ਇੱਕ ਨਵੀਂ ਖੋਜ ਦਰਸਾਉਂਦੀ ਹੈ ਕਿ ਰਿਟਾਇਰਮੈਂਟ ਦੀ ਉਮਰ ਦੇ ਸਿਰਫ 30 ਪ੍ਰਤੀਸ਼ਤ ਆਸਟ੍ਰੇਲੀਅਨ ਨਾਗਰਿਕਾਂ ਕੋਲ ਹੀ ਆਰਾਮਦਾਇਕ ਰਿਟਾਇਰਮੈਂਟ ਵਾਸਤੇ ਲੋੜੀਂਦਾ ਸੁਪਰ ਬੈਲੇਂਸ ਹੈ। ਹਾਲਾਂਕਿ ਅਗਲੇ ਤਿੰਨ ਦਹਾਕਿਆਂ ਵਿੱਚ ਰਿਟਾਇਰਮੈਂਟ ਲੈਣ ਵਾਲੇ ਨਾਗਰਿਕਾਂ ਦੀ ਸੰਖਿਆ ਵਧਣ ਦੀ ਉਮੀਦ ਹੈ, ਮਾਹਰ ਆਸਟ੍ਰੇਲੀਅਨ ਲੋਕਾਂ ਨੂੰ ਇਹ ਯਕੀਨੀ ਬਣਾਉਣ ਲਈ ਚੇਤਾਵਨੀ ਦੇ ਰਹੇ ਹਨ ਕਿ ਉਨ੍ਹਾਂ ਨੂੰ ਸਹੀ ਰਕਮ ਦਾ ਭੁਗਤਾਨ ਕੀਤਾ ਗਿਆ ਹੈ।
ਆਸਟ੍ਰੇਲੀਆ ਦੇ ਪੀਕ ਸੁਪਰਐਨੂਏਸ਼ਨ ਗਰੁੱਪ ਦੁਆਰਾ ਕੀਤੀ ਇੱਕ ਨਵੀਂ ਖੋਜ ਦਰਸਾਉਂਦੀ ਹੈ ਕਿ ਇਸ ਸਮੇਂ, ਸਿਰਫ 30 ਪ੍ਰਤੀਸ਼ਤ ਆਸਟ੍ਰੇਲੀਅਨ ਨਾਗਰਿਕ ਆਰਾਮ ਨਾਲ ਰਿਟਾਇਰ ਹੋਣ ਦੇ ਯੋਗ ਹੋਣਗੇ।
2050 ਤੱਕ, ਆਰਾਮਦਾਇਕ ਰਿਟਾਇਰਮੈਂਟ ਜਿੰਨੇ ਫ਼ੰਡ ਵਾਲੇ ਲੋਕਾਂ ਦੀ ਗਿਣਤੀ 50 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਹੋ ਜਾਵੇਗੀ।
ਅਸੋਸੀਏਸ਼ਨ ਆਫ਼ ਸੁਪਰਐਨੂਏਸ਼ਨ ਫੰਡ ਆਫ਼ ਆਸਟ੍ਰੇਲੀਆ ਇੱਕ ਆਰਾਮਦਾਇਕ ਰਿਟਾਇਰਮੈਂਟ ਨੂੰ ਰੋਜ਼ਾਨਾ ਦੇ ਖਰਚਿਆਂ, ਕਦੇ-ਕਦਾਈਂ ਰੈਸਟੋਰੈਂਟ ਭੋਜਨ, ਅਤੇ ਹਰ ਸੱਤ ਸਾਲਾਂ ਵਿੱਚ ਇੱਕ ਵਾਰ ਵਿਦੇਸ਼ੀ ਛੁੱਟੀਆਂ ਦਾ ਖਰਚਾ ਸਹਿਣ ਦੀ ਸਮਰੱਥਾ ਵਜੋਂ ਪਰਿਭਾਸ਼ਿਤ ਕਰਦਾ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।





