SKIP TO MAIN CONTENT

ਪਾਕਿਸਤਾਨ ਡਾਇਰੀ : ਸਰਕਾਰੀ ਏਅਰਲਾਈਨ ਪੀਆਈਏ ਨੂੰ ਇੱਕ ਵਾਰ ਫਿਰ ਪ੍ਰਾਈਵੇਟ ਕਰਨ ਦੀਆਂ ਤਿਆਰੀਆਂ

PIA aircraft
PIA's direct flight to Australian are suspended for indefinite period of time. Source: AP

ਨਵਾਜ਼ ਸ਼ਰੀਫ ਦੇ ਪਰਿਵਾਰ ਵਲੋਂ ਸਰਕਾਰੀ ਏਅਰਲਾਈਨ ਪੀਆਈਏ ਨੂੰ ਸਸਤੀਆਂ ਕੀਮਤਾਂ ਵਿੱਚ ਖਰੀਦਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਸ਼ਰੀਫ ਪਰਿਵਾਰ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਇਸ ਏਅਰਲਾਈਨ ਨੂੰ ਖਰੀਦਣ ਦੇ ਚਾਹਵਾਨ ਹਨ। ਜਦਕਿ 85 ਅਰਬ ਰੁਪਏ ਦੀ ਬੋਲੀ ਦੀ ਆਸਵੰਦ ਪਾਕਿਸਤਾਨੀ ਸਰਕਾਰ ਨੂੰ ਪੀਆਈਏ ਵਾਸਤੇ ਸਿਰਫ 10 ਅਰਬ ਰੁਪਏ ਦੀ ਹੀ ਬੋਲੀ ਮਿਲੀ। ਇਸ ਤੋਂ ਬਾਅਦ ਅਚਾਨਕ ਇੱਕ ਪਾਕਿਸਤਾਨੀ ਯੂਏਈ ਗਰੁੱਪ ਨੇ ਪੀਆਈਏ ਨੂੰ ਖ੍ਰੀਦਣ ਦੀ ਇੱਛਾ ਜ਼ਾਹਰ ਕਰਦਿਆਂ ਕਿਹਾ ਕਿ ਉਹ 250 ਅਰਬ ਰੁਪਏ ਦੇ ਨੁਕਸਾਨ ਸਮੇਤ ਇਸ ਡੁੱਬਦੀ ਹੋਈ ਏਅਰਲਾਈਨ ਨੂੰ 110 ਅਰਬ ਰੁਪਏ ਵਿੱਚ ਖ੍ਰੀਦਣ ਲਈ ਤਿਆਰ ਹਨ। ਇਸ ਕੰਪਨੀ ਨੇ ਸਰਕਾਰ ਨੂੰ ਏਅਰਲਾਈਨ ਦੇ ਸਟਾਫ ਦੀਆਂ ਨੌਕਰੀਆਂ ਨੂੰ ਇੰਝ ਹੀ ਬਹਾਲ ਰੱਖਣ ਦਾ ਭਰੋਸਾ ਵੀ ਦਿੱਤਾ ਹੈ। ਇਸ ਭਰੋਸੇ ਤੋਂ ਬਾਅਦ ਫੈਡਰਲ ਸਰਕਾਰ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਨੂੰ ਨਿੱਜੀ ਹੱਥਾਂ ਵਿੱਚ ਦੇਣ ਵੱਲ ਤਵੱਜੋਂ ਦੇਣੀ ਸ਼ੁਰੂ ਕਰ ਦਿੱਤੀ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਰਿਪੋਰਟ…

Published

By Patras Masih

Presented by Masood Malhi

Source: SBS

Skip to podcast episode content

ਨਵਾਜ਼ ਸ਼ਰੀਫ ਦੇ ਪਰਿਵਾਰ ਵਲੋਂ ਸਰਕਾਰੀ ਏਅਰਲਾਈਨ ਪੀਆਈਏ ਨੂੰ ਸਸਤੀਆਂ ਕੀਮਤਾਂ ਵਿੱਚ ਖਰੀਦਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਸ਼ਰੀਫ ਪਰਿਵਾਰ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਇਸ ਏਅਰਲਾਈਨ ਨੂੰ ਖਰੀਦਣ ਦੇ ਚਾਹਵਾਨ ਹਨ। ਜਦਕਿ 85 ਅਰਬ ਰੁਪਏ ਦੀ ਬੋਲੀ ਦੀ ਆਸਵੰਦ ਪਾਕਿਸਤਾਨੀ ਸਰਕਾਰ ਨੂੰ ਪੀਆਈਏ ਵਾਸਤੇ ਸਿਰਫ 10 ਅਰਬ ਰੁਪਏ ਦੀ ਹੀ ਬੋਲੀ ਮਿਲੀ। ਇਸ ਤੋਂ ਬਾਅਦ ਅਚਾਨਕ ਇੱਕ ਪਾਕਿਸਤਾਨੀ ਯੂਏਈ ਗਰੁੱਪ ਨੇ ਪੀਆਈਏ ਨੂੰ ਖ੍ਰੀਦਣ ਦੀ ਇੱਛਾ ਜ਼ਾਹਰ ਕਰਦਿਆਂ ਕਿਹਾ ਕਿ ਉਹ 250 ਅਰਬ ਰੁਪਏ ਦੇ ਨੁਕਸਾਨ ਸਮੇਤ ਇਸ ਡੁੱਬਦੀ ਹੋਈ ਏਅਰਲਾਈਨ ਨੂੰ 110 ਅਰਬ ਰੁਪਏ ਵਿੱਚ ਖ੍ਰੀਦਣ ਲਈ ਤਿਆਰ ਹਨ। ਇਸ ਕੰਪਨੀ ਨੇ ਸਰਕਾਰ ਨੂੰ ਏਅਰਲਾਈਨ ਦੇ ਸਟਾਫ ਦੀਆਂ ਨੌਕਰੀਆਂ ਨੂੰ ਇੰਝ ਹੀ ਬਹਾਲ ਰੱਖਣ ਦਾ ਭਰੋਸਾ ਵੀ ਦਿੱਤਾ ਹੈ। ਇਸ ਭਰੋਸੇ ਤੋਂ ਬਾਅਦ ਫੈਡਰਲ ਸਰਕਾਰ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਨੂੰ ਨਿੱਜੀ ਹੱਥਾਂ ਵਿੱਚ ਦੇਣ ਵੱਲ ਤਵੱਜੋਂ ਦੇਣੀ ਸ਼ੁਰੂ ਕਰ ਦਿੱਤੀ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਰਿਪੋਰਟ…

Podcast Collection: ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ 

ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ 

ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now