SKIP TO MAIN CONTENT

ਕੀ ਅਜਾਇਬ ਘਰਾਂ ਵਿੱਚ ਰੱਖੀਆਂ ਆਦਿਵਾਸੀ ਵਿਰਾਸਤੀ ਵਸਤੂਆਂ ਅਤੇ ਮਨੁੱਖੀ ਅਵਸ਼ੇਸ਼ ਉਨ੍ਹਾਂ ਦੇ ਮੂਲ ਭਾਈਚਾਰਿਆਂ ਨੂੰ ਵਾਪਸ ਕੀਤੇ ਜਾਣੇ ਚਾਹੀਦੇ ਹਨ?

Tapati Festival celebrations on Rapa Nui
ਆਸਟ੍ਰੇਲੀਆਈ ਮਿਊਜ਼ੀਅਮ ਵੱਲੋਂ ਰਾਪਾ ਨੂਈ ਦੇ 17 ਪੂਰਵਜਾਂ ਦੇ ਅਵਸ਼ੇਸ਼ ਉਨ੍ਹਾਂ ਦੇ ਮੂਲ ਭਾਈਚਾਰੇ ਨੂੰ ਵਾਪਸ ਸੌਂਪੇ ਗਏ। ਇਸ ਕਦਮ ਨੂੰ ਉਪਨਿਵੇਸ਼ਵਾਦ ਦੇ ਇਤਿਹਾਸਕ ਜ਼ਖ਼ਮਾਂ ਨੂੰ ਭਰਨ ਅਤੇ ਆਦਿਵਾਸੀ ਭਾਈਚਾਰਿਆਂ ਨਾਲ ਇਨਸਾਫ਼ ਵੱਲ ਇੱਕ ਮਹੱਤਵਪੂਰਨ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ। Source: Anadolu / Anadolu/Anadolu via Getty Images

ਆਸਟ੍ਰੇਲੀਆਈ ਮਿਊਜ਼ੀਅਮ ਵੱਲੋਂ ਰਾਪਾ ਨੂਈ (ਈਸਟਰ ਆਈਲੈਂਡ) ਦੇ 17 ਪੂਰਵਜਾਂ ਦੇ ਅਵਸ਼ੇਸ਼ ਵਾਪਸ ਕਰਨ ਤੋਂ ਬਾਅਦ ਇਹ ਬਹਿਸ ਮੁੜ ਤੇਜ਼ ਹੋ ਗਈ ਹੈ ਕਿ ਉਪਨਿਵੇਸ਼ਵਾਦ ਦੇ ਦੌਰ ਵਿੱਚ ਇਕੱਠੀਆਂ ਕੀਤੀਆਂ ਗਈਆਂ ਆਦਿਵਾਸੀ ਵਿਰਾਸਤੀ ਵਸਤੂਆਂ ਅਤੇ ਮਨੁੱਖੀ ਅਵਸ਼ੇਸ਼ ਉਨ੍ਹਾਂ ਦੇ ਮੂਲ ਭਾਈਚਾਰਿਆਂ ਨੂੰ ਵਾਪਸ ਕੀਤੇ ਜਾਣੇ ਚਾਹੀਦੇ ਹਨ ਜਾਂ ਨਹੀਂ। ਕੁਝ ਇਸਨੂੰ ਇਤਿਹਾਸਕ ਇਨਸਾਫ਼ ਅਤੇ ਰੂਹਾਨੀ ਇਲਾਜ ਦਾ ਹਿੱਸਾ ਮੰਨਦੇ ਹਨ, ਜਦਕਿ ਹੋਰਾਂ ਦਾ ਕਹਿਣਾ ਹੈ ਕਿ ਹਰ ਮਾਮਲੇ ਦਾ ਫ਼ੈਸਲਾ ਉਸਦੇ ਇਤਿਹਾਸਕ ਸੰਦਰਭ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ।


Published

By Tuipoloa Evan Charlton, Tavishek Sharma

Presented by MP Singh

Source: SBS



Skip to podcast episode content

ਆਸਟ੍ਰੇਲੀਆਈ ਮਿਊਜ਼ੀਅਮ ਵੱਲੋਂ ਰਾਪਾ ਨੂਈ (ਈਸਟਰ ਆਈਲੈਂਡ) ਦੇ 17 ਪੂਰਵਜਾਂ ਦੇ ਅਵਸ਼ੇਸ਼ ਵਾਪਸ ਕਰਨ ਤੋਂ ਬਾਅਦ ਇਹ ਬਹਿਸ ਮੁੜ ਤੇਜ਼ ਹੋ ਗਈ ਹੈ ਕਿ ਉਪਨਿਵੇਸ਼ਵਾਦ ਦੇ ਦੌਰ ਵਿੱਚ ਇਕੱਠੀਆਂ ਕੀਤੀਆਂ ਗਈਆਂ ਆਦਿਵਾਸੀ ਵਿਰਾਸਤੀ ਵਸਤੂਆਂ ਅਤੇ ਮਨੁੱਖੀ ਅਵਸ਼ੇਸ਼ ਉਨ੍ਹਾਂ ਦੇ ਮੂਲ ਭਾਈਚਾਰਿਆਂ ਨੂੰ ਵਾਪਸ ਕੀਤੇ ਜਾਣੇ ਚਾਹੀਦੇ ਹਨ ਜਾਂ ਨਹੀਂ। ਕੁਝ ਇਸਨੂੰ ਇਤਿਹਾਸਕ ਇਨਸਾਫ਼ ਅਤੇ ਰੂਹਾਨੀ ਇਲਾਜ ਦਾ ਹਿੱਸਾ ਮੰਨਦੇ ਹਨ, ਜਦਕਿ ਹੋਰਾਂ ਦਾ ਕਹਿਣਾ ਹੈ ਕਿ ਹਰ ਮਾਮਲੇ ਦਾ ਫ਼ੈਸਲਾ ਉਸਦੇ ਇਤਿਹਾਸਕ ਸੰਦਰਭ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ।


ਰਾਪਾ ਨੂਈ ਦੇ 17 ਪੂਰਵਜਾਂ ਦੇ ਅਵਸ਼ੇਸ਼ਾਂ ਦੀ ਘਰ ਵਾਪਸੀ

ਰਾਪਾ ਨੂਈ ਦੇ 17 ਟਾਪੂ ਵਾਸੀਆਂ ਦੇ ਪੂਰਵਜਾਂ ਦੇ ਅਵਸ਼ੇਸ਼ਾਂ ਲਈ ਆਪਣੇ ਘਰ ਪਰਤਣ ਦਾ ਇਹ ਸਫ਼ਰ ਬਹੁਤ ਲੰਬਾ ਰਿਹਾ ਹੈ।

ਸਾਲ 1882 ਵਿੱਚ ਇੱਕ ਜਰਮਨ ਜਲ ਸੈਨਾ ਦੀ ਮੁਹਿੰਮ ਦੌਰਾਨ ਇਹ ਅਵਸ਼ੇਸ਼ ਰਾਪਾ ਨੂਈ ਦੇ ਪਵਿੱਤਰ ਦਫ਼ਨ ਸਥਾਨਾਂ ਤੋਂ ਉੱਥੋਂ ਦੇ ਆਦਿਵਾਸੀ ਭਾਈਚਾਰੇ ਦੀ ਸਹਿਮਤੀ ਤੋਂ ਬਿਨਾਂ ਹਟਾ ਲਏ ਗਏ ਸਨ। ਇਸ ਤੋਂ ਬਾਅਦ ਇਹ ਆਸਟ੍ਰੇਲੀਆਈ ਮਿਊਜ਼ੀਅਮ ਦੇ ਸੰਗ੍ਰਹਿ ਦਾ ਹਿੱਸਾ ਬਣ ਗਏ।

ਰਾਪਾ ਨੂਈ ਦੇ ਆਦਿਵਾਸੀ ਵਿਕਟਰ ਪਾਕੋਮਿਓ ਲਈ ਲਗਭਗ ਡੇਢ ਸਦੀ ਬਾਅਦ ਇਨ੍ਹਾਂ ਅਵਸ਼ੇਸ਼ਾਂ ਦੀ ਵਾਪਸੀ ਉਪਨਿਵੇਸ਼ਵਾਦ ਦੇ ਜ਼ਖ਼ਮਾਂ ਨੂੰ ਭਰਨ ਦੀ ਲਗਾਤਾਰ ਚੱਲ ਰਹੀ ਪ੍ਰਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਉਹ ਕਹਿੰਦੇ ਹਨ, "ਜਦੋਂ ਮੈਂ ਆਪਣੇ ਪੂਰਵਜਾਂ ਦੀ ਬਣਾਈ ਹੋਈ ਕਲਾ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਵੇਖਦਾ ਹਾਂ ਤਾਂ ਮੇਰੀਆਂ ਅੱਖਾਂ ਭਰ ਆਉਂਦੀਆਂ ਹਨ।"

I cry because I see the carving of my people in the past.
Victor Pakomio

ਰਾਪਾ ਨੂਈ ਚਿਲੀ ਦਾ ਇੱਕ ਪੋਲੀਨੇਸ਼ੀਅਨ ਟਾਪੂਈ ਇਲਾਕਾ ਹੈ, ਜੋ ਰਾਜਧਾਨੀ ਸੈਂਟਿਆਗੋ ਤੋਂ ਲਗਭਗ ਸਾਢੇ ਪੰਜ ਘੰਟਿਆਂ ਦੀ ਉਡਾਣ 'ਤੇ ਸਥਿਤ ਹੈ। ਈਸਟਰ ਆਈਲੈਂਡ ਦੇ ਨਾਂ ਨਾਲ ਵੀ ਜਾਣੇ ਜਾਂਦੇ ਇਸ ਟਾਪੂ ਦੀ ਸਭ ਤੋਂ ਵੱਡੀ ਪਛਾਣ ਇਸ ਦੀਆਂ ਵਿਸ਼ਾਲ ਪੱਥਰ ਦੀਆਂ ਮੂਰਤੀਆਂ ਹਨ, ਜਿਨ੍ਹਾਂ ਨੂੰ ਮੋਆਈ ਕਿਹਾ ਜਾਂਦਾ ਹੈ।

ਇਨ੍ਹਾਂ ਪੂਰਵਜੀ ਅਵਸ਼ੇਸ਼ਾਂ ਦੀ ਵਾਪਸੀ ਲਈ ਫੰਡਿੰਗ ਆਸਟ੍ਰੇਲੀਆਈ ਮਿਊਜ਼ੀਅਮ ਫਾਊਂਡੇਸ਼ਨ ਵੱਲੋਂ ਕੀਤੀ ਗਈ ਸੀ।

ਆਸਟ੍ਰੇਲੀਆਈ ਮਿਊਜ਼ੀਅਮ ਵਿੱਚ ਪੈਸੀਫ਼ਿਕਾ ਕਲੈਕਸ਼ਨਜ਼ ਐਂਡ ਐਨਗੇਜਮੈਂਟ ਦੀ ਮੁਖੀ ਮੇਲਿਸਾ ਮਾਲੂ ਕਹਿੰਦੀ ਹੈ ਕਿ ਰਾਪਾ ਨੂਈ ਦੇ ਇਨ੍ਹਾਂ ਪੂਰਵਜਾਂ ਦੇ ਅਵਸ਼ੇਸ਼ਾਂ ਨੂੰ ਵਾਪਸ ਕਰਨਾ ਅਤੀਤ ਵਿੱਚ ਹੋਈਆਂ ਗਲਤੀਆਂ ਨੂੰ ਠੀਕ ਕਰਨ ਵੱਲ ਇੱਕ ਅਹਿਮ ਕਦਮ ਹੈ।

ਉਹ ਕਹਿੰਦੀ ਹੈ, "ਜਿੱਥੇ ਆਦਿਵਾਸੀ ਭਾਈਚਾਰੇ ਨਾਲ ਭਰੋਸੇਮੰਦ ਰਿਸ਼ਤੇ ਬਣ ਚੁੱਕੇ ਹਨ, ਸਲਾਹ-ਮਸ਼ਵਰਾ ਹੋ ਚੁੱਕਾ ਹੈ ਅਤੇ ਵਾਪਸੀ ਦਾ ਰਸਤਾ ਤੈਅ ਹੋ ਗਿਆ ਹੈ, ਉੱਥੇ ਆਸਟ੍ਰੇਲੀਆਈ ਮਿਊਜ਼ੀਅਮ ਲਈ ਇਹ ਜ਼ਿੰਮੇਵਾਰੀ ਨਿਭਾਉਣਾ ਬਹੁਤ ਮਹੱਤਵਪੂਰਨ ਹੈ।"

There is no wrong to be righted, therefore no return.
Mario Trabucco della Torretta

ਹਾਲਾਂਕਿ, ਦੁਨੀਆ ਦੇ ਕਈ ਹੋਰ ਅਜਾਇਬ ਘਰ ਅਜੇ ਵੀ ਰਾਪਾ ਨੂਈ ਨਾਲ ਸੰਬੰਧਿਤ ਵਿਰਾਸਤੀ ਵਸਤੂਆਂ ਅਤੇ ਮਨੁੱਖੀ ਅਵਸ਼ੇਸ਼ ਆਪਣੇ ਕੋਲ ਰੱਖੇ ਹੋਏ ਹਨ।

ਵਾਪਸੀ ਦੀਆਂ ਲਗਾਤਾਰ ਅਪੀਲਾਂ ਦੇ ਬਾਵਜੂਦ, ਬ੍ਰਿਟਿਸ਼ ਮਿਊਜ਼ੀਅਮ ਕੋਲ ਅਜੇ ਵੀ ਮੋਆਈ ਦੀਆਂ ਦੋ ਪੱਥਰ ਦੀਆਂ ਮੂਰਤੀਆਂ ਹਨ, ਜਿਨ੍ਹਾਂ ਵਿੱਚ ਪ੍ਰਸਿੱਧ ਹੋਆ ਹਾਕਾਨਾਨਾਈਆ ਵੀ ਸ਼ਾਮਲ ਹੈ।

SBS Our Pacific ਨੂੰ ਜਾਰੀ ਇੱਕ ਬਿਆਨ ਵਿੱਚ ਬ੍ਰਿਟਿਸ਼ ਮਿਊਜ਼ੀਅਮ ਦੇ ਬੁਲਾਰੇ ਨੇ ਕਿਹਾ, "ਅਸੀਂ ਮੰਨਦੇ ਹਾਂ ਕਿ ਹੋਆ ਹਾਕਾਨਾਨਾਈਆ ਅਤੇ ਮੋਆਈ ਹਾਵਾ ਅੱਜ ਵੀ ਰਾਪਾ ਨੂਈ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਹਨ ਅਤੇ ਇਹ ਵੀ ਸਵੀਕਾਰ ਕਰਦੇ ਹਾਂ ਕਿ ਉਨ੍ਹਾਂ ਨੂੰ ਟਾਪੂ ਤੋਂ ਹਟਾਏ ਜਾਣ ਦਾ ਉੱਥੋਂ ਦੇ ਲੋਕਾਂ 'ਤੇ ਡੂੰਘਾ ਅਸਰ ਪਿਆ ਹੈ।"

ਬ੍ਰਿਟੇਨ ਅਧਾਰਤ ਕਲਾਸੀਕਲ ਪੁਰਾਤੱਤਵ ਵਿਦਵਾਨ ਮਾਰੀਓ ਤ੍ਰਾਬੁੱਕੋ ਡੈਲਾ ਤੋਰੇਟਾ, ਹੋਆ ਹਾਕਾਨਾਨਾਈਆ ਨੂੰ ਬ੍ਰਿਟਿਸ਼ ਮਿਊਜ਼ੀਅਮ ਵਿੱਚ ਹੀ ਰੱਖਣ ਦੇ ਪੱਖ ਵਿੱਚ ਹਨ।

ਉਹ ਕਹਿੰਦੇ ਹਨ, "ਇਸ ਖ਼ਾਸ ਮਾਮਲੇ ਵਿੱਚ ਮੇਰਾ ਮੰਨਣਾ ਹੈ ਕਿ ਕੋਈ ਅਜਿਹੀ ਗਲਤੀ ਨਹੀਂ ਹੋਈ ਸੀ ਜਿਸ ਨੂੰ ਹੁਣ ਠੀਕ ਕਰਨ ਦੀ ਲੋੜ ਹੋਵੇ, ਇਸ ਲਈ ਵਾਪਸੀ ਦਾ ਕੋਈ ਆਧਾਰ ਨਹੀਂ ਬਣਦਾ। 1869 ਦੀ ਇੱਕ ਰਿਪੋਰਟ ਵਿੱਚ ਦਰਜ ਹੈ ਕਿ ਰਾਪਾ ਨੂਈ ਦੇ ਲੋਕਾਂ ਨੇ ਖ਼ੁਦ ਬ੍ਰਿਟਿਸ਼ ਮਲਾਹਾਂ ਨੂੰ ਮੋਆਈ ਨੂੰ ਲੱਭਣ, ਖੁਦਾਈ ਕਰਨ ਅਤੇ ਫਿਰ HMS Topaze ਜਹਾਜ਼ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਸੀ। ਇਸ ਲਈ ਇਹ ਮੂਰਤੀ ਕਾਨੂੰਨੀ ਤਰੀਕੇ ਨਾਲ ਹਾਸਲ ਕੀਤੀ ਗਈ ਸੀ ਅਤੇ ਇਸ ਵਿੱਚ ਕੋਈ ਗਲਤ ਕੰਮ ਨਹੀਂ ਹੋਇਆ। ਜੇ 150 ਜਾਂ 200 ਸਾਲ ਬਾਅਦ ਕੋਈ ਕਹੇ ਕਿ ਸਭ ਕੁਝ ਗਲਤ ਸੀ ਅਤੇ ਹੁਣ ਇਸ ਨੂੰ ਵਾਪਸ ਕੀਤਾ ਜਾਵੇ, ਤਾਂ ਮੇਰੇ ਵਿਚਾਰ ਵਿੱਚ ਇਹ ਇਤਿਹਾਸ ਦੀ ਘੜੀ ਨੂੰ ਪਿੱਛੇ ਮੋੜਨ ਅਤੇ ਇੱਕ ਨਵਾਂ ਇਤਿਹਾਸ ਬਣਾਉਣ ਦੀ ਕੋਸ਼ਿਸ਼ ਹੈ।"

Let us have our ancestral spiritual power back.
Francisco Nahoe

ਪਰ ਰਾਪਾ ਨੂਈ ਦੇ ਧਾਰਮਿਕ ਆਗੂ ਫਰਾਇਰ ਫਰਾਂਸਿਸਕੋ ਨਾਹੋਏ ਦਾ ਮੰਨਣਾ ਹੈ ਕਿ ਮੋਆਈ ਦੀ ਅਸਲ ਥਾਂ ਉਸ ਦਾ ਆਪਣਾ ਘਰ ਹੈ, ਜਿੱਥੇ ਉਹ ਆਪਣੇ ਸੱਭਿਆਚਾਰਕ ਅਤੇ ਰੂਹਾਨੀ ਸੰਦਰਭ ਵਿੱਚ ਮੌਜੂਦ ਰਹਿ ਸਕੇ।

ਉਹ ਕਹਿੰਦੇ ਹਨ, "ਸਾਡੇ ਪੂਰਵਜਾਂ ਦੀ ਰੂਹਾਨੀ ਤਾਕਤ ਸਾਨੂੰ ਵਾਪਸ ਕਰ ਦਿਓ।"

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now