ਕਿਰਾਏਦਾਰਾਂ ਦੀ ਸਥਿਤੀ ਨੂੰ ਹੋਰ ਬੇਹਤਰ ਕਰਨ ਲਈ ਸਰਕਾਰ ਵੱਲੋਂ ਕਈ ਬਦਲਾਅ ਕੀਤੇ ਗਏ ਹਨ ਅਤੇ ਬਹੁਤ ਸਾਰੇ ਬਦਲਾਅ ਉਲੀਕੇ ਜਾ ਰਹੇ ਹਨ ਜੋ ਨਵੰਬਰ 2025 ਤੱਕ ਲਾਗੂ ਹੋ ਜਾਣ ਦੀ ਸੰਭਾਵਨਾ ਹੈ।
ਇਹਨਾਂ ਹੀ ਨਹੀਂ 'ਆਸਟ੍ਰੇਲੀਅਨ ਕੌਂਸਲ ਔਫ ਸੋਸ਼ਲ ਸਰਵਿਸ' ਦੇ ਹਾਲ ਹੀ ਵਿੱਚ ਹੋਏ ਸਰਵੇਖਣ ‘ਚ ਪਾਇਆ ਗਿਆ ਹੈ ਕਿ ਕਿਰਾਏਦਾਰਾਂ ਨੂੰ ਘਰਾਂ ਦੀ ਕੋਈ ਮਾਮੂਲੀ ਮੁਰੰਮਤ ਲਈ ਵੀ ਮਕਾਨਮਾਲਕ ਨੂੰ ਕਹਿਣ ਤੋਂ ਡਰ ਲੱਗਦਾ ਹੈ ਕਿ ਕਿਤੇ ਉਹਨਾਂ ਦੇ ਸਿਰ 'ਤੋਂ ਛੱਤ ਨਾ ਚਲੀ ਜਾਵੇ।
ਇਸ ਤਰ੍ਹਾਂ ਕਿਰਾਏਦਾਰ ਆਪਣੇ ਪੂਰੇ ਹੱਕਾਂ ਦੀ ਵਰਤੋਂ ਕਰਨ ਤੋਂ ਵਾਂਝੇ ਰਹਿ ਰਹੇ ਹਨ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ਵਿੱਚ ਕਿਰਾਏ ਦੇ ਘਰ 'ਤੇ ਰਹਿ ਰਹੇ ਕਰਨਵੀਰ ਸਿੰਘ ਨੇ ਦੱਸਿਆ ਕਿ ਮਾਮੂਲੀ ਮੁਰੰਮਤ ਲਈ ਵੀ ਮਕਾਨ ਮਾਲਿਕ ਨੂੰ ਕਹਿਣ ਤੋਂ ਅਕਸਰ ਉਹ ਝਿਜਕ ਮਹਿਸੂਸ ਕਰਦੇ ਹਨ।

Rental properties are in short supply across the nation, according to Domain's quarterly rental report, but price growth has slowed to its lowest pace since 2021 across all markets. Source: AAP
ਦੂਜੇ ਪਾਸੇ ਮੈਲਬਰਨ ਦੇ ਉੱਤਰ ਦੇ 'ਮਿਕਲਮ' 'ਚ ਰਹਿੰਦੇ ਸੁਰਿੰਦਰਪਾਲ ਦਾ ਤਜ਼ੁਰਬਾ ਇੱਕ ਮਕਾਨ ਮਾਲਿਕ ਦੇ ਤੌਰ 'ਤੇ ਬਹੁਤ ਵੱਖਰਾ ਹੈ।
ਉਸਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਸਦੀ ਜਾਇਦਾਦ ਬਹੁਤ ਖੁੱਲੀ ਅਤੇ ਸੋਹਣੀ ਹੈ ਪਰ ਵਾਜਿਬ ਰੇਟ ਰੱਖਣ ਦੇ ਬਾਵਜੂਦ ਵੀ ਉਸਨੂੰ ਕਿਰਾਏਦਾਰ ਲੱਭਣ ਲਈ ਕਾਫੀ ਸੰਘਰਸ਼ ਕਰਨਾ ਪਿਆ।
ਉਹਨਾਂ ਦੱਸਿਆ ਕਿ ਜਿੰਨ੍ਹਾਂ ਡਰ ਕਿਰਾਏਦਾਰ ਨੂੰ ਚੰਗਾ ਮਕਾਨ ਮਾਲਿਕ ਨਾ ਲੱਭਣ ਦਾ ਹੁੰਦਾ ਹੈ, ਉਸਤੋਂ ਵਧੇਰੇ ਡਰ ਮਕਾਨ ਮਾਲਕ ਨੂੰ ਚੰਗਾ ਕਿਰਾਏਦਾਰ ਨਾ ਮਿਲਣ ਦਾ ਹੁੰਦਾ ਹੈ।
ਸੁਰਿੰਦਰਪਾਲ ਮੁਤਾਬਕ ਕਿਰਾਏ 'ਤੇ ਘਰ ਚੜਾਉਣਾ ਅੱਜ ਦੇ ਸਮੇਂ ਵਿੱਚ ਬਹੁਤ ਮੁਸ਼ਕਿਲ ਹੈ ਅਤੇ ਬਹੁਤ ਸਾਰੇ ਖਰਚੇ ਵੱਧ ਜਾਣ ਕਾਰਨ ਉਹਨਾਂ ਨੂੰ ਆਪਣੇ ਰੈਂਟਲ ਘਰ ਨੂੰ ਲੈ ਕੇ ਚਿੰਤਾ ਹੁੰਦੀ ਹੈ।
ਉਹ ਕਹਿੰਦੇ ਹਨ ਕਿ ਉਹਨਾਂ ਦਾ ਅਸਲ ਤਜ਼ੁਰਬਾ ਹਾਲ ਦੀਆਂ ਰਿਪੋਰਟਾਂ ਅਤੇ ਸਰਵੇਖਣਾਂ ਤੋਂ ਬਿਲਕੁਲ ਉਲਟ ਰਿਹਾ ਹੈ।
ਇਸ ਬਾਰੇ ਗੱਲ ਕਰਦਿਆਂ 'ਕੈਪੀਟਲ ਐਂਡ ਕੋ ਰੀਅਲ ਅਸਟੇਟ' ਦੇ ਡਾਇਰੈਕਟਰ ਕਰਨ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਘਰਾਂ ਦੇ ਮਾਲਕਾਂ ਦੀ ਸਥਿਤੀ ਕਿਰਾਏਦਾਰਾਂ ਦੇ ਮੁਕਾਬਲੇ ਜ਼ਿਆਦਾ ਤੰਗ ਹੋ ਰਹੀ ਹੈ।

Karan Singh is director, Owner and part of Capital & Co Real Estate company.
ਉਹਨਾਂ ਜਲਦ ਹੀ ਆਉਣ ਵਾਲੇ ਹੋਰ ਬਦਲਾਵਾਂ ਬਾਰੇ ਵੀ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕੀਤੀ। ਉਹਨਾਂ ਨਾਲ ਕੀਤੀ ਗਈ ਪੂਰੀ ਗੱਲਬਾਤ ਸੁਨਣ ਲਈ ਪੇਜ ਉੱਪਰ ਸਾਂਝਾ ਕੀਤਾ ਗਿਆ ਪੋਡਕਾਸਟ ਸੁਣੋ..
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।