Watch FIFA World Cup 2026™

LIVE, FREE and EXCLUSIVE

ਪ੍ਰਧਾਨ ਮੰਤਰੀ ਅਤੇ ਗਵਰਨਰ ਜਨਰਲ ਨੇ ਮਨਾਈ ਐਸ ਬੀ ਐਸ ਦੀ 50ਵੀਂ ਵਰ੍ਹੇਗੰਢ

SBS 2.jpg

ਐਸ ਬੀ ਐਸ ਰੇਡੀਓ ਨੇ ਆਪਣੀ ਸਥਾਪਨਾ ਦੇ 50 ਵਰ੍ਹੇ ਮੁਕੰਮਲ ਹੋਣ ’ਤੇ ਆਪਣੇ ਸਿਡਨੀ ਅਤੇ ਮੈਲਬਰਨ ਸਥਿਤ ਦਫਤਰਾਂ ਵਿੱਚ ਪਿਛਲੇ ਦਿਨੀਂ ਵਿਸ਼ੇਸ਼ ਸਮਾਗਮਾਂ ਦਾ ਪ੍ਰਬੰਧ ਕੀਤਾ। ਇਸ ਸਬੰਧ ਵਿੱਚ ਗਵਰਨਰ ਜਨਰਲ ਸੈਮ ਮੋਸਟਿਨ ਵਲੋਂ ਵੀ ਇੱਕ ਖਾਸ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਵੀ ਉਚੇਚੇ ਤੌਰ ’ਤੇ ਹਾਜ਼ਰ ਹੋਏ। ਆਪਣੇ ਸੰਬੋਧਨਾਂ ਵਿੱਚ ਉੱਘੀਆਂ ਸਖਸ਼ੀਅਤਾਂ ਨੇ ਜਿੱਥੇ ਐਸ ਬੀ ਐਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਸਫਰ ਦਾ ਜ਼ਿਕਰ ਕੀਤਾ, ਉੱਥੇ ਹੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।


Published

Updated

By Patras Masih

Presented by Patras Masih

Source: SBS


Share this with family and friends


ਐਸ ਬੀ ਐਸ ਰੇਡੀਓ ਨੇ ਆਪਣੀ ਸਥਾਪਨਾ ਦੇ 50 ਵਰ੍ਹੇ ਮੁਕੰਮਲ ਹੋਣ ’ਤੇ ਆਪਣੇ ਸਿਡਨੀ ਅਤੇ ਮੈਲਬਰਨ ਸਥਿਤ ਦਫਤਰਾਂ ਵਿੱਚ ਪਿਛਲੇ ਦਿਨੀਂ ਵਿਸ਼ੇਸ਼ ਸਮਾਗਮਾਂ ਦਾ ਪ੍ਰਬੰਧ ਕੀਤਾ। ਇਸ ਸਬੰਧ ਵਿੱਚ ਗਵਰਨਰ ਜਨਰਲ ਸੈਮ ਮੋਸਟਿਨ ਵਲੋਂ ਵੀ ਇੱਕ ਖਾਸ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਵੀ ਉਚੇਚੇ ਤੌਰ ’ਤੇ ਹਾਜ਼ਰ ਹੋਏ। ਆਪਣੇ ਸੰਬੋਧਨਾਂ ਵਿੱਚ ਉੱਘੀਆਂ ਸਖਸ਼ੀਅਤਾਂ ਨੇ ਜਿੱਥੇ ਐਸ ਬੀ ਐਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਸਫਰ ਦਾ ਜ਼ਿਕਰ ਕੀਤਾ, ਉੱਥੇ ਹੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।


ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਕਿਐਸ ਬੀ ਐਸ ਨੇ ਨਾ ਸਿਰਫ ਆਪਣੇ ਲਈ ਬਲਕਿ ਪੂਰੀ ਦੁਨੀਆਂ ਲਈ ਵੀ ਸਾਡੇੇ ਅਕਸ ਨੂੰ ਬਿਆਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

SBS50 Celebrations.jpg

ਉਨ੍ਹਾਂ ਕਿਹਾ ਕਿ ਆਪਣੇ ਦਹਾਕਿਆਂ ਦੀ ਨਵੀਨਤਾ ਅਤੇ ਵਿਕਾਸ ਦੇ ਵਸੀਲੇ ਨਾਲ ਐਸ ਬੀ ਐਸ ਜਾਣਕਾਰੀਆਂ ਦਾ ਇੱਕ ਕੀਮਤੀ ਜ਼ਰੀਆ ਅਤੇ ਕਈ ਲੋਕਾਂ ਲਈ ਮਨੋਰੰਜਨ ਦਾ ਸਾਧਨ ਵੀ ਰਿਹਾ ਹੈ।

PM Albanese.jpg
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ। Credit: SBS

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਮੀਡੀਆ ਲੈਂਡਸਕੇਪ ਨਾਲ ਤਾਲਮੇਲ ਰਖਦੇ ਹੋਏ ਐਸ ਬੀ ਐਸ ਦਾ 50 ਸਾਲਾਂ ਦਾ ਸਫਰ ਕੋਈ ਆਮ ਪ੍ਰਾਪਤੀ ਨਹੀਂ ਹੈ।

ਗਵਰਨਰ ਜਨਰਲ ਸੈਮ ਮੋਸਟਿਨ ਨੇ ਆਪਣੇ ਸੰਬੋਧਨ ਵਿੱਚ ਐਸ ਬੀ ਐਸ ਦੇ ਸਫਰ ਨੂੰ ਸ਼ਾਨਦਾਰ ਮੀਲ ਪੱਥਰਦ ਦੱਸਦਿਆਂ ਕਿਹਾ ਕਿ ਐਸ ਬੀ ਐਸ ਸਾਡੀ ਸੱਭਿਆਚਾਰਕ ਪਛਾਣ ਨੂੰ ਆਕਾਰ ਦੇਣ ਵਿੱਚ ਸਾਡੀ ਮਦਦ ਕਰ ਰਿਹਾ ਹੈ।

sam moystin.jpg
ਗਵਰਨਰ ਜਨਰਲ ਸੈਮ ਮੋਸਟਿਨ। Credit: SBS

ਕਾਬਲੇਗੌਰ ਹੈ ਕਿ ਐਸ ਬੀ ਐਸ ਦੀ ਸ਼ੁਰੂਆਤ 1975 ਵਿੱਚ ਹੋਈ ਸੀ। ਉਸ ਵੇਲੇ ਸਿਡਨੀ ਵਿੱਚ ਰੇਡੀਓ ਸਟੇਸ਼ਨ 2ਈਏ ਅਤੇ ਮੈਲਬਰਨ ਵਿੱਚ 3ਈਏ ਦੀ ਸਥਾਪਨਾ ਕੀਤੀ ਗਈ ਸੀ। ਇੱਕ ਸਾਲ ਬਾਅਦ 1976 ਵਿੱਚ ਪੰਜਾਬੀ ਪ੍ਰੋਗਰਾਮ 2ਈਏ ’ਤੇ ਸ਼ੁਰੂ ਹੋਇਆ ਸੀ।

ਇਥੇ ਇਹ ਵੀ ਦੱਸ ਦਈਏ ਕਿ ਐਸ ਬੀ ਐਸ ਵਲੋਂ ਇਨ੍ਹਾਂ 50 ਸਾਲਾਂ ਦੇ ਜਸ਼ਨ ਮਨਾਉਣ ਲਈ ਡਾਰਵਿਨ ਅਤੇ ਟੂਵੂਮਬਾ ਵਰਗੇ ਖੇਤਰੀ ਇਲਾਕਿਆਂ ਵਿੱਚ ਜਾ ਕੇ ਉਥੋਂ ਪ੍ਰੋਗਰਾਮਾਂ ਦਾ ਪ੍ਰਸਾਰਨ ਵੀ ਕੀਤਾ ਗਿਆ ਸੀ।

ਐਸ ਬੀ ਐਸ ਦੇ 50 ਸਾਲਾਂ ਦੇ ਸ਼ਾਨਦਾਰ ਸਫਰ ਬਾਰੇ ਤੁਸੀਂ ਹੋਰ ਜਾਣਕਾਰੀਆਂ ਐਸ ਬੀ ਐਸ ਦੀ ਪੰਜਾਬੀ ਅਤੇ ਅੰਗਰੇਜ਼ੀ ਵੈਬਸਾਈਟ ਤੋਂ ਹਾਸਲ ਕਰ ਸਕਦੇ ਹੋ

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Watch now