ਭਾਰਤੀ ਮੂਲ ਦੇ ਲੋਕਾਂ ਵਿੱਚ ਦਿਲ ਦੇ ਰੋਗਾਂ ਬਾਰੇ ਖੋਜ ਕਰ ਰਹੀ ਹੈ ਮੈਲਬੌਰਨ ਦੀ ਇਹ ਪੀ ਐਚ ਡੀ ਵਿਦਿਆਰਥਣ

Kunwar Kaur

Source: Pixabay/Kunwar Kaur

ਇੱਕ ਆਸਟ੍ਰੇਲੀਅਨ ਯੂਨੀਵਰਸਿਟੀ ਵਿਚਲੇ ਨਵੇਂ ਅਧਿਐਨ ਦਾ ਮਕਸਦ ਭਾਰਤੀ ਮੂਲ ਦੇ ਲੋਕਾਂ ਵਿੱਚ ਵਧਦੇ ਹੋਏ ਦਿਲ ਦੇ ਰੋਗਾਂ ਬਾਰੇ ਜਾਣਕਾਰੀ ਜਾਂ ਜਾਗਰੂਕਤਾ ਹੋਣ ਦੀ ਅਹਿਮੀਅਤ ਬਾਰੇ ਜਾਣਨਾ ਹੈ।


ਮੈਲਬੌਰਨ ਦੀ ਰਹਿਣ ਵਾਲੀ ਕੁੰਵਰ ਕੌਰ ਐਡਿਥ ਕੋਵਨ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਕਲ ਐਂਡ ਹੈਲਥ ਸਾਇੰਸਜ਼ ਵਿੱਚ ਪੀ ਐਚ ਡੀ ਦੀ ਦੂਜੇ ਸਾਲ ਦੀ ਵਿਦਿਆਰਥਣ ਹੈ।

ਉਸਦਾ ਖੋਜ ਪ੍ਰੋਜੈਕਟ ਭਾਰਤੀ ਮੂਲ ਦੇ ਆਸਟ੍ਰੇਲੀਅਨ ਲੋਕਾਂ ਵਿੱਚ ਵਧਦੇ ਦਿਲ ਦੇ ਰੋਗਾਂ ਦੇ ਗੰਭੀਰ ਸਿਹਤ ਮੁੱਦਿਆਂ ਅਤੇ ਉਨ੍ਹਾਂ ਦੇ ਹੱਲ ਉੱਤੇ ਕੇਂਦਰਤ ਹੈ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਇਸ ਸਿਲਸਿਲੇ ਵਿੱਚ ਮੈਲਬੌਰਨ ਵਿੱਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਦੀ ਸਹਾਇਤਾ ਨਾਲ਼ ਇੱਕ ਸਰਵੇ ਕਰ ਰਹੇ ਹਨ

"ਇਹ ਸਾਡੇ ਭਾਈਚਾਰੇ ਦਾ ਇੱਕ ਗੰਭੀਰ ਸਿਹਤ ਦਾ ਮਾਮਲਾ ਹੈ। ਦਿਲ ਦੀ ਬਿਮਾਰੀ ਇੱਕ 'ਸਾਈਲੈਂਟ ਕਿੱਲਰ' ਹੈ ਅਤੇ ਇਹ ਅਕਸਰ ਭਾਰਤੀਆਂ ਵਿੱਚ ਵਧਦੀ ਮੌਤ ਦਰ ਦਾ ਮੁੱਖ ਕਾਰਨ ਬਣਦੀ ਹੈ,” ਉਨ੍ਹਾਂ ਕਿਹਾ।
Kunwar Kaur works as a clinical educator in a Melbourne hospital since 2010.
Kunwar Kaur works as a clinical educator in a Melbourne hospital since 2010. Source: Supplied by Ms Kaur
ਕੁੰਵਰ ਕੌਰ 2010 ਤੋਂ ਮੈਲਬੌਰਨ ਦੇ ਇੱਕ ਹਸਪਤਾਲ ਦੇ 'ਕਾਰਡੀਆਕ ਯੂਨਿਟ' ਵਿੱਚ 'ਕਲੀਨਿਕਲ ਐਜੂਕੇਟਰ' ਵਜੋਂ ਕੰਮ ਕਰ ਰਹੀ ਹੈ।

"ਪਿਛਲੇ ਦਸ ਸਾਲਾਂ ਵਿੱਚ ਮੈਂ ਬਹੁਤ ਸਾਰੇ ਭਾਰਤੀ ਮੂਲ ਦੇ ਦਿਲ ਦੇ ਮਰੀਜ਼ਾਂ ਨੂੰ ਮਿਲੀ ਹਾਂ। ਮੈਂ ਆਪਣੇ ਭਾਈਚਾਰੇ ਦੇ ਅੰਦਰ ਨੌਜਵਾਨ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਣ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਮੈਂ ਇਸ ਗੱਲ ਦੀ ਵੀ ਜਾਗਰੂਕਤਾ ਫੈਲਾਉਣੀ ਚਾਹੁੰਦੀ ਹਾਂ ਕਿ ਦਿਲ ਦੀਆਂ ਸਮੱਸਿਆਵਾਂ ਹੁਣ ਮਹਿਜ਼ ਬਜ਼ੁਰਗ ਲੋਕਾਂ ਤੱਕ ਹੀ ਸੀਮਤ ਨਹੀਂ ਹਨ,” ਉਨ੍ਹਾਂ ਕਿਹਾ।
ਆਪਣੇ ਸ਼ੁਰੂਆਤੀ ਨਿਰੀਖਣਾਂ ਦੇ ਅਧਾਰ ਉੱਤੇ ਉਨ੍ਹਾਂ ਇੱਕ ਸਰਵੇਖਣ ਵੀ ਤਿਆਰ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੂੰ ਲਗਭਗ 300 ਤੋਂ 400 ਭਾਰਤੀ ਮੂਲ ਦੇ ਲੋਕਾਂ ਤੋਂ ਕੁਝ ਜਾਣਕਾਰੀ ਦੀ ਲੋੜ ਹੈ

"ਇਸ ਸਰਵੇ ਵਿੱਚ ਤੰਦਰੁਸਤ ਲੋਕਾਂ ਨੂੰ ਦਿਲ ਦੀ ਬਿਮਾਰੀ ਨਾਲ਼ ਜੁੜੇ ਕੁਝ ਸਵਾਲ ਕੀਤੇ ਗਏ ਹਨ। ਮੈਂ ਚਾਹੁੰਦੀ ਹਾਂ ਕਿ ਜੋ ਲੋਕ ਕੁਝ ਮਾਪਦੰਡਾਂ ਨੂੰ ਪੂਰਾ ਕਰਦੇ ਹਨ ਉਹ ਮੈਨੂੰ ਇਸ ਪ੍ਰਸ਼ਨਾਵਲੀ ਨੂੰ ਭਰਨ ਅਤੇ ਇਸ ਵੱਡੇ ਕਾਰਜ ਵਿੱਚ ਮਦਤ ਕਰਨ,” ਉਨ੍ਹਾਂ ਕਿਹਾ।

ਕੁੰਵਰ ਕੌਰ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਖੋਜ ਉਨ੍ਹਾਂ ਲੋਕਾਂ ਲਈ ਬਿਹਤਰ ਇਲਾਜ ਤੇ ਸਿਹਤ ਸਹਾਇਤਾ ਸਥਾਪਤ ਕਰਨ ਵਿੱਚ ਸਹਾਈ ਹੋਵੇਗੀ ਜੋ ਦਿਲ ਦੀ ਬਿਮਾਰੀ ਨਾਲ਼ ਸਬੰਧਿਤ ਸਮੱਸਿਆਵਾਂ ਤੋਂ ਪੀੜਤ ਹਨ ਜਾਂ ਉਨ੍ਹਾਂ ਦੀ ਇਸ ਰੋਗ ਨਾਲ਼ ਗ੍ਰਸਤ ਹੋਣ ਦੀ ਸੰਭਾਵਨਾ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਹੈ।
ECU survey details
ECU heart project survey details Source: Supplied by Ms Kaur
ਕੁੰਵਰ ਕੌਰ ਦਾ ਪਰਿਵਾਰਕ ਪਿਛੋਕੜ ਪੰਜਾਬ ਦੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਫੁੱਲੇਵਾਲਾ ਨਾਲ਼ ਹੈ।

ਉਨ੍ਹਾਂ 2008 ਵਿੱਚ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਪੋਸਟ ਗ੍ਰੈਜੂਏਟ ਇੰਸਟੀਚਿਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਤੋਂ ਨਰਸਿੰਗ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ।

2009 ਵਿੱਚ ਨਿਊ ਇੰਗਲੈਂਡ ਯੂਨੀਵਰਸਿਟੀ, ਆਰਮੀਡੇਲ ਤੋਂ ਨਰਸਿੰਗ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਪੂਰੀ ਕਰਨ ਪਿੱਛੋਂ ਉਨ੍ਹਾਂ ਮੈਲਬੌਰਨ ਦੇ ਇੱਕ ਹਸਪਤਾਲ ਵਿੱਚ ਬਤੌਰ 'ਕਲੀਨੀਕਲ ਐਜੂਕੇਟਰ' ਵਜੋਂ ਕੰਮ ਸ਼ੁਰੂ ਕੀਤਾ ਸੀ।

ਕੁੰਵਰ ਕੌਰ ਦੇ ਖੋਜ ਪ੍ਰੋਜੈਕਟ ਅਤੇ ਸਰਵੇ ਬਾਰੇ ਹੋਰ ਜਾਨਣ ਲਈ ਉਨ੍ਹਾਂ ਨਾਲ਼ ਕੀਤੀ ਇਹ ਆਡੀਓ ਇੰਟਰਵਿਊ ਸੁਣੋ…



ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand