ੍ਰਣਾਲੀ ਦਾ ਹਿੱਸਾ ਹੈ।
ਡਾ. ਟੈਂਗ ਦਾ ਕਹਿਣਾ ਹੈ ਕਿ ਨਿਕਾਸ ਘਟਾਉਣ ਲਈ ਆਸਟ੍ਰੇਲੀਆ ਦੀ ਯਾਤਰਾ ਚੁਣੌਤੀਪੂਰਨ ਪਰ ਆਸਵੰਦ ਹੋਵੇਗੀ।
ਡਾ. ਬ੍ਰੈਡਸ਼ੌ ਨੇ ਕਿਹਾ ਕਿ ਵਿਅਕਤੀਗਤ, ਪਰਿਵਾਰ ਜਾਂ ਕਾਰੋਬਾਰ ਦੇ ਤੌਰ 'ਤੇ, ਅਸੀਂ ਸਾਰੇ ਨਿਕਾਸ ਵਿੱਚ ਕਮੀ ਨੂੰ ਪ੍ਰਾਪਤ ਕਰਨ ਲਈ ਇੱਕ ਭੂਮਿਕਾ ਨਿਭਾ ਸਕਦੇ ਹਾਂ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।




