2012 ਵਿੱਚ ਤਕਰੀਬਨ 30,000 ਬੱਚੇ ਅਜਿਹੇ ਸਨ ਜੋ ਘਰ ‘ਚ ਕੋਈ ਭਾਰਤੀ ਭਾਸ਼ਾ ਬੋਲਦੇ ਸਨ, ਪਰ 2022 ਵਿਚ ਇਹ ਆਂਕੜੇ ਵੱਧ ਕੇ 65,000 ਬੱਚਿਆਂ ਤੱਕ ਹੋ ਗਏ ਹਨ।
ਅਤੇ ਹੁਣ ਪਬਲਿਕ ਸਕੂਲਾਂ ਦੇ 22.1% ਵਿਦਿਆਰਥੀ ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਣ ਵਾਲੇ ਪਿਛੋਕੜ ਤੋਂ ਹਨ।

‘ਦਾ ਪੌਂਡਜ਼ ਹਾਈ ਸਕੂਲ’ ਦੀ ਅਧਿਆਪਕ ਦਲਜੀਤ ਬੰਸਲ ਜੋ ਕਿ ਸਾਇੰਸ ਵਿਭਾਗ ਦੇ ਮੁਖੀ ਹਨ, ਨੇ ਇਸ ਰਿਪੋਰਟ ਦਾ ਵੇਰਵਾ, ਸਰਕਾਰ ਦੀਆਂ ਸਹੂਲਤੀ ਨੀਤੀਆਂ ਅਤੇ ਆਪਣਾ ਤਜੁਰਬਾ ਐਸ ਬੀ ਐਸ ਪੰਜਾਬੀ ਨਾਲ ਸਾਂਝਾ ਕੀਤਾ ।

ਮਿਸ ਬੰਸਲ ਦਾ ਕਹਿਣਾ ਹੈ ਕਿ 1998 ਤੋਂ ਲੈਕੇ ਹੁਣ ਤੱਕ ਸਕੂਲ ਵਿੱਚ ਉਹਨਾਂ ਨੇ ਸਰਕਾਰ ਵੱਲੋਂ ਸਮੇਂ ਸਮੇਂ ਤੇ ਬੱਚਿਆਂ ਦੀ ਸਹੂਲਤ ਲਈ ਨੀਤੀਆਂ ਬਣਦੀਆਂ ਦੇਖੀਆਂ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਲਾਂ ਵਿਚ ਸੱਭਿਆਚਾਰਕ ਗਤੀਵਿਧੀਆਂ ਦੀ ਬਹੁਤਾਤ ਅਤੇ ਭਾਰਤੀ ਮੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਵੱਧ ਰਹੀ ਗਿਣਤੀ ਬਾਰੇ ਵੀ ਜ਼ਿਕਰ ਕੀਤਾ।

ਨਿਊ ਸਾਊਥ ਵੇਲਜ਼ ਡਿਪਾਰਟਮੈਂਟ ਆਫ਼ ਐਜੂਕੇਸ਼ਨ ਦੀ ਪੂਰੀ ਰਿਪੋਰਟ ਇੱਥੇ ਵੇਖੀ ਜਾ ਸਕਦੀ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।








